Posts

ਲਾਚਾਰ ਨਜ਼ਰਾਂ | Laachaar Nazran

Image
ਅੱਖਾਂ ਵਿੱਚ ਬੇਵੱਸੀ, ਲਾਚਾਰੀ ਹੈ ਚਾਹਅ ਕੇ ਵੀ ਕੁਝ ਨਾ ਕਰ ਪਾਉਣ ਦੀ, ਨਜ਼ਰਾਂ ਅਸਮਾਨੀ ਬੈਠੇ ਨੂੰ ਤਕੱਦੀਆਂ ਹਨ , ਫ਼ੇਰ ਸਿਰ ਝੁਕਾ ਜਮੀਨ ਨੂੰ, ਉਮੀਦ ਕੋਸਾ ਜਿਹਾ ਹਉਂਕਾ ਭਰ ਕੇ ਭੁੰਜੇ ਬੈਠੀ ਹੈ ਵਿੱਚ ਇੰਤਜ਼ਾਰ ਦੇ, ਬਸ! ਇੰਤਜ਼ਾਰ ਦੇ , ਸੁਗਮ ਬਡਿਆਲ

अगर हम गुलाब होते

Image
काश! हम गुलाब होते तो कितने मशहूर होते किसी के बालों में, किसी के बागों में, किसी मसजिद में, तो कभी किसी मजहार पे सजे होते, . काश! हम गुलाब होते हमारे पर पत्थर की निगाहों भी प्यार से भरी होती, ना कोई देखता हमें नज़र मैली से, सिर्फ प्यार और खुबसूरती का प्रतीक होते, . काश! हम गुलाब होते तो हम सबकी पाक मुहब्बत का तोहफा होते, किसी की किताब में, किसी की जेब पर सजा धड़कन सुनते किसी के गुलदान में सजते, . काश! हम गुलाब होते, किसी के आशियानों में, याँ डाल से कट जाने के बाद भी किसी पैगंबर के मजारों पर, यां किसी की पुसतकानों में, . काश! हम गुलाब होते कितने मशहूर होते, पाक इश्क़ के तोहफों में हम भी इज़हार ऐ इश्क़ के गवाह होते, . काश! हम गुलाब होते भँवरों से संगीत सुनते, हवाओं पर खिल खिलकर झुमते, हम बेबाक होते, क्योंकि हम तेरे धर्म से जुदा होते, सज़ा करते हर मंदिर मस्जिद गुरुद्वारे में,  तुम्हारे धर्मों में ना हम पिसा करते . काश! हम गुलाब होते कितने मशहूर होते, गुरु, पैगम्बर, हर इंसान  हर मुलक में दिलबर हमारे, और हम उनके होते, धर्म के पहरे में हम नहीं आते, हम हर महान महात्मा की श्रद्धांजलि...

ਨਿਰੰਕਾਰ ਬੇਅੰਤ ਹੈ Nirankar Beant hai

Image
ਨਿਰੰਕਾਰ ਜਿਸਦੀ ਸਾਰੀ ਸ੍ਰਿਸ਼ਟੀ ਹੈ, ਜੋ ਨਿਰੰਕਾਰ (ਅਸੀਮ, ਬੇਅੰਤ) ਹੈ — ਜਿਸਦਾ ਕੋਈ ਰੂਪ ਨਹੀਂ, ਕੋਈ ਸੀਮਾ ਨਹੀਂ, ਜੋ ਹਰ ਥਾਂ ਮੌਜੂਦ ਹੈ, ਉਸ ਨੂੰ ਅਸੀਂ 4 ਬਾਏ 4 ਦੇ ਕਮਰੇ ਵਿਚ ਰੱਖਣ ਦੀ ਬੱਚਕਾਨੀ ਖੇਡਾਂ ਖੇਡਣ ਵਿੱਚ ਮਸਤ ਹਾਂ। ਅਸੀਂ ਨਿਰੰਕਾਰ — ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਜੋ ਬੇਅੰਤ ਹੈ — ਉਸਨੂੰ ਸਿਰਫ਼ ਚਾਰ ਕੰਧਾਂ ਦੇ ਇੱਕ ਛੋਟੇ ਕਮਰੇ ਤੱਕ ਸੀਮਿਤ ਕਰ ਦਿੱਤਾ ਹੈ। ਦਿਨ ਚੜ੍ਹਦੇ ਉਸਨੂੰ ਜਗਾਉਂਦੇ ਹਨ, ਸ਼ਾਮ ਨੂੰ ਦਰਵਾਜ਼ਾ ਬੰਦ ਕਰਕੇ ਸੋਚਦੇ ਹਨ ਜਿਵੇਂ ਉਹ ਸੋ ਗਿਆ ਹੋਵੇ, ਤੇ ਕਿਤੇ ਬਾਹਰ ਨਹੀਂ ਜਾ ਸਕਦਾ। ਇਸਦਾ ਮਤਲਬ ਇਹ ਹੈ ਕਿ ਮਨੁੱਖ ਨੇ ਆਪਣੇ ਰਿਵਾਜ਼ਾਂ, ਧਾਰਮਿਕ ਰਸਮਾਂ ਅਤੇ ਸੀਮਿਤ ਸੋਚ ਦੇ ਕਾਰਨ, ਉਸ ਪਰਮਾਤਮਾ ਨੂੰ ਵੀ ਆਪਣੇ ਨਿਯਮਾਂ ਵਿੱਚ ਬੰਨ੍ਹ ਲਿਆ ਹੈ। ਰੱਬ ਕਦੇ ਬੰਦ ਨਹੀਂ ਹੁੰਦਾ, ਨਾ ਕਿਸੇ ਰਸਮ, ਨਾ ਕਿਸੇ ਕਮਰੇ, ਨਾ ਕਿਸੇ ਮੂਰਤੀ ਵਿੱਚ, ਕਿਸੇ ਵੀ ਰੂਪ ਵਿੱਚ ਕੈਦ ਨਹੀਂ ਹੋ ਸਕਦਾ।  “ਘਟਿ ਘਟਿ ਵਾਸਾ ਨਿਰੰਤਰਿ ਇਕੋ” ਉਹ ਤਾਂ ਹਵਾ ਵਾਂਗ, ਰੌਸ਼ਨੀ ਵਾਂਗ, ਹਰ ਜਗ੍ਹਾ, ਹਰ ਵੇਲੇ ਵੱਸਦਾ ਹੈ। ਗੁਰਬਾਣੀ ਵਿੱਚ ਵੀ ਆਉਂਦਾ ਹੈ: “ਜਤ ਕਤ ਪੇਖਉ ਤਤ ਨਿਰੰਕਾਰਾ ॥” (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 485) ਅਰਥ ਹੈ: ਜਿੱਥੇ ਵੀ ਵੇਖਦਾ ਹਾਂ, ਉੱਥੇ ਨਿਰੰਕਾਰ ਹੀ ਹੈ। Instagram @sugam_badyal

"ਬਿਹਤਰੀਨ ਵਕ਼ਤ ਦੇ ਪਰਛਾਵੇਂ, ਕੋਈ ਆਵੇ ਕੋਈ ਜਾਵੇ…"

Image
"ਬਿਹਤਰੀਨ ਵਕ਼ਤ ਦੇ ਪਰਛਾਵੇਂ, ਕੋਈ ਆਵੇ ਕੋਈ ਜਾਵੇ…" Ehda matlab hai ke waqt hamesha iksara nahi rehnda. Jiven dhoop-chhaaon badaldi rehndi hai, ohna vichon kujh log saadi zindagi vich kadam rakhde ne te kujh ruke bina hi langh jaande ne. ਬਿਹਤਰੀਨ ਵਕ਼ਤ ਦੇ ਪਰਛਾਵੇਂ, ਕੋਈ ਆਵੇ, ਕੋਈ ਜਾਵੇ। ਜਿਹੜੇ ਦਿਲਾਂ ’ਚ ਵਸ ਜਾਂਦੇ ਨੇ, ਉਹ ਯਾਦਾਂ ਬਣ ਰਹਿ ਜਾਂਦੇ ਨੇ। ਕੁਝ ਮਿਲਦੇ ਨੇ ਸਬਕ ਸਿਖਾਉਣ ਨੂੰ, ਕੁਝ ਮਿਲਦੇ ਨੇ ਚਾਹ ਵਧਾਉਣ ਨੂੰ I ਕੋਈ ਹੌਲੇ ਹੌਲੇ ਖੋ ਜਾਂਦੇ, ਕੋਈ ਰੂਹ ਵਿਚ ਰੋਪੇ ਰਹਿ ਜਾਂਦੇ। ਬਿਹਤਰੀਨ ਵਕ਼ਤ ਦੇ ਪਰਛਾਵੇਂ, ਕੋਈ ਆਵੇ, ਕੋਈ ਜਾਵੇ। ਕੁਝ ਚਿਹਰੇ ਰਾਹਾਂ ਵਿੱਚ ਖਿੜਦੇ ਨੇ, ਕੁਝ ਚੁੱਪ-ਚਪੀਤੀ ਮੁੜਦੇ ਨੇ I ਹਰ ਮਿਲਾਪ ਇਕ ਸਬਕ ਸਿਖਾਵੇ, ਹਰ ਵਿਛੋੜਾ ਮਨ ਪਰਖਾਵੇ। ਕੁਝ ਰੂਹਾਂ ਹੌਲੇ-ਹੌਲੇ ਛੂਹਣ, ਕੁਝ ਯਾਦਾਂ ਵਿੱਚ ਰਲ ਮਿਲ ਜਾਵੇ। ਸਮਾਂ ਨੀਂਹਾਂ ਰਲਦਾ ਰਹਿੰਦਾ, ਖੁਸ਼ੀਆਂ-ਗ਼ਮ ਬਦਲਦਾ ਰਹਿੰਦਾ। ਪਰ ਜਿਹੜੇ ਦਿਲ ਨੂੰ ਛੂਹ ਜਾਣ, ਉਹ ਸਦਾ ਲਈ ਰਹਿ ਜਾਂਦੇ। ਸੁਗਮ ਬਡਿਆਲ 🌻 

The Human Nature (ਆਧੁਨਿਕ ਸਮੇਂ ਵਿੱਚ ਇਨਸਾਨੀ ਫ਼ਿਤਰਤ)

 ਅੱਜਕੱਲ੍ਹ ਇਨਸਾਨ ਮਸ਼ੀਨਾਂ ਵਾਂਗ ਜੀ ਰਿਹਾ ਹੈ। ਦਿਲ ਨਾਲ ਨਹੀਂ, ਸਿਰਫ਼ ਦਿਮਾਗ ਨਾਲ ਸੋਚਦਾ ਹੈ। ਲੋੜੀਂਦੇ ਵੇਲੇ ਹੱਸਦਾ ਹੈ, ਫ਼ਾਇਦੇ ਲਈ ਰਿਸ਼ਤੇ ਨਿਭਾਂਦਾ ਹੈ। ਮਨੁੱਖਤਾ ਹੌਲੀ-ਹੌਲੀ ਮਾਯਾ ਦੇ ਭੰਵਰੇ 'ਚ ਗੁੰਮ ਹੋ ਰਹੀ ਹੈ। ਇੱਥੇ ਗੱਲ ਸਿਰਫ ਪੈਸੇ ਦੀ ਨਹੀਂ ਹੋ ਰਹੀ ਬਲਕਿ ਫੋਕੇ ਸਮਾਜਿਕ ਬੁਰਾਈਆਂ, ਸ਼ੋਸ਼ੇ, ਫੋਕੀ ਸ਼ਾਨ, ਦਿਖਾਵੇ ਦੀ ਵੀ ਕਰ ਰਹੀ ਹਾਂ। ਅੱਜਕਲ ਇਨਸਾਨੀ ਫ਼ਿਤਰਤ ਵਿਚ ਕਾਫੀ ਬਦਲਾਅ ਆਇਆ ਹੈ। ਪੈਸਾ, ਲਾਲਚ ਤੇ ਮੁਕਾਬਲੇ ਦੀ ਭੁੱਖ ਨੇ ਇਨਸਾਨ ਨੂੰ ਜਜ਼ਬਾਤੀ ਤੌਰ 'ਤੇ ਕਾਫੀ ਖਾਲੀ ਕਰ ਦਿੱਤਾ ਹੈ। ਲੋਕ ਆਪਣੇ ਫ਼ਾਇਦੇ ਲਈ ਸੰਬੰਧ ਬਣਾਉਂਦੇ ਹਨ ਤੇ ਉਨ੍ਹਾਂ ਨੂੰ ਵਰਤਣ ਮਗਰੋਂ ਛੱਡ ਦਿੰਦੇ ਹਨ। ਇਨਸਾਨੀ ਫ਼ਿਤਰਤ ਹੁਣ ਸਬਰ, ਮਿਤ੍ਰਤਾ ਅਤੇ ਮਾਫ਼ੀ ਵਾਲੇ ਗੁਣਾਂ ਤੋਂ ਦੂਰ ਹੋ ਰਹੀ ਹੈ। ਸਮਾਜਿਕ ਮੀਡੀਆ ਨੇ ਵੀ ਇਨਸਾਨੀ ਜਿੰਦਗੀ 'ਚ ਨਕਲੀਪਨ ਪੈਦਾ ਕਰ ਦਿੱਤਾ ਹੈ। ਦਿਖਾਵੇ ਦੀ ਦੁਨੀਆ ਵਿੱਚ ਅਸਲੀ ਮੋਹ-ਮਾਯਾ ਤੇ ਪਿਆਰ ਦੀ ਕਦਰ ਘਟਦੀ ਜਾ ਰਹੀ ਹੈ। ਲੋਕ ਹੱਸਦੇ ਤਾਂ ਹਨ, ਪਰ ਅੰਦਰੋਂ ਟੁੱਟੇ ਹੋਏ ਹੁੰਦੇ ਹਨ। ਕਿਸੇ ਦਾ ਦੁੱਖ ਦੇਖ ਕੇ ਅੱਖਾਂ ਭਿੱਜਣ ਦੀ ਜਗ੍ਹਾ, ਲੋਕ ਕੈਮਰਾ ਚਲਾਉਂਦੇ ਹਨ। ਮਦਦ ਕਰਨ ਦੀ ਥਾਂ ਵੀਡੀਓ ਬਣਾਈ ਜਾਂਦੀ ਹੈ। ਕਿਸੇ ਦੇ ਲਾਭ ਨੂੰ ਆਪਣਾ ਨੁਕਸਾਨ ਸਮਝਣ ਲੱਗ ਪਏ ਹਾਂ। ਦੂਜੇ ਦੀ ਉਤਸ਼ਾਹਨਾ ਕਰਨ ਦੀ ਥਾਂ ਈਰਖਾ ਦੇ ਜਾਲ ਵਿਚ ਫਸੇ ਹੋਏ ਹਾਂ। ਪਰ ਇਹ ਵੀ ਸੱਚ ਹੈ ਕਿ ਹਰ ਦਿਲ ਅੰਦਰ ਇਕ ਚੰਗਾਈ ਦੀ ਚੀਜ਼ ਹੁੰਦੀ ...

ਹਾਣ ਦਿਆਂ ਫੁੱਲਾਂ ਦੇ ਵੀ ਆਪ ਦੇ ਭਾਗ ਵੇ

Image
ਹਾਣ ਦਿਆਂ ਫੁੱਲਾਂ ਦੇ ਵੀ ਆਪ ਦੇ ਨੇ ਭਾਗ ਵੇ ❤️🌸 ਕੁਝ ਹਸਤੀਆਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਹਾਜ਼ਰੀ ਹੀ ਰੂਹ ਨੂੰ ਚੈਨ ਦੇ ਜਾਂਦੀ ਹੈ। ਉਹ ਸਿਰਫ ਇਨਸਾਨ ਨਹੀਂ ਹੁੰਦੇ, ਸੰਜੀਵ ਮੋਹ ਮਮਤਾ ਦੇ ਰੂਪ ਹੁੰਦੇ ਹਨ। ਉਹ ਜਿੱਥੇ ਪੈਰ ਰੱਖਦੇ ਨੇ, ਉਥੇ ਖ਼ੁਸ਼ਬੂ ਆਉਂਦੀ ਹੈ, ਜਿੱਥੇ ਹੱਥ ਰੱਖਦੇ ਨੇ, ਉਥੇ ਜ਼ਖਮ ਭਰ ਜਾਂਦੇ ਹਨ। ਉਹਨਾਂ ਦੀ ਮੌਜੂਦਗੀ ਨਾਲ ਇਨਸਾਨ ਤਾਂ ਕੀ, ਫੁੱਲਾਂ ਦੇ ਵੀ ਭਾਗ ਜਾਗ ਪੈਂਦੇ ਨੇ। "ਹਾਣ ਦਿਆਂ ਫੁੱਲਾਂ ਦੇ ਵੀ ਆਪ ਦੇ ਨੇ ਭਾਗ ਵੇ" — ਇਹ ਸਿਰਫ ਇੱਕ ਗੀਤ ਦੀ ਲਾਈਨ ਨਹੀਂ, ਇਹ ਇਕ ਅਹਿਸਾਸ ਹੈ, ਉਹ ਅਹਿਸਾਸ ਜੋ ਇੱਕ ਪ੍ਰੇਮੀ, ਇੱਕ ਮਾਂ, ਇੱਕ ਦੋਸਤ ਜਾਂ ਕਿਸੇ ਖਾਸ ਦੀ ਮੌਜੂਦਗੀ ਨਾਲ ਆਉਂਦਾ ਹੈ। ਜਿਵੇਂ ਕਿ ਬਾਗ ਵਿੱਚ ਪੈਲੀ ਧੁੱਪ ਦੇ ਨਾਲ ਫੁੱਲ ਖਿੜ ਜਾਂਦੀ ਹੈ, ਓਹਨਾਂ ਦੀ ਹਜੂਰੀ ਵਿੱਚ ਮਨੁੱਖੀ ਦਿਲ ਵੀ ਖਿੜ ਜਾਂਦਾ ਹੈ। ਕਈ ਵਾਰ ਕਿਸੇ ਦੀ ਇੱਕ ਮੁਸਕਾਨ, ਇੱਕ ਹੌਂਸਲਾ ਦੇਣ ਵਾਲਾ ਸ਼ਬਦ, ਜਾਂ ਸਿਰਫ ਚੁੱਪ ਮੌਜੂਦਗੀ ਹੀ ਕਾਫ਼ੀ ਹੁੰਦੀ ਹੈ, ਕਿਸੇ ਦੀ ਉਜਾੜ ਜ਼ਿੰਦਗੀ ਨੂੰ ਰੌਸ਼ਨ ਕਰਨ ਲਈ। ਉਹ ਲੋਕ ਖਾਸ ਹੁੰਦੇ ਹਨ — ਜਿਨ੍ਹਾਂ ਦੇ ਆਉਣ ਨਾਲ ਰੰਗ ਹੀ ਨਹੀਂ, ਰੰਗਾਂ ਦੀ ਕਦਰ ਵੀ ਵੱਧ ਜਾਂਦੀ ਹੈ। ਅਸੀਂ ਕਈ ਵਾਰ ਕਿਸੇ ਨੂੰ ਆਪਣੇ ਜੀਵਨ ਵਿਚ "ਆਮ" ਮੰਨ ਲੈਂਦੇ ਹਾਂ, ਪਰ ਸਮਾਂ ਸਿਖਾਉਂਦਾ ਹੈ ਕਿ ਉਹ ਤਾਂ "ਖਾਸ" ਸੀ। ਉਹ ਹਾਣ ਜੋ ਸਿਰਫ ਫੁੱਲਾਂ ਨੂੰ ਨਹੀਂ, ਸਾਡੇ ਭਾਗਾਂ ਨੂੰ ਵ...

ਮਰਦ

Image
ਮਰਦ ਰੋਂ ਨਹੀਂ ਸਕਦੇ ਕਹਿੰਦੇ ਨੇ ਮਰਦ ਰੋਂਦੇ ਨਹੀਂ, ਓਹ ਤਾਂ ਪੱਥਰ ਬਣ ਜਾਂਦੇ ਨੇ। ਦਿਲ 'ਚ ਦਰਦ ਵੀ ਹੋਵੇ ਤਾਂ, ਚੁੱਪ ਕਰਕੇ ਸਹਿ ਜਾਂਦੇ ਨੇ। ਅੱਖਾਂ ਚ ਪਾਣੀ ਆਉਂਦਾ ਏ, ਪਰ ਓਹ ਮੂੰਹ ਛੁਪਾ ਲੈਂਦੇ ਨੇ। ਮਾਂ-ਬਾਪ ਦੀ ਆਸ ਬਣਕੇ, ਆਪ ਪਿੱਛੇ ਛੱਡ ਆਉਂਦੇ ਨੇ। ਮਰਦ ਵੀ ਤਾਂ ਮਨੁੱਖ ਹੁੰਦੇ ਨੇ, ਉਹਨਾਂ ਵੀ ਅੰਦਰ ਜ਼ਖ਼ਮ ਹੁੰਦੇ ਨੇ। ਰੋ ਲੈਣ ਦੀ ਇਜਾਜ਼ਤ ਦੇ ਦੋ, ਕਦੇ ਉਹਨਾਂ ਨੂੰ ਵੀ ਸੁਣ- ਕਹਿ ਲੈਣ ਦਿਓ, ਅੰਦਰ ਇਕ ਭੂਚਾਲ ਦੀ ਕਿਸ਼ਤੀ ਨੂੰ ਅੱਖਾਂ ਦੇ ਕਿਨਾਰਿਆਂ ਤੇ ਖਹਿ ਲੈਣ ਦਿਓ, ਮਰਦ ਨੂੰ ਵੀ ਰੋ ਲੈਣ ਦਿਓ। ਸੁਗਮ ਬਡਿਆਲ  Instagram @sugam_badyal

ਇਸ਼ਕ ਡੂੰਘਾ Ishq Doonga

ਇਸ਼ਕ ਜੇ ਡੂੰਘਾ ਹੋਵੇ, ਤਾਂ ਗੱਲਾਂ ਖਾਮੋਸ਼ ਹੁੰਦੀਆਂ ਨੇ, ਤੇ ਦਿਲ, ਨਜ਼ਰਾਂ ਦੀ ਝਿੱਲਮਿੱਲ ਵਿੱਚ ਲਫ਼ਜ਼ਾਂ ਤੋਂ ਵੱਧ ਇਜ਼ਹਾਰ ਕਰਦਾ ਹੈ। ਸੁਗਮ ਬਡਿਆਲ