Advertisement

Search This Blog

October 30, 2025

Gender Equality / ਲਿੰਗ ਸਮਾਨਤਾ

“ਜਦੋਂ ਜਦੋਂ ਕੋਈ ਕਹੇਗਾ ਕਿ ਮਰਦ ਤੇ ਔਰਤ ਦੇ ਹਿਸਾਬ ਕਿਤਾਬ ‘ਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ,
ਉਦੋਂ ਉਦੋਂ ਮੈਂ ਆਪਣੀ ਕਾਬਲੀਅਤ ਤੇ ਬਰਾਬਰ ਆਰਥਿਕ ਜ਼ਿੰਮੇਵਾਰੀ ਨਿਭਾ ਕੇ
ਉਹਨਾਂ ਨੂੰ "ਬਰਾਬਰੀ" ਦਾ ਯਕੀਨ ਦਵਾਵਾਂਗੀ।”

ਬੋਲਣ ਦੇ ਨਾਲ ਨਾਲ ਕਰਕੇ ਵੀ ਦਿਖਾਓ।


Whenever someone says

that there’s a world of difference

between a man and a woman,


I’ll prove them wrong —

through my ability

and by sharing equal financial responsibility,

I’ll make them believe in “equality.”


Not just by words,

but by actions.


October 28, 2025

ਖ਼ਿਆਲ / Khayal

ਰਾਤ ਦਾ ਸਫ਼ਰ, ਧੁੰਦ ਚ ਲਿਪਤ ਬੱਤੀਆਂ,
ਤੇ ਖਾਮੋਸ਼ ਰਸਤਾ —
ਕਈ ਵਾਰ ਲੱਗਦਾ ਹੈ ਜਿਵੇਂ ਯਾਦਾਂ ਵੀ ਕਿੰਨੀ ਰਫ਼ਤਾਰ ਨਾਲ ਗੁਜ਼ਰਦੀਆਂ ਨੇ।
ਨਾ ਪੂਰੀ ਦਿਸਦੀਆਂ, ਨਾ ਪੂਰੀ ਮਿਟਦੀਆਂ।

ਕੱਚ ਦੀ ਖਿੜਕੀ ਪਾਰ,
ਹਵਾ ਵਾਂਗਰ ਖ਼ਿਆਲ ਨੇੜੇ ਦੂਰ ਆਉਂਦੇ ਜਾਂਦੇ ਨੇ।
ਕਈ ਵਾਰ ਸਿਰਫ਼ ਇੱਕ ਪਰਛਾਂਵਾ ਹੀ ਕਾਫ਼ੀ ਹੁੰਦਾ ਹੈ —
ਸਾਰੀ ਤਸਵੀਰ ਬਣ ਜਾਣ ਲਈ।

“ਇਹ ਰਾਤ ਵੀ ਤੇਰੇ ਖ਼ਿਆਲ ਵਾਂਗ ਗੁਜ਼ਰ ਗਈ —
ਨਾ ਪੂਰੀ ਦਿਖੀ, ਨਾ ਪੂਰੀ ਭੁੱਲੀ।”

ਕਈ ਖ਼ਿਆਲ ਇਸੇ ਤਰ੍ਹਾਂ ਰਹਿ ਜਾਂਦੇ ਨੇ —
ਧੁੰਦਲੇ, ਪਰ ਮਹਿਸੂਸ ਰਹਿਣ ਜੋਗੇ।
ਸਮੇਂ ਦੀ ਰਫ਼ਤਾਰ ਵਿਚ ਗੁੱਝੇ ਹੋਏ,
ਪਰ ਦਿਲ ਦੀ ਗਲੀਆਂ ਵਿਚ ਆਉਂਦੇ ਜਾਂਦੇ ਸਾਹ ਵਰਗੇ।

October 27, 2025

Je Tasveera'n bolan lag pendiyan

ਕਿਤੇ ਜੇ ਤਸਵੀਰਾਂ ਬੋਲਣ ਲੱਗ ਪੈਂਦੀਆਂ,
ਤਾਂ ਖ਼ਾਮੋਸ਼ ਚਿਹਰਿਆਂ ਦੇ ਰਾਜ਼ ਖੁੱਲ ਜਾਂਦੇ। 

ਕੰਧਾਂ ਉੱਤੇ ਲਟਕਦੇ ਉਹ ਪੁਰਾਣੇ ਲੰਮ੍ਹੇ,
ਸਾਨੂੰ ਸਾਡੀ ਹੀ ਕਹਾਣੀ ਸੁਣਾ ਜਾਂਦੇ। 

ਅੱਖਾਂ ਦੀ ਚਮਕ, ਮੁਸਕਾਨ ਦੀ ਲੀਕ,
ਸਭ ਕੁਝ ਕਹਿ ਜਾਂਦੇ ਬਿਨਾ ਬੋਲਣ ਦੀ ਰੀਤ। 

ਕਿਤੇ ਜੇ ਚੁੱਪੀ ਵੀ ਲਫ਼ਜ਼ ਲੱਭ ਲੈਂਦੀ,
ਤਾਂ ਹਰ ਯਾਦ ਕਵਿਤਾ ਬਣ ਜਾਣਦੀ। 

ਕਿਤੇ ਜੇ ਤਸਵੀਰਾਂ ਬੋਲਣ ਲੱਗ ਪੈਂਦੀਆਂ,
ਤਾਂ ਰੰਗਾਂ ਦੀ ਖਾਮੋਸ਼ੀ ਵੀ ਗੂੰਜ ਪੈਂਦੀ। 

ਪਿੱਛਲੇ ਸਾਲਾਂ ਦੀ ਧੂੜਾਂ ਵਿੱਚੋਂ,
ਕੋਈ ਉਮੀਦਾਂ ਦੀ ਚਮਕ ਫਿਰ ਜੱਗ ਪੈਂਦੀ। 

ਹਰ ਇਕ ਚਿਹਰਾ ਕਹਾਣੀ ਬਣ ਜਾਂਦਾ,
ਹਰ ਇਕ ਅੱਖ ਅਚੰਭੇ ਨਾਲ ਰਾਜ ਦੱਸਦੀ। 

ਚੁੱਪ ਲੱਗਦੇ ਉਹ ਪਲ, ਜਿਵੇਂ
ਸਾਡੀਆਂ ਲਿਖੀਆਂ ਬੇਨਾਮ ਦੁਨੀਆਂ ਸੁਣੀ। 

ਕਿਤੇ ਪਿਆਰ ਹੌਲੇ ਹੌਲੇ ਵਸਦਾ ਹੋਇਆ ਲੱਗੇ,
ਕਿਤੇ ਵਿਰਹ ਦੀ ਠੰਡੀ ਹਵਾ ਵਗਦੀ। 

ਜੇ ਤਸਵੀਰ ਕੋਈ ਬੋਲਣ ਲੱਗ ਪੈਂਦੀ।




October 26, 2025

ਕਣ ਕਣ ਏਕ ਓਅੰਕਾਰ

 ਕਣ ਕਣ ਏਕ ਓਅੰਕਾਰ


ਸੋਚਣ ਨੂੰ ਜ਼ਰੀਆ ਮਿਲੇ,

ਲਿਖਣ ਨੂੰ ਕਲਮ,


ਕਮਾਲ ਵਕਤ ਮਿਲੇ,

ਜੋੜਨ ਨੂੰ ਲਮਹੇ ਖਾਸ,


ਸਬਰ ਦੀ ਠੋਕਰ ਮਿਲੇ,

ਸਹਿਣ ਨੂੰ ਤਾਕਤ,


ਕਲਮ ਨੂੰ ਦੁਆ ਮਿਲੇ,

ਖੁਬਸੂਰਤ ਖਿਆਲ,


ਈਰਖਾ ਨੂੰ ਮਾਤ ਮਿਲੇ,

ਪਿਆਰ ਨੂੰ ਪਰਵਾਹ,


ਰਜਿਆਂ ਨੂੰ ਸਬਰ ਮਿਲੇ,

ਭੁੱਖਿਆਂ ਨੂੰ ਤ੍ਰਿਪਤੀ,


ਚਿੰਤਾ ਨੂੰ ਆਰਾਮ ਮਿਲੇ,

ਦਰਦ ਨੂੰ ਹਮਦਰਦ,


ਮਿੱਟੀ ਨੂੰ ਆਕਾਰ ਮਿਲੇ,

ਕਣ - ਕਣ ਨੂੰ ਢੇਰੀ,


ਮੰਜ਼ਿਲ ਏ ਯਕੀਨ ਮਿਲੇ,

ਸੋਹਣੇ ਸਫ਼ਰ ਦੀ ਤਪਿਸ਼,


ਗਿਆਨ ਨੂੰ ਧਿਆਨ ਮਿਲੇ,

ਧਿਆਨ ਨੂੰ ਬ੍ਰਹਿਮੰਡ ਦਾ ਪ੍ਰਕਾਸ਼,


ਕੁਦਰਤ 'ਚ ਸਕੂਨ ਮਿਲੇ,

ਕਣ ਕਣ ' ਏਕ ਓਅੰਕਾਰ'

*

Kan kan ek omkar


Sochan nu jariya mile

Likhan nu kalam


Kamaal waqt mile

Jodan nu lamhe khaas


sabr di thokar mile

Sehan nu taakt


Kalam nu dua mile

khoobsurat khayal


Irkha nu maat mile

pyar nu parwah


razyan nu sabr mile

bhukhya'n nu tripti


Chinta nu araam mile

Dard nu humdard


Mitti nu akaar mile

Kan Kan nu dhehri


Manzil e yaqin mile

Sohne safar di tapsh


Gyan nu dhyan mile

Dhyan nu brehmand da prakash


Kudrat ch sakoon mile

Kan Kan 'ek omkar'


Taarikh

ਜ਼ਿੰਦਾ ਨੇ ਉਹ ਤਾਰੀਖਾਂ ਜਿਹਨਾਂ 'ਚ

ਜੋ ਅਕਸਰ ਕੁਝ ਹੋਰ ਚੰਗੇ ਪਲ ਮੰਗਦੀਆਂ ਸਨ,

ਵਕਤ ਮੰਗਦੀਆਂ ਸਨ,

ਬਹੁਤ ਕੁਝ ਹੋਰ ਚੰਗਾ ਹੋ ਜਾਣ ਲਈ।


ਪਰ ਵਕਤ ਵੀ ਨਾ ਰੁਕਣ ਲਈ ਮਜ਼ਬੂਰ ਸੀ,

ਤੇ ਫ਼ੇਰ ਕੀ ਸੀ?

ਅਧੂਰੀ ਯਾਦਾਂ ਦੀ ਸੰਦੂਕੜੀ ਦਾ ਬੋਝ ਖਿੱਚ

ਫ਼ੇਰ ਅਗਲੇ ਦਿਨ ਤਾਰੀਖ ਵਲ ਵੱਧ ਗਈ,

ਅਲਵਿਦਾ ਕਹਿ ਆਈ ਉਸ ਤਾਰੀਖ ਨੂੰ,


Jinda ne oh taarika'n jihna ch

Jo aksar kuz hor changge pal mangdiya'n san

Waqt mangdiya'n san

Bahut kuz hor changa ho jaan layi

Par waqt vi na rukan layi mazboor si


Te pher ki si?

Adhoori Yaada'n di sandukari (box) da bojh khich

Pher agle din taarikh wal vadh gyi

alvida keh aayi uss taarikh nu


October 25, 2025

Mere Andar da Brehmand

ਮੈਂ ਉਹ ਹਾਂ, ਜੋ ਮੈਂ ਕਦੇ ਮੇਰੇ ਅੰਦਰ

ਵੜ ਲੱਭਿਆ ਈ ਨੀ,

ਗਹਿਰੀ ਚੁੱਪ 'ਚ

ਕਿਸੇ ਪੂਰੇ ਫਕੀਰ ਦੀ ਕੀਤੀ ਤਪੱਸਿਆ,

ਉਮਰਾਂ ਦੇ ਘਾਹ ਦੀ ਚੋਟੀ ਉੱਤੇ

ਇੱਕ ਸਧਾਰਨ ਜਿਹੀ ਸਮਾਧ,


ਇੱਕ ਅਸੀਮ ਚੁੱਪ ਵਿੱਚ

ਕਿਸੇ ਅਕੱਥ ਬ੍ਰਹਿਮੰਡ ਦੀ ਸ਼ਰਾਰਤ,

ਬੰਦ ਅੱਖਾਂ ਅੰਦਰ ਦਾ ਬ੍ਰਹਿਮੰਡ

ਇਸ ਦੁਨੀਆਂ ਦੇ ਅਹਿਸਾਸਾਂ ਤੋਂ ਵੀ

ਸ਼ਕਤੀਮਾਨ ਦਿਖੇ।  

- ਸੁਗਮ 


I am the one

whom I never truly found within myself —

In a deep silence,

the meditation of a complete sage.


On the peak

of the grass of ages,

a simple, serene trance.


Within an infinite stillness,

the mischief of an unspeakable universe —

The cosmos behind closed eyes

seems mightier

than all the emotions of this world.

- Sugam



ਖ਼ਾਮੋਸ਼ੀ ਦੇ ਸਫ਼ੇ ‘ਤੇ / Khamoshi De Safhe te



ਕਈ ਵਾਰੀ ਸ਼ਬਦ ਘੱਟ ਪੈ ਜਾਂਦੇ ਨੇ, ਤੇ ਚੁੱਪ ਬੋਲ ਪੈਂਦੀ ਹੈ।
ਉਹੀ ਚੁੱਪ — ਜਿੱਥੇ ਦਿਲ ਦੀ ਗਹਿਰਾਈ ਆਵਾਜ਼ ਬਣਦੀ ਹੈ,
ਤੇ ਰੂਹ ਆਪਣੇ ਜਜ਼ਬਾਤਾਂ ਨੂੰ ਖ਼ਾਮੋਸ਼ੀ ਦੇ ਸਫ਼ੇ ‘ਤੇ ਲਿਖਦੀ ਹੈ।

ਖ਼ਾਮੋਸ਼ੀ ਹਮੇਸ਼ਾ ਖ਼ਾਲੀ ਨਹੀਂ ਹੁੰਦੀ,
ਕਈ ਵਾਰ ਇਹ ਸਭ ਤੋਂ ਉੱਚੀ ਪੁਕਾਰ ਹੁੰਦੀ ਹੈ।
ਜਦੋਂ ਅੱਖਾਂ ਬੋਲਦੀਆਂ ਨੇ, ਲਫ਼ਜ਼ ਠਹਿਰ ਜਾਂਦੇ ਨੇ,
ਤੇ ਦਿਲ ਉਹ ਸਭ ਕਹਿ ਦਿੰਦਾ ਹੈ ਜੋ ਜੁਬਾਨ ਨਹੀਂ ਕਹਿ ਸਕਦੀ।

ਇਹੀ ਤਾਂ ਕਵਿਤਾ ਦਾ ਮਕਸਦ ਹੁੰਦਾ ਹੈ —
ਬਿਨਾ ਆਵਾਜ਼ ਦੇ ਵੀ ਜਜ਼ਬਾਤਾਂ ਦੀ ਗੂੰਜ ਪੈਦਾ ਕਰਨਾ।
ਹਰ ਸ਼ਬਦ ਚੁੱਪ ਤੋਂ ਜਨਮ ਲੈਂਦਾ ਹੈ,
ਤੇ ਹਰ ਚੁੱਪ ਵਿੱਚ ਇਕ ਕਹਾਣੀ ਛੁਪੀ ਹੁੰਦੀ ਹੈ।

ਸ਼ਾਇਦ ਇਸੇ ਲਈ ਕਈ ਪੰਨੇ ਖ਼ਾਮੋਸ਼ ਰਹਿ ਜਾਂਦੇ ਨੇ,
ਪਰ ਉਹਨਾਂ ਦੇ ਸਫ਼ਿਆਂ ‘ਚ ਲਿਖੇ ਅਹਿਸਾਸ ਕਦੇ ਮਿਟਦੇ ਨਹੀਂ।
ਉਹ ਰੂਹ ਦੇ ਅੰਦਰ ਜਾ ਬੈਠਦੇ ਨੇ —
ਜਿੱਥੇ ਸੱਚੀ ਕਵਿਤਾ ਜੰਮਦੀ ਹੈ।

ਖ਼ਾਮੋਸ਼ੀ ਦੇ ਸਫ਼ੇ ‘ਤੇ ਜਜ਼ਬਾਤ ਲਿਖੇ ਨੇ —
ਨਾ ਕਾਗ਼ਜ਼ ਤੇ ਨਾ ਕਲਮ ਨਾਲ,
ਸਿਰਫ਼ ਦਿਲ ਦੀ ਸਿਆਹੀ ਤੇ ਅਹਿਸਾਸਾਂ ਦੇ ਰੰਗਾਂ ਨਾਲ।



/ ਖ਼ਾਮੋਸ਼ੀ ਦੇ ਸਫ਼ੇ ‘ਤੇ ਜਜ਼ਬਾਤ ਲਿਖੇ ਨੇ /

October 15, 2025

ਲਾਚਾਰ ਨਜ਼ਰਾਂ | Laachaar Nazran

ਅੱਖਾਂ ਵਿੱਚ ਬੇਵੱਸੀ,
ਲਾਚਾਰੀ ਹੈ
ਚਾਹਅ ਕੇ ਵੀ ਕੁਝ ਨਾ ਕਰ ਪਾਉਣ ਦੀ,
ਨਜ਼ਰਾਂ ਅਸਮਾਨੀ ਬੈਠੇ ਨੂੰ ਤਕੱਦੀਆਂ ਹਨ ,
ਫ਼ੇਰ ਸਿਰ ਝੁਕਾ ਜਮੀਨ ਨੂੰ,
ਉਮੀਦ ਕੋਸਾ ਜਿਹਾ ਹਉਂਕਾ ਭਰ ਕੇ
ਭੁੰਜੇ ਬੈਠੀ ਹੈ ਵਿੱਚ ਇੰਤਜ਼ਾਰ ਦੇ,
ਬਸ! ਇੰਤਜ਼ਾਰ ਦੇ ,

ਸੁਗਮ ਬਡਿਆਲ

September 19, 2025

अगर हम गुलाब होते

काश! हम गुलाब होते
तो कितने मशहूर होते
किसी के बालों में,
किसी के बागों में,
किसी मसजिद में,
तो कभी किसी मजहार पे सजे होते,
.
काश! हम गुलाब होते
हमारे पर पत्थर की निगाहों भी
प्यार से भरी होती,
ना कोई देखता हमें नज़र मैली से,
सिर्फ प्यार और खुबसूरती का प्रतीक होते,
.
काश! हम गुलाब होते
तो हम सबकी पाक मुहब्बत का
तोहफा होते,
किसी की किताब में,
किसी की जेब पर सजा धड़कन सुनते
किसी के गुलदान में सजते,
.
काश! हम गुलाब होते,
किसी के आशियानों में,
याँ डाल से कट जाने के बाद भी
किसी पैगंबर के मजारों पर,
यां किसी की पुसतकानों में,
.
काश! हम गुलाब होते
कितने मशहूर होते,
पाक इश्क़ के तोहफों में
हम भी इज़हार ऐ इश्क़ के
गवाह होते,
.
काश! हम गुलाब होते
भँवरों से संगीत सुनते,
हवाओं पर खिल खिलकर झुमते,
हम बेबाक होते,
क्योंकि हम तेरे धर्म से जुदा होते,
सज़ा करते हर मंदिर मस्जिद गुरुद्वारे में, 
तुम्हारे धर्मों में ना हम पिसा करते
.
काश! हम गुलाब होते
कितने मशहूर होते,
गुरु, पैगम्बर, हर इंसान 
हर मुलक में दिलबर हमारे,
और हम उनके होते,
धर्म के पहरे में हम नहीं आते,
हम हर महान महात्मा की श्रद्धांजलि होते,
और सभी को हम कबुल होते,
.
सुगम बडियाल❤

August 30, 2025

ਨਿਰੰਕਾਰ ਬੇਅੰਤ ਹੈ Nirankar Beant hai


ਨਿਰੰਕਾਰ ਜਿਸਦੀ ਸਾਰੀ ਸ੍ਰਿਸ਼ਟੀ ਹੈ, ਜੋ ਨਿਰੰਕਾਰ (ਅਸੀਮ, ਬੇਅੰਤ) ਹੈ — ਜਿਸਦਾ ਕੋਈ ਰੂਪ ਨਹੀਂ, ਕੋਈ ਸੀਮਾ ਨਹੀਂ, ਜੋ ਹਰ ਥਾਂ ਮੌਜੂਦ ਹੈ, ਉਸ ਨੂੰ ਅਸੀਂ 4 ਬਾਏ 4 ਦੇ ਕਮਰੇ ਵਿਚ ਰੱਖਣ ਦੀ ਬੱਚਕਾਨੀ ਖੇਡਾਂ ਖੇਡਣ ਵਿੱਚ ਮਸਤ ਹਾਂ। ਅਸੀਂ ਨਿਰੰਕਾਰ — ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਜੋ ਬੇਅੰਤ ਹੈ — ਉਸਨੂੰ ਸਿਰਫ਼ ਚਾਰ ਕੰਧਾਂ ਦੇ ਇੱਕ ਛੋਟੇ ਕਮਰੇ ਤੱਕ ਸੀਮਿਤ ਕਰ ਦਿੱਤਾ ਹੈ।
ਦਿਨ ਚੜ੍ਹਦੇ ਉਸਨੂੰ ਜਗਾਉਂਦੇ ਹਨ, ਸ਼ਾਮ ਨੂੰ ਦਰਵਾਜ਼ਾ ਬੰਦ ਕਰਕੇ ਸੋਚਦੇ ਹਨ ਜਿਵੇਂ ਉਹ ਸੋ ਗਿਆ ਹੋਵੇ, ਤੇ ਕਿਤੇ ਬਾਹਰ ਨਹੀਂ ਜਾ ਸਕਦਾ।

ਇਸਦਾ ਮਤਲਬ ਇਹ ਹੈ ਕਿ ਮਨੁੱਖ ਨੇ ਆਪਣੇ ਰਿਵਾਜ਼ਾਂ, ਧਾਰਮਿਕ ਰਸਮਾਂ ਅਤੇ ਸੀਮਿਤ ਸੋਚ ਦੇ ਕਾਰਨ, ਉਸ ਪਰਮਾਤਮਾ ਨੂੰ ਵੀ ਆਪਣੇ ਨਿਯਮਾਂ ਵਿੱਚ ਬੰਨ੍ਹ ਲਿਆ ਹੈ।
ਰੱਬ ਕਦੇ ਬੰਦ ਨਹੀਂ ਹੁੰਦਾ, ਨਾ ਕਿਸੇ ਰਸਮ, ਨਾ ਕਿਸੇ ਕਮਰੇ, ਨਾ ਕਿਸੇ ਮੂਰਤੀ ਵਿੱਚ, ਕਿਸੇ ਵੀ ਰੂਪ ਵਿੱਚ ਕੈਦ ਨਹੀਂ ਹੋ ਸਕਦਾ। 
“ਘਟਿ ਘਟਿ ਵਾਸਾ ਨਿਰੰਤਰਿ ਇਕੋ”
ਉਹ ਤਾਂ ਹਵਾ ਵਾਂਗ, ਰੌਸ਼ਨੀ ਵਾਂਗ, ਹਰ ਜਗ੍ਹਾ, ਹਰ ਵੇਲੇ ਵੱਸਦਾ ਹੈ।

ਗੁਰਬਾਣੀ ਵਿੱਚ ਵੀ ਆਉਂਦਾ ਹੈ:

“ਜਤ ਕਤ ਪੇਖਉ ਤਤ ਨਿਰੰਕਾਰਾ ॥”
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 485)
ਅਰਥ ਹੈ: ਜਿੱਥੇ ਵੀ ਵੇਖਦਾ ਹਾਂ, ਉੱਥੇ ਨਿਰੰਕਾਰ ਹੀ ਹੈ।
Instagram @sugam_badyal