ਇਤਫ਼ਾਕ ਹੋ'ਜੇਗੁਲਾਬੀ ਸ਼ਾਮ ਹੋ'ਜੇਖੁਆਬਾਂ ਵਰਗੀ ਸੱਚੀਕੋਈ ਗੱਲ ਬਾਤ ਹੋ'ਜੇ,ਸੁਪਨੇ ਨੇ ਕਿ ਹਵਾਵਾਂ ਚਲਦੀਆਂ,ਹਵਾਵਾਂ ਵਿੱਚ ਇਤਰ ਦੀ ਖੂਸਬੋਆਂ ਫੈਲ ਜਾਂਦੀਆਂ,ਝੂਠੀ ਜਿਹੀ ਹੈ, ਪਰ ਕਾਸ਼!ਸੱਚੀ ਜਿਹੀ ਬਾਤ ਹੋ'ਜੇ,ਸਾਡੀਆਂ ਤਾਂ ਪੱਕੇ ਰੰਗੀ ਫਿਕਰਾਂ ਨੇ,ਕੋਈ ਬਰਸਾਤ ਆਵੇ, ਤੇਘੂਲ ਜੇ ਸਾਰੀ ਮੇਰੀ ਫ਼ਿਕਰਾਂ ਦੀ ਧੂੜ,ਸੂਹੇ ਰੰਗੀ ਕਿਸਮਤ ਏ ਲਿਵਾਜ਼ ਹੋ'ਜੇ।ਸੁਗਮ ਬਡ...
March 01, 2023
February 09, 2023
ਦਰਮਿਆਨ Darmiyaan
ਓਹਦੀ ਘੜੀ ਦੀ ਸੂਈ ਕੀ
ਓਹਦੇ ਲਾਰਿਆਂ 'ਚ ਵੀ ਨਈਂ,
ਉਹ ਬ੍ਰਹਿਮੰਡ ਹੈ,
ਅਸੀਂ ਤਾਂ ਤਾਰਿਆਂ ਦਾ ਵੀ ਭੁਲੇਖਾ,
ਤਾਰੇ ਵੀ ਨਹੀਂ...।ਕੜੇ ਦੁੱਧ ਦੀ ਮਲਾਈ...
ਉਹ ਲਾਲ ਸ਼ਾਮ ਜਿਹਾ,
ਕੋਲੋਂ ਲੰਘਦੀਆਂ ਧੁੱਪਾਂ...
ਕਿਤੇ ਛੂਹ ਕੇ ਲੰਘਣ ਸਾਨੂੰ,
ਅਸੀਂ ਤਾਂ ਉਨ੍ਹਾਂ ਮੀਨਾਰਾਂ 'ਚੋਂ ਵੀ ਨਈਂ।ਦਰਮਿਆਨੇ ਸਾਡੇ
ਅਸਮੰਜਸ ਸੀ,
ਤਿੜਕੇ ਜਿਹੇ ਬਾਟੇ ਵਿੱਚ
ਭਰ - ਭਰ ਪਾਣੀ ਘੁੱਟ ਘੁੱਟ ਭਰਾਂ,
ਅੱਗ ਲੱਗੇ, ਬੁੱਝੇ ਈ ਨਾ,
ਉਹ ਪਿਆਸ ਸੀ
ਤੇ ਅਸਾਂ ਮਾਰੂਥਲ ਵਿੱਚ ਪਿਆਸੇ ।ਸੁਗਮ ਬਡ...
February 08, 2023
ਦਰਿਆ ਬਿਮਾਰ ਹਨ Dariya Bimar Han
 ਇਸ ਦਰਿਆ ਦਾ ਹਾਲ ਪੁੱਛੋਇਕੱਲੇ ਰਹੇ, ਮਹੀਨੇ ਸਾਲ ਨਾ ਪੁੱਛੋਗਲਘੋਟੂ ਹਵਾ - ਨਸ਼ਾ ਮਿਲਾ ਦਿੱਤਾਕਾਤਿਲ ਕੌਣ? ਇਹ ਸਵਾਲ ਨਾ ਪੁੱਛੋ।ਮੰਨਤਾਂ, ਭਬੂਤਾਂ, ਤਵੀਤਾਂ ਦੀਆਂ ਪੂੜੀਆਂਰੱਬ ਨੇ ਸੁਣਨਾ ਖੌਰੇ ਉਨ੍ਹਾਂ ਅੱਗੇ ਸਾਡਾ ਰੌਲਾ?ਗਲ਼ਦਾ - ਸੜਦਾ..ਤਾਂ ਕੋਈ ਨੀ... ਫ਼ੇਰ ਕੀ ਏ,ਸਭ ਦੇ ਪਾਪਾਂ ਦਾ ਤੁਸੀਂ ਹੀ ਭਾਰ ਚੁੱਕੋ।ਆਖੈ ਮੇਰੀ ! ਦਰਿਆ ਦੀ ਕਹਾਣੀ ਸੀ,ਰੁਕ ਕੇ ਸਾਰ ਤਾਂ ਪੁੱਛੋ।ਸੁਗਮ ਬਡ...
November 10, 2022
Kisse ਕਿੱਸੇ
 ਮੈਂ ਕਿੱਸੇ ਲਿਖਣ ਤੁਰੀ
ਲੋਕਾਂ ਕੋਲ ਸੁਣਿਆ.. 
ਕਿੱਸੇ ਈ ਕਿੱਸੇ ਨੇ।
ਕਿਸੇ ਕੋਲ ਹਾਸੇ ਸੀ
ਕਿਸੇ ਕੋਲ ਗ਼ਮਗੀਨ
ਕਿਸੇ ਕੋਲ ਸੋਗ ਸੀ,
ਕਿਸੇ ਕੋਲ ਲਾਲਚ ਸੀ
ਕਿਸੇ ਕੋਲ ਲਾਚਾਰੀ
ਕਿਸੇ ਕੋਲ ਰੌਣਕ ਸੀ
ਕਿਸੇ ਕੋਲ ਮਾਏਉਸੀ,
ਕਿਸੇ ਕੋਲ ਕਿਸਾ ਮੁਹੱਬਤ ਦਾ ਸੀ
ਕਿਸੇ ਕੋਲ ਤੇਜ਼ਾਬ ਵਰਗੀ ਨਫ਼ਰਤ,
ਕਿਸੇ ਕੋਲ ਗੀਤ ਸੀ
ਕਿਸੇ ਕੋਲ ਗਾਲ੍ਹ ਸੀ,
ਹੋਰ ਹੋਰ ਸੁਣਨ ਲਈ
ਅੱਗੇ ਤੁਰਦੀ ਗਈ
ਕਿਸੇ ਕੋਲ ਗਿਲੇ ਸੀ
ਕਿਸੇ ਕੋਲ ਨਫ਼ਰਤ ਦੀ ਅੱਗ,
ਕਿਸੇ ਕੋਲ ਦਿਲਾਂ ਦੀ ਅਮੀਰੀ ਸੀ
ਕਿਸੇ ਕੋਲ ਵਕਤ ਗਰੀਬ,
ਕਿਸੇ ਕੋਲ ਦਿਲ ਬੇਵਫ਼ਾ ਸੀ
ਕਿਸੇ ਕੋਲ ਪਿਆਰ ਦੀਆਂ ਪੰਡਾਂ,
ਕੋਈ ਕਿੱਸੇ ਸਿਆਣੇ...
September 05, 2022
August 13, 2022
Adhi kalam di Syaahi ਅੱਧੀ ਕਲਮ ਦੀ ਸਿਆਹੀ
 ਅੱਧੀ ਕਲਮ ਦੀ ਸਿਆਹੀਤੇ ਅੱਧੀ ਰਹੀ ਜਿੰਦਗੀ ਨੂੰਹੁਣ ਲਿਖਣ ਨੂੰ ਬਹੁਤ ਦਿਲ ਕੀਤਾ,ਬਿਨ ਰੁਕਿਆਂ ਬਸ, ਤੇਰੇ ਨਾਂ ' ਤੇਵੱਡਾ ਸਾਰਾ ਖ਼ਤ ਲਿਖਣ ਨੂੰ ਚਿੱਕ ਕੀਤਾ,ਸਿਆਹੀ ਕਲਮ ਦੀ ਮੁੱਕਣ ਤੋਂ ਪਹਿਲਾਂ ਪਹਿਲਾਂਪੰਨਿਆਂ ਵਿੱਚ ਤੇਰੇ ਨਾਲ ਡੁੱਬਣ ਨੂੰ ਦਿਲ ਕੀਤਾ,ਕਹਾਂ ਕਿ ਨਈਂ, ਪਰ ਤੇਰੇ ਤੋਂ ਬਿਨਾਂ ਕਦੇਕਿਤੇ ਖੇਡ, ਹੱਸਣ - ਰੁੱਸਣ ਨੂੰ ਨਈਂਓ ਦਿਲ ਕੀਤਾ,ਤੇਰੇ ਪਰਛਾਵਿਆਂ ਨਾਲ ਤੁਰਦੇ ਰਹੇ,ਕਦੇ ਕਿਸੇ ਨੂੰ ਆਪਣੀ ਰੂਹ ਨੂੰ ਮੱਲਣ ਦਾ,ਅਹਿਸਾਸ, ਹੱਕ ਕਦੇ ਨਾ ਦਿੱਤਾ।ਮੇਰੇ ਨਾਲ ਕੋਈ ਨਹੀਂ ਖੜ੍ਹਦਾ,ਪਰ ਮੇਰੇ ਨਾਲ ਮੇਰੇ ਅੰਦਰ ਤੇਰਾ ਅਹਿਸਾਸ,ਰੋਜ਼ ਹੱਥ ਫ਼ੜਕੇ ਬਹਿੰਦਾ,...
July 24, 2022
Raah di kismat
 𝓓𝓮𝓼𝓽𝓲𝓷𝔂 𝓸𝓯 𝓮𝓿𝓮𝓻𝔂 𝓹𝓪𝓽𝓱 .ਹਰ ਰਾਹ ਦੀ ਕਿਸਮਤਹਰ ਰਾਹ ਤੋਂ ਹਰ ਕੋਈਮੰਜ਼ਿਲ ਭਾਲਦਾ ਹੈ,ਕਦੇ ਮਿੱਟੀ ਸਨੇ ਪੈਰਾਂ ਹੇਠਾਂਧਰਤ ਨਹੀਂ ਖੰਗਾਲਦਾ,ਬਿਨ ਪਾਣੀ ਦੇ ਤਪਦੀਮਿੱਟੀ ਰੇਤ ਹੁੰਦੀ,ਕਿਉਂ ਨੀ ਕੋਈ ਮਿੱਟੀ ਮਿੱਟੀ ਦਾਫ਼ਰਕ ਪਛਾਣਦਾ,ਬੱਦਲਾਂ ਬੱਦਲਾਂ ਦਾ ਵੀ ਵੇਖ ਜ਼ਰਾ ਕੁਕਿੰਨਾ ਕਿੰਨਾ ਫ਼ਰਕ ਏ,ਸ਼ਾਹ ਕਾਲੇ ਹਨ੍ਹੇਰ ਬਣ ਆਵਣ,ਚਿੱਟੇ ਘੋੜੇ ਦਿਖਦੇ ਕਦੇ ਸੁਹਾਵਣੇ,ਦਿਲ ਨੂੰ ਆਪਣਾ ਦਿਲ ਦੇ ਜਾਵਣ।ਸੁਗਮ ਬਡ...
Ehsaas
ਕੁਝ ਕਿਸੇ ਵਕਤ ਦੇ ਅਹਿਸਾਸ ਐਸੇ ਹੁੰਦੇ ਨੇ ਕਿ ਭਾਵੇਂ ਉਹ ਅਹਿਸਾਸ ਪੂਰੀ ਤਰ੍ਹਾਂ ਇੱਕ ਧਾਗੇ ਵਿੱਚ ਪਰੋ ਕੇ ਰਾਣੀ ਹਾਰ ਨਾ ਬਣਨ, ਪਰ ਉਸ ਵੇਲੇ ਅਧੂਰੇ ਰਹਿ ਕੇ ਵੀ ਦਿਲ ਵਿੱਚ ਸੋਹਣੀ ਕਲਾ ਵਰਤਾਉਂਦੇ ਰਹਿੰਦੇ ਹਨ, ਅਹਿਸਾਸਾਂ ਦੇ ਧੁੰਦ ਵਿੱਚ ਲੁੱਕ ਜਾਣ ਤੱਕ।Some feelings from certain moments are such that, even if they never get fully strung together into a beautiful necklace, they still keep spreading their quiet beauty...
Kismat
ਗਰਮ ਹਵਾਵਾਂ ਦੇ ਮਿਜਾਜ਼ ਨੇਨਮ ਅੱਖਾਂ 'ਚ ਕੁਝ ਲੋਕ ਜੋ ਖਾਬ ਨੇ,ਪਤਾ ਏ ਕਿਸਮਤ ਦੀ ਮਾਰ ਏਲੇਖ ਗੁੱਸੇ ਤੋਂ ਬਾਹਰ ਨੇ।ਫ਼ੇਰ ਵੀ ਤਰਸ ਜੇ ਕਰੇ ਰੱਬ ਮੇਰਾਤਰਸ ਯੋਗ ਬਣਾਈ ਜਾਂਦਾ ਤੂੰ ਅਸਾਰ ਏ।Garam hawa'an de mijaz neNam akhaan ch kuz lok jo khaab nePtaa e kismat di maar eLekh gusse to baahr nePher vi taras je kare rabb meraTaras yog bnaayi janda tu asaar e
  
    
...
Je Gulaab hunde
 ਕਾਸ਼! ਮੈਂ ਗੁਲਾਬ ਹੁੰਦੀ,ਬਗੀਚੇ ਤੇਰਿਆਂ 'ਚਤੇਰੇ ਆਉਣ ਦਾਰੋਜ਼ ਇੰਤਜ਼ਾਰ ਕਰਦੀ, ਬਨੇਰੇ ਤੋਂ ਬਾਹਰ ਵੱਲ ਤੱਕਹਵਾ ਵੇਖ ਤੈਨੂੰ,ਮੈਨੂੰ ਝੂਮ ਕੇ ਦੱਸਦੀ ਹੈਤੇਰੀਆਂ ਪੱਗਾਂ ਦੇ ਰੰਗ ਸੂਹੇਕਦੇ ਹਰੇ, ਸਲੇਟੀ,ਭਰ ਗਲਵੱਕੜੀ ਵਿੱਚਚੁਣਦਾ ਸੀ ਫੁੱਲ ਜਿਹੜੇਕਾਸ਼! ਉਸ ਗੁੱਲਦਸਤੇ ਵਿੱਚਮੈਂ ਵੀ ਜੜੀ ਹੁੰਦੀ,ਕਾਸ਼! ਮੈਂ ਗੁਲਾਬ ਹੁੰਦੀ।ਸੁਗਮ ਬਡ...
Ramaz
ਰਮਜ਼ ਪਛਾਣੀ ਗਈਜਦ ਮੁੱਕਦੀ ਕਹਾਣੀ ਗਈ,ਰੋਸੇ ਭੁੱਲਾਏ ਗਏਜਦ ਰੁੱਸਣ ਦੇ ਇਲਮ ਭੁੱਲਾਏ ਗਏ,ਖੂਹਾ ਵੇ ਪਾਣੀ ਸੁੱਕਿਆਬੱਦਲਾਂ ਨੂੰ ਕੌਣ ਬੁਲਾਵੇ ਓਏ,ਸਤਿਕਾਰ ਦਾ ਘੁੰਡ ਚੁੱਕਿਆ ਗਿਆਆਮਣੋ ਸਾਮ੍ਹਣੇ ਬੇਸ਼ਰਮ ਨਚਾਏ ਵੇ,ਘੁਰਕੀ ਵਟਦੇ ਸਿਰ ਸੀ ਨੀਵਾਂ ਲੈਣਾਅੱਜ ਅੱਖਾਂ ਚੋਂ ਡਰ ਚੁੱਕੇ ਗਏ,Ramaz pachhani gyiJad mukdi kahani gyiRosse bhulaye gyeJad rusan de ilam bhulaye gyeKhooha ve paani sukyaBadala'n nu kon bulawe oyeSatikaar da ghundd chukya...






