(ਯਾਦਾਂ) Yaadan
ਚਿਰਾਂ ਦੀ ਸਾਖ ਉੱਤੇ ਬੈਠਿਆਂ ਕਿੰਨੀ ਦਫ਼ਨ ਹੋ ਗਈਆਂ ਨੇ ਯਾਦਾਂ,
ਕੁਝ ਮਸ਼ਹੂਰ ਹੋਈਆਂ, ਕੁਝ ਮਿੱਟੀ ਹੇਠ ਲੁੱਕ ਪਈਆਂ... ਯਾਦਾਂ,
ਕੁਝ ਹੁਣ ਤੱਕ ਵੀ ਉਮੀਦ ਹੈ ਇੱਕ ਆਬਾਦ ਬਸਤੀ ਦੇ ਵੱਸ ਜਾਣ ਦੀ,
ਕੁਝ ਸੁਬਹ ਚੱਲੀਆਂ ਅਗਲੀ ਮੰਜ਼ਿਲ ਦੇ ਸਫ਼ਰ ਤੇ
ਕੁਝ ਮਹਿਰੂਮ ਰਹਿ ਗਈਆਂ ਸਾਥ ਵੇਖਦੇ ਵੇਖਦੇ ਭਾਲ 'ਚ... ਯਾਦਾਂ,
ਕੁਝ ਮੇਰੇ ਵਰਗੀਆਂ ਅੱਧਵਾਟੇ ਪੁੱਜ ਥੱਕ ਕੁਝ ਚਿਰ ਖਲੋ ਗਈਆਂ,
ਕੁਝ ਕੰਡਿਆਲੀਆਂ ਝਾੜੀਆਂ ਵਰਗੀਆਂ ਲੱੜ ਚਿੰਬੜ ਗਈਆਂ...ਯਾਦਾਂ,
ਕੁਝ ਬਤੌਰ ਦਵਾ ਦਿਲ ਦੇ ਇੱਕ ਕੋਨੇ ਛੁਪੋ ਲਈਆਂ,
ਕੁਝ ਨੂੰ ਤਾਂ ਚਾਹਿਆ ਸੀ ਕਿ ਮੇਰਾ ਲਹਿੜਾ ਛੁੱਟ ਜਾਵੇ,
ਕੁਝ ਤਾਂ ਫ਼ੇਰ ਵੀ ਭੋਲੇ ਸਿਵ ਦੇ ਸੱਪ ਵਾਂਗ ਗਲਤ ਪਈਆਂ ਰਹੀਆਂ... ਯਾਦਾਂ,
(ਸੁਗਮ ਬਡਿਅਾਲ)
Comments