Aankre ਆਂਕੜੇ
ਆਂਕੜੇ ਹੀ ਵੱਧ ਰਹੇ ਹਨ
ਜੇ ਬੰਦੇ ਸਮਝੇ ਜਾਂਦੇ ਤਾਂ
ਦੇਸ਼ ਕਿਸੇ ਹੋਰ ਨਤੀਜੇ ਤੇ ਹੁੰਦਾ,
ਮਿਰਗੀ ਦਾ ਦੌਰਾ ਪਿਆ ਹੋਇਆ
ਜਿਵੇਂ ਸਰਕਾਰ ਨੂੰ,
ਕਿੰਨੀ ਕੁ ਗਲਤੀਆਂ ਗਿਣਾਵਾਂ ਆਪਣੀਆਂ,
ਇੱਕ ਮੂਰਖ ਹੁੰਦਾ ਤੇ ਇੱਕ ਚਵਲ
ਤੇ ਅਸੀਂ ਮੂਰਖ ਹਾਂ,
ਚਵਲ ਦੀ ਬਾਰ ਬਾਰ ਹਿਮਾਇਤ ਕਰਦੇ,
ਤੇ ਉਨ੍ਹਾਂ ਨੂੰ ਆਪਣੀ
ਹਿੱਕ ਨਾਲ ਲਾਉਂਦੇ ਰਹਿੰਦੇ ਹਾਂ,
ਬੋਤਲ ਦੀ ਖਾਤਰ ਜਾਂ ਪੰਜ ਸੌ ਦੇ ਨੋਟਾਂ ਨੇ
ਮੁਰਦੇ ਵੀ ਕਬਰਾਂ ਵਿੱਚੋਂ ਕੱਢ ਲਿਆਂਦੇ,
ਚਵਲ ਬੇਖੌਫ਼ ਕਾਲੇ ਟੂਣੇ ਜਿਹੇ ਕਰੇ,
ਲਾਸ਼ਾਂ ਨੂੰ ਜਿਹੜੇ ਵੋਟਾਂ ਵਿੱਚ
ਤੁਰਨਾ ਸਿਖਾ ਰਹੇ ਹਨ,
ਧਰਮ ਦੀ ਗਠੜੀ ਜਿਹੜੀ ਚੁੱਕੀ ਸੀ ਫਿਰਦਾ,
ਝੂਠ ਨਾਲ ਲਪੇਟ ਸੁੱਟਦਾ ਸੀ
ਗੈਸ ਦੇ ਗੋਲਿਆਂ ਜਿਵੇਂ ਸੜਕਾਂ ਉੱਤੇ,
ਹੁਣ ਤਾਂ ਉਹ ਵੀ ਐਕਸਪਾਇਰ ਗਈ ਹੋ,
ਸੁਧਰ ਜਾ ਸਰਕਾਰੇ! ਸੁਧਰ ਜਾ।
ਪਰ ਕੋਈ ਨੀ!
ਗੱਜਦਾ ਰਹੇ ਬੇਸ਼ੱਕ ਹੁਣ ਕਿੰਨਾ ਵੀ,
ਛੱਪਨ ਇੰਚੀ ਛਾਤੀ ਕਿੰਨੀ ਵੀ ਠੋਕਦਾ ਰਹਿ,
ਹੁਣ ਤਾਂ ਰਾਹ ਭੁੱਲ ਹੀ ਜਾ ਹਾਕਮਾ
ਸਾਡੇ ਦਿਲਾਂ ਅੰਦਰ ਵੜਨਾ ਈ ਨਹੀਂ।
ਸੁਗਮ ਬਡਿਆਲ
Comments