August 27, 2020

खत तेरे नाम पर Khatt Tere Naam Per

तेरे नाम पर एक खत
लिखने को मन किया,
कुछ गुस्सा लिखा,
कुछ हसीन पल यादों के
पन्नों पर लूटाए,

कुछ मन घड़त बातें बनाई
कुछ उदासी की जड़ उखाड़ फेंकू,
कुछ हल तो बता,
कुछ इन्सान ने रुलाया
कुछ तेरी अन्देखी से हुए खता,

कुछ प्यार आया था तूझ पर,
कुछ नाराज़गी ने इनकार किया
जो समझाया मूझे तूने,
कभी हाँ कभी इंन्कार किया,

लिख दिया, मगर पता नहीं
भेजूं किस पते पर तूझे खुदा!
अब ये बतायेगा कौन,

सुगम बडियाल🌼

August 21, 2020

ਅੱਖਰ ਰਾਜ਼ੀ Akhar Raazi

ਲੱਖਾਂ ਅੱਖਰ ਇੱਕ ਦਿਲ ਦੇ ਮੁਹਤਾਜ਼ ਹੁੰਦੇ ਨੇ,
ਕੱਲ੍ਹ ਤੱਕ ਨਾ ਕਿਸੇ ਨੇ ਦਿਲ ਸਮਝਿਆ ਨਾ ਅੱਖਰ ਗੋਲੇ,
ਦਿਲ ਤੋਂ ਵੀ ਹਾਰੇ ਤੇ ਜਾਨ ਨੂੰ ਵੀ ਮੌਤ ਉੱਡਾ ਲੈ ਗਈ
ਕਿੰਨੀ ਸਦੀਆਂ ਬਾਅਦ ਹੋਏ ਫ਼ੇਰ ਦਿਲ ਵੀ ਰਾਜ਼ੀ
ਤੇ ਅੱਖਰਾਂ ਦੇ ਅਰਥ ਵੀ ਕਬੂਲ ਅਤੇ ਰਾਜ਼ੀ,


ਸੁਗਮ ਬਡਿਆਲ

August 20, 2020

ऐहसान फरामोश Ehsaas Framosh

ऐहसान फरामोश लोग हैं वो,
हमनें तो उनकी तिजोरी पर पहरा बिठाया,
और उन्होंने हमें ही चोर का ताज पहना दिया,


सुगम बडियाल

August 19, 2020

ਸ਼ੀਸ਼ੇ ਦਾ ਹੁਸਨ Sheeshe Da Hussan

ਸ਼ੀਸ਼ੇ ਨੂੰ ਨਾ ਨਿਹਾਰਿਆ ਕਰ ਬਹੁਤਾ,
ਤੈਨੂੰ ਪਤਾ? ਐਂਵੇ ਮਸਕਰੀ ਕਰਦਾ,

ਐਂਵੇ ਤੈਨੂੰ ਸੋਹਣੀ ਸੋਹਣੀ ਆਖ
ਤੇਰੀ ਨਜ਼ਰਾਂ ਨੂੰ ਹੁਸਨਾਂ ਦਾ
ਗਰੂਰ ਭਰਦਾ ਰਹਿੰਦਾ ਏ,


ਸੁਗਮ ਬਡਿਆਲ

August 14, 2020

Kaali Raat ਕਾਲੀ ਰਾਤ

ਕਾਲੀ ਰਾਤ ਤੂੰ ਕਦੇ ਨੀਂ ਕਹਿੰਦੀ
ਕਿ ਮੈਂਨੂੰ ਦਿਨ ਚਾਹੀਦਾ ਹਾਂ,
ਜ਼ਮਾਨੇ ਭਰ ਦੇ ਦੌਰ ਇੰਝ ਹੀ
ਇੱਕ ਰਾਤ ਵਿੱਚ ਹੀ ਨਿਗਲ ਜਾਂਦੀ ਏਂ,

ਸੁਗਮ ਬਡਿਆਲ


काली रात तूँ कभी नहीं कहती कि
मुझे भी दिन चाहिए,
 ज़माने भर के दौर यूँ ही
एक ही रात में निगल जाती है,

सुगम बडियाल

August 03, 2020

ਪਰਛਾਵੇਂ Parchhaawen

ਪਰਛਾਵੇਂ : ਕਿੰਨੇ ਕੁ ਲੰਬੇ, 
ਕਿੰਨੇ ਕੁ ਚਿਰ ਦੇ
ਪੂਰਬ ਤੋਂ ਜਾਂ ਪੱਛਮ ਦੇ

ਵਜੂਦ ਇਸਦੇ
ਨ੍ਹੇਰ ਕਰਕੇ ਜਾਂ
ਸਵੇਰ ਕਰਕੇ,

ਪਰਛਾਵੇਂ ਉਮਰਾਂ ਦੇ
ਪੁੱਟੇ, ਫ਼ੇਰ ਲੱਗੇ,
ਘਾਹ ਵਰਗੇ,

ਪਰਛਾਵੇਂ ਭੁਲੇਖੇ
ਕਿਸੇ ਦੇ ਪਿੱਛੇ
ਖਲੋਤੇ ਹੋਣ ਦੇ,

ਪਰਛਾਵੇਂ ਅਤੀਤ ਦੇ
ਕੱਚੀ ਪੈਂਸਲ ਰਬੜ
ਜਾਂ ਸਲੇਟ ਵਰਗੇ,

ਪਰਛਾਵੇਂ ਹੰਢਾਈਆਂ 
ਪੀੜਾਂ ਦੇ, ਜਖਮਾਂ ਦੇ
ਨਿਸ਼ਾਨ ਵਰਗੇ,

ਪਰਛਾਵੇਂ ਕਿਸੇ ਦੇਸ
ਛੁੱਟ ਗਏ ਪਿੰਡ ਜੂਹਾਂ ਦੇ
ਸੁੰਨ ਕੁਝ ਮਰੀਜ਼
ਮਰ ਗਏ ਰਾਹਾਂ ਤੇ,

ਮੇਲੇ ਨਾਨਕ ਪਿੰਡ
ਕੱਤਕ ਦੇ, ਮੱਸਿਆ
ਡੇਰੇ ਢਾਹਾਂ ਤੇ

ਪਰਛਾਵੇਂ ਗੂੜੀਆਂ
ਸੀ ਜੋ ਰੀਤਾਂ ਦੇ,
ਰੰਗਾਂ ਢੰਗਾਂ ਦੇ,

ਪਰਛਾਵੇਂ ਘਰ 'ਚੋਂ ਨਿਕਲੀ
ਬਰਕਤ ਦੇ, ਜੱਸ ਗਏ,
ਪਰਛਾਵੇਂ ਅਮੀਰ ਵਿਹਾਰ ਦੇ,

ਪਰਛਾਵੇਂ ਰੌਣਕਾਂ ਦੇ
ਇਤਿਹਾਸ ਦੀ ਧਰਤੀ
ਤੇ ਮੇਲ ਮਿਲਾਪ ਦੇ,

ਪਰਛਾਵੇਂ ਦੂਰ ਹੋ ਗਏ
ਮਾਣ ਸਤਿਕਾਰ
ਸਭਨਾਂ ਨਾਲ ਪਿਆਰ ਦੇ।

ਸੁਗਮ ਬਡਿਆਲ


August 02, 2020

ਇੰਤਜ਼ਾਰ ਦੇ ਚਾਅ Intzaar De Chaa

ਇੰਤਜ਼ਾਰ ਕਿੰਨਾ ਸੁੰਨਸਾਨ ਹੈ,
ਬੇਕਰਾਰ ਹੋਇਆ ਮੈਂ ਤੇਰੇ ਰਾਹਾਂ 'ਚ
ਮਿਲ ਕੇ ਕੁਝ ਦੱਸਣ ਲਈ,
ਰਾਹੇ ਰਾਹ ਚੱਲੀ ਜਾ ਰਿਹਾ ਏਂ।

ਅਸੀਂ ਆਪਣੇ ਲਈ ਈਮਾਨਦਾਰ ਹਾਂ
ਲੋਕਾਂ ਵੱਲ ਤਾਂ ਵੈਸੇ ਹੀ ਅੰਧਵਿਸ਼ਵਾਸ ਏ,
ਅੱਖਾਂ ਵਿੱਚ ਦਗਾਬਾਜ਼ੀ, ਮੂੰਹ 'ਚ ਸ਼ਬਾਹ ਏ,
ਸਾਡੇ ਦਿਲ ਨੂੰ ਜਲਾਉਣ ਲਈ।

ਮੈਂ ਵੀ ਬਹੁਤੀ ਅੜੀਆਂ ਨੀ ਕਰਦੀ
ਸਾਨੂੰ ਰੱਬ ਨੇ ਮਿਲੋਣਾ ਏ
ਸਾਂਭ ਸਾਂਭ ਰੱਖੀਆਂ ਗੱਲਾਂ ਤੇ ਰੀਝਾਂ ਨੇ ਜੋ
ਤੇਰੇ ਨਾਲ ਪੁਗੋਣੀ ਏ।

ਸੁਗਮ ਬਡਿਆਲ

August 01, 2020

ਹੁਣਕੇ ਸਾਵਣ Hoonke Saawan

ਵਕਤ ਬਦਲਿਆ, ਦੌਰ ਬਦਲਿਆ
ਲਹਿਜ਼ਾ ਕਹਿਣ ਨੂੰ ਉਬਰਿਆ
ਬੇਢੰਗਾ ਜਿਹਾ ਅੱਜ ਅੰਦਾਜ਼ ਬਣਿਆ,
ਕੂੰਜਾਂ ਰੌਣਕਾਂ ਲਾਈਆਂ ਨਾ,

ਚੰਨ, ਇਸ਼ਕ ਦੀ ਅੱਜ ਟੋਰ ਮੁੱਕ ਗੀ
ਕਾਲੇ ਭੇਸ ਵਿਹਲੇ ਬੈਠੇ ਮਸਤ ਮਸਾਨਾਂ ਦੇ,

ਕੂੰਜਾਂ ਰੌਣਕਾਂ ਲਾਈਆਂ ਨਾ
ਸਾਵਣ ਝੱੜੀਆਂ 'ਤੇ ਦਿਲਾਂ ਦੀਆਂ ਰੀਝਾਂ
ਹੁਣ ਪਹਿਲਾਂ ਵਰਗੀਆਂ ਪੁਜਾਈਆਂ ਨਾ,
ਲੱਗੀਆਂ ਨਾ ਉਹ ਦਿਨਾਂ ਵਰਗੀਆੱ ਰੌਣਕਾਂ
ਮੁਟਿਆਰਾਂ ਪੀਘਾਂ ਪਾਈਆਂ ਨਾ,
ਕੂੰਜਾਂ ਰੌਣਕਾਂ ਲਾਈਆਂ ਨਾ।


ਸੁਗਮ ਬਡਿਆਲ



Home

ਪਰਛਾਵੇਂ ਅਕਸਰ ਸਕੂਨ ਵੀ ਦਿੰਦੇ ਹਨ ਅਤੇ ਡਰਾਉਂਦੇ ਵੀ ਬਹੁਤ ਹਨ। ਜੇ ਕੋਈ 'ਉਮੀਦ' ਨਾਲ ਭਰਿਆ ਉਡੀਕਦਾ ਹੈ ਤਾਂ ਪਰਛਾਵਾਂ ਵੀ ਇਨਸਾਨ ਦੀ ਹੋਂਦ ਦਾ ਕਾਰਣ ਹੈ। ਜੇ ਪ...