ਕੁਝ ਹਸਤੀਆਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਹਾਜ਼ਰੀ ਹੀ ਰੂਹ ਨੂੰ ਚੈਨ ਦੇ ਜਾਂਦੀ ਹੈ। ਉਹ ਸਿਰਫ ਇਨਸਾਨ ਨਹੀਂ ਹੁੰਦੇ, ਸੰਜੀਵ ਮੋਹ ਮਮਤਾ ਦੇ ਰੂਪ ਹੁੰਦੇ ਹਨ। ਉਹ ਜਿੱਥੇ ਪੈਰ ਰੱਖਦੇ ਨੇ, ਉਥੇ ਖ਼ੁਸ਼ਬੂ ਆਉਂਦੀ ਹੈ, ਜਿੱਥੇ ਹੱਥ ਰੱਖਦੇ ਨੇ, ਉਥੇ ਜ਼ਖਮ ਭਰ ਜਾਂਦੇ ਹਨ। ਉਹਨਾਂ ਦੀ ਮੌਜੂਦਗੀ ਨਾਲ ਇਨਸਾਨ ਤਾਂ ਕੀ, ਫੁੱਲਾਂ ਦੇ ਵੀ ਭਾਗ ਜਾਗ ਪੈਂਦੇ ਨੇ।
"ਹਾਣ ਦਿਆਂ ਫੁੱਲਾਂ ਦੇ ਵੀ ਆਪ ਦੇ ਨੇ ਭਾਗ ਵੇ" — ਇਹ ਸਿਰਫ ਇੱਕ ਗੀਤ ਦੀ ਲਾਈਨ ਨਹੀਂ, ਇਹ ਇਕ ਅਹਿਸਾਸ ਹੈ, ਉਹ ਅਹਿਸਾਸ ਜੋ ਇੱਕ ਪ੍ਰੇਮੀ, ਇੱਕ ਮਾਂ, ਇੱਕ ਦੋਸਤ ਜਾਂ ਕਿਸੇ ਖਾਸ ਦੀ ਮੌਜੂਦਗੀ ਨਾਲ ਆਉਂਦਾ ਹੈ। ਜਿਵੇਂ ਕਿ ਬਾਗ ਵਿੱਚ ਪੈਲੀ ਧੁੱਪ ਦੇ ਨਾਲ ਫੁੱਲ ਖਿੜ ਜਾਂਦੀ ਹੈ, ਓਹਨਾਂ ਦੀ ਹਜੂਰੀ ਵਿੱਚ ਮਨੁੱਖੀ ਦਿਲ ਵੀ ਖਿੜ ਜਾਂਦਾ ਹੈ।
ਕਈ ਵਾਰ ਕਿਸੇ ਦੀ ਇੱਕ ਮੁਸਕਾਨ, ਇੱਕ ਹੌਂਸਲਾ ਦੇਣ ਵਾਲਾ ਸ਼ਬਦ, ਜਾਂ ਸਿਰਫ ਚੁੱਪ ਮੌਜੂਦਗੀ ਹੀ ਕਾਫ਼ੀ ਹੁੰਦੀ ਹੈ, ਕਿਸੇ ਦੀ ਉਜਾੜ ਜ਼ਿੰਦਗੀ ਨੂੰ ਰੌਸ਼ਨ ਕਰਨ ਲਈ। ਉਹ ਲੋਕ ਖਾਸ ਹੁੰਦੇ ਹਨ — ਜਿਨ੍ਹਾਂ ਦੇ ਆਉਣ ਨਾਲ ਰੰਗ ਹੀ ਨਹੀਂ, ਰੰਗਾਂ ਦੀ ਕਦਰ ਵੀ ਵੱਧ ਜਾਂਦੀ ਹੈ।
ਅਸੀਂ ਕਈ ਵਾਰ ਕਿਸੇ ਨੂੰ ਆਪਣੇ ਜੀਵਨ ਵਿਚ "ਆਮ" ਮੰਨ ਲੈਂਦੇ ਹਾਂ, ਪਰ ਸਮਾਂ ਸਿਖਾਉਂਦਾ ਹੈ ਕਿ ਉਹ ਤਾਂ "ਖਾਸ" ਸੀ। ਉਹ ਹਾਣ ਜੋ ਸਿਰਫ ਫੁੱਲਾਂ ਨੂੰ ਨਹੀਂ, ਸਾਡੇ ਭਾਗਾਂ ਨੂੰ ਵੀ ਚੁੰਮ ਜਾਂਦੇ ਹਨ। ਸੱਚ ਤਾਂ ਇਹ ਹੈ ਕਿ ਜਿਨ੍ਹਾਂ ਦੇ ਹੱਥ ਲੱਗਣ ਨਾਲ ਰੂਹ ਨਿਖਰ ਜਾਏ, ਉਹ ਰੱਬ ਦੇ ਸੱਚੇ ਰੂਪ ਹੁੰਦੇ ਹਨ।
ਜੇ ਤੁਹਾਡੇ ਜੀਵਨ 'ਚ ਵੀ ਕੋਈ ਐਸਾ ਹੈ, ਜਿਸਦੀ ਹਾਜ਼ਰੀ ਤੁਹਾਡੀ ਜ਼ਿੰਦਗੀ ਨੂੰ ਸੋਹਣਾ ਬਣਾਉਂਦੀ ਹੈ — ਤਾਂ ਉਸਨੂੰ ਸਿਰਫ ਮਹਿਸੂਸ ਨਾ ਕਰੋ, ਉਹਦਾ ਧੰਨਵਾਦ ਵੀ ਕਰੋ। ਕਿਉਂਕਿ ਜਿਹੜੇ ਹਾਣ ਭਾਗ ਜਗਾ ਦੇਣ, ਉਹ ਹਰ ਕਿਸੇ ਨੂੰ ਨਹੀਂ ਮਿਲਦੇ।
ਸੁਗਮ ਬਡਿਆਲ 🌻 ♥️
Instagram @sugam_badyal
No comments:
Post a Comment