August 02, 2025

The Human Nature (ਆਧੁਨਿਕ ਸਮੇਂ ਵਿੱਚ ਇਨਸਾਨੀ ਫ਼ਿਤਰਤ)

 ਅੱਜਕੱਲ੍ਹ ਇਨਸਾਨ ਮਸ਼ੀਨਾਂ ਵਾਂਗ ਜੀ ਰਿਹਾ ਹੈ। ਦਿਲ ਨਾਲ ਨਹੀਂ, ਸਿਰਫ਼ ਦਿਮਾਗ ਨਾਲ ਸੋਚਦਾ ਹੈ। ਲੋੜੀਂਦੇ ਵੇਲੇ ਹੱਸਦਾ ਹੈ, ਫ਼ਾਇਦੇ ਲਈ ਰਿਸ਼ਤੇ ਨਿਭਾਂਦਾ ਹੈ।


ਮਨੁੱਖਤਾ ਹੌਲੀ-ਹੌਲੀ ਮਾਯਾ ਦੇ ਭੰਵਰੇ 'ਚ ਗੁੰਮ ਹੋ ਰਹੀ ਹੈ। ਇੱਥੇ ਗੱਲ ਸਿਰਫ ਪੈਸੇ ਦੀ ਨਹੀਂ ਹੋ ਰਹੀ ਬਲਕਿ ਫੋਕੇ ਸਮਾਜਿਕ ਬੁਰਾਈਆਂ, ਸ਼ੋਸ਼ੇ, ਫੋਕੀ ਸ਼ਾਨ, ਦਿਖਾਵੇ ਦੀ ਵੀ ਕਰ ਰਹੀ ਹਾਂ।

ਅੱਜਕਲ ਇਨਸਾਨੀ ਫ਼ਿਤਰਤ ਵਿਚ ਕਾਫੀ ਬਦਲਾਅ ਆਇਆ ਹੈ। ਪੈਸਾ, ਲਾਲਚ ਤੇ ਮੁਕਾਬਲੇ ਦੀ ਭੁੱਖ ਨੇ ਇਨਸਾਨ ਨੂੰ ਜਜ਼ਬਾਤੀ ਤੌਰ 'ਤੇ ਕਾਫੀ ਖਾਲੀ ਕਰ ਦਿੱਤਾ ਹੈ। ਲੋਕ ਆਪਣੇ ਫ਼ਾਇਦੇ ਲਈ ਸੰਬੰਧ ਬਣਾਉਂਦੇ ਹਨ ਤੇ ਉਨ੍ਹਾਂ ਨੂੰ ਵਰਤਣ ਮਗਰੋਂ ਛੱਡ ਦਿੰਦੇ ਹਨ।
ਇਨਸਾਨੀ ਫ਼ਿਤਰਤ ਹੁਣ ਸਬਰ, ਮਿਤ੍ਰਤਾ ਅਤੇ ਮਾਫ਼ੀ ਵਾਲੇ ਗੁਣਾਂ ਤੋਂ ਦੂਰ ਹੋ ਰਹੀ ਹੈ।

ਸਮਾਜਿਕ ਮੀਡੀਆ ਨੇ ਵੀ ਇਨਸਾਨੀ ਜਿੰਦਗੀ 'ਚ ਨਕਲੀਪਨ ਪੈਦਾ ਕਰ ਦਿੱਤਾ ਹੈ। ਦਿਖਾਵੇ ਦੀ ਦੁਨੀਆ ਵਿੱਚ ਅਸਲੀ ਮੋਹ-ਮਾਯਾ ਤੇ ਪਿਆਰ ਦੀ ਕਦਰ ਘਟਦੀ ਜਾ ਰਹੀ ਹੈ। ਲੋਕ ਹੱਸਦੇ ਤਾਂ ਹਨ, ਪਰ ਅੰਦਰੋਂ ਟੁੱਟੇ ਹੋਏ ਹੁੰਦੇ ਹਨ। ਕਿਸੇ ਦਾ ਦੁੱਖ ਦੇਖ ਕੇ ਅੱਖਾਂ ਭਿੱਜਣ ਦੀ ਜਗ੍ਹਾ, ਲੋਕ ਕੈਮਰਾ ਚਲਾਉਂਦੇ ਹਨ। ਮਦਦ ਕਰਨ ਦੀ ਥਾਂ ਵੀਡੀਓ ਬਣਾਈ ਜਾਂਦੀ ਹੈ।

ਕਿਸੇ ਦੇ ਲਾਭ ਨੂੰ ਆਪਣਾ ਨੁਕਸਾਨ ਸਮਝਣ ਲੱਗ ਪਏ ਹਾਂ। ਦੂਜੇ ਦੀ ਉਤਸ਼ਾਹਨਾ ਕਰਨ ਦੀ ਥਾਂ ਈਰਖਾ ਦੇ ਜਾਲ ਵਿਚ ਫਸੇ ਹੋਏ ਹਾਂ।

ਪਰ ਇਹ ਵੀ ਸੱਚ ਹੈ ਕਿ ਹਰ ਦਿਲ ਅੰਦਰ ਇਕ ਚੰਗਾਈ ਦੀ ਚੀਜ਼ ਹੁੰਦੀ ਹੈ। ਸਾਨੂੰ ਸਿਰਫ ਉਸਨੂੰ ਜਾਗਰੂਕ ਕਰਨ ਦੀ ਲੋੜ ਹੈ।

ਇੱਕ ਛੋਟਾ ਹੱਸਾ, ਇਕ ਹੌਸਲਾ ਭਰਪੂਰ ਗੱਲ – ਇਹੀ ਇਨਸਾਨੀਅਤ ਦੇ ਚਿੰਨ੍ਹ ਹਨ।
"ਅਸਲੀ ਇਨਸਾਨੀਅਤ ਹਮੇਸ਼ਾ ਸਾਦਗੀ ਵਿੱਚ ਲੁਕੀ ਹੁੰਦੀ ਹੈ। ਇਨਸਾਨੀਅਤ ਮਰੀ ਨਹੀਂ, ਸਿਰਫ਼ ਚੁੱਪ ਹੋ ਗਈ ਹੈ।" 

ਸਾਡਾ ਇਕ ਛੋਟਾ ਭਲਾ ਕੰਮ, ਕਿਸੇ ਦੀ ਦੁਨੀਆਂ ਬਦਲ ਸਕਦਾ ਹੈ।"

ਸੁਗਮ ਬਡਿਆਲ 🌻
Also Follow on instagram: @sugam_badyal
Article : Pic by AI 

ਹਾਣ ਦਿਆਂ ਫੁੱਲਾਂ ਦੇ ਵੀ ਆਪ ਦੇ ਭਾਗ ਵੇ

ਹਾਣ ਦਿਆਂ ਫੁੱਲਾਂ ਦੇ ਵੀ ਆਪ ਦੇ ਨੇ ਭਾਗ ਵੇ ❤️🌸

ਕੁਝ ਹਸਤੀਆਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਹਾਜ਼ਰੀ ਹੀ ਰੂਹ ਨੂੰ ਚੈਨ ਦੇ ਜਾਂਦੀ ਹੈ। ਉਹ ਸਿਰਫ ਇਨਸਾਨ ਨਹੀਂ ਹੁੰਦੇ, ਸੰਜੀਵ ਮੋਹ ਮਮਤਾ ਦੇ ਰੂਪ ਹੁੰਦੇ ਹਨ। ਉਹ ਜਿੱਥੇ ਪੈਰ ਰੱਖਦੇ ਨੇ, ਉਥੇ ਖ਼ੁਸ਼ਬੂ ਆਉਂਦੀ ਹੈ, ਜਿੱਥੇ ਹੱਥ ਰੱਖਦੇ ਨੇ, ਉਥੇ ਜ਼ਖਮ ਭਰ ਜਾਂਦੇ ਹਨ। ਉਹਨਾਂ ਦੀ ਮੌਜੂਦਗੀ ਨਾਲ ਇਨਸਾਨ ਤਾਂ ਕੀ, ਫੁੱਲਾਂ ਦੇ ਵੀ ਭਾਗ ਜਾਗ ਪੈਂਦੇ ਨੇ।

"ਹਾਣ ਦਿਆਂ ਫੁੱਲਾਂ ਦੇ ਵੀ ਆਪ ਦੇ ਨੇ ਭਾਗ ਵੇ" — ਇਹ ਸਿਰਫ ਇੱਕ ਗੀਤ ਦੀ ਲਾਈਨ ਨਹੀਂ, ਇਹ ਇਕ ਅਹਿਸਾਸ ਹੈ, ਉਹ ਅਹਿਸਾਸ ਜੋ ਇੱਕ ਪ੍ਰੇਮੀ, ਇੱਕ ਮਾਂ, ਇੱਕ ਦੋਸਤ ਜਾਂ ਕਿਸੇ ਖਾਸ ਦੀ ਮੌਜੂਦਗੀ ਨਾਲ ਆਉਂਦਾ ਹੈ। ਜਿਵੇਂ ਕਿ ਬਾਗ ਵਿੱਚ ਪੈਲੀ ਧੁੱਪ ਦੇ ਨਾਲ ਫੁੱਲ ਖਿੜ ਜਾਂਦੀ ਹੈ, ਓਹਨਾਂ ਦੀ ਹਜੂਰੀ ਵਿੱਚ ਮਨੁੱਖੀ ਦਿਲ ਵੀ ਖਿੜ ਜਾਂਦਾ ਹੈ।

ਕਈ ਵਾਰ ਕਿਸੇ ਦੀ ਇੱਕ ਮੁਸਕਾਨ, ਇੱਕ ਹੌਂਸਲਾ ਦੇਣ ਵਾਲਾ ਸ਼ਬਦ, ਜਾਂ ਸਿਰਫ ਚੁੱਪ ਮੌਜੂਦਗੀ ਹੀ ਕਾਫ਼ੀ ਹੁੰਦੀ ਹੈ, ਕਿਸੇ ਦੀ ਉਜਾੜ ਜ਼ਿੰਦਗੀ ਨੂੰ ਰੌਸ਼ਨ ਕਰਨ ਲਈ। ਉਹ ਲੋਕ ਖਾਸ ਹੁੰਦੇ ਹਨ — ਜਿਨ੍ਹਾਂ ਦੇ ਆਉਣ ਨਾਲ ਰੰਗ ਹੀ ਨਹੀਂ, ਰੰਗਾਂ ਦੀ ਕਦਰ ਵੀ ਵੱਧ ਜਾਂਦੀ ਹੈ।

ਅਸੀਂ ਕਈ ਵਾਰ ਕਿਸੇ ਨੂੰ ਆਪਣੇ ਜੀਵਨ ਵਿਚ "ਆਮ" ਮੰਨ ਲੈਂਦੇ ਹਾਂ, ਪਰ ਸਮਾਂ ਸਿਖਾਉਂਦਾ ਹੈ ਕਿ ਉਹ ਤਾਂ "ਖਾਸ" ਸੀ। ਉਹ ਹਾਣ ਜੋ ਸਿਰਫ ਫੁੱਲਾਂ ਨੂੰ ਨਹੀਂ, ਸਾਡੇ ਭਾਗਾਂ ਨੂੰ ਵੀ ਚੁੰਮ ਜਾਂਦੇ ਹਨ। ਸੱਚ ਤਾਂ ਇਹ ਹੈ ਕਿ ਜਿਨ੍ਹਾਂ ਦੇ ਹੱਥ ਲੱਗਣ ਨਾਲ ਰੂਹ ਨਿਖਰ ਜਾਏ, ਉਹ ਰੱਬ ਦੇ ਸੱਚੇ ਰੂਪ ਹੁੰਦੇ ਹਨ।

ਜੇ ਤੁਹਾਡੇ ਜੀਵਨ 'ਚ ਵੀ ਕੋਈ ਐਸਾ ਹੈ, ਜਿਸਦੀ ਹਾਜ਼ਰੀ ਤੁਹਾਡੀ ਜ਼ਿੰਦਗੀ ਨੂੰ ਸੋਹਣਾ ਬਣਾਉਂਦੀ ਹੈ — ਤਾਂ ਉਸਨੂੰ ਸਿਰਫ ਮਹਿਸੂਸ ਨਾ ਕਰੋ, ਉਹਦਾ ਧੰਨਵਾਦ ਵੀ ਕਰੋ। ਕਿਉਂਕਿ ਜਿਹੜੇ ਹਾਣ ਭਾਗ ਜਗਾ ਦੇਣ, ਉਹ ਹਰ ਕਿਸੇ ਨੂੰ ਨਹੀਂ ਮਿਲਦੇ।

ਸੁਗਮ ਬਡਿਆਲ 🌻 ♥️
Instagram @sugam_badyal 

August 01, 2025

ਮਰਦ

ਮਰਦ ਰੋਂ ਨਹੀਂ ਸਕਦੇ
ਕਹਿੰਦੇ ਨੇ ਮਰਦ ਰੋਂਦੇ ਨਹੀਂ,
ਓਹ ਤਾਂ ਪੱਥਰ ਬਣ ਜਾਂਦੇ ਨੇ।
ਦਿਲ 'ਚ ਦਰਦ ਵੀ ਹੋਵੇ ਤਾਂ,
ਚੁੱਪ ਕਰਕੇ ਸਹਿ ਜਾਂਦੇ ਨੇ।

ਅੱਖਾਂ ਚ ਪਾਣੀ ਆਉਂਦਾ ਏ,
ਪਰ ਓਹ ਮੂੰਹ ਛੁਪਾ ਲੈਂਦੇ ਨੇ।
ਮਾਂ-ਬਾਪ ਦੀ ਆਸ ਬਣਕੇ,
ਆਪ ਪਿੱਛੇ ਛੱਡ ਆਉਂਦੇ ਨੇ।

ਮਰਦ ਵੀ ਤਾਂ ਮਨੁੱਖ ਹੁੰਦੇ ਨੇ,
ਉਹਨਾਂ ਵੀ ਅੰਦਰ ਜ਼ਖ਼ਮ ਹੁੰਦੇ ਨੇ।
ਰੋ ਲੈਣ ਦੀ ਇਜਾਜ਼ਤ ਦੇ ਦੋ,
ਕਦੇ ਉਹਨਾਂ ਨੂੰ ਵੀ ਸੁਣ- ਕਹਿ ਲੈਣ ਦਿਓ,
ਅੰਦਰ ਇਕ ਭੂਚਾਲ ਦੀ ਕਿਸ਼ਤੀ ਨੂੰ
ਅੱਖਾਂ ਦੇ ਕਿਨਾਰਿਆਂ ਤੇ ਖਹਿ ਲੈਣ ਦਿਓ,
ਮਰਦ ਨੂੰ ਵੀ ਰੋ ਲੈਣ ਦਿਓ।

ਸੁਗਮ ਬਡਿਆਲ 
Instagram @sugam_badyal

July 18, 2025

ਇਸ਼ਕ ਡੂੰਘਾ Ishq Doonga

ਇਸ਼ਕ ਜੇ ਡੂੰਘਾ ਹੋਵੇ,
ਤਾਂ ਗੱਲਾਂ ਖਾਮੋਸ਼ ਹੁੰਦੀਆਂ ਨੇ,
ਤੇ ਦਿਲ, ਨਜ਼ਰਾਂ ਦੀ ਝਿੱਲਮਿੱਲ ਵਿੱਚ
ਲਫ਼ਜ਼ਾਂ ਤੋਂ ਵੱਧ ਇਜ਼ਹਾਰ ਕਰਦਾ ਹੈ।

ਸੁਗਮ ਬਡਿਆਲ 

July 17, 2025

ਮੈਨੂੰ ਕੀ ਚੁੱਭਦਾ ਹੈ? What bothers you and why?

What bothers you and why?

ਇਕ ਕਵੀ ਹੋਣ ਦੇ ਨਾਤੇ,
ਮੈਨੂੰ ਉਹ ਸੱਚ ਚੁਭਦੇ ਹਨ ਜੋ ਤਕੜੇ ਹਨ ਛੰਦਾਂ ਲਈ,
ਉਹ ਲਫ਼ਜ਼ ਜੋ ਬੰਦ ਦਿਮਾਗਾਂ ਵਿੱਚ ਦੱਬ ਜਾਂਦੇ ਹਨ,
ਉਹ ਡਰ ਕਿ ਮੇਰੀਆਂ ਭਾਵਨਾਵਾਂ
ਸੁਣਨ ਤੋਂ ਪਹਿਲਾਂ ਹੀ ਛਾਣ ਲਈਆਂ ਜਾਣਗੀਆਂ।

ਇਕ ਬੱਚੀ ਹੋਣ ਦੇ ਨਾਤੇ,
ਮੈਨੂੰ ਉਹ ਸਵਾਲ ਚੁਭਦੇ ਹਨ
ਜਿਨ੍ਹਾਂ ਦੇ ਜਵਾਬ ਕਦੇ ਮਿਲੇ ਨਹੀਂ,
ਅਤੇ ਉਹ ਜਵਾਬ ਵੀ,
ਜਿਨ੍ਹਾਂ ਨੂੰ ਪੁੱਛਣ ਲਈ ਮੈਂ ਬਹੁਤ ਛੋਟੀ ਸੀ।

ਇਕ ਧੀ ਹੋਣ ਦੇ ਨਾਤੇ,
ਮੈਨੂੰ ਉਹ ਸੁਪਨੇ ਚੁਭਦੇ ਹਨ ਜੋ
ਰਿਵਾਜਾਂ ਦੀ ਚਾਦਰ ਓੜ ਕੇ ਭੁਲਾ ਦਿੱਤੇ,
ਉਹ ਖਾਹਿਸ਼ਾਂ ਜੋ ਮੈਨੂੰ ਬਿਨਾਂ ਪੁੱਛੇ ਤਬਾਹ ਕਰ ਦਿੱਤੀਆਂ,

ਇਕ ਪਤਨੀ ਹੋਣ ਦੇ ਨਾਤੇ,
ਮੈਨੂੰ ਉਹ ਪਿਆਰ ਚੁਭਦਾ ਹੈ ਜੋ
ਆਗਿਆਕਾਰਤਾ ਅਤੇ ਚੁੱਪੀ ‘ਚ ਤੁੱਲ ਜਾਂਦਾ ਹੈ,
ਅੰਦਰ ਹੀ ਅੰਦਰ ਗੁੱਸੇ ਦੀ ਅੱਗ ਵਿਚ ਸੜ ਕੇ
ਸੁਆਹ ਹੋ ਜਾਂਦੀ ਹਾਂ ਪਰ ਫ਼ਿਰ ਵੀ ਭੂਮਿਕਾਵਾਂ ਨਿਭਾ ਕੇ
ਸ਼ਾਂਤੀ ਰੱਖਣ ਦੀ ਕੋਸ਼ਿਸ਼ ਕਰਦੀ ਹਾਂ,

ਇਕ ਮਾਂ ਹੋਣ ਦੇ ਨਾਤੇ,
ਮੈਨੂੰ ਇਹ ਡਰ ਚੁਭਦਾ ਹੈ ਕਿ ਮੇਰਾ ਬੱਚਾ
ਇੱਕ ਅਜਿਹੀ ਦੁਨੀਆ ‘ਚ ਵੱਡਾ ਹੋਵੇਗਾ
ਜੋ ਅਜੇ ਵੀ ਨਰਮੀ ਨੂੰ ਤਾਕਤ
ਅਤੇ ਹਮਦਰਦੀ ਨੂੰ ਹੌਂਸਲੇ ਵਾਂਗ ਅਤੇ ਗੁਣ ਨਹੀਂ ਮੰਨਦੀ।

ਇਕ ਚੰਗੇ ਭਵਿੱਖ ਦੇ ਲਈ,
ਮੈਂ ਇਹ ਸੋਚ ਕੇ ਘਬਰਾਉਂਦੀ ਹਾਂ ਕਿ
ਕੀ ਕਦੇ ਅਜਿਹਾ ਸਮਾਂ ਆਵੇਗਾ
ਜਿੱਥੇ ਮੈਂ ‘ਆਪ’ ਘੱਟ ਹੋਏ ਬਿਨਾਂ ਖਿੱਲ ਸਕਾਂ,
ਜਿੱਥੇ ਮੈਨੂੰ ਸਿਰਫ਼ ਭੂਮਿਕਾ ਨਹੀਂ,
ਇਕ ਪੂਰੀ ਹਸਤੀ ਵਜੋਂ ਵੇਖਿਆ ਜਾਵੇਗਾ।

ਇੱਕ ਪੇਸ਼ੇਵਰ ਔਰਤ ਹੋਣ ਦੇ ਨਾਤੇ,
ਮੈਨੂੰ ਉਹ ਤੋਲ ਚੁਭਦੀ ਹੈ
ਜੋ ਹਮੇਸ਼ਾਂ ਮੇਰੇ ਖਿਲਾਫ ਝੁਕੀ ਰਹਿੰਦੀ ਹੈ —
ਚਾਹੇ ਉਹ ਅਹੰਕਾਰ ਤੇ ਸਵੀਕਾਰਨ ਦੇ ਵਿਚਕਾਰ ਹੋਵੇ,
ਲੀਡਰ ਬਣ ਕੇ ਵੀ “ਕੱਚੀ ਸੜਕ” ਰਹਿ ਗਈ।
ਕਿਉੁਂਕਿ ਮੈਂ ਔਰਤ ਹਾਂ ਮਰਦ ਦੀ ਪ੍ਰੀਭਾਸ਼ਾ ਚ
ਔਰਤ ਮਰਦ ਤੋਂ ਇੱਕ ਕਦ ਛੋਟੀ ਰਹਿੰਦੀ ਹੈ,
ਉਹ ਕੱਚ ਦੀ ਛੱਤ ਵੀ ਚੁਭਦੀ ਹੈ
ਜਿਸਨੂੰ ਅਸਮਾਨ ਵਰਗਾ ਦਿਖਾਇਆ ਜਾਂਦਾ ਹੈ।

ਸੁਗਮ ਬਡਿਆਲ

                          ਇਕ ਔਰਤ ਹੋਣ ਦੇ ਨਾਤੇ

July 11, 2025

ਇਸ਼ਕ ਡੂੰਘਾ Ishq doonga

ਇਸ਼ਕ ਜੇ ਡੂੰਘਾ ਹੋਵੇ,
ਤਾਂ ਗੱਲਾਂ ਖਾਮੋਸ਼ ਹੁੰਦੀਆਂ ਨੇ,
ਤੇ ਦਿਲ, ਨਜ਼ਰਾਂ ਦੀ ਝਿੱਲਮਿੱਲ ਵਿੱਚ
ਲਫ਼ਜ਼ਾਂ ਤੋਂ ਵੱਧ ਇਜ਼ਹਾਰ ਕਰਦਾ ਹੈ।

ਸੁਗਮ
 

June 23, 2025

ਕਾਇਨਾਤ

ਚਿੱਟੀ ਚਾਦਰ ਅਸਮਾਨ ਨੂੰ
ਧਰਤੀ ਲਾਲ ਵਿਆਹੀ,

ਹਰੇ ਰੰਗ ਫੁਲਕਾਰੀ ਉੱਤੇ
ਰੁੱਤਾਂ ਨੇ ਖੁਸ਼ੀ ਮਨਾਈ।

ਬਦਲਾਂ ਦਾ ਘੁੰਡ ਕੱਢ
ਚੰਨ ਸੂਰਜ ਦੀ ਬਿੰਦੀ
ਮੱਥੇ ਸਜਾਈ।

ਇਸ਼ਕ ਦੀ ਰਸਮ ਸੀ,
ਰੱਬ 'ਬਾਬਲ' ਨੇ
ਸੱਜਣ, ਕਾਇਨਾਤ ਵਿਆਹੀ।

ਸੁਗਮ ਬਡਿਆਲ 

Instagram: sugam_badyal


 https://sugambadyal.blogspot.com/

The Human Nature (ਆਧੁਨਿਕ ਸਮੇਂ ਵਿੱਚ ਇਨਸਾਨੀ ਫ਼ਿਤਰਤ)

 ਅੱਜਕੱਲ੍ਹ ਇਨਸਾਨ ਮਸ਼ੀਨਾਂ ਵਾਂਗ ਜੀ ਰਿਹਾ ਹੈ। ਦਿਲ ਨਾਲ ਨਹੀਂ, ਸਿਰਫ਼ ਦਿਮਾਗ ਨਾਲ ਸੋਚਦਾ ਹੈ। ਲੋੜੀਂਦੇ ਵੇਲੇ ਹੱਸਦਾ ਹੈ, ਫ਼ਾਇਦੇ ਲਈ ਰਿਸ਼ਤੇ ਨਿਭਾਂਦਾ ਹੈ। ਮਨੁੱਖਤਾ...