November 28, 2021

Manzil De Ishq ਮੰਜ਼ਿਲ ਦੇ ਇਸ਼ਕ਼

 

ਮੰਜ਼ਿਲਾਂ ਦੇ ਇਸ਼ਕ ਮੰਜਿਲਾਂ ਨਾਲ ਹੀ
ਖਤਮ ਹੋ ਜਾਇਆ ਕਰਦੇ ਨੇ,

ਜਾਣਦਿਆਂ ਪਛਾਣਦਿਆਂ ਰਾਹਾਂ ਦਾ
ਸਫ਼ਰ ਕੁਝ ਖਾਸ ਨਹੀ,

ਬੁੱਲੀਆਂ ਦੇ ਹਾਸਿਆਂ ਦੀ
ਦੰਦਾਂ ਵਗੈਰ ਵੀ ਕੀ ਪਛਾਣ ਹੁੰਦੀ,

ਜੇ ਰੁੱਤਾਂ ਇੱਕ ਜਿਹੀਆਂ ਹੁੰਦੀਆਂ
ਤਾਂ ਮੌਸਮਾਂ ਨੂੰ ਵੇਖਣ ਦੀ
ਖਵਾਹਿਸ਼ ਏ ਦੀਦ ਨਾ ਹੁੰਦੀ,

ਸੁਹਾਵਣੇ ਇੱਕ ਤੋਂ ਇੱਕ ਵਾਰ ਨਾ ਹੁੰਦੇ
ਗੁੱਝੀ ਕਾਇਨਾਤ ਦੇ ਜੇ ਰਾਜ਼ ਨਾ ਹੁੰਦੇ,

ਜੇ ਕਿਸਮਤ ਤੋਂ ਇਤਫ਼ਾਕ ਰੱਖਦੇ ਹੁੰਦੇ
ਮਿਲਦਿਆਂ ਵਿਛੜਦਿਆਂ ਦਾ
ਅਰਥ ਨਾ ਹੁੰਦਾ,

ਜੇ ਦੋ ਅਹਿਸਾਸਾਂ ਦਾ ਹੁੰਦਾ ਸੰਗਮ ਨਾ
ਦੋ ਪਹਿਲੂਆਂ ਦੀ ਜ਼ਿੰਦਗੀ ਏ
ਸਮਝਣ ਨੂੰ ਫਰਕ ਨਾ ਹੁੰਦਾ,

ਖੁਦਾ ਤੇਰੇ ਸਾਡੇ ਤੋਂ ਜੇ ਕੋਈ ਰਾਜ ਨਾ ਹੁੰਦੇ,
ਕਾਹਦਾ ਫ਼ੇਰ ਤੇਰੇ ਤੋਂ ਰੁੱਸਣਾ ਮੰਨੋਣਾ ਹੁੰਦਾ,

ਜੇ ਪਹਿਲਾਂ ਹੀ ਮਿਲ ਜਾਂਦੇ ਧਰਤ ਅਸਮਾਨ
ਫ਼ੇਰ ਕਾਹਦੇ 'ਹਿਜ਼ਰ' ਉੱਤੇ ਲਿਖੇ
ਵਾਕ, ਅਲਫ਼ਾਜ਼ ਨਾ ਹੁੰਦੇ,

ਜੋ ਕੋਈ ਅਧੂਰਾ ਲਫ਼ਜ਼ ਨਾ ਹੁੰਦਾ
ਕਾਹਨੂੰ ਪਰੋਣੇ ਸੀ ਬੈਠ ਰੋਜ਼
ਤੇਰੇ ਬਾਰੇ ਸੋਚਾਂ ਦੇ ਮਣਕੇ,

ਜੇ ਮਿਲਣਾ ਵਿਛੜਨਾ ਨਾ ਹੁੰਦਾ
ਕਾਹਦੇ ਫ਼ੇਰ ਸੋਹਣੇ ਜ਼ਿੰਦਗੀ ਦੇ ਇਤਫ਼ਾਕ ਹੁੰਦੇ,

ਕਿਸਨੂੰ ਕਹਿੰਦੇ ਰੂਹ ਦੇ ਹਾਣੀ
ਜੇ ਚੱਲਦੇ ਫਿਰਦੇ ਜਣੇ ਖਣੇ ਨਾਲ ਮੇਲ਼ ਹੁੰਦੇ,

ਕਿਉਂ ਮੰਜ਼ਿਲ ਤੇ ਵਧਣ ਦੀ ਫ਼ੇਰ ਚਾਹਅ ਹੁੰਦੀ
ਜੇ ਮੈਂ ਮੰਜ਼ਿਲ ਹੁੰਦੀ ਤੇ ਮੈਂ ਹੀ ਰਾਹ ਹੁੰਦੀ,

ਸੁਗਮ ਬਡਿਆਲ✨

ਅੱਲ੍ਹਾ ਦੀ ਕਿਤਾਬ Allah Di Kitaab


ਰੀਝ ਨਾਲ ਜੋੜੇ ਨੇ ਜੋ
ਖੁਆਬ ਅਸਮਾਨ ਵਰਗੇ,
ਦੂਰੋਂ ਹੀ ਵੇਖ ਖੁਸ਼ ਹੁੰਦਾ ਰਹਿੰਦੀ ਹਾਂ,

ਦੱਸ ਕਿੱਥੇ ਧਰ ਆਵਾਂ ਖ਼ਤ ?
ਹਰ ਗੱਲ  ਜੋ ਲਿਖ ਰੱਖੀ ਆ
ਚੰਨ - ਤਾਰਿਆਂ ਦੇ ਜਹਾਨ ਨੂੰ,

ਪਤਾ ਦੱਸੇ ਤਾਂ ਕੋਈ ਮਹਿਤਾਬ ਦਾ,
ਹਲਫ਼ ਅੱਲ੍ਹਾ ਨੂਰ ਦੀ
ਮੈਂ ਲਿਖੀ ਕਿਤਾਬ 'ਚ ਮੇਰਾ ਨਾਂ ਫੋਲਦੀ,

ਸੁਗਮ ਬਡਿਆਲ

ਇੱਕ ਜਾਮੀ ikk Zaami

 

ਕਵਿਤਾ ਲਿਖ ਕੇ ਜਾਮੀ ਆਪਣੇ ਦਿਲ ਨੂੰ,
ਹੌਲਾ ਕਰਦਾ ਵਿਖਾਈ ਦਿੰਦਾ ਹੈ,
ਕੁਝ ਹਾਲਤਾਂ ਨੂੰ ਖਿੱਝਦਾ ਹੈ,
ਕੁਝ ਆਪਣੇ ਆਪ ਦੀ ਹਾਲਤ ਕਹਿੰਦਾ ਹੈ।

ਗੂੰਗੇ, ਕੋਰੇ ਪੰਨਿਆਂ ਉੱਤੇ ਮੱਧਦਾ ਵਿਖਾਈ ਦਿੰਦਾ ਹੈ,
ਉਮੀਦ ਨੂੰ ਹੱਥਾਂ ਉੱਤੇ ਚੁੱਕੀ ਇੱਕ ਲੋਅ ਵਾਂਗ
ਬੇਵੱਸੀ ਦੇ ਹਨ੍ਹੇਰ ਨੂੰ ਲੱਭਦਾ ਫਿਰਦਾ ਹੈ।

ਅੱਖਰ - ਅੱਖਰ, ਲਫ਼ਜ਼ - ਲਫ਼ਜ਼,
ਵਾਕ ਵਾਕ ਦੇ ਤੰਦ ਬੁਣਦਾ,
ਕਿਤੇ ਉਧੇੜ ਤੰਦਾਂ ਫਿਰ ਤੋਂ ਤੋਪੇ ਭਰਦਾ ਹੈ,
ਲਫ਼ਜ਼ਾਂ ਵਿੱਚ ਸਫ਼ਰ ਕਰਦਾ, ਆਪ ਰੋਂਦਾ
ਅਤੇ ਆਪੇ ਚੁੱਪ ਕਰਾਉਂਦਾ ਦਿੱਸਦਾ ਹੈ।

ਤੇ ਮੈਂ ਵੀ... ਕੁਝ ਇੰਝ ਹੀ
ਕਵਿਤਾ ਦੀ ਚੋਟੀ ਉੱਤੇ ਖਲੋ
ਆਪਣੇ ਦਿਲ ਦਾ ਬੋਝ ਕਾਗਜ਼ਾਂ ਉੱਤੇ ਪਾ
ਹੇਠਾਂ ਦੂਰ ਧੱਕਦੀ ਫਿਰਦੀ ਹਾਂ,
ਕੁਝ ਚੰਗੇ ਹਲਾਤਾਂ ਦੀ
ਖਵਾਹਿਸ਼ ਏ ਦੀਦ ਕਰਦੀ ਫਿਰਦੀ ਹਾਂ।

ਸੁਗਮ ਬਡਿਆਲ🌻

ਕਣ ਕਣ ਏਕ ਓਅੰਕਾਰ' Kan kan Ek Onkaar

 ਸੋਚਣ ਨੂੰ ਜ਼ਰੀਆ ਮਿਲੇ,

ਲਿਖਣ ਨੂੰ ਕਲਮ,


ਕਮਾਲ ਵਕਤ ਮਿਲੇ,

ਜੋੜਨ ਨੂੰ ਲਮਹੇ ਖਾਸ,


ਸਬਰ ਦੀ ਠੋਕਰ ਮਿਲੇ,

ਸਹਿਣ ਨੂੰ ਤਾਕਤ,


ਕਲਮ ਨੂੰ ਦੁਆ ਮਿਲੇ,

ਖੁਬਸੂਰਤ ਖਿਆਲ,


ਈਰਖਾ ਨੂੰ ਮਾਤ ਮਿਲੇ,

ਪਿਆਰ ਨੂੰ ਪਰਵਾਹ,


ਰਜਿਆਂ ਨੂੰ ਸਬਰ ਮਿਲੇ,

ਭੁੱਖਿਆਂ ਨੂੰ ਤ੍ਰਿਪਤੀ,


ਚਿੰਤਾ ਨੂੰ ਆਰਾਮ ਮਿਲੇ,

ਦਰਦ ਨੂੰ ਹਮਦਰਦ,


ਮਿੱਟੀ ਨੂੰ ਆਕਾਰ ਮਿਲੇ,

ਕਣ - ਕਣ ਨੂੰ ਢੇਰੀ,


ਮੰਜ਼ਿਲ ਏ ਯਕੀਨ ਮਿਲੇ,

ਸੋਹਣੇ ਸਫ਼ਰ ਦੀ ਤਪਿਸ਼,


ਗਿਆਨ ਨੂੰ ਧਿਆਨ ਮਿਲੇ,

ਧਿਆਨ ਨੂੰ ਬ੍ਰਹਿਮੰਡ ਦਾ ਪ੍ਰਕਾਸ਼,


ਕੁਦਰਤ 'ਚ ਸਕੂਨ ਮਿਲੇ,

ਕਣ ਕਣ ' ਏਕ ਓਅੰਕਾਰ'


ਸੁਗਮ ਬਡਿਆਲ

Home

ਪਰਛਾਵੇਂ ਅਕਸਰ ਸਕੂਨ ਵੀ ਦਿੰਦੇ ਹਨ ਅਤੇ ਡਰਾਉਂਦੇ ਵੀ ਬਹੁਤ ਹਨ। ਜੇ ਕੋਈ 'ਉਮੀਦ' ਨਾਲ ਭਰਿਆ ਉਡੀਕਦਾ ਹੈ ਤਾਂ ਪਰਛਾਵਾਂ ਵੀ ਇਨਸਾਨ ਦੀ ਹੋਂਦ ਦਾ ਕਾਰਣ ਹੈ। ਜੇ ਪ...