ਨਿਰੰਕਾਰ ਜਿਸਦੀ ਸਾਰੀ ਸ੍ਰਿਸ਼ਟੀ ਹੈ, ਜੋ ਨਿਰੰਕਾਰ (ਅਸੀਮ, ਬੇਅੰਤ) ਹੈ — ਜਿਸਦਾ ਕੋਈ ਰੂਪ ਨਹੀਂ, ਕੋਈ ਸੀਮਾ ਨਹੀਂ, ਜੋ ਹਰ ਥਾਂ ਮੌਜੂਦ ਹੈ, ਉਸ ਨੂੰ ਅਸੀਂ 4 ਬਾਏ 4 ਦੇ ਕਮਰੇ ਵਿਚ ਰੱਖਣ ਦੀ ਬੱਚਕਾਨੀ ਖੇਡਾਂ ਖੇਡਣ ਵਿੱਚ ਮਸਤ ਹਾਂ। ਅਸੀਂ ਨਿਰੰਕਾਰ — ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਜੋ ਬੇਅੰਤ ਹੈ — ਉਸਨੂੰ ਸਿਰਫ਼ ਚਾਰ ਕੰਧਾਂ ਦੇ ਇੱਕ ਛੋਟੇ ਕਮਰੇ ਤੱਕ ਸੀਮਿਤ ਕਰ ਦਿੱਤਾ ਹੈ।
ਦਿਨ ਚੜ੍ਹਦੇ ਉਸਨੂੰ ਜਗਾਉਂਦੇ ਹਨ, ਸ਼ਾਮ ਨੂੰ ਦਰਵਾਜ਼ਾ ਬੰਦ ਕਰਕੇ ਸੋਚਦੇ ਹਨ ਜਿਵੇਂ ਉਹ ਸੋ ਗਿਆ ਹੋਵੇ, ਤੇ ਕਿਤੇ ਬਾਹਰ ਨਹੀਂ ਜਾ ਸਕਦਾ।
ਇਸਦਾ ਮਤਲਬ ਇਹ ਹੈ ਕਿ ਮਨੁੱਖ ਨੇ ਆਪਣੇ ਰਿਵਾਜ਼ਾਂ, ਧਾਰਮਿਕ ਰਸਮਾਂ ਅਤੇ ਸੀਮਿਤ ਸੋਚ ਦੇ ਕਾਰਨ, ਉਸ ਪਰਮਾਤਮਾ ਨੂੰ ਵੀ ਆਪਣੇ ਨਿਯਮਾਂ ਵਿੱਚ ਬੰਨ੍ਹ ਲਿਆ ਹੈ।
ਰੱਬ ਕਦੇ ਬੰਦ ਨਹੀਂ ਹੁੰਦਾ, ਨਾ ਕਿਸੇ ਰਸਮ, ਨਾ ਕਿਸੇ ਕਮਰੇ, ਨਾ ਕਿਸੇ ਮੂਰਤੀ ਵਿੱਚ, ਕਿਸੇ ਵੀ ਰੂਪ ਵਿੱਚ ਕੈਦ ਨਹੀਂ ਹੋ ਸਕਦਾ।
“ਘਟਿ ਘਟਿ ਵਾਸਾ ਨਿਰੰਤਰਿ ਇਕੋ”
ਉਹ ਤਾਂ ਹਵਾ ਵਾਂਗ, ਰੌਸ਼ਨੀ ਵਾਂਗ, ਹਰ ਜਗ੍ਹਾ, ਹਰ ਵੇਲੇ ਵੱਸਦਾ ਹੈ।
ਗੁਰਬਾਣੀ ਵਿੱਚ ਵੀ ਆਉਂਦਾ ਹੈ:
“ਜਤ ਕਤ ਪੇਖਉ ਤਤ ਨਿਰੰਕਾਰਾ ॥”
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 485)
ਅਰਥ ਹੈ: ਜਿੱਥੇ ਵੀ ਵੇਖਦਾ ਹਾਂ, ਉੱਥੇ ਨਿਰੰਕਾਰ ਹੀ ਹੈ।
Instagram @sugam_badyal