February 08, 2023

ਦਰਿਆ ਬਿਮਾਰ ਹਨ Dariya Bimar Han

 ਇਸ ਦਰਿਆ ਦਾ ਹਾਲ ਪੁੱਛੋ

ਇਕੱਲੇ ਰਹੇ, ਮਹੀਨੇ ਸਾਲ ਨਾ ਪੁੱਛੋ

ਗਲਘੋਟੂ ਹਵਾ - ਨਸ਼ਾ ਮਿਲਾ ਦਿੱਤਾ

ਕਾਤਿਲ ਕੌਣ? ਇਹ ਸਵਾਲ ਨਾ ਪੁੱਛੋ।


ਮੰਨਤਾਂ, ਭਬੂਤਾਂ, ਤਵੀਤਾਂ ਦੀਆਂ ਪੂੜੀਆਂ

ਰੱਬ ਨੇ ਸੁਣਨਾ ਖੌਰੇ ਉਨ੍ਹਾਂ ਅੱਗੇ ਸਾਡਾ ਰੌਲਾ?

ਗਲ਼ਦਾ - ਸੜਦਾ..ਤਾਂ ਕੋਈ ਨੀ... ਫ਼ੇਰ ਕੀ ਏ,

ਸਭ ਦੇ ਪਾਪਾਂ ਦਾ ਤੁਸੀਂ ਹੀ ਭਾਰ ਚੁੱਕੋ।


ਆਖੈ ਮੇਰੀ ! ਦਰਿਆ ਦੀ ਕਹਾਣੀ ਸੀ,

ਰੁਕ ਕੇ ਸਾਰ ਤਾਂ ਪੁੱਛੋ।


ਸੁਗਮ ਬਡਿਆਲ

December 05, 2022

ਨਾਜ਼ੁਕਤਾ'

 ਪਿਛਲੀ ਕਹਾਣੀਆਂ ਨਈਂ ਕੋਈ ਪੜਦਾ

ਚਹਿਕਦੇ ਰੁਤਬਿਆਂ ਦੀ ਗੱਲ ਨਾ ਕਰ,


ਨਰਾਜ਼ਗੀ ਨਾਜ਼ੁਕ ਹੁੰਦੀ ਏ ਅੱਜਕੱਲ

ਬੇਕਾਰ ਫਿਲਾਸਫੀਆਂ ਵਰਗੀ ਗੱਲ ਨਾ ਕਰ,


ਭੁੱਖ ਰੁਤਬੇ ਭੁੱਲਾ ਦਿੰਦੀ ਹੈ ਕਿ ਹੈ ਤਾਂ ਢਿੱਡ ਏ

ਮੰਗਦੇ 'ਸ਼ਰਮ' ਉੱਤੇ ਗੱਲ ਨਾ ਕਰ,


ਵਕਤ ਦੀਆਂ ਜੜ੍ਹਾਂ ਪਵਿੱਤਰ ਹੁੰਦੀਆਂ ਨੇ

ਪਤਾ ਨਹੀਂ ਕਦੋਂ ਕਿੱਥੇ ਮੰਨਤਾਂ ਮੰਨ ਉੱਗ ਪੈਂਦੀਆਂ,


ਖੜੇ ਹੋਏ ਲੋਕਾਂ ਨੇ ਵੇਖਣਾ ਈ ਏ

ਧਿਆਨ ਛੱਡ, ਕੰਨ ਆਪਣੀ ਸ਼ਰਤਾਂ 'ਤੇ ਧਰ,


ਨਜ਼ਾਕਤ ਮਕਾਰੀ ਕਰਕੇ ਨਹੀਂ ਮਿਲਦੀ

ਬਹੁਤ ਲੰਮੀਆਂ ਕਤਾਰਾਂ ਵਿੱਚੋਂ ਤੁਰਨਾ ਪੈਂਦਾ,


ਸੁਗਮ ਬਡਿਆਲ

November 23, 2022

ਕਣ ਕਣ ਏਕ ਓਅੰਕਾਰ

 ਕਣ ਕਣ ਏਕ ਓਅੰਕਾਰ


ਸੋਚਣ ਨੂੰ ਜ਼ਰੀਆ ਮਿਲੇ,

ਲਿਖਣ ਨੂੰ ਕਲਮ,


ਕਮਾਲ ਵਕਤ ਮਿਲੇ,

ਜੋੜਨ ਨੂੰ ਲਮਹੇ ਖਾਸ,


ਸਬਰ ਦੀ ਠੋਕਰ ਮਿਲੇ,

ਸਹਿਣ ਨੂੰ ਤਾਕਤ,


ਕਲਮ ਨੂੰ ਦੁਆ ਮਿਲੇ,

ਖੁਬਸੂਰਤ ਖਿਆਲ,


ਈਰਖਾ ਨੂੰ ਮਾਤ ਮਿਲੇ,

ਪਿਆਰ ਨੂੰ ਪਰਵਾਹ,


ਰਜਿਆਂ ਨੂੰ ਸਬਰ ਮਿਲੇ,

ਭੁੱਖਿਆਂ ਨੂੰ ਤ੍ਰਿਪਤੀ,


ਚਿੰਤਾ ਨੂੰ ਆਰਾਮ ਮਿਲੇ,

ਦਰਦ ਨੂੰ ਹਮਦਰਦ,


ਮਿੱਟੀ ਨੂੰ ਆਕਾਰ ਮਿਲੇ,

ਕਣ - ਕਣ ਨੂੰ ਢੇਰੀ,


ਮੰਜ਼ਿਲ ਏ ਯਕੀਨ ਮਿਲੇ,

ਸੋਹਣੇ ਸਫ਼ਰ ਦੀ ਤਪਿਸ਼,


ਗਿਆਨ ਨੂੰ ਧਿਆਨ ਮਿਲੇ,

ਧਿਆਨ ਨੂੰ ਬ੍ਰਹਿਮੰਡ ਦਾ ਪ੍ਰਕਾਸ਼,


ਕੁਦਰਤ 'ਚ ਸਕੂਨ ਮਿਲੇ,

ਕਣ ਕਣ ' ਏਕ ਓਅੰਕਾਰ'


ਸੁਗਮ ਬਡਿਆਲ

November 10, 2022

Kisse ਕਿੱਸੇ

 

ਮੈਂ ਕਿੱਸੇ ਲਿਖਣ ਤੁਰੀ
ਲੋਕਾਂ ਕੋਲ ਸੁਣਿਆ..
ਕਿੱਸੇ ਈ ਕਿੱਸੇ ਨੇ।

ਕਿਸੇ ਕੋਲ ਹਾਸੇ ਸੀ
ਕਿਸੇ ਕੋਲ ਗ਼ਮਗੀਨ
ਕਿਸੇ ਕੋਲ ਸੋਗ ਸੀ,

ਕਿਸੇ ਕੋਲ ਲਾਲਚ ਸੀ
ਕਿਸੇ ਕੋਲ ਲਾਚਾਰੀ
ਕਿਸੇ ਕੋਲ ਰੌਣਕ ਸੀ
ਕਿਸੇ ਕੋਲ ਮਾਏਉਸੀ,

ਕਿਸੇ ਕੋਲ ਕਿਸਾ ਮੁਹੱਬਤ ਦਾ ਸੀ
ਕਿਸੇ ਕੋਲ ਤੇਜ਼ਾਬ ਵਰਗੀ ਨਫ਼ਰਤ,
ਕਿਸੇ ਕੋਲ ਗੀਤ ਸੀ
ਕਿਸੇ ਕੋਲ ਗਾਲ੍ਹ ਸੀ,

ਹੋਰ ਹੋਰ ਸੁਣਨ ਲਈ
ਅੱਗੇ ਤੁਰਦੀ ਗਈ
ਕਿਸੇ ਕੋਲ ਗਿਲੇ ਸੀ
ਕਿਸੇ ਕੋਲ ਨਫ਼ਰਤ ਦੀ ਅੱਗ,

ਕਿਸੇ ਕੋਲ ਦਿਲਾਂ ਦੀ ਅਮੀਰੀ ਸੀ
ਕਿਸੇ ਕੋਲ ਵਕਤ ਗਰੀਬ,
ਕਿਸੇ ਕੋਲ ਦਿਲ ਬੇਵਫ਼ਾ ਸੀ
ਕਿਸੇ ਕੋਲ ਪਿਆਰ ਦੀਆਂ ਪੰਡਾਂ,

ਕੋਈ ਕਿੱਸੇ ਸਿਆਣੇ ਸਨ
ਕੋਈ ਸਨ ਮੱਤਾਂ ਦੇ ਨਿਆਣੇ,

ਕੋਈ ਕਿੱਸਾ ਮਸ਼ਹੂਰ ਦਾ ਸੀ
ਕਿੱਸੇ ਵਿੱਚ ਵੀ ਅੱਧਾ ਝੂਠ, ਅੱਧਾ ਸੱਚ,
ਕਿਸੇ ਦੇ ਕਿੱਸੇ ਸ਼ਰਮੀਲੇ ਸਨ
ਕਿਸੇ ਦੇ ਬੇਸ਼ਰਮ।


ਸੁਗਮ ਬਡਿਆਲ

August 13, 2022

Adhi kalam di Syaahi ਅੱਧੀ ਕਲਮ ਦੀ ਸਿਆਹੀ

 ਅੱਧੀ ਕਲਮ ਦੀ ਸਿਆਹੀ

ਤੇ ਅੱਧੀ ਰਹੀ ਜਿੰਦਗੀ ਨੂੰ

ਹੁਣ ਲਿਖਣ ਨੂੰ ਬਹੁਤ ਦਿਲ ਕੀਤਾ,

ਬਿਨ ਰੁਕਿਆਂ ਬਸ, ਤੇਰੇ ਨਾਂ ' ਤੇ

ਵੱਡਾ ਸਾਰਾ ਖ਼ਤ ਲਿਖਣ ਨੂੰ ਚਿੱਕ ਕੀਤਾ,

ਸਿਆਹੀ ਕਲਮ ਦੀ ਮੁੱਕਣ ਤੋਂ ਪਹਿਲਾਂ ਪਹਿਲਾਂ

ਪੰਨਿਆਂ ਵਿੱਚ ਤੇਰੇ ਨਾਲ ਡੁੱਬਣ ਨੂੰ ਦਿਲ ਕੀਤਾ,


ਕਹਾਂ ਕਿ ਨਈਂ, ਪਰ ਤੇਰੇ ਤੋਂ ਬਿਨਾਂ ਕਦੇ

ਕਿਤੇ ਖੇਡ, ਹੱਸਣ - ਰੁੱਸਣ ਨੂੰ ਨਈਂਓ ਦਿਲ ਕੀਤਾ,

ਤੇਰੇ ਪਰਛਾਵਿਆਂ ਨਾਲ ਤੁਰਦੇ ਰਹੇ,

ਕਦੇ ਕਿਸੇ ਨੂੰ ਆਪਣੀ ਰੂਹ ਨੂੰ ਮੱਲਣ ਦਾ,

ਅਹਿਸਾਸ, ਹੱਕ ਕਦੇ ਨਾ ਦਿੱਤਾ।


ਮੇਰੇ ਨਾਲ ਕੋਈ ਨਹੀਂ ਖੜ੍ਹਦਾ,

ਪਰ ਮੇਰੇ ਨਾਲ ਮੇਰੇ ਅੰਦਰ ਤੇਰਾ ਅਹਿਸਾਸ,

ਰੋਜ਼ ਹੱਥ ਫ਼ੜਕੇ ਬਹਿੰਦਾ, ਖੜ੍ਹਦਾ, ਤੁਰਦਾ,

ਰਾਹ ਸੁੰਨਮ ਸਾਨਾਂ 'ਤੇ

ਡਰਦੇ ਮਸਾਨਾਂ ਦੇ, ਰੂਹ ਤੇਰੀ ਨੂੰ,

ਸਰੀਰ ਵਿੱਚੋਂ ਜਾਣ ਦਾ ਹੱਕ ਨਾ ਦਿੱਤਾ,

ਮੇਰੀ ਬੰਦਿਸ਼ਾਂ ਕਰਕੇ ਕਿਤੇ ਰੁੱਸ ਤਾਂ ਨਈਓ ਗਿਆ

ਮੈਂ ਤਾਂ ਹੱਕ ਨਾਲ ਤੈਨੂੰ ਪਿਆਰ ਕੀਤਾ।


ਸਿਆਹੀ ਮੁੱਕੀ, ਤੇ ਮੇਰਾ ਖ਼ਤ ਵੀ ਤੇਰੇ ਨਾਂ

ਪੂਰਾ ਲਿਖ ਦਿੱਤਾ।


ਸੁਗਮ ਬਡਿਆਲ🌙

July 24, 2022

Raah di kismat

 𝓓𝓮𝓼𝓽𝓲𝓷𝔂 𝓸𝓯 𝓮𝓿𝓮𝓻𝔂 𝓹𝓪𝓽𝓱 .


ਹਰ ਰਾਹ ਦੀ ਕਿਸਮਤ

ਹਰ ਰਾਹ ਤੋਂ ਹਰ ਕੋਈ

ਮੰਜ਼ਿਲ ਭਾਲਦਾ ਹੈ,

ਕਦੇ ਮਿੱਟੀ ਸਨੇ ਪੈਰਾਂ ਹੇਠਾਂ

ਧਰਤ ਨਹੀਂ ਖੰਗਾਲਦਾ,

ਬਿਨ ਪਾਣੀ ਦੇ ਤਪਦੀ

ਮਿੱਟੀ ਰੇਤ ਹੁੰਦੀ,

ਕਿਉਂ ਨੀ ਕੋਈ ਮਿੱਟੀ ਮਿੱਟੀ ਦਾ

ਫ਼ਰਕ ਪਛਾਣਦਾ,

ਬੱਦਲਾਂ ਬੱਦਲਾਂ ਦਾ ਵੀ ਵੇਖ ਜ਼ਰਾ ਕੁ

ਕਿੰਨਾ ਕਿੰਨਾ ਫ਼ਰਕ ਏ,

ਸ਼ਾਹ ਕਾਲੇ ਹਨ੍ਹੇਰ ਬਣ ਆਵਣ,

ਚਿੱਟੇ ਘੋੜੇ ਦਿਖਦੇ ਕਦੇ ਸੁਹਾਵਣੇ,

ਦਿਲ ਨੂੰ ਆਪਣਾ ਦਿਲ ਦੇ ਜਾਵਣ।


ਸੁਗਮ ਬਡਿਆਲ

Home

ਪਰਛਾਵੇਂ ਅਕਸਰ ਸਕੂਨ ਵੀ ਦਿੰਦੇ ਹਨ ਅਤੇ ਡਰਾਉਂਦੇ ਵੀ ਬਹੁਤ ਹਨ। ਜੇ ਕੋਈ 'ਉਮੀਦ' ਨਾਲ ਭਰਿਆ ਉਡੀਕਦਾ ਹੈ ਤਾਂ ਪਰਛਾਵਾਂ ਵੀ ਇਨਸਾਨ ਦੀ ਹੋਂਦ ਦਾ ਕਾਰਣ ਹੈ। ਜੇ ਪ...