ਵਕਤ ਬਦਲਿਆ, ਦੌਰ ਬਦਲਿਆ
ਲਹਿਜ਼ਾ ਕਹਿਣ ਨੂੰ ਉਬਰਿਆ
ਬੇਢੰਗਾ ਜਿਹਾ ਅੱਜ ਅੰਦਾਜ਼ ਬਣਿਆ,
ਕੂੰਜਾਂ ਰੌਣਕਾਂ ਲਾਈਆਂ ਨਾ,
ਚੰਨ, ਇਸ਼ਕ ਦੀ ਅੱਜ ਟੋਰ ਮੁੱਕ ਗੀ
ਕਾਲੇ ਭੇਸ ਵਿਹਲੇ ਬੈਠੇ ਮਸਤ ਮਸਾਨਾਂ ਦੇ,
ਕੂੰਜਾਂ ਰੌਣਕਾਂ ਲਾਈਆਂ ਨਾ
ਸਾਵਣ ਝੱੜੀਆਂ 'ਤੇ ਦਿਲਾਂ ਦੀਆਂ ਰੀਝਾਂ
ਹੁਣ ਪਹਿਲਾਂ ਵਰਗੀਆਂ ਪੁਜਾਈਆਂ ਨਾ,
ਲੱਗੀਆਂ ਨਾ ਉਹ ਦਿਨਾਂ ਵਰਗੀਆੱ ਰੌਣਕਾਂ
ਮੁਟਿਆਰਾਂ ਪੀਘਾਂ ਪਾਈਆਂ ਨਾ,
ਕੂੰਜਾਂ ਰੌਣਕਾਂ ਲਾਈਆਂ ਨਾ।
ਸੁਗਮ ਬਡਿਆਲ
No comments:
Post a Comment