ਫੇਰ ਕੀ ?..ਸੋਚ ਜ਼ਿਹਨ ਚ
ਫੇਰ ਕੀ...
ਸੋਚਾਂ ਬੁੱਢੀਆਂ ਹੋ ਚੱਲੀਆਂ ਨੇ,
ਵਕਤ ਦੀ ਚਾਪ ਤੇ
ਵਕਤ ਦਾ ਕਹਿਰ ਏ,
ਜਿਉਂ ਹੀ ਦੁੱਖਾਂ ਦਾ ਜਾਣਾ ਸੀ,
ਮੇਰੇ ਸ਼ਹਿਰ ਤੇਰਾ ਆਉਣਾ ਸੀ,
ਕਹਿਰ ਵਕਤ ਦਾ ਸੀ,
ਫੇਰ ਕੀ ?..
ਕਿਸਮਤ ਦਾ ਪਲਟ ਜਾਣਾ ਸੀ,
ਦੁੱਖਾਂ ਦੀ ਪਿੱਠ 'ਤੇ ਸੁੱਖਾਂ ਦਾ ਵੱਸ ਜਾਣਾ ਸੀ,
ਫ਼ੇਰ ਕੀ ਸੀ, ਬੱਸ !
ਉਹੀ... ਲੋਕਾਂ ਦਾ ਬਦਲ ਜਾਣਾ ਸੀ,
ਪਿੱਠ ਵਿਖਾ ਕੇ ਜਿੰਨ੍ਹਾਂ ਪਹਿਲਾਂ ਲੰਘ ਜਾਣਾ ਸੀ,
ਫੇਰ ਕੀ ?...
ਹੁਣ ਓਹੀਓ ਉਨ੍ਹਾਂ ਦਾ ਸਾਨੂੰ ਵੇਖ ਸਲਾਮਾਂ ਦਾ ਵਰਸਾਣਾ ਸੀ,
ਸੋਚ-ਸੋਚ ਸੋਚਾਂ ਬੁੱਢੀਆਂ ਹੋ ਚੱਲੀਆਂ ਨੇ,
ਵਕਤ ਦੀ ਚਾਪ `ਤੇ
Sugam badyal
Comments