https://underpantsjokeimmunity.com/datmzhkm?key=0755588a22e470eb89658b1dc398a4bc

ਕਣ ਕਣ ਏਕ ਓਅੰਕਾਰ

 ਕਣ ਕਣ ਏਕ ਓਅੰਕਾਰ


ਸੋਚਣ ਨੂੰ ਜ਼ਰੀਆ ਮਿਲੇ,

ਲਿਖਣ ਨੂੰ ਕਲਮ,


ਕਮਾਲ ਵਕਤ ਮਿਲੇ,

ਜੋੜਨ ਨੂੰ ਲਮਹੇ ਖਾਸ,


ਸਬਰ ਦੀ ਠੋਕਰ ਮਿਲੇ,

ਸਹਿਣ ਨੂੰ ਤਾਕਤ,


ਕਲਮ ਨੂੰ ਦੁਆ ਮਿਲੇ,

ਖੁਬਸੂਰਤ ਖਿਆਲ,


ਈਰਖਾ ਨੂੰ ਮਾਤ ਮਿਲੇ,

ਪਿਆਰ ਨੂੰ ਪਰਵਾਹ,


ਰਜਿਆਂ ਨੂੰ ਸਬਰ ਮਿਲੇ,

ਭੁੱਖਿਆਂ ਨੂੰ ਤ੍ਰਿਪਤੀ,


ਚਿੰਤਾ ਨੂੰ ਆਰਾਮ ਮਿਲੇ,

ਦਰਦ ਨੂੰ ਹਮਦਰਦ,


ਮਿੱਟੀ ਨੂੰ ਆਕਾਰ ਮਿਲੇ,

ਕਣ - ਕਣ ਨੂੰ ਢੇਰੀ,


ਮੰਜ਼ਿਲ ਏ ਯਕੀਨ ਮਿਲੇ,

ਸੋਹਣੇ ਸਫ਼ਰ ਦੀ ਤਪਿਸ਼,


ਗਿਆਨ ਨੂੰ ਧਿਆਨ ਮਿਲੇ,

ਧਿਆਨ ਨੂੰ ਬ੍ਰਹਿਮੰਡ ਦਾ ਪ੍ਰਕਾਸ਼,


ਕੁਦਰਤ 'ਚ ਸਕੂਨ ਮਿਲੇ,

ਕਣ ਕਣ ' ਏਕ ਓਅੰਕਾਰ'

*

Kan kan ek omkar


Sochan nu jariya mile

Likhan nu kalam


Kamaal waqt mile

Jodan nu lamhe khaas


sabr di thokar mile

Sehan nu taakt


Kalam nu dua mile

khoobsurat khayal


Irkha nu maat mile

pyar nu parwah


razyan nu sabr mile

bhukhya'n nu tripti


Chinta nu araam mile

Dard nu humdard


Mitti nu akaar mile

Kan Kan nu dhehri


Manzil e yaqin mile

Sohne safar di tapsh


Gyan nu dhyan mile

Dhyan nu brehmand da prakash


Kudrat ch sakoon mile

Kan Kan 'ek omkar'


Taarikh

ਜ਼ਿੰਦਾ ਨੇ ਉਹ ਤਾਰੀਖਾਂ ਜਿਹਨਾਂ 'ਚ

ਜੋ ਅਕਸਰ ਕੁਝ ਹੋਰ ਚੰਗੇ ਪਲ ਮੰਗਦੀਆਂ ਸਨ,

ਵਕਤ ਮੰਗਦੀਆਂ ਸਨ,

ਬਹੁਤ ਕੁਝ ਹੋਰ ਚੰਗਾ ਹੋ ਜਾਣ ਲਈ।


ਪਰ ਵਕਤ ਵੀ ਨਾ ਰੁਕਣ ਲਈ ਮਜ਼ਬੂਰ ਸੀ,

ਤੇ ਫ਼ੇਰ ਕੀ ਸੀ?

ਅਧੂਰੀ ਯਾਦਾਂ ਦੀ ਸੰਦੂਕੜੀ ਦਾ ਬੋਝ ਖਿੱਚ

ਫ਼ੇਰ ਅਗਲੇ ਦਿਨ ਤਾਰੀਖ ਵਲ ਵੱਧ ਗਈ,

ਅਲਵਿਦਾ ਕਹਿ ਆਈ ਉਸ ਤਾਰੀਖ ਨੂੰ,


Jinda ne oh taarika'n jihna ch

Jo aksar kuz hor changge pal mangdiya'n san

Waqt mangdiya'n san

Bahut kuz hor changa ho jaan layi

Par waqt vi na rukan layi mazboor si


Te pher ki si?

Adhoori Yaada'n di sandukari (box) da bojh khich

Pher agle din taarikh wal vadh gyi

alvida keh aayi uss taarikh nu


Mere Andar da Brehmand

ਮੈਂ ਉਹ ਹਾਂ, ਜੋ ਮੈਂ ਕਦੇ ਮੇਰੇ ਅੰਦਰ

ਵੜ ਲੱਭਿਆ ਈ ਨੀ,

ਗਹਿਰੀ ਚੁੱਪ 'ਚ

ਕਿਸੇ ਪੂਰੇ ਫਕੀਰ ਦੀ ਕੀਤੀ ਤਪੱਸਿਆ,

ਉਮਰਾਂ ਦੇ ਘਾਹ ਦੀ ਚੋਟੀ ਉੱਤੇ

ਇੱਕ ਸਧਾਰਨ ਜਿਹੀ ਸਮਾਧ,


ਇੱਕ ਅਸੀਮ ਚੁੱਪ ਵਿੱਚ

ਕਿਸੇ ਅਕੱਥ ਬ੍ਰਹਿਮੰਡ ਦੀ ਸ਼ਰਾਰਤ,

ਬੰਦ ਅੱਖਾਂ ਅੰਦਰ ਦਾ ਬ੍ਰਹਿਮੰਡ

ਇਸ ਦੁਨੀਆਂ ਦੇ ਅਹਿਸਾਸਾਂ ਤੋਂ ਵੀ

ਸ਼ਕਤੀਮਾਨ ਦਿਖੇ।  

- ਸੁਗਮ 


I am the one

whom I never truly found within myself —

In a deep silence,

the meditation of a complete sage.


On the peak

of the grass of ages,

a simple, serene trance.


Within an infinite stillness,

the mischief of an unspeakable universe —

The cosmos behind closed eyes

seems mightier

than all the emotions of this world.

- Sugam



ਖ਼ਾਮੋਸ਼ੀ ਦੇ ਸਫ਼ੇ ‘ਤੇ / Khamoshi De Safhe te



ਕਈ ਵਾਰੀ ਸ਼ਬਦ ਘੱਟ ਪੈ ਜਾਂਦੇ ਨੇ, ਤੇ ਚੁੱਪ ਬੋਲ ਪੈਂਦੀ ਹੈ।
ਉਹੀ ਚੁੱਪ — ਜਿੱਥੇ ਦਿਲ ਦੀ ਗਹਿਰਾਈ ਆਵਾਜ਼ ਬਣਦੀ ਹੈ,
ਤੇ ਰੂਹ ਆਪਣੇ ਜਜ਼ਬਾਤਾਂ ਨੂੰ ਖ਼ਾਮੋਸ਼ੀ ਦੇ ਸਫ਼ੇ ‘ਤੇ ਲਿਖਦੀ ਹੈ।

ਖ਼ਾਮੋਸ਼ੀ ਹਮੇਸ਼ਾ ਖ਼ਾਲੀ ਨਹੀਂ ਹੁੰਦੀ,
ਕਈ ਵਾਰ ਇਹ ਸਭ ਤੋਂ ਉੱਚੀ ਪੁਕਾਰ ਹੁੰਦੀ ਹੈ।
ਜਦੋਂ ਅੱਖਾਂ ਬੋਲਦੀਆਂ ਨੇ, ਲਫ਼ਜ਼ ਠਹਿਰ ਜਾਂਦੇ ਨੇ,
ਤੇ ਦਿਲ ਉਹ ਸਭ ਕਹਿ ਦਿੰਦਾ ਹੈ ਜੋ ਜੁਬਾਨ ਨਹੀਂ ਕਹਿ ਸਕਦੀ।

ਇਹੀ ਤਾਂ ਕਵਿਤਾ ਦਾ ਮਕਸਦ ਹੁੰਦਾ ਹੈ —
ਬਿਨਾ ਆਵਾਜ਼ ਦੇ ਵੀ ਜਜ਼ਬਾਤਾਂ ਦੀ ਗੂੰਜ ਪੈਦਾ ਕਰਨਾ।
ਹਰ ਸ਼ਬਦ ਚੁੱਪ ਤੋਂ ਜਨਮ ਲੈਂਦਾ ਹੈ,
ਤੇ ਹਰ ਚੁੱਪ ਵਿੱਚ ਇਕ ਕਹਾਣੀ ਛੁਪੀ ਹੁੰਦੀ ਹੈ।

ਸ਼ਾਇਦ ਇਸੇ ਲਈ ਕਈ ਪੰਨੇ ਖ਼ਾਮੋਸ਼ ਰਹਿ ਜਾਂਦੇ ਨੇ,
ਪਰ ਉਹਨਾਂ ਦੇ ਸਫ਼ਿਆਂ ‘ਚ ਲਿਖੇ ਅਹਿਸਾਸ ਕਦੇ ਮਿਟਦੇ ਨਹੀਂ।
ਉਹ ਰੂਹ ਦੇ ਅੰਦਰ ਜਾ ਬੈਠਦੇ ਨੇ —
ਜਿੱਥੇ ਸੱਚੀ ਕਵਿਤਾ ਜੰਮਦੀ ਹੈ।

ਖ਼ਾਮੋਸ਼ੀ ਦੇ ਸਫ਼ੇ ‘ਤੇ ਜਜ਼ਬਾਤ ਲਿਖੇ ਨੇ —
ਨਾ ਕਾਗ਼ਜ਼ ਤੇ ਨਾ ਕਲਮ ਨਾਲ,
ਸਿਰਫ਼ ਦਿਲ ਦੀ ਸਿਆਹੀ ਤੇ ਅਹਿਸਾਸਾਂ ਦੇ ਰੰਗਾਂ ਨਾਲ।



/ ਖ਼ਾਮੋਸ਼ੀ ਦੇ ਸਫ਼ੇ ‘ਤੇ ਜਜ਼ਬਾਤ ਲਿਖੇ ਨੇ /

ਲਾਚਾਰ ਨਜ਼ਰਾਂ | Laachaar Nazran

ਅੱਖਾਂ ਵਿੱਚ ਬੇਵੱਸੀ,
ਲਾਚਾਰੀ ਹੈ
ਚਾਹਅ ਕੇ ਵੀ ਕੁਝ ਨਾ ਕਰ ਪਾਉਣ ਦੀ,
ਨਜ਼ਰਾਂ ਅਸਮਾਨੀ ਬੈਠੇ ਨੂੰ ਤਕੱਦੀਆਂ ਹਨ ,
ਫ਼ੇਰ ਸਿਰ ਝੁਕਾ ਜਮੀਨ ਨੂੰ,
ਉਮੀਦ ਕੋਸਾ ਜਿਹਾ ਹਉਂਕਾ ਭਰ ਕੇ
ਭੁੰਜੇ ਬੈਠੀ ਹੈ ਵਿੱਚ ਇੰਤਜ਼ਾਰ ਦੇ,
ਬਸ! ਇੰਤਜ਼ਾਰ ਦੇ ,

ਸੁਗਮ ਬਡਿਆਲ