My Punjabi Hindi Poetries and Articles. All posts must be GENUINE.
September 16, 2020
September 12, 2020
September 09, 2020
(ਯਾਦਾਂ) Yaadan
ਚਿਰਾਂ ਦੀ ਸਾਖ ਉੱਤੇ ਬੈਠਿਆਂ ਕਿੰਨੀ ਦਫ਼ਨ ਹੋ ਗਈਆਂ ਨੇ ਯਾਦਾਂ,
ਕੁਝ ਮਸ਼ਹੂਰ ਹੋਈਆਂ, ਕੁਝ ਮਿੱਟੀ ਹੇਠ ਲੁੱਕ ਪਈਆਂ... ਯਾਦਾਂ,
ਕੁਝ ਹੁਣ ਤੱਕ ਵੀ ਉਮੀਦ ਹੈ ਇੱਕ ਆਬਾਦ ਬਸਤੀ ਦੇ ਵੱਸ ਜਾਣ ਦੀ,
ਕੁਝ ਸੁਬਹ ਚੱਲੀਆਂ ਅਗਲੀ ਮੰਜ਼ਿਲ ਦੇ ਸਫ਼ਰ ਤੇ
ਕੁਝ ਮਹਿਰੂਮ ਰਹਿ ਗਈਆਂ ਸਾਥ ਵੇਖਦੇ ਵੇਖਦੇ ਭਾਲ 'ਚ... ਯਾਦਾਂ,
ਕੁਝ ਮੇਰੇ ਵਰਗੀਆਂ ਅੱਧਵਾਟੇ ਪੁੱਜ ਥੱਕ ਕੁਝ ਚਿਰ ਖਲੋ ਗਈਆਂ,
ਕੁਝ ਕੰਡਿਆਲੀਆਂ ਝਾੜੀਆਂ ਵਰਗੀਆਂ ਲੱੜ ਚਿੰਬੜ ਗਈਆਂ...ਯਾਦਾਂ,
ਕੁਝ ਬਤੌਰ ਦਵਾ ਦਿਲ ਦੇ ਇੱਕ ਕੋਨੇ ਛੁਪੋ ਲਈਆਂ,
ਕੁਝ ਨੂੰ ਤਾਂ ਚਾਹਿਆ ਸੀ ਕਿ ਮੇਰਾ ਲਹਿੜਾ ਛੁੱਟ ਜਾਵੇ,
ਕੁਝ ਤਾਂ ਫ਼ੇਰ ਵੀ ਭੋਲੇ ਸਿਵ ਦੇ ਸੱਪ ਵਾਂਗ ਗਲਤ ਪਈਆਂ ਰਹੀਆਂ... ਯਾਦਾਂ,
(ਸੁਗਮ ਬਡਿਅਾਲ)
September 02, 2020
अधूरी कहानी Adhuri Kahani
कुछ तो होगा इस जहां में हमारा
कि हम कुछ खास महसूस करते हैं,
कुछ तो अधुरा है अभी पीछे
कि हम आगे बढ़ना नहीं हैं चाहते,
अंधेरों से भी इतना प्यार है
ये डरायें तो भी डरावने नहीं लगते,
कुछ तो है कि हम अधूरे हैं
मगर फिर भी अधूरे नही लगते,
सुगम बडियाल
Home
ਪਰਛਾਵੇਂ ਅਕਸਰ ਸਕੂਨ ਵੀ ਦਿੰਦੇ ਹਨ ਅਤੇ ਡਰਾਉਂਦੇ ਵੀ ਬਹੁਤ ਹਨ। ਜੇ ਕੋਈ 'ਉਮੀਦ' ਨਾਲ ਭਰਿਆ ਉਡੀਕਦਾ ਹੈ ਤਾਂ ਪਰਛਾਵਾਂ ਵੀ ਇਨਸਾਨ ਦੀ ਹੋਂਦ ਦਾ ਕਾਰਣ ਹੈ। ਜੇ ਪ...
-
ਮੈਂ ਕੁਝ ਖਾਸ ਹੋਣ ਦਾ ਇੰਤਜ਼ਾਰ ਨਹੀਂ ਕਰਨਾ ਚਾਹੁੰਦੀ ਬਸ! ਸਿਖਣਾ ਚਾਹੁੰਦੀ ਹਾਂ ਆਖਰੀ ਵਕਤ ਵੇਲੇ ਕੋਈ ਅਫ਼ਸੋਸ ਨਹੀਂ ਕਰਨਾ ਚਾਹੁੰਦੀ, ਕਿ ਜ਼ਿੰਦਗੀ ਇੱਕ ਪਿੱਛੇ ਹੀ ਗਾਲ਼ ...
-
ਆਸ : Hope ਰਹਿੰਦੀ ਜ਼ਿੰਦਗੀ ਨੂੰ ਜੋੜੀ ਰੱਖਣ ਦਾ ਭਰਮ ਭਰਮ ਵਿੱਚ ਸਦੀਆਂ ਨਿਕਲ ਜਾਂਦੀਆਂ ਨੇ ਸਦੀਆਂ ਬਾਅਦ ਵੀ ਕਹਾਣੀਆਂ ਦੇ ਪੂਰਨ ਹੋਣ ਦੀ ' ਆਸ' , 'ਆਸ...
-
ਕਣ ਕਣ ਏਕ ਓਅੰਕਾਰ ਸੋਚਣ ਨੂੰ ਜ਼ਰੀਆ ਮਿਲੇ, ਲਿਖਣ ਨੂੰ ਕਲਮ, ਕਮਾਲ ਵਕਤ ਮਿਲੇ, ਜੋੜਨ ਨੂੰ ਲਮਹੇ ਖਾਸ, ਸਬਰ ਦੀ ਠੋਕਰ ਮਿਲੇ, ਸਹਿਣ ਨੂੰ ਤਾਕਤ, ਕਲਮ ਨੂੰ ਦੁਆ ਮਿਲੇ, ਖੁਬ...