May 31, 2020

ਕੈਂਚੀ ਦੀ ਚੱਪਲਾਂ Kenchi Di Chaplaan


ਕੈਂਚੀ ਦੀ ਚੱਪਲਾਂ ਪਾ ਕੇ
ਦਿਮਾਗ ਤਾਂਹੀ ਤਾਂ ਕੈਂਚੀ ਵਰਗੇ
ਜ਼ਿੰਦਗੀ ਨੂੰ ਚੀਰ ਕੇ ਲੰਘਦੇ
ਜੁਆਕ ਅਸੀਂ ਪਿੰਡਾਂ ਆਲ਼ੇ
ਕੈਂਚੀ ਦੀ ਚੱਪਲਾਂ ਪਾ ਕੇ

ਗੁੱਚੀ ਦੇ ਸਨੀਕਰ ਪਾ ਕੇ
ਜ਼ਿੰਦਗੀ ਨੀ ਹੁੰਦੀ ਹਾਈ
ਧੁੱਪਾਂ 'ਚ ਜਦ ਸਿੱਕਦੀ ਤਲੀਆਂ
ਅਕਲ ਜ਼ਿੰਦਗੀ ਨੂੰ ਤਾਂਹੀ ਆਈ
ਕੈਂਚੀ ਦੀ ਚੱਪਲਾਂ ਪਾ ਕੇ।

ਕਦਰਾਂ Kadaraan

ਰੋਜ਼ ਸੋਚ ਕੇ ਬੈਠਦੀ ਹਾਂ
ਕਿ ਉਸ ਦੀਆਂ ਵੀ ਕਹਿ ਸੁਣਾਂ
ਜੋ ਉਹ ਲੋਕ ਕਦਰਾਂ ਵਾਲੇ ਨੇ


ਪਰ...
ਕਦਰਾਂ ਸਭ ਤੋਂ ਵੀਰਾਨ ਜਾਪਦੀਆਂ ਨੇ
ਕਿ ਅਸੀਂ ਦਿਨ ਓਸ ਹੀ ਤੇਰੇ ਕੋਲ ਆਵਾਂਗੇ
ਜਿਸ ਦਿਨ ਮੇਰੇ ਆਪਣੇ ਛੱਡ ਜਾਣਗੇ
ਜਿੰਦਗੀ ਵੀਰਾਨ ਕਰਕੇ


ਦੁਨੀਆਦਾਰੀ Duniyadaari

ਗਰਜਾਂ ਦੇ ਇਸ਼ਕ ਨੇ ਬਸ!
ਜਿਸ ਦਿਨ ਜਿੰਦਗੀ ਦਾ ਸੂਰਜ ਢਲਿਆ
ਗਰਜ ਵੀ ਖਤਮ
ਤੇ ਰਿਸ਼ਤਿਆਂ ਦੇ ਕਰਜ਼ ਵੀ

ਤਕਦੀਰ Takdeer

ਸ਼ੀਸ਼ੇ ਵਰਗੀ
ਤਕਦੀਰ ਮਾਹੀਆ
ਘੁੱਟ ਕੇ ਜਫ਼ੀਆਂ
ਨਾ ਪਾ
ਤਿੜਕ ਜਾਵੇਗੀ
ਜ਼ਿੰਦਗਾਨੀ
ਹੱਦੋਂ ਵੱਧ
ਤਸੱਲੀਆਂ ਨਾ ਦੁਆ

ਸਿਦਕ Sidak

ਇੰਨਾ ਵੀ ਸਿਦਕ ਕਿਉਂ ਦਿੱਤਾ ਤੂੰ ਰੱਬਾ!

ਗਰਮਜੋਸ਼ੀ ਵਿੱਚ ਕੁਝ ਤਾਂ ਕਰਦੇ
ਮਰਦੇ ਜਾਂ ਮਾਰ ਦਿੰਦੇ ਜਿੱਤ ਮੰਨਵਾਉਣ ਲਈ
ਆਰ ਜਾਂ ਪਾਰ ਹੋਣੇ ਸੀ ਅਸੀਂ
ਭਾਵੇਂ ਕਿਤਾਬਾਂ ਦੇ ਸੁਪਨੇ ਜਾਂ ਹਕੀਕਤ ਬਣ ਕੇ

ਰੁਲਦੇ ਫਿਰਦੇ ਹਨ ਜਿਹੜੇ
ਸਾਡੇ ਵੱਲ ਅੱਜ ਇੰਝ ਵੇਖਦੇ ਹਨ
ਜਿਵੇਂ ਕੋਈ ਮੈਂ ਵਾਅਦਾ ਕੀਤਾ ਹੋਵੇ
ਉਨ੍ਹਾਂ ਨੂੰ ਪਾਰ ਲੁਆਉਣ ਦਾ

ਬਸ। ਵਕਤ ਇੱਕ ਬੰਦੇ ਨਾਲੋਂ ਵੱਧ
ਪਾਸੇ ਪਰਤਦਾ ਹੈ
ਕੱਲ ਤੇਰੇ ਵੱਲ ਸੀ, ਅੱਜ ਮੇਰੇ ਵੱਲ ਹੋ ਗਿਆ
ਪਰ ਮਾਫ਼ ਕਰੀਂ ਮੇਰੀ ਗਲਤੀ ਨਹੀਂ।


ਸੁਗਮ ਬਡਿਅiਲ

रिश्ते Rishte

यूँ ही रिश्ते नहीं बनते इस दुनिया में
कुछ का काम है तूम्हारे गुनाह छुपाना
कुछ का तुम से गुनाह करवाना 


- सुगम बडियाल

यादें Yaadein

ये जो यादें हैं
आती जाती है रोज
सुबह शाम बिना हमारी
इज़ाज़त के,

कुछ डराती हैं
हसाती है
कुछ रूलाती हैं
फिर कुछ मुसकुराती हैं



सुगम बडियाल🌼

कुछ भी बेवजह नहीं होता Kuch Bhi Bewajah Nhi Hota

कुछ भी बेवजह नहीं होता
हर लम्हा किसी का
सजा़ ही नहीं होता

आज वक्त तेरा है
तो कल मेरा भी होगा
देख लेना

तेरे हर पहर पर
पहरा फिर मेरा ही होगा



सुगम बडियाल

ਆਪਣੇ ਪਰਾਏ Apne Praaye

ਯਾਦ ਰੱਖੀਂ ਦੋਸਤ!

ਆਪਣੇ ਮਿੱਟੀ ਵਾਂਗ ਹੁੰਦੇ ਨੇ
ਤੇ ਪਰਾਏ ਰੇਤ ਵਰਗੇ
ਜਿਸਦੇ ਕਦੇ ਬਰਤਨ ਨਹੀਂ ਬਣਦੇ,

अतीत की सुरंग Ateet Ki Surang

अतीत की सुरंग से
कुछ सुखी यादों का
थैला लेकर निकले थे,
कुछ चूर हो गई हैं
अब पड़े पड़े,
कुछ सील गई है,
कुछ अच्छी सी
अच्छे दिन की बची हैं,
सोचा!
आपको रुझाने के लिए
गीत बना दूँ...


 - सुगम बडियाल🌼

ਅਤੀਤ ਦੇ ਚੇਹਰੇ Ateet De Chehre

ਨਾ ਰਹਿ ਜਾਣ ਕਿਤੇ
ਉਹ ਸਾਡੇ ਅਤੀਤ ਦੇ
ਚਿਹਰਿਆਂ ਨੂੰ ਯਾਦ ਕਰਦੇ,

ਚੱਲ! ਮੈਂ ਦੱਸ ਦਿਆਂ,
ਅੱਲ੍ਹਾ ਦੀ ਮਿਹਰ ਨਾਲ
ਹੁਣ ਬਹੁਤ ਖੂਬਸੂਰਤ ਹੋ ਗਏ ਨੇ,



ਸੁਗਮ ਬਡਿਆਲ 

ਰੱਬ Rabb

ਜ਼ੁਲਮ ਬਹੁਤ ਸੀ,
ਪਰ ਸਬਰ ਵੀ ਵਾਲ਼ਾ ਸੀ,

ਸੋਚਦੇ ਹੁੰਦੇ ਸੀ
'ਖਾਸ ਵਕਤ ਆਵੇਗਾ!

ਕਾਲੇ ਨੵੇਰੇ ਦੀ ਰਾਤ
ਸਵੇਰ ਨੂੰ ਛੁਪ ਜਾਣੀ

ਆਪੇ ਹੀ ਮਨੋਂ ਬਾਤ
ਗੁੰਦ ਲਈ ਸੀ ਮੈਂ,

ਕੀ ਪਤਾ ਸੀ ਕਿ ਰੱਬ
ਅੰਨ੍ਹਾ ਤਾਂ ਹੈ ਸੀ,

ਤੇ ਪਤਾ ਲੱਗਿਆ
ਬੋਲ਼ਾ ਵੀ ਹੈ।

ਸੀਰਤ Seerat

ਸੀਰਤ ਤੇ ਅਕਸ਼
ਦੇਖਣਾ ਹੋਇਆ ਕਦੇ ਜੇ ਸਾਡਾ
ਗੋਰ ਨਾਲ ਪੜੵੀਂ ਸਾਡੇ ਲਫਜ਼ਾਂ ਨੂੰ

ਮੈਂ ਨਿੱਕਾ ਜਿਹਾ ਫੁੱਲ Main Nikka Jeha Full

ਮੈਂ ਨਿੱਕਾ ਜਿਹਾ ਫੁੱਲ ਹਾਂ,
ਇੰਝ ਹੀ ਬੇਵਜ੍ਹਾ 
ਤਰੇੜਾਂ ਤੋਂ ਨਿਕਲ ਆਉਂਦਾ ਹਾਂ,
ਮੇਰੀ ਜਾਤ ਬਿਰਾਦਰੀ ਅਖੇ ਜੰਗਲੀ ਹੈ,
ਸਿਰ ਮਾੜਾ ਜਿਹਾ ਕੁ
ਉੱਚਾ ਹੋਣ ਤੋਂ ਪਹਿਲਾਂ ਹੀ ਪੁੱਟ ਸੁੱਟਦੇ ਨੇ,
ਮੈਂ ਨਿੱਕਾ ਜਿਹਾ ਫੁੱਲ ਹਾਂ
ਕਾਸ਼! ਕੋਈ ਸੁਣਦਾ,
ਮੈਂ ਅਸਮਾਨ ਦੇਖਣਾ ਹੈ
ਚਿੜੀਆਂ ਦਾ ਜਹਾਨ ਵੇਖਣਾ ਹੈ।

ਹੋਰ ਨਵਾਂ Hor Nawaa

ਮੈਂ ਕੁਝ ਖਾਸ ਹੋਣ ਦਾ
ਇੰਤਜ਼ਾਰ ਨਹੀਂ ਕਰਨਾ ਚਾਹੁੰਦੀ
ਬਸ! ਸਿਖਣਾ ਚਾਹੁੰਦੀ ਹਾਂ
ਆਖਰੀ ਵਕਤ ਵੇਲੇ ਕੋਈ
ਅਫ਼ਸੋਸ ਨਹੀਂ ਕਰਨਾ ਚਾਹੁੰਦੀ,
ਕਿ ਜ਼ਿੰਦਗੀ ਇੱਕ ਪਿੱਛੇ ਹੀ ਗਾਲ਼ ਤੀ
ਕਿ ਹੋਰ ਨਵਾਂ ਕਾਜ ਵੀ ਸਵਾਰਨਾ ਸੀ।

सपने Sapne

मेरे सपने
कभी सच
नहीं हुए

पर जो
हकीकत
में सामने थे
अच्छे थे
वो भी



सुगम बडियाल

ਕੁਦਰਤ ਅਮੀਰ ਹੈ Kudrat Amir Hai

ਮੈਂ ਵੇਖਿਆ,
ਉਹਨਾਂ ਦਰਖਤਾਂ 'ਤੇ ਵੀ ਪੱਤੇ ਤੇ
ਚਿੜੀਆਂ ਪਰਤ ਆਈਆਂ

ਮੈਂ ਵੇਖਿਆ,
ਹਵਾ 'ਚ ਵੀ ਖੁਸ਼ਬੋ ਫ਼ੇਰ ਮਹਿਕ ਉੱਠੀ

ਮੈਂ ਵੇਖਿਆ,
ਧਰਤੀ ਹਰਿਆਵਲ ਨਾਲ ਮੋਹ ਪਾ ਬੈਠ ਗਈ

ਮੈਂ ਵੇਖਿਆ,
ਜਖ਼ਮਾਂ ਦਾ ਠੀਕ ਹੋ ਜਾਣਾ,
ਪਰ ਲੱਗਿਆ ਨਹੀਂ ਦਿਲ ਦਾ ਹਾਣੀ ਸੌਖਾ
ਤੇ ਇੰਨਾ ਚੰਗਾ ਮਿਲ ਜਾਵੇ। 

जिंदगी का समंदर Jindgi Ka Smandhar

कौन ऐसा है
जो मुसकराया हो
गम से बाहर,

दुसरे की कशती
दुर से अच्छी लगती है,

दिल में डर उनके भी
बेपनाह होता है,

पार निकल जाने से पहले
कहीं डूब न जाऊँ,



सुगम बडियाल

May 29, 2020

ऊची मंजिल Uchi Manzil

ज़िन्दगी की मंज़िलों की
ऊच्चाई उतनी ही रखना, 
जहाँ से आप नीचे झुक कर
फख्र से देख सकें, 
ऊच्चाई पर पहुँच कर अक्सर लोग
नीचे आने से घबरा जाते हैं, 


सुगम बडियाल

ਅਸੀਂ ਚਿੜੀਆਂ Assi Chidiyaan

ਚਿੜੀਆਂ ਨੇ ਅੱਜ 
ਜੱਗ ਮਾਣਿਆ

ਰੱਬਾ ਤੇਰਾ ਆਉਣਾ
ਸਬੱਬ ਬਣਿਆ

ਅੱਜ ਅਸੀਂ ਨਵੇਂ
ਦਰਖਤਾਂ 'ਤੇ ਆਲ੍ਹਣਾ ਬੁਣਿਆ

ਰੱਬ ਬੱਸ ਤੇਰਾ
ਸਬੱਬ ਬਣਿਆ

ਅਸੀਂ ਚਿੜੀਆਂ ਹਾਂ
ਕੁਝ ਵਕਤ ਲਵਾਂਗੇ

ਥੋੜਾ ਜਿਹਾ ਪਿਆਰ
ਦੋ ਦਾਣੇ ਹੋਣੇ ਜੋ
ਖਾ ਕੇ ਉੱਡ ਜਾਵਾਂਗੇ

ਬਸ! ਜੇ ਰੱਬ ਤੇਰਾ
ਸਬੱਬ ਬਣਿਆ। 



ਸੁਗਮ ਬਡਿਆਲ


ਹਵਾ ਦੇ ਬੁੱਲ੍ਹੇ Hawa De Bulle

ਕੁਝ ਜਜ਼ਬਾਤ ਹਵਾ ਦੇ
ਬੁੱਲ੍ਹੇ ਜਿਹੇ ਉੱਠਦੇ ਨੇ, 
ਫ਼ੇਰ ਠੰਢੇ ਪੈ ਜਾਂਦੇ ਨੇ
ਕਾਗਜ਼ ਕਲਮਾਂ ਨਾਲ
ਗਲਵਕੜੀ ਪਾ ਕੇ,


ਸੁਗਮ ਬਡਿਆਲ

खामोशियाँ Khamoshiya

खामोशियाँ भी कहती हैं-

'खामोश रह,
और कुछ देर
हमें भी सुन' 


सुगम बडियाल🌼

May 27, 2020

ਰੱਬ ਦੀ ਰਜ਼ਾ 'ਚ

ਸ਼ੀਸ਼ੇ 'ਚ ਕੈਦ ਤਸਵੀਰ ਵਾਂਗ
ਮਨ ਵਿੱਚ ਕੁਝ ਸੋਚਦੇ ਰਹਿ ਗਏ

ਤੇ ਉਹ ਕਰਾਮਾਤ ਵਿਖਾ ਗਿਆ
ਬਦਲ ਬਦਲ ਭੇਸ ਦੁਨੀਆਂ ਮੁਹਰੇ

ਸਾਨੂੰ ਹਰ ਵਕਤ
ਜ਼ਿੰਦਗੀ ਤੋਂ ਸ਼ਿਕਾਇਤ ਸੀ
ਅਤੇ ਉਹ ਹਰ ਪਹਿਰ ਸਾਡਾ ਕੱਲ
ਘੜਦਾ ਤੇ ਸਵਾਰਦਾ  ਗਿਆ

May 26, 2020

ਪੰਨੇ Panne

ਕੁਝ ਵਰਕਿਆਂ ਦੀ ਜ਼ਿੱਦ ਸੀ
ਸਾਨੂੰ ਸੁਣਨ ਦੀ

ਕੁਝ ਸਾਡਾ ਦਿਲ ਸੀ
ਕੁਝ ਕਹਿਣ ਸੁਣਾਉਣ ਦਾ

ਬਸ! ਫ਼ੇਰ ਪਤਾ ਹੀ ਨਾ ਲੱਗਿਆ
ਗੱਲ ਬਾਤ ਸ਼ੁਰੂ ਕੀਤੇ ਬਾਅਦ

ਕਿ ਕਦੋਂ ਸਾਰੀ ਜ਼ਿੰਦਗੀ ਖੋਲ ਦਿੱਤੀ
ਪੰਨਿਆਂ ਮੁਹਰੇ ਅਸੀਂ




https://www.instagram.com/sugam_badyal/

पन्नों से बात panno Se Baat

कुछ पन्नों की ज़िद्द थी
हमको सुनने की
कुछ हमारा दिल था
कुछ कहने सुनाने को
बस! फिर पता ही नहीं चला
हमारी बातचीत शुरू करने के बाद
कि कब सारी ज़िन्दगी खोल दी
पन्नों के सामने हमने


https://www.instagram.com/sugam_badyal/

हम लोग Hum Log

कुछ लोग कहते है
कि हम उनकी महफ़िलों में
बैठने लायक नहीं, 
पर मुसकरा के हम
यही कहते हैं
कि कुछ तो लोग कहेंगे, 
और वैसे भी कुछ तो
नज़ाकत हममें भी होगी, 
तभी तो आपकी महफ़िल में
हमारा भी ज़िक्र होता है,





ਕੁਝ ਵਰਕੇ Kuzz Warke

 ਕੁਝ ਵਰਕਿਆਂ ਦੀ ਜ਼ਿੱਦ ਸੀ
ਸਾਨੂੰ ਸੁਣਨ ਦੀ

ਕੁਝ ਸਾਡਾ ਦਿਲ ਸੀ
ਕੁਝ ਕਹਿਣ ਸੁਣਾਉਣ ਦਾ

ਬਸ! ਫ਼ੇਰ ਪਤਾ ਹੀ ਨਾ ਲੱਗਿਆ
ਗੱਲ ਬਾਤ ਸ਼ੁਰੂ ਕੀਤੇ ਬਾਅਦ

ਕਿ ਕਦੋਂ ਸਾਰੀ ਜ਼ਿੰਦਗੀ ਖੋਲ ਦਿੱਤੀ
ਪੰਨਿਆਂ ਮੁਹਰੇ ਅਸੀਂ


https://www.instagram.com/sugam_badyal/

ਖਭੱਲ਼ ਵਰਗਾ ਵਕਤ khabal warga waqt

ਜਦ ਆਪਣੇ ਉੱਤੇ ਆਪਣਾ ਆਪ ਵੀ ਭਾਰਾ ਲੱਗਣ ਲੱਗ ਪਏ ਤਾਂ ਕੁਝ ਵਕਤ ਲਈ ਖਾਲੀ ਛੱਡ ਦੇਣਾ ਚਾਹੀਦਾ ਹੈ। ਰੇਸ ਜਿੱਤਣ ਵਾਲਾ ਹੀ ਜੇਤੂ ਨਹੀਂ ਹੁੰਦਾ, ਖਿਡਾਰੀ ਸਾਰੇ ਹੁੰਦੇ ਹਨ, ਬਸ ਵਕਤ ਉਨ੍ਹਾਂ ਦਾ ਨਹੀਂ ਹੁੰਦਾ।

ਖਭੱਲ਼ ਵਾਂਗ ਆਪੇ ਵਕਤ ਨਾਲ ਹਰਿਆਵਲ ਜਿੰਦਗੀ ਦੀ ਖੁਸ਼ਕ ਧਰਤ ਨੂੰ ਅਪਣਾ ਲਵੇਗੀ ਅਤੇ ਕਦੇ ਵੰਝਰ ਜ਼ਮੀਨ ਤੇ ਵੀ ਪੌਦਾ ਉੱਗ ਹੀ ਪਏਗਾ, ਭਾਵੇਂ ਜੰਗਲੀ ਹੀ ਸਹੀ, ਉਪਜਾਊ ਜ਼ਿੰਦਗੀ ਤੇ ਪਾਣੀ ਦੀ ਗਹਿਰਾਈ ਤਾਂਈ ਪਤਾ ਲੱਗੇਗੀ।

ਜ਼ਿੰਦਗੀ ਖਤਮ ਕਰ ਲੈਣ ਨਾਲੋਂ ਚੰਗਾ ਆਪਣੀ ਜਿੰਦ ਨੂੰ ਕਿਸੇ ਹੋਰ ਤੇ ਕੁਰਬਾਨ ਕਰੋ, ਨਾ ਕਿ ਮੌਤ ਨੂੰ ਬੈਠੇ ਬਿਠਾਏ ਆਪਣੇ ਆਪ ਨੂੰ ਸੌਂਪ ਦਿਓ। ਸੁੱਚੇ ਮੋਤੀ ਤੇ ਜਿੰਦਗੀ ਆਪਣੇ ਆਪ ਨੂੰ, ਹਰੇਕ ਨੂੰ ਨੇੜੇ ਹੋ ਕੇ ਵੇਖਣ ਦੇ ਮੌਕੇ ਨਹੀਂ ਦਿੰਦੀ। 

ਕੁਝ ਨਵਾਂ Kuzz nawa

ਮੈਂ ਕੁਝ  ਖਾਸ ਹੋਣ ਦਾ
ਇੰਤਜ਼ਾਰ ਨਹੀਂ ਕਰਨਾ ਚਾਹੁੰਦੀ
ਬਸ! ਸਿਖਣਾ ਚਾਹੁੰਦੀ ਹਾਂ
ਆਖਰੀ ਵਕਤ ਵੇਲੇ ਕੋਈ
ਅਫ਼ਸੋਸ ਨਹੀਂ ਕਰਨਾ ਚਾਹੁੰਦੀ,
ਕਿ ਜ਼ਿੰਦਗੀ ਇੱਕ ਪਿੱਛੇ ਹੀ ਗਾਲ਼ ਤੀ
ਕਿ ਹੋਰ ਨਵਾਂ ਕਾਜ ਵੀ ਸਵਾਰਨਾ ਸੀ। 





        

ਕਰਤਾਰ ਸਿੰਘ ਸਰਾਭਾ Kartar Singh Srabha

ਜਿਸ ਉਮਰੇ ਸਾਨੂੰ ਇਸ਼ਕ ਉਸ਼ਕ ਤੋਂ ਬਗੈਰ ਕੁਝ ਨੀਂ ਸੁੱਝਦਾ
ਉਸ ਉਮਰੇ ਸਰਾਭਿਆ ਤੂੰ ਦੇਸ਼ ਲਈ ਮੌਤ ਦੀ ਬਾਜ਼ੀ ਲਾ ਗਿਆ

ਮੈਂ ਦਾਨ ਵੀ ਦਿੱਤਾ ਜੇ ਕਿਸੇ ਨੂੰ, ਲੱਖ ਗਿਣਾ ਗਿਆ
ਤੇ ਤੂੰ ਬਿਨ ਬੋਲੇ ਇੰਨੀ ਕੀਮਤੀ ਜਾਨ ਗੁਆ ਗਿਆ



ਰੂਹਦਾਰੀਆਂ Roohdariyan

ਰੂਹਦਾਰੀਆਂ ਦਾ ਰਿਸ਼ਤਾ
ਕੋਈ ਵਿਰਲਾ ਹੀ ਨਿਭਾਉਂਦਾ, 
ਇਸ ਇਸ਼ਕ ਉਸ਼ਕ ਦੀ ਖੇਡ ਵਿੱਚ
ਕੱਲ ਵੀ ਸਾਰੇ ਡੁੱਬ ਗਏ ਤੇ
ਅੱਜ ਵੀ ਡੁੱਬ ਜਾਂਦੇ ਨੇ ਤਰ ਕੇ
ਆਉਣ ਦਾ ਵਾਅਦਾ ਕਰਕੇ, 
ਬਸ! ਰੂਹਦਾਰੀਆਂ ਦੇ ਹਜੂਮ 'ਚ
ਕੋਈ ਵਿਰਲਾ ਆਸ਼ਿਕ ਹੀ
ਤਰ ਕੇ ਜਾਂਦਾ..

May 25, 2020

ਅਹਿਸਾਸ ਦੀ ਗੱਲ Ehsaas Di Gall

ਅਹਿਸਾਸ ਦੀ ਗੱਲ ਹੈ ਕਿ ਸਾਨੂੰ ਕੀ ਚਾਹੀਦਾ ਹੈ ਪਰ ਹਾਲੇ ਵੀ ਅਹਿਸਾਸ ਨਹੀਂ ਕਿ ਸਾਨੂੰ ਕੀ ਚਾਹੀਦਾ ਹੈ। ਅਸੀਂ ਚੀਜ਼ ਦੇ ਮੁੱਲ ਦਾ ਅਹਿਸਾਸ ਉਦੋਂ ਕਰਦੇ ਹਾਂ ਜਦੋਂ ਉਹ ਸਾਡੇ ਪਰਛਾਵਿਆਂ ਤੋਂ ਬਹੁਤ ਦੂਰ ਨਿਕਲ ਜਾਂਦੀਆਂ ਹਨ।

ਕੁਦਰਤ ਹਰ ਵਕਤ ਇਹ ਅਹਿਸਾਸ ਦੁਆਉਂਦੀ ਆ ਰਹੀ ਹੈ ਕਿ ਸਾਨੂੰ ਕੀ ਚਾਹੀਦਾ ਹੈ ਪਰ ਅਸੀਂ ਕੁਝ ਖੋਏ ਵਗੈਰ ਉਸ ਦੀ ਅਹਮੀਅਤ ਨੂੰ ਜਾਂਚਣ ਦੀ ਕੋਸ਼ਿਸ਼ ਨਹੀਂ ਕਰਦੇ। ਭਵਿੱਖ ਵਿੱਚ ਵਾਪਰਨ ਵਾਲੀ ਕਸੋਟੀਆਂ ਨੂੰ ਸਿਆਣੇ ਲੋਕਾਂ ਨੇ ਆਪਣੇ ਆਪਣੇ ਢੰਗ ਨਾਲ ਸਦੀਆਂ ਦਰ ਸਦੀਆਂ, ਪੀੜੀ ਦਰ ਪੀੜੀ ਸਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਸਾਡੇ ਸਾਹਿਤ, ਸੱਭਿਆਚਾਰਕ ਕਹਾਣੀਆਂ - ਕਹਾਵਤਾਂ ਰਾਹੀਂ।

ਉਦਾਹਰਣ ਵਜੋਂ, ਬਜ਼ੁਰਗ ਕਿਹਾ ਕਰਦੇ ਸਨ ਕਿ 'ਇਲਾਜ਼ ਨਾਲੋਂ ਪਰਹੇਜ਼ ਚੰਗਾ'।

ਉਨ੍ਹਾਂ ਦੀ ਕਥਨੀ ਹੁਣ ਤੱਕ ਮੰਨੀ ਜਾਂਦੀ ਹੈ ਕਿ ਬਜ਼ੁਰਗਾਂ ਨੇ ਜੋ ਕਿਹਾ ਸੀ ਸਹੀ ਕਿਹਾ ਸੀ। ਪਰ ਅਸੀਂ ਸੁਣਦੇ ਹਾਂ,ਪੜੵਦੇ ਹਾਂ ਪਰ ਅਮਲ ਕਰਨਾ ਸਾਡੀ ਫਿਤਰਤ ਤੋਂ ਬਾਹਰ ਹੋ ਗਿਆ ਹੈ।


 - ਸੁਗਮ ਬਡਿਆਲ 🌸

...ਮੈਂ! Main

_ਓਹਦੇ ਤੇ ਮਰ ਮਿਟਣ ਦੀ ਚਾਹ ਨੇ ਉਸਨੂੰ ਉਸਦੇ ਆਪਣੇ ਵਜੂਦ ਤੋਂ ਨਿਲੰਬਤ ਕਰ ਦਿੱਤਾ। 

ਰਹੇ ਜਮਾਨੇ ਵਿੱਚ ਉਰਮਲ ਇੱਕ ਚੰਗੀ ਹੋਣ-ਹਾਰ ਵਰਕਿੰਗ ਵੂਮਨ ਸੀ। ਉਸਨੂੰ ਆਪਣੇ ਤੇ ਗਰਵ ਸੀ ਕਿ ਉਹ ਆਪਣੀ ਜ਼ਰੂਰਤਾਂ ਲਈ ਨਾ ਆਪਣੇ ਮਾਪਿਆਂ ਅੱਗੇ ਅਤੇ ਨਾ ਕਿਸੇ ਹੋਰ ਅੱਗੇ ਹੱਥ ਅੱਡਦੀ ਹੈ। ਗਰਵ ਦੇ ਪਾਤਰ ਓਹਦੇ ਮਾਪੇ ਸਨ ਜਿਨ੍ਹਾਂ ਨੇ ਉਸ ਨੂੰ ਹਰ ਚੀਜ਼, ਆਪਣੇ ਤਰੀਕੇ ਨਾਲ ਜਿਉਂਣ ਦੀ ਆਜ਼ਾਦੀ ਦਿੱਤੀ। ਤੇ ਮਾਪਿਆਂ ਤੇ ਵੀ ਗਰਵ ਸੀ ਕਿ ਉਸ ਨੂੰ ਉਨ੍ਹਾਂ ਵਲੋਂ ਪੁੱਤਰਾਂ ਤੋਂ ਵੀ ਵਧੇਰੇ ਪਿਆਰ ਮਿਲਿਆ ਸੀ ਤੇ ਕਦੇ ਵੀ ਕੋਈ ਬੰਦਿਸ਼ ਵਿੱਚ ਨਹੀਂ ਰੱਖਿਆ।

ਕਹਿੰਦੇ ਹਨ ਕਿ ਜਿੰਦਗੀ ਨੂੰ ਢੋਹਣਾ ਅਤੇ ਢਾਹੁਣਾ ਸਾਡੇ ਹੱਥਾਂ ਦੀ ਲੀਕਾਂ ਤੋਂ ਵਧ ਆਪਣੇ ਹੱਥਾਂ 'ਚ ਹੁੰਦਾ ਹੈ। ਅੱਜ ਨੂੰ ਅਣਦੇਖਿਆਂ ਕਰਕੇ ਅਗਰ ਥੋੜਾ ਹੋਰ ਦੀ ਲਾਲਸਾ ਵਿੱਚ ਰਹੀਏ ਤਾਂ ਪੱਲੇ ਪਈ ਚੰਗੀ ਭਲੀ ਦੁਨੀਆਂ ਵੀ ਵੀਰਾਨ ਹੋ ਸਕਦੀ ਹੈ। 
ਉਰਮਲ ਨੂੰ ਆਪਣੇ ਆਪ ਵਿੱਚ ਇੱਕ ਨਵੀਂ ਮੈਅ ਪੈਦਾ ਹੋਏ ਨਹੀਂ ਦਿੱਸ ਰਹੀ ਸੀ- ਪੈਸੇ ਦੀ ਮੈਂ। ਉਸਨੇ ਆਪਣੇ ਹਾਣ ਪੑਮਾਣ ਦੇ ਮੇਲ ਮਿਲਾਪ ਵਿੱਚੋਂ ਇੱਕ ਹੀ ਚੀਜ਼ ਦੇਖਣੀ ਸ਼ੁਰੂ ਕਰ ਦਿੱਤੀ - ਪੈਸਾ। ਬੇਸ਼ਕ ਉਸ ਦੇ ਕੰਮ ਲਈ ਉਸਨੂੰ ਲੋਕਾਂ ਤੋਂ ਤਾਰੀਫ਼ ਮਿਲਦੀ ਰਹੀ, ਪਰ ਉਸ ਦੀ 'ਹੋਰ' ਦੀ ਚਾਹ ਨੇ ਉਸਨੂੰ ਹੌਲੀ ਹੌਲੀ ਆਪਣੇ ਦੋਸਤਾਂ ਮਿੱਤਰਾਂ ਤੋਂ ਦੂਰ ਕਰ ਦਿੱਤਾ। 
ਮਾਪਿਆਂ ਨੂੰ ਆਪਣੇ ਆਪ ਤੇ ਗਰਵ ਸੀ ਕਿ ਉਹ ਆਪਣੇ ਫੈਸਲੇ ਅਾਪ ਤੇ ਸਮਝਦਾਰੀ ਨਾਲ ਲੈਂਦੀ ਹੈ ਪਰ ਨਹੀਂ ਪਤਾ ਸੀ ਕਿ ਉਹ ਅਜ਼ਾਦੀ ਦਾ ਕੱਪੜਾ ਵਿਚਕਾਰੋਂ ਪਾੜ ਕੇ ਅੱਗੇ ਲੰਘ ਜਾਵੇਗੀ। 
ਸ਼ਾਇਦ ਪੈਸਾ, ਰੁਤਬਾ ਇਨਸਾਨ ਨੂੰ ਸਮਝਦਾਰ ਤੋਂ ਬੁਜ ਦਿਮਾਗ ਬਣਾ ਦਿੰਦਾ ਹੈ।
ਉਹ ਸ਼ਾਇਦ ਚੰਗੀ ਵਰਕਿੰਗ ਵੂਮਨ ਬਣ ਸਕਦੀ ਸੀ।ਸ਼ੋਟਕਟ ਜਾਂ ਫ਼ੇਰ ਜਿੰਦਗੀ ਨੂੰ ਦੂਜੇ ਦੇ ਸਹਾਰੇ ਜਿਉਣ ਦੇ ਚੱਕਰ ਵਿੱਚ ਆਪਣੇ ਆਪ ਨੂੰ ਸਾਬਿਤ ਹੀ ਨਾ ਕਰ ਪਾਈ।

ਉਸਨੇ ਚੰਗੇ ਰੱਜੇ ਪੁੱਜੇ ਬਿਜਨਸ ਮੈਨ ਵਿਆਹ ਕਰਵਾ ਲਿਆ ਪਰ ਵਿਆਹ ਸਕਸੈਸਫੁਲ ਨਾ ਰਿਹਾ ਤੇ ਛੇਤੀ ਹੀ ਵੱਖ ਹੋ ਗਏ। ਉਸਦੇ 'ਮੈਂ' ਨੇ ਉਸਨੂੰ ਆਪਣੇ ਆਪ ਤੇ ਗਰਵ ਮਹਿਸੂਸ ਕਰਨ ਦਾ ਕਦੇ ਮੌਕਾ ਨਹੀਂ ਦਿੱਤਾ ਕਿ ਉਹ ਕਿਸ ਹੱਦ ਤੱਕ ਕਾਬਿਲ ਜਾ ਨਾ ਕਾਬਿਲ ਰਹੀ। ਜੇ ਡਿੱਗ ਕੇ ਵੀ ਚੱਲਣ ਦੀ ਜਾਂਚ ਨਾ ਆਏ ਤਾਂ ਫ਼ੇਰ ਤਾਂ ਰੱਬ ਜਾਂ ਕਿਸਮਤ ਵੀ ਕੁਝ ਨਹੀਂ ਕਰ ਸਕਦੇ। 

ਤੇ ਫ਼ੇਰ ਹੁਸਨ ਜਵਾਨੀ ਵੇਲੇ ਦਾ ਜੋਸ਼, ਗਰਮ ਖੂਨ ਜਿੰਦਗੀ ਦਾ ਸੂਰਜ ਢਲਣ ਦੇ ਵੇਲੇ ਹੀ ਹੋਸ਼ ਵਿੱਚ ਆਉਂਦਾ ਤੇ ਠੰਡਾ ਹੁੰਦਾ ਹੈ। 

ਆਪਣੇ ਅਤੀਤ ਦੇ ਪਰਛਾਵੇਂ ਹੇਠ ਹੀ ਜਿੰਦਗੀ ਦਾ ਸੂਰਜ ਅਸਤ ਹੋ ਜਾਂਦਾ ਹੈ। ਤੇ ਉਹ ਵਕਤ ਹੁੰਦਾ ਹੈ ਜਦੋਂ ਆਪਣੇ ਵਜੂਦ ਦਾ ਘਾਣ ਆਪਣੇ ਹੱਥੀ ਕਰਕੇ ਹੰਝੂ ਵੀ ਅੱਖਾਂ ਉੱਤੇ ਆਏ ਅਤੇ ਉਹ ਮੁੜੇ ਵੀ ਨਾ। 


ਸੁਪਨੇ Supne

ਮਹਿਲਾਂ ਦੇ ਸ਼ੌਂਕ ਪਾਲੇ ਸੀ
ਆਪਣੀ ਝੁੱਗੀ ਨੂੰ ਨੀ ਅੱਗ ਲਾ ਕੇ
ਕਿਸਮਤਾਂ ਦੇ ਤਾਂ ਬਸ ਲਾਰੇ ਸੀ
ਨਾ ਰਹਿਣ ਦਿੱਤਾ ਮੈਂ ਆਪ ਨੂੰ
ਓਹਦੇ ਸਹਾਰੇ ਸੀ।

ਮੇਹਨਤਾਂ ਦਾ ਬੀ ਕੇਰਿਆ,
ਹਰ ਵਕਤ 'ਚ ਮੈਂ ਇੱਕ
ਨਵੀਂ ਕਹਾਣੀ ਸੀ
ਕਿਉਂ ਜੋ ਸਿਰ ਤੇ ਹੱਥ ਓਹਦਾ ਸੀ
ਉਸ ਅਸਮਾਨੋਂ ਪਾਰ ਜੋ ਬੈਠਾ,
ਓਹ ਮੇਰਾ ਰਾਜਾ ਤੇ ਮੈਂ ਰਾਣੀ ਸੀ।



- ਸੁਗਮ ਬਡਿਆਲ


https://www.instagram.com/sugam_badyal/

ਵਕਤ ਸਖ਼ਤ ਹੈ! Waqt Sakhat Hai!

ਵਕਤ ਹੈ
ਬਹੁਤ ਸਖਤ ਹੈ
ਉਮੀਦ ਰੱਖ
ਠੵਰਮਾਂ ਰੱਖ
ਰਾਤ ਢਾਲੇਗੀ
ਦਿਨ ਦੀ ਤਪਸ਼ ਨਾਲ

ਮੁਕਾਬਲਾ ਨਹੀਂ
ਮਿਹਨਤ ਹੈ
ਲਫ਼ਜ਼ ਨੇ ਸਿਰਫ਼
ਬਿਆਨ ਕਰਨ ਲਈ

ਅੱਜ ਮੇਰਾ
ਉਜਾੜ ਹੈ
ਕੱਲ ਇੱਥੇ ਹੀ
ਜਿਉਂਦਾ ਜਾਗਦਾ
ਇੱਕ ਸ਼ਹਿਰ ਹੈ

ਮਰਤਬਾਨਾਂ 'ਚ ਪਾ ਕੇ ਰੱਖ
ਹੁਸਨ ਦਾ ਕੀ
ਇਹ ਤਾਂ ਨਰਕ ਹੈ
ਕੋਈ ਕੰਮ ਦਾ ਨਹੀਂ
ਵਕਤ ਹੈ
ਬਹੁਤ ਸਖ਼ਤ ਹੈ


https://www.instagram.com/sugam_badyal/

ਲੇਖਕ ਲਫ਼ਜ਼ ਸਲੀਕਾ Lekhak Lafz Salika

ਕੋਈ ਕਹਿੰਦਾ ਲਫ਼ਜ਼ਾਂ ਲਿਖਣ 'ਚ
ਕੀ ਸਿੱਖਣ ਦਾ ਹੁੰਦਾ? 

                          ਮੈਂ ਕਿਹਾ!
                          ਸਲੀਕਾ ਤਮੀਜ਼ ਪਿਆਰ

ਉਂਝ ਤਾਂ ਕਿਤਾਬਾਂ ਲੱਖਾਂ ਨੇ
ਪਰ ਹਰ ਕਿਤਾਬ 'ਚ ਅੱਖਰਾਂ ਨੂੰ
ਸਲੀਕਾ ਵੀ ਤਾਂ ਲਿਖਣ ਵਾਲਾ ਹੀ
ਸਿਖਾ ਕੇ ਪੰਨਿਆਂ ਉੱਤੇ
ਬਿਠਾਇਆ ਕਰਦਾ ਏ 

                       ਉਂਝ ਤਾਂ ਲਫ਼ਜ਼ ਬਹੁਤ
                       ਭਟਕਦੇ ਫ਼ਿਰਦੇ ਨੇ

ਕਿਤਾਬਾਂ ਦੇ ਓਹਲੇ
ਆਵਾਰਾਗਰਦ ਇਨਸਾਨ ਵਾਂਗੂ!




ਪਿਆਰ 'ਚ ਜ਼ਬਰਦਸਤੀ ਨੀਂ Pyar ch jabarjasti ni

ਅੱਜ ਨਿਰਾਸ਼ ਬਹੁਤ ਹੋਈ
ਵੇਖ ਕੇ ਇਹ ਕੁਝ

ਕਿ ਸੱਜਣ, ਪਿਆਰ 
ਮੁਹਬੱਤ ਵੀ ਕਰਦੇ ਨੇ
ਉਹ ਕਿਸੇ ਨੂੰ
ਤੇ ਸ਼ਿਕਾਇਤ ਵੀ ਕਰਦੇ ਨੇ
ਇੰਤਜ਼ਾਰ ਵੀ ਕਰਦੇ ਨੇ
ਤੇ ਬਾਰ ਬਾਰ
ਇਜ਼ਹਾਰ ਵੀ ਕਰਦੇ ਨੇ

ਸੁਣੋ! ਪਿਆਰ 'ਚ
ਇੱਕ ਗੱਲ ਮੁਨਾਸਿਬ ਹੈ
ਕਿ ਬਾਰ ਬਾਰ
ਜ਼ਬਰਦਸਤੀ ਮੰਨਵਾਉਣਾ,
ਤਰਲੇ ਕਰਨਾ ਵੀ ਪਿਆਰ ਨਹੀਂ,
ਇਸ ਦੁਨੀਆਂ ਤੱਕ ਦੀ ਹੀ ਖਿੱਚ ਏ!



ਰਾਖ Raakh

ਹੁਣ ਰਾਖ ਨਾ ਟਟੋਲ਼
ਤੁਹਾਡੀ ਦੁਨੀਆਂ ਤੱਕ ਹੀ ਚੱਲਦੀ ਏ
ਅਸੀਂ ਤੁਹਾਡੀ ਦੁਨੀਆਂ ਦਾ ਹਿੱਸਾ ਨਹੀਂ
ਰੇਤ ਵਿੱਚ ਸਮਾਇਆ ਪਾਣੀ ਆਂ ਅਸੀਂ
ਕਦੇ ਕੱਢ ਕੇ ਨਹੀਂ ਲਿਆ ਸਕੋਂਗੇ




https://www.instagram.com/sugam_badyal/

ਬੇਉਮੀਦ ਉਮੀਦ Beumeed Umeed


ਮੈਂ ਵੇਖਿਆ, 
ਉਹਨਾਂ ਦਰਖਤਾਂ 'ਤੇ ਵੀ ਪੱਤੇ ਤੇ
ਚਿੜੀਆਂ ਪਰਤ ਆਈਆਂ

ਮੈਂ ਵੇਖਿਆ, 
ਹਵਾ 'ਚ ਵੀ ਖੁਸ਼ਬੋ ਫ਼ੇਰ ਮਹਿਕ ਉੱਠੀ

ਮੈਂ ਵੇਖਿਆ, 
ਧਰਤੀ ਹਰਿਆਵਲ ਨਾਲ ਮੋਹ ਪਾ ਬੈਠ ਗਈ

ਮੈਂ ਵੇਖਿਆ, 
ਜਖ਼ਮਾਂ ਦਾ ਠੀਕ ਹੋ ਜਾਣਾ,
ਪਰ ਲੱਗਿਆ ਨਹੀਂ ਦਿਲ ਦਾ ਹਾਣੀ ਸੌਖਾ
ਤੇ ਇੰਨਾ ਚੰਗਾ ਮਿਲ ਜਾਵੇ। 


ਪੰਜਾਬੀਅਤ - ਸੱਭਿਆਚਾਰ ਬਚਾਓ Punjabiat- Sabhiyachar Bachao

ਪੰਜਾਬੀ ਲੋਕ-ਸੰਸਕ੍ਰਿਤੀ, ਲੋਕਧਾਰਾ, ਕਿਤੇ ਵੈਸਟਰਨ ਪੰਜਾਬੀ ਲੋਕ-ਸੰਸਕ੍ਰਿਤੀ, ਲੋਕਧਾਰਾ, ਕਿਤੇ ਵੈਸਟਰਨ ਸੱਭਿਅਤਾ ਹੇਠ ਦੱਬ ਰਹੀ ਹੈ, ਜਾਂ ਅਸੀਂ ਜਾਣ ਬੁੱਝ ਕੇ ਦੱਬਾ ਰਹੇ ਹਾਂ। ਕਿਉਂਕਿ ਅਸੀਂ ਪੰਜਾਬੀ ਕਹਿਣ ਕਹਾਉਣ ਵਿੱਚ ਤਾਂ ਫਖ਼ਰ ਮਹਿਸੂਸ ਕਰਦੇ ਹਾਂ, ਪੰਜਾਬੀ ਲੋਕ ਆਪਣੇ ਹੁਨਰ, ਕਲਾ,ਕਾਬਲੀਅਤ, ਦਲੇਰੀ, ਸ਼ੇਰ ਦਿਲੀ ਲਈ ਦੁਨੀਆਂ ਭਰ ਵਿੱਚ ਜਾਣੇ ਜਾਂਦੇ ਹਨ, ਪਰ ਪੰਜਾਬੀਅਤ, ਪੰਜਾਬ ਲੋਕਧਾਰਾ, ਕਦਰਾਂ-ਕੀਮਤਾਂ, ਰਹਿਣੀ-ਬਹਿਣੀ, ਬੋਲੀ ਨੂੰ ਵੈਸਟਰਨ ਕਲਚਰ ਵਿੱਚ ਪੁੱਜ ਕੇ ਮੋਢਿਆਂ 'ਤੇ ਮਾਣ ਨਾਲ ਉੱਚਾ ਕਰਕੇ ਦਿਖਾਉਣ ਤੋਂ ਕਤਰਾਉਂਦੇ ਹਾਂ। ਜਿਵੇਂ ਉਹਨਾਂ ਨੂੰ ਲੱਗਦਾ ਹੈ ਕਿ ਅਜਿਹਾ ਕਰਨ ਨਾਲ ਅਸੀਂ ਉਨ੍ਹਾਂ ਵਰਗੇ ਸਮਝਦਾਰ ਨਹੀਂ ਦਿਖਾਈ ਦੇਵਾਂਗੇ ਅਤੇ ਅਸੀਂ ਥੋੜੇ ਗਵਾਰ ਜਾਂ ਅਨਪੜ੍ਹ ਕਹਾਵਾਂਗੇ।
ਜਦੋਂ ਕਿ ਦੂਸਰੇ ਲੋਕ ਪੰਜਾਬੀਆਂ ਤੋਂ ਪੑਭਾਵਤ ਹੋ ਕੇ ਉਨ੍ਹਾਂ ਬਾਰੇ ਹੋਰ ਜਾਣਨਾ ਚਾਹੁੰਦੇ ਹਨ।

ਡਾ. ਗੁਰਬਚਨ ਸਿੰਘ ਭੁੱਲਰ ਨੇ ਡਾ. ਵਣਜਾਰਾ ਬੇਦੀ ਦੀ ਪੁਸਤਕ 'ਬਾਤਾਂ ਮੁੱਢ ਕਦੀਮ ਦੀਆਂ' ਦੇ ਹਵਾਲੇ ਤੋਂ ਠੀਕ ਕਿਹਾ ਹੈ ਕਿ "ਪੰਜਾਬੀ ਲੋਕਧਾਰਾ ਅਜਿਹੀ ਮੋਹਰਾਂ ਦੀ ਗਾਗਰ ਹੈ, ਜੋ ਸਦੀਆਂ ਪਹਿਲਾਂ ਸਾਡੇ ਵਿਹੜੇ ਦੱਬੀ ਸੀ, ਤੇ ਅੱਜ ਅਸੀਂ ਉੱਤੋਂ ਦੀ ਤੁਰ - ਫ਼ਿਰ ਰਹੇ ਹਾਂ, ਪਰ ਪਤਾ ਨਹੀਂ ਹੈ ਕਿ ਜਿੱਥੇ ਤੁਰ-ਫਿਰ ਰਹੇ ਹਾਂ, ਉਸ ਵਿਹੜੇ ਕਿੰਨੀ ਕੀਮਤੀ ਮੋਹਰਾਂ ਦੀ ਗਾਗਰ ਦੱਬੀ ਹੋਈ ਹੈ।"

ਸੋ, ਸਾਡਾ ਫ਼ਰਜ ਹੈ ਕਿ ਆਪਣੀ ਮਾਂ ਬੋਲੀ ਪੰਜਾਬੀ, ਪੰਜਾਬੀ ਸਾਹਿਤ ਨੂੰ ਗਾਗਰ ਵਿੱਚ ਭਰਦੇ ਰਹੀਏ ਤੇ ਕਿਤੇ ਮਿੱਟੀ ਵਿੱਚ ਡੁੱਲਣ  ਜਾਂ ਅਲੋਪ ਨਾ ਹੋਣ ਦੇਈਏ ਕਿ ਅਗਲੀਆਂ ਪੀੜ੍ਹੀਆਂ ਅਮੀਰ ਵਿਰਾਸਤ ਦਾ ਇਤਿਹਾਸ ਤੇ ਭੱਵਿਖ ਪਤਾ ਹੀ ਨਾ ਕਰ ਸਕਣ।

ਪੰਜਾਬੀ ਪੜੵੋ, ਪੰਜਾਬੀ ਬੋਲੋ, ਪੰਜਾਬੀਅਤ ਦੀ ਸੇਵਾ ਕਰਦੇ ਰਹੋ।



https://www.instagram.com/sugam_badyal/

ਸੁਪਨਿਆਂ ਦੀ ਲਾਸ਼ Supneyaan Di Laash

..ਪਾਣੀ ਦੀ ਲਹਿਰ ਪਾਣੀ ਵਿਚ ਮਿਲ ਜਾਂਦੀ ਹੈ। ਉਸ ਦਾ ਵਜੂਦ ਮੁੱਕ ਜਾਂਦਾ ਹੈ, ਪਰ ਉਸਦੀ ਲਾਸ਼ ਤਾਂ ਕਿਧਰੇ ਨਹੀਂ ਲੱਭਦੀ।ਸੁਪਨੇ ਵੀ ਖੋਰੇ ਉਸ ਨਾਲ ਹੀ ਦਫ਼ਨ ਹੋ ਜਾਣ ਤੇ ਇੱਕ ਵੀ ਸੁਪਨੇ ਦੀ ਵੀ ਲਾਸ਼ ਨਾ ਲੱਭੇ।ਸ਼ਾਇਦ ਉਸਦੇ ਵਜੂਦ ਦੇ ਥੋੜੇ ਦਿਨਾਂ ਤਕ ਭੁਲੇਖੇ ਪੈਂਦੇ ਰਹਿਣ, ਪਰ ਉਸਦੇ ਲੱਖਾਂ ਖਾਬਾਂ 'ਚੋਂ ਇੱਕ ਦਾ ਵੀ ਕਣੀ ਜਿੰਨਾ ਵੀ ਸੁਰਾਖ ਨੀ ਲੱਭਣਾ।

ਸੁਪਨੇ ਅੱਜ ਤਕ ਕਿਸੇ ਨੇ ਅੱਖੀਂ ਨਹੀਂ ਵੇਖੇ।ਮਹਿਸੂਸ ਕੀਤਾ....ਉਸਦੇ ਸੁਪਨੇ ਪ੍ਰਵਾਨ ਚੜ੍ਹਨ ਵਾਲੇ ਸੀ , ਪਰ ਉਸਦੀ ਮੌਤ ਜਲ - ਭੁੰਨ ਕੇ ਕੋਲਾ ਹੋ ਗਈ ਸੀ ਤੇ  ਉਸਨੇ ਉਹਨੂੰ ਉਹਦੇ ਸੁਪਨਿਆਂ ਦੀ ਗੱਡੀ ਨਾ ਚੜ੍ਹਨ ਦਿੱਤਾ।ਮੌਤ ਨੂੰ ਸੁਪਨੇ ਪ੍ਰਵਾਨ ਹੁੰਦੇ ਦੇਖਦੇ ਹੀ ਮਿਰਗੀ ਪੈ ਗਈ ਸੀ, ਜਿਸਦਾ ਇਲਾਜ਼ ਕਿਸੇ ਕੋਲ ਨਹੀਂ ਸੀ।

ਬਸ! ਇੱਕ ਲਹਿਰ ਉੱਠੀ ਅਤੇ ਛੋਟੀ ਲਹਿਰ ਨੂੰ ਲਪੇਟ ਕੇ ਪਤਾ ਨੀ ਖੋਰੇ ਕਿਸ ਪਾਸੇ ਲੈ ਗਈ।ਹੁਣ ਪਛਾਣ ਚ ਨਹੀਂ ਆ ਰਹੀ ਕਿ ਉਹ ਲਹਿਰ ਕਿਹੜੀ ਸੀ।ਕਿੰਨਾ ਕੁ ਉਸਦਾ ਸਮੁੰਦਰ 'ਚ ਓਹਦਾ ਸੀ, ਕੀ ਪਛਾਣ ਸੀ...!

ਸੁਪਨੇ ਤਾਂ ਜਰੂਰ ਮਾਰੇ ਗਏ ਸਨ ਪਰ ਓਹਨਾਂ ਸੁਪਿਨਆਂ ਦੀ ਭੇਟ ਵਜੋਂ ਇੱਕ ਹੋਰ ਵੀ ਸਬਕ ਮਿਲਿਆ ਸੀ ਕਿ ਤੂੰ ਪਾਣੀ ਵਾਂਗ ਹੈ। ਖਲੋ ਗਿਆ ਤਾਂ ਗਲ-ਸੜ ਜਾਏਂਗਾ ਜਾਂ ਇਹ  ਧਰਤ ਵਰਗੀ ਦੁਨੀਆਂ ਤੈਨੂੰ ਸੁਖਾ ਦੇਵੇਗੀ, ਨਿਗਲ ਜਾਵੇਗੀ।

ਤੂੰ ਲਹਿਰਾਂ ਨਾਲ ਖੇਡਦਾ ਜਾ। ਵਜੂਦ ਦੀ ਫਿਕਰ ਨਹੀਂ ਕਰ, ਓਹ ਤਹਿ ਕਰਨਾ ਉਸ ਦਾ ਕੰਮ ਹੈ ਜੋ ਤੇਰੀ ਕੀਮਤ ਜਾਣਦਾ ਹੈ।



https://www.instagram.com/sugam_badyal/

ਕੁਝ ਖਾਸ ਲਿਖਣ ਲਈ Kuzz Khaas Likhan lyi

ਅੰਨ੍ਹੇ ਨਿਸ਼ਾਨਚੀਆਂ ਵਾਂਗ ਸੋਚ ਨੂੰ
ਉਲੀਕਣ 'ਚ ਵੀ ਕੋਈ ਨਫਾ ਨਹੀਂ
ਤੇ ਸੋਚਦੇ ਰਹਿ ਜਾਣ ਨਾਲ ਵੀ 
ਅੱਖਰਾਂ ਨੂੰ ਚਿਹਰਾ ਨਹੀਂ ਮਿਲਿਆ ਕਰਦਾ

ਕਲਮ ਨੂੰ ਖੁੱਲਾ ਛੱਡ ਦੇ
ਕੁਝ ਵਕਤ ਲਈ
ਜ਼ਬਰਦਸਤੀ ਦੀ ਸੋਚ ਨਾ ਸੋਚ
ਜ਼ਬਰਦਸਤੀ ਢਾਹ ਕੇ ਵੀ
ਸੂਹੇ ਲੇਖ ਮੰਨਵਾਇਆ ਨੀਂ ਕਰਦੀ ਮੈਂ

ਕਲਮ ਨੂੰ ਵੀ ਸਾਹ ਲੈਣ ਦੇ
ਅਤੇ ਸੋਚ ਸੋਚ ਕੇ ਉਨਾਂ ਚਿਰ
ਸਮੁੰਦਰ ਵਿੱਚ ਉਸ ਥਾਂ ਪਹੁੰਚ ਜਾ
ਜਿੱਥੇ ਕੋਈ ਸੋਚ ਵੀ ਨਾ ਸਕੇ।



https://www.instagram.com/sugam_badyal/

ਬਿੰਦੀ ਟਿੱਪੀ Bindi Tippi

ਮੈਂ ਕਿਹਾ!
ਬਿੰਦੀ ਟਿੱਪੀ ਦਾ ਵੀ ਖਿਆਲ ਰੱਖਿਆ ਕਰੋ ਜਨਾਵ
ਜਿਵੇਂ ਤੂੰ ਸੂਰਮੇ ਤੋਂ ਬਿਨਾਂ ਸੋਹਣੀ ਨੀਂ ਲੱਗਦੀ
ਮੈਂ ਵੀ ਖੂਬਸੂਰਤੀ ਘੱਟ ਮਹਿਸੂਸ ਕਰਦੀ ਆਂ
ਬਿੰਦੀ ਤੋਂ ਬਿਨਾਂ,


            ਜਿਵੇਂ ਤੇਰੇ ਸਿਰ ਉੱਤੇ ਚੁੰਨੀ ਫੜ ਫੜ ਰੱਖਦੀ ਏ ਤੂੰ, 
            ਮੈਂ ਵੀ ਸਿਆਰੀ ਨਾਲ ਲਫ਼ਜ਼ਾਂ ਦੀ ਸ਼ਰਮ ਓੜਨੀ ਆਂ



https://www.instagram.com/sugam_badyal/

ਇਸ਼ਕ ਹਕੀਕੀ Ishq Hakiki

ਅਸੀਂ ਇਸ਼ਕ ਮਜ਼ਾਜੀ 'ਚ ਨਹੀਂ
ਇਸ਼ਕ ਹਕੀਕੀ ਵਿੱਚ ਢਲ਼ ਜਾਣਾ ਚਾਹੁੰਦੇ ਹਾਂ

ਦੁਨੀਆਂ ਤਾਂ ਜੰਮਦੀ ਮੁੱਕਦੀ ਰਹਿੰਦੀ ਏਂ
ਅਸੀਂ ਤੈਨੂੰ ਦੁਨੀਆਂ ਤੋਂ ਉੱਚੇ ਅਸਮਾਨੀਂ ਵੀ
ਮਿਲਦੇ ਰਹਿਣਾ ਚਾਹੀਦੇ ਹਾਂ,

ਗੂੜੇ ਨੀਲੇ ਬੱਦਲਾਂ ਨੂੰ ਚੀਰ ਵਿੱਚੋਂ
ਤੈਨੂੰ ਚੋਰੀ ਚੋਰੀ ਵੇਖਦੇ ਰਹਿਣਾ ਚਾਹੁੰਦੀ ਹਾਂ

ਅੱਲ੍ਹਾ ਖੈਰ ਪਾਵੇ ਮੇਰੀ ਸੋਚ ਨੂੰ
ਬਸ! ਮੈਂ ਮਰ ਵੀ ਜਾਵਾਂ, ਤਾਂ ਵੀ
ਦੁਨੀਆਂ 'ਚ ਰਿਸਦੇ ਰਹਿਣਾ ਚਾਹੁੰਦੀ ਹਾਂ

ਕਲਮਾਂ ਲਿਖਦੀਆਂ ਰਹਿਣ ਮੇਰੇ ਦੇਸ ਬਾਰੇ
ਅਤੇ ਉਹ ਲੋਕ ਪੜੵ ਪੜੵ ਅਸੀਸਦੇ ਰਹਿਣ
ਬਦਲ ਬਦਲ ਭੇਸ, ਪੰਜਾਬ ਦੇ ਠੀਕ ਹੋਣ ਲਈ

ਕਾਗਜ਼ ਉੱਤੇ ਭੱਵਿਖ Kagaz Utte Bhawikh




ਅਚਾਨਕ ਹਾਹਾਕਾਰ ਮੱਚ ਗਈ। ਕੀ ਹੋਇਆ? ਸਭ ਦੀ ਜੁਬਾਨ ਤੇ ਪੑਸ਼ਨ ਸੀ। ਜਿਸ ਸਰੋਤ ਤੋਂ ਸ਼ਾਇਦ ਪਤਾ ਲੱਗਣਾ ਸੀ - ਅਖਬਾਰ, ਸਰੋਤਿਆਂ ਤਕ ਪੁੱਜਿਆ ਹੀ ਨਹੀਂ ਸੀ। ਅਖਵਾਰ, ਪਿੑਟਿੰਗ ਪਰੈੱਸਾਂ ਕਾਗਜ਼ ਦੀ ਸਪਲਾਈ ਨਾ ਹੋਣ ਕਰਕੇ ਦੋ ਦਿਨਾਂ ਤੋਂ ਬੰਦ ਸਨ।

ਐਜੁਕੇਸ਼ਨ ਸਿਸਟਮ ਰੁਕ ਗਿਆ ਸੀ। ਕਾਗਜ਼ ਦਾ ਪੑਭਾਵ ਬੱਚਿਆਂ ਦੇ ਭੱਵਿਖ ਤੇ ਪੈਂਦਾ ਨਜ਼ਰ ਆਉਣ ਲੱਗ ਪਿਆ ਸੀ। ਆਰਟਿਸਟਾਂ ਦੇ ਰੋਜਗਾਰ ਖਤਮ ਹੁੰਦੇ ਨਜ਼ਰ ਆ ਰਹੇ ਸਨ। ਸਰਕਾਰ ਦੇ ਕਾਗਜ਼ੀ ਕਾਰਵਾਈਆਂ ਰੁਕ ਗਈਆਂ। ਬੈਂਕਾਂ, ਦਫਤਰਾਂ, ਮਿਉਂਸੀਪਲ ਕਮੇਟੀ ਦਫਤਰ 'ਚ ਆਖਰੀ ਕਾਗਜ਼ ਤੋਂ ਬਾਦ ਠੱਪ ਹੋ ਗਿਆ। ਬੈਂਕ ਤੇ ਸਰਕਾਰੀ ਦਫਤਰਾਂ ਦੇ ਬਾਹਰ ਲੋਕਾਂ ਦੀ ਆਪਣੇ ਅਧੂਰੇ ਕੰਮ ਪੂਰੇ ਕਰਵਾਉਂਣ ਲਈ ਲੱਗੀਆਂ ਕਤਾਰਾਂ ਹੋਰ ਲੰਮੀਆਂ ਹੋ ਰਹੀਆਂ ਸਨ। 

ਇਹ ਕੀ ਹੋ ਰਿਹਾ ਸੀ? ਕਿਸ ਕਾਰਣ ਹੋ ਰਿਹਾ ਸੀ? ਅਣਜਾਣ ਬਣ ਕੇ ਪੁੱਛ ਰਹੇ ਸਨ। ਕਾਗਜ਼ ਲਈ ਆਖਰੀ ਟਰੱਕ ਵੀ ਲੁੱਟ ਲਿਆ ਗਿਆ ਸੀ। ਲੋਕ ਕਾਗਜ਼ ਨੂੰ ਸੋਨੇ ਨਾਲੋਂ ਵੀ ਮਹਿੰਗੇ ਮੁੱਲ ਤੇ ਵੇਚਣ ਤੇ ਖਰੀਦਣ ਲਈ ਤਿਆਰ ਸਨ। ਸਮਾਂ ਬੀਤ ਰਿਹਾ ਸੀ ਅਤੇ ਹੁਣ ਕਾਗਜ਼ ਬਲੈਕ ਵਿੱਚ ਵੀ ਵੇਚਣ ਨੂੰ ਕੋਈ ਤਿਆਰ ਨਹੀਂ ਸੀ, ਕਿਉਂਕਿ ਸਪਲਾਇਰ ਨੂੰ ਆਪਣੇ ਲਈ ਵੀ ਚਾਹੀਦਾ ਸੀ। 

ਜਿਸ ਚੀਜ਼ ਦੇ ਵੱਟੇ ਕਾਗਜ਼ ਜਾਂ ਕੋਈ ਵੀ ਹੋਰ ਚੀਜ਼ ਲੈਣੀ ਸੀ, ਉਸ ਦੀ (ਨੋਟਾਂ ਦੇ) ਛਪਾਈ ਕਾਗਜ਼ ਨਾ ਹੋਣ ਕਾਰਣ ਰੁਕ ਗਈ ਸੀ। 
ਹੁਣ ਮਸਲਾ ਇਹ ਖੜਾ ਹੋ ਗਿਆ ਹੈ ਕਿ ਆਖਿਰ ਕਾਗਜ਼
ਕਿਉਂ ਨਹੀਂ ਆ ਰਿਹਾ ਹੈ। ਇਹ ਮਸਲੇ ਸਾਡੇ ਆਪ ਖੜੇ ਕੀਤੇ ਹੋਏ ਸਨ।

ਕਿਸੇ ਬਜ਼ੁਰਗ ਨੇ ਆਪਸ 'ਚ ਗੱਲ ਬਾਤ ਕਰਦੇ ਪੁੱਛਿਆ ਕਿ ਤੁਹਾਡੇ ਘਰ ਕਿੰਨੇ ਪੇੜ ਪੌਦੇ ਹਨ? ਤਾਂ ਸਾਹਮਣੇ ਖੜੇ ਬੰਦੇ ਨੇ ਜੁਆਬ ਦਿੱਤਾ "ਇੱਕ ਹੈ, ਪਰ ਹਾਲੇ ਛੋਟਾ ਹੈ।"

"ਫ਼ੇਰ ਤੁਹਾਨੂੰ ਸਰਟੀਫਿਕੇਟ ਮਿਲਣ ਨੂੰ ਸਮਾਂ ਲੱਗੇਗਾ" ਬਜ਼ੁਰਗ ਨੇ ਵਿਅੰਗ ਕੱਸਦੇ ਹੋਏ ਕਿਹਾ। "ਕਿਉਂ? " ਵਿਅਕਤੀ ਨੇ ਪੁੱਛਿਆ। 'ਇਸ ਗੱਲ ਦਾ ਸਰਟੀਫਿਕੇਟ ਨਾਲ ਕੀ ਮਤਲਬ? ' ਮੂੰਹ 'ਚ ਬੁੜਬੁੜਾਉਂਦੇ ਹੋਏ ਵਿਅਕਤੀ ਨੇ ਕਿਹਾ 'ਸ਼ੁਦਾਈ ਲੱਗਦਾ ਹੈ' ਤੇ ਮੂੰਹ ਦੂਜੇ ਪਾਸੇ ਕਰ ਲਿਆ। 

ਜੋ ਗੱਲ ਉਸਦੇ ਸਮਝ ਨਾ ਆਈ, ਉਹ ਇੱਕ ਸੱਚੀ ਗੱਲ ਸੀ।

ਦਰਖਤ ਤਾਂ ਅਸੀਂ ਕਦੇ ਲਗਾਏ ਨਹੀਂ। ਜੇ ਕਿਸੇ ਵਿਅਕਤੀ ਨੇ ਇਸ ਦੀ ਅਹਮੀਅਤ ਦੇ ਮੱਦੇਨਜ਼ਰ ਲਗਾਏ ਸਨ, ਉਹ ਅਸੀਂ ਰਹਿਣ ਨਹੀਂ ਦਿੱਤੇ। ਸਾਨੂੰ ਆਪਣੇ ਘਰਾਂ ਲਈ ਚੰਗਾ ਫਰਨੀਚਰ ਚਾਹੀਦਾ ਹੈ, ਅੱਗ ਵਾਲਣ ਲਈ ਲੱਕੜਾਂ ਵੀ ਚਾਹੀਦੀਆਂ ਹਨ, ਫ਼ੇਰ ਪੜੵਨ ਲਿਖਣ ਲਈ ਕਾਪੀਆਂ ਕਿਤਾਬਾਂ, ਅਖਬਾਰਾਂ ਵੀ ਚਾਹੀਦੀਆਂ ਹਨ। ਪਰ ਸਾਡੇ ਘਰ ਵਿੱਚ ਇੱਕ ਵੀ ਦਰਖਤ ਲਈ ਥਾਂ ਨਹੀਂ ਹੈ। 

ਉਹ ਦਿਨ ਦੂਰ ਨਹੀਂ, ਜਦੋਂ ਸਿਰਫ਼ ਸਦੀਆਂ ਤੱਕ ਫੇਰ ਦਰਖਤਾਂ ਦੇ ਵੱਡੇ ਹੋਣ ਦਾ ਇੰਤਜ਼ਾਰ ਕਰਨਾ ਪਏਗਾ ਤੇ ਕਾਗਜ਼ ਪੑਾਪਤੀ ਦਾ ਵੀ। 
ਸ਼ਾਇਦ ਇਹ ਭੱਵਿਖ ਨਾ ਹੀ ਹੋਏ, ਜੇਕਰ ਹੋਇਆ ਤਾਂ ਅਸੀਂ ਵਿਕਾਸ ਦੀ ਉਸ ਸਿਖਰ ਤੋਂ ਨੀਚੇ ਡਿੱਗਾਂਗੇ, ਜਿੱਥੋਂ ਵਾਪਸ ਉੱਪਰ ਜਾਣ ਵਿੱਚ ਫੇਰ ਸਦੀਆਂ ਲੱਗ ਜਾਣ। 

ਸੋਚ ਕੇ ਦੇਖੋ ਕਿ ਜੇ ਅੱਜ ਤੋਂ ਪੰਜ ਦੱਸ ਸਾਲਾਂ ਬਾਦ ਅਚਾਨਕ ਕਾਗਜ਼ ਲਈ ਹਾਹਾਕਾਰ ਮੱਚੀ, ਤਾਂ ਤੁਹਾਡੇ ਕਿਹੜੇ ਕੰਮ ਅਧੂਰੇ ਰਹਿ ਜਾਣਗੇ? ਜਰੂਰ ਸੋਚੋ।



ਸੁਗਮ ਬਡਿਆਲ 🌼

ਵਕਤ

ਵਕਤ ਹੈ
ਬਹੁਤ ਸਖਤ ਹੈ
ਉਮੀਦ ਰੱਖ
ਠੵਰਮਾਂ ਰੱਖ
ਰਾਤ ਢਾਲੇਗੀ
ਦਿਨ ਦੀ ਤਪਸ਼ ਨਾਲ
ਮੁਕਾਬਲਾ ਨਹੀਂ
ਮਿਹਨਤ ਹੈ
ਲਫ਼ਜ਼ ਨੇ ਸਿਰਫ਼
ਬਿਆਨ ਕਰਨ ਲਈ
ਅੱਜ ਮੇਰਾ
ਉਜਾੜ ਹੈ
ਕੱਲ ਇੱਥੇ ਹੀ
ਜਿਉਂਦਾ ਜਾਗਦਾ
ਇੱਕ ਸ਼ਹਿਰ ਹੈ
ਮਰਤਬਾਨਾਂ 'ਚ ਪਾ ਕੇ ਰੱਖ
ਹੁਸਨ ਦਾ ਕੀ
ਇਹ ਤਾਂ ਨਰਕ ਹੈ
ਕੋਈ ਕੰਮ ਦਾ ਨਹੀਂ
ਵਕਤ ਹੈ
ਬਹੁਤ ਸਖ਼ਤ ਹੈ



- ਸੁਗਮ ਬਡਿਆਲ

Home

ਪਰਛਾਵੇਂ ਅਕਸਰ ਸਕੂਨ ਵੀ ਦਿੰਦੇ ਹਨ ਅਤੇ ਡਰਾਉਂਦੇ ਵੀ ਬਹੁਤ ਹਨ। ਜੇ ਕੋਈ 'ਉਮੀਦ' ਨਾਲ ਭਰਿਆ ਉਡੀਕਦਾ ਹੈ ਤਾਂ ਪਰਛਾਵਾਂ ਵੀ ਇਨਸਾਨ ਦੀ ਹੋਂਦ ਦਾ ਕਾਰਣ ਹੈ। ਜੇ ਪ...