ਕਦੇ ਸੋਚਿਆ ਹੈ?
ਫੋਨ ਤਾਂ ਹੱਥ ਚ ਹੁੰਦਾ ਹੈ,
ਪਰ ਅਸੀਂ ਕਿਸੇ ਦੇ ਹੱਥ ਚ ਨਾ ਫਸ ਗਏ ਹੋਈਏ?
ਅੱਜ ਕੱਲ
ਫੋਨ ਤੋਂ ਬਿਨਾਂ ਰਹਿ ਜਾਣਾ
ਜ਼ਿੰਦਗੀ ਦੇ ਰੁਕ ਜਾਣਾ ਵਰਗਾ ਲੱਗਦਾ ਹੈ।
ਪਰ ਸੱਚ ਇਹ ਵੀ ਹੈ ਕਿ
ਇਸੇ ਫੋਨ ਚ ਸਾਡੀ ਖੁਸ਼ੀ, ਗਮ, ਰਾਜ਼, ਰਿਸ਼ਤੇ—ਸਭ ਕੁਝ ਕੈਦ ਹੋਇਆ ਪਿਆ ਹੈ।
ਪਹਿਲਾਂ ਲੋਕ ਦਿਲ ਬਾਰੇ ਸੰਵੇਦਨਸ਼ੀਲ ਹੁੰਦੇ ਸੀ,
ਹੁਣ ਫੋਨ ਬਾਰੇ।
“ਫੋਨ ਕਿੱਥੇ ਰੱਖਿਆ?”
“ਕੌਣ ਕਾਲ ਕਰਦਾ?”
“ਕਿਹੜੀਆਂ ਚੈਟਾਂ ਨੇ?”
“ਸਟੇਟਸ ਕਿਸ ਨੇ ਦੇਖਿਆ?”
“ਕੌਣ ਫੋਲੋ ਕਰਦਾ ਕੌਣ ਨਹੀਂ?"
ਇਹ ਸਵਾਲ ਹੁਣ
ਪ੍ਰਾਈਵੇਸੀ ਦੇ ਨਹੀਂ,
ਸੰਬੰਧਾਂ ਦੇ ਟੈਸਟ ਬਣ ਚੁੱਕੇ ਨੇ।
ਫੋਨ — ਜ਼ਰੂਰਤ ਵੀ, ਜ਼ੰਜੀਰ ਵੀ,
ਫੋਨ ਨੇ ਦੁਨਿਆ ਨੇੜੇ ਕਰ ਦਿੱਤੀ,
ਪਰ ਆਪਣੇ ਲੋਕ ਦੂਰ।
ਨੀੰਦ ਘੱਟ, ਫੋਨ ਵੱਧ।
ਗੱਲਾਂ ਘੱਟ, ਸਟੇਟਸ ਵੱਧ।
ਸਮਝ ਘੱਟ, ਅਜ਼ੰਪਸ਼ਨ (assumptions) ਵੱਧ।
ਫੋਨ ਰੱਖਣਾ ਗਲਤ ਨਹੀਂ,
ਪਰ ਫੋਨ ਨੂੰ
ਜਜ਼ਬਾਤਾਂ ਉੱਤੇ ਰਾਜ ਕਰਨ ਦੇਣਾ -
ਸਭ ਤੋਂ ਵੱਡੀ ਸੈਂਸਿਟਿਵਿਟੀ ਹੈ।
ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਤ੍ਰਾਸਦੀ
ਇਹ ਨਹੀਂ ਕਿ ਸਾਡੇ ਕੋਲ ਪ੍ਰਾਈਵੇਸੀ ਘੱਟ ਰਹਿ ਗਈ ਹੈ।
ਦੁੱਖ ਦੀ ਗੱਲ ਇਹ ਹੈ ਕਿ ਅਸੀਂ
ਆਪ ਹੀ ਆਪਣੇ ਹੱਥਾਂ ਨਾਲ ਆਪਣੀ ਪ੍ਰਸਨਲ ਲਾਈਫ ਦੀ ਮਰਯਾਦਾ ਵੇਚ ਰਹੇ ਹਾਂ।
ਪਹਿਲਾਂ ਲੋਕ ਆਪਣੇ ਰਾਜ਼ ਦਿਲਾਂ ਚ, ਘਰਾਂ ਵਿੱਚ ਰੱਖਦੇ ਸੀ,
ਹੁਣ ਦਿਲ ਚ ਕੀ ਹੈ - ਸਟੇਟਸ 'ਚ ਹੈ,
ਲੜਾਈ ਚ ਕੀ ਹੋਇਆ - ਰੀਲ 'ਚ ਹੈ,
ਅੱਥਰੂ ਕਦੋਂ ਗਿਰੇ - ਕੈਪਸ਼ਨ 'ਚ ਹੈ,
ਪਿਆਰ ਕਿੰਨਾ ਹੈ - ਫੋਟੋ ਤੇ ਹੈ,
ਮਹਿਸੂਸ ਕੀ ਕੀਤਾ - ਕਮੈਂਟ ਚ ਹੈ,
ਪਹਿਲਾਂ ਘਰ ਦੀ ਲੜਾਈ, ਘਰ ਵਿੱਚ ਸੀ,
ਹੁਣ ਥੋੜ੍ਹਾ ਜਿਹੀ ਤਕਰਾਰ ਹੋਵੇ,
ਸਟੇਟਸ ਬਦਲ ਜਾਂਦਾ —
"Attitude ON",
"Trust No One",
"Feeling Broken"
"RIP"
"I loveyou".
ਬੰਦੇ ਦੀ ਅਹਿਮੀਅਤ ਹੁਣ
ਸਮਝ ਤੇ ਪਰਸਨੈਲਿਟੀ ਨਾਲ ਨਹੀਂ,
ਬਲਕਿ ਫੋਲੋਅਰਸ ਨਾਲ ਮਾਪੀ ਜਾਂਦੀ ਹੈ।
ਜਜ਼ਬਾਤਾਂ ਦਾ ਵੀ ਤੇਜੀ ਨਾਲ ਘਾਣ ਹੋ ਰਿਹਾ ਹੈ,
ਅਸੀਂ ਬੇਸ਼ਰਮ ਨਹੀਂ ਹੋਏ,
ਅਸੀਂ ਬੇਦਰਦ ਹੋ ਗਏ ਹਾਂ।
ਸਾਨੂੰ ਦਰਦ ਮਹਿਸੂਸ ਕਰਨ ਦੀ ਆਦਤ ਨਹੀਂ ਰਹੀ,
ਸਾਨੂੰ ਹੁਣ ਦਰਦ “ਪੋਸਟ” ਕਰਨ ਦੀ ਆਦਤ ਪੈ ਗਈ ਹੈ।
ਲੋਕਾਂ ਦੀ ਹਮਦਰਦੀ, ਪ੍ਰਤੀਕਿਰਿਆ ਦੇ ਦਿਲ ਹੁਣ,
ਰੀਲੀਜ਼ views ਦੀ ਗਿਣਤੀ ਵਿੱਚ ਸ਼ਾਮਿਲ ਹੋ ਗਏ ਹਨ।
ਇਹ ਸਭ ਅਸਲ ਜਜ਼ਬਾਤਾਂ ਤੋਂ ਵੱਧ ਮਹੱਤਵਪੂਰਨ ਹੋ ਚੁੱਕੇ ਨੇ।
ਅਖੀਰ ਚ ਇਨਸਾਨ ਕੁਝ ਨਹੀਂ ਲੱਭਦਾ,
ਸਿਵਾਏ ਆਪਣੇ ਆਪ ਦੀ ਖੋਈ ਹੋਈ ਆਵਾਜ਼ ਦੇ।
ਕਈ ਵਾਰ
ਫੋਨ ਬੰਦ ਕਰ ਦੇਣਾ
ਦਿਲ ਨੂੰ ਬਹੁਤ ਕੁਝ ਸੁਣ ਲੈਣਾ ਹੈ।
No comments:
Post a Comment