ਲਾਚਾਰ ਨਜ਼ਰਾਂ | Laachaar Nazran Get link Facebook X Pinterest Email Other Apps - October 15, 2025 ਅੱਖਾਂ ਵਿੱਚ ਬੇਵੱਸੀ, ਲਾਚਾਰੀ ਹੈ ਚਾਹਅ ਕੇ ਵੀ ਕੁਝ ਨਾ ਕਰ ਪਾਉਣ ਦੀ, ਨਜ਼ਰਾਂ ਅਸਮਾਨੀ ਬੈਠੇ ਨੂੰ ਤਕੱਦੀਆਂ ਹਨ , ਫ਼ੇਰ ਸਿਰ ਝੁਕਾ ਜਮੀਨ ਨੂੰ, ਉਮੀਦ ਕੋਸਾ ਜਿਹਾ ਹਉਂਕਾ ਭਰ ਕੇ ਭੁੰਜੇ ਬੈਠੀ ਹੈ ਵਿੱਚ ਇੰਤਜ਼ਾਰ ਦੇ, ਬਸ! ਇੰਤਜ਼ਾਰ ਦੇ , ਸੁਗਮ ਬਡਿਆਲ Get link Facebook X Pinterest Email Other Apps
Tareef Get link Facebook X Pinterest Email Other Apps - February 02, 2022 ਆਪਣੀ ਤਰੀਫ਼ ਆਪ ਕਰਨ ਦਾ ਜੱਟਾ ਸਾਨੂੰ ਸੌਂਕ ਕੋਈ ਨਾ, ਕਹਿਣਗੇ ਚੰਨ - ਤਾਰੇ, ਸਾਡੇ ਉੱਤੇ ਦੁਨੀਆਂ ਆਸ਼ਿਕ ਸਾਨੂੰ ਇਸ਼ਕ ਕਚਿਹਰੀਓ ਕਦੇ ਵਿਹਲ ਹੋਈ ਨਾ, ਸੁਗਮ ਬਡਿਆਲ Get link Facebook X Pinterest Email Other Apps Comments
Qudrat di godd ਕੁਦਰਤ ਦੀ ਗੋਦ - September 20, 2024 ਚਾਰੇ ਪਾਸੇ ਸਨਾਟਾ , ਇੱਕ ਥਾਂ ਹੈ ' ਕੁਦਰਤ ਦੀ ਗੋਦ ' ਜਿੱਥੇ ਸਾਹ ਮੇਰੇ ' ਚ ਵੀ ਅਵਾਜ਼ ਹੈ, ਚਾਰ ਚੁਫ਼ੇਰੇ ਕੋਈ ਨਹੀਂ, ਬਸ ਮੈਂ ਹਾਂ ਤੇ ਹੈ ਮੇਰਾ ਦਿਲ.. ਜੋ ਇਸ ਸਨਾਟੇ ਨਾਲ ਗੱਲਾਂ ਕਰ ਰਹੇ ਹਨ, ਕਿਤੇ ਦੂਰ ਕੋਇਲਾਂ ਕੂਕ ਰਹੀਆਂ ਹਨ ਮੇਰੇ ਇਰਦ ਗਿਰਦ ਦਰਖਤ ਬੂਟੇ ਚੁੱਪ ਕੀਤੇ ਜਿਵੇਂ ਮੈਨੂੰ ਹੀ ਵੇਖੀ ਜਾ ਰਹੇ ਹਨ I ਫੁੱਲ ਵੀ ਮੈਨੂੰ ਦੇਖ ਨਿੰਮਾ - ਨਿੰਮਾ ਖਿੜ ਖਿੜਾ ਕੇ ਹੱਸ ਰਹੇ ਹਨ, ਨਿੰਮੀ - ਨਿੰਮੀ ਸਰਦ ਰੁੱਤ ਵਾਲੀ ਸ਼ੀਤ ਹਵਾ ਮੈਨੂੰ ਠਾਰ ਰਹੀ ਹੈ, ਘਾਹ ਦੀਆਂ ਪੱਤੀਆਂ ਵੀ ਜਿਵੇਂ ਖੁਸ਼ੀ ਨਾਲ ਨੱਚ ਰਹੀਆਂ ਹਨ , ਜਿਵੇਂ ਸਾਵਣ ' ਚ ਮੋਰ ਘਾਹ ਦੀ ਨੋਕ ਤੇ ਅੌਸ ਦੀਆਂ ਨਿੱਕੀ ਨਿੱਕੀ ਬੂੰਦਾਂ ਸੂਰਜ ਦੀ ਚਮਕ ਪੈਣ ' ਤੇ ਇੰਝ ਚਮਕ ਰਹੀਆਂ ਹਨ, ਜਿਵੇਂ ਧਰਤੀ ' ਤੇ ਕਿਸੇ ਨੇ ਕਿਸੇ ਦੇ ਸੁਆਗਤ ' ਚ ਫੁੱਲਾਂ ਦੀ ਥਾਂ ਹੀਰੇ - ਸੀਪੀਆਂ ਮੋਤੀ ਸਜਾਏ ਹੋਣ, ਇਹ ਬੈਂਚ ਵੀ ਖਾਲੀ ਪਏ ਇੱਕ ਦੂਜੇ ਵੱਲ ਝਾਕ ਰਹੇ ਹਨ ਜਿਵੇਂ ਇਨ੍ਹਾਂ ਨੂੰ ਵੀ ਕਿਸੇ ਦਾ ਇੰਤਜ਼ਾਰ ਹੈ, ਤੇ ਇੱਕ ਦੂਜੇ ਨੂੰ ਪੁੱਛਦੇ ਹਨ -' ਕੋਈ ਨੀ ਆਇਆ ? ' ਸਾਰੇ ਪੰਛੀਆਂ ਦੀ ਚੀਂ - ਚੀਂ , ਕਾਂ - ਕਾਂ , ਗੁਟਰ - ਗੁਟਰ , ਟਰ - ਰ - ਟ... Continue »
ਇਸ਼ਕ ਡੂੰਘਾ Ishq doonga - July 11, 2025 ਇਸ਼ਕ ਜੇ ਡੂੰਘਾ ਹੋਵੇ, ਤਾਂ ਗੱਲਾਂ ਖਾਮੋਸ਼ ਹੁੰਦੀਆਂ ਨੇ, ਤੇ ਦਿਲ, ਨਜ਼ਰਾਂ ਦੀ ਝਿੱਲਮਿੱਲ ਵਿੱਚ ਲਫ਼ਜ਼ਾਂ ਤੋਂ ਵੱਧ ਇਜ਼ਹਾਰ ਕਰਦਾ ਹੈ। ਸੁਗਮ Continue »
ਨਾਜ਼ੁਕਤਾ' - December 09, 2024 ਪਿਛਲੀ ਕਹਾਣੀਆਂ ਨਈਂ ਕੋਈ ਪੜਦਾ ਚਹਿਕਦੇ ਰੁਤਬਿਆਂ ਦੀ ਗੱਲ ਨਾ ਕਰ, ਨਰਾਜ਼ਗੀ ਨਾਜ਼ੁਕ ਹੁੰਦੀ ਏ ਅੱਜਕੱਲ ਬੇਕਾਰ ਫਿਲਾਸਫੀਆਂ ਵਰਗੀ ਗੱਲ ਨਾ ਕਰ, ਭੁੱਖ ਰੁਤਬੇ ਭੁੱਲਾ ਦਿੰਦੀ ਹੈ ਕਿ ਹੈ ਤਾਂ ਢਿੱਡ ਏ ਮੰਗਦੇ 'ਸ਼ਰਮ' ਉੱਤੇ ਗੱਲ ਨਾ ਕਰ, ਵਕਤ ਦੀਆਂ ਜੜ੍ਹਾਂ ਪਵਿੱਤਰ ਹੁੰਦੀਆਂ ਨੇ ਪਤਾ ਨਹੀਂ ਕਦੋਂ ਕਿੱਥੇ ਮੰਨਤਾਂ ਮੰਨ ਉੱਗ ਪੈਂਦੀਆਂ, ਖੜੇ ਹੋਏ ਲੋਕਾਂ ਨੇ ਵੇਖਣਾ ਈ ਏ ਧਿਆਨ ਛੱਡ, ਕੰਨ ਆਪਣੀ ਸ਼ਰਤਾਂ 'ਤੇ ਧਰ, ਨਜ਼ਾਕਤ ਮਕਾਰੀ ਕਰਕੇ ਨਹੀਂ ਮਿਲਦੀ ਬਹੁਤ ਲੰਮੀਆਂ ਕਤਾਰਾਂ ਵਿੱਚੋਂ ਤੁਰਨਾ ਪੈਂਦਾ, ਸੁਗਮ ਬਡਿਆਲ Continue »
Comments