ਖ਼ਾਮੋਸ਼ੀ ਦੇ ਸਫ਼ੇ ‘ਤੇ / Khamoshi De Safhe te

Image
ਕਈ ਵਾਰੀ ਸ਼ਬਦ ਘੱਟ ਪੈ ਜਾਂਦੇ ਨੇ, ਤੇ ਚੁੱਪ ਬੋਲ ਪੈਂਦੀ ਹੈ। ਉਹੀ ਚੁੱਪ — ਜਿੱਥੇ ਦਿਲ ਦੀ ਗਹਿਰਾਈ ਆਵਾਜ਼ ਬਣਦੀ ਹੈ, ਤੇ ਰੂਹ ਆਪਣੇ ਜਜ਼ਬਾਤਾਂ ਨੂੰ ਖ਼ਾਮੋਸ਼ੀ ਦੇ ਸਫ਼ੇ ‘ਤੇ ਲਿਖਦੀ ਹੈ। ਖ਼ਾਮੋਸ਼ੀ ਹਮੇਸ਼ਾ ਖ਼ਾਲੀ ਨਹੀਂ ਹੁੰਦੀ, ਕਈ ਵਾਰ ਇਹ ਸਭ ਤੋਂ ਉੱਚੀ ਪੁਕਾਰ ਹੁੰਦੀ ਹੈ। ਜਦੋਂ ਅੱਖਾਂ ਬੋਲਦੀਆਂ ਨੇ, ਲਫ਼ਜ਼ ਠਹਿਰ ਜਾਂਦੇ ਨੇ, ਤੇ ਦਿਲ ਉਹ ਸਭ ਕਹਿ ਦਿੰਦਾ ਹੈ ਜੋ ਜੁਬਾਨ ਨਹੀਂ ਕਹਿ ਸਕਦੀ। ਇਹੀ ਤਾਂ ਕਵਿਤਾ ਦਾ ਮਕਸਦ ਹੁੰਦਾ ਹੈ — ਬਿਨਾ ਆਵਾਜ਼ ਦੇ ਵੀ ਜਜ਼ਬਾਤਾਂ ਦੀ ਗੂੰਜ ਪੈਦਾ ਕਰਨਾ। ਹਰ ਸ਼ਬਦ ਚੁੱਪ ਤੋਂ ਜਨਮ ਲੈਂਦਾ ਹੈ, ਤੇ ਹਰ ਚੁੱਪ ਵਿੱਚ ਇਕ ਕਹਾਣੀ ਛੁਪੀ ਹੁੰਦੀ ਹੈ। ਸ਼ਾਇਦ ਇਸੇ ਲਈ ਕਈ ਪੰਨੇ ਖ਼ਾਮੋਸ਼ ਰਹਿ ਜਾਂਦੇ ਨੇ, ਪਰ ਉਹਨਾਂ ਦੇ ਸਫ਼ਿਆਂ ‘ਚ ਲਿਖੇ ਅਹਿਸਾਸ ਕਦੇ ਮਿਟਦੇ ਨਹੀਂ। ਉਹ ਰੂਹ ਦੇ ਅੰਦਰ ਜਾ ਬੈਠਦੇ ਨੇ — ਜਿੱਥੇ ਸੱਚੀ ਕਵਿਤਾ ਜੰਮਦੀ ਹੈ। ਖ਼ਾਮੋਸ਼ੀ ਦੇ ਸਫ਼ੇ ‘ਤੇ ਜਜ਼ਬਾਤ ਲਿਖੇ ਨੇ — ਨਾ ਕਾਗ਼ਜ਼ ਤੇ ਨਾ ਕਲਮ ਨਾਲ, ਸਿਰਫ਼ ਦਿਲ ਦੀ ਸਿਆਹੀ ਤੇ ਅਹਿਸਾਸਾਂ ਦੇ ਰੰਗਾਂ ਨਾਲ। / ਖ਼ਾਮੋਸ਼ੀ ਦੇ ਸਫ਼ੇ ‘ਤੇ ਜਜ਼ਬਾਤ ਲਿਖੇ ਨੇ /

ਕਿਸਮਤ - ਏ - ਨਿਕੰਮੀ Qismat e Nikmi

ਚਲ ਕੋਈ ਨਾ
ਬੱਦਲਾਂ ਵਾਂਗੂ ਛੱਟ ਜਾਵੇਗੀ
ਕਿਸਮਤ - ਏ - ਨਿਕੰਮੀ

ਜਾਂ ਫੇਰ ਢੱਲ ਜਾਵੇਗੀ
ਕਿਸੇ ਸ਼ਾਮ ਦੀ ਤਰ੍ਹਾਂ


ਸੁਗਮ ਬਡਿਆਲ




    

Comments

Popular posts from this blog

Qudrat di godd ਕੁਦਰਤ ਦੀ ਗੋਦ

ਇਸ਼ਕ ਡੂੰਘਾ Ishq doonga

ਨਾਜ਼ੁਕਤਾ'