ਚੁੱਲ੍ਹਿਆਂ ਦੀ ਬਰਕਤ / Chulyan di Barkat

ਘਰ ਦੀਆਂ ਚਾਰ ਦੀਵਾਰਾਂ ਵਿੱਚ ਸਭ ਤੋਂ ਪਵਿੱਤਰ ਥਾਂ ਹੁੰਦੀ ਹੈ ਘਰ ਦੀ ਰਸੋਈ ਅਤੇ ਉੱਥੇ ਬਣਿਆ— ਚੁੱਲ੍ਹਾ।
ਉਹੀ ਚੁੱਲ੍ਹਾ ਜਿੱਥੇ ਸਿਰਫ਼ ਰੋਟੀ ਨਹੀਂ ਪੱਕਦੀ, ਸਗੋਂ ਪਿਆਰ, ਸਾਂਝ ਤੇ ਪਰਿਵਾਰਕ ਰਿਸ਼ਤਿਆਂ ਦੀ ਗਰਮਾਹਟ ਵੀ ਤੱਪਦੀ ਰਹਿੰਦੀ ਹੈ।

ਪੁਰਾਣੇ ਸਮਿਆਂ ਵਿੱਚ ਜਦੋਂ ਮਿੱਟੀ ਦੇ ਚੁੱਲ੍ਹੇ ਵਲ਼ਦੇ ਸਨ, ਉਨ੍ਹਾਂ ਰਸੋਈਆਂ ਦੀਆਂ ਚਿਮਨੀਆਂ ਵਿਚੋਂ ਉੱਠਦਾ ਧੂੰਆ ਸਿਰਫ਼ ਬਣਦੀ ਰੋਟੀ ਦਾ ਇਸ਼ਾਰਾ ਨਹੀਂ ਹੁੰਦਾ ਸੀ, ਸਗੋਂ ਇੱਕ ਘਰ ਦੀ ਬਰਕਤ ਦਾ ਨਿਸ਼ਾਨ ਵੀ ਹੁੰਦਾ ਸੀ।
ਮਾਂ ਦੀਆਂ ਹੱਥਾਂ ਦੀ ਮਹਿਕ, ਪਿਉ ਦੇ ਪਸੀਨੇ ਦੀ ਕਦਰ, ਤੇ ਬੱਚਿਆਂ ਦੇ ਹਾਸੇ — ਇਹ ਸਭ ਮਿਲ ਕੇ ਚੁੱਲ੍ਹੇ ਦੀ ਅੱਗ ਨੂੰ ਜੀਵਤ ਰੱਖਦੇ ਸਨ।

ਅੱਜ ਜਦੋਂ ਗੈਸ ਦੇ ਚੁੱਲ੍ਹੇ ਤੇ ਮਸ਼ੀਨੀ ਜੀਵਨ ਨੇ ਜਗ੍ਹਾ ਲੈ ਲਈ ਹੈ, ਤਾਂ ਲੱਗਦਾ ਹੈ ਬਰਕਤ ਕਿਤੇ ਹੌਲੀ-ਹੌਲੀ ਧੂੰਏ ਨਾਲ ਉੱਡ ਗਈ ਹੈ। ਰੋਟੀ ਅਜੇ ਵੀ ਪੱਕਦੀ ਹੈ, ਪਰ ਉਹ ਰੋਟੀ ਦਾ ਸੁਆਦ ਨਹੀਂ ਜੋ ਚੁੱਲ੍ਹੇ ਮੁੱਢ ਰਲ ਮਿਲ ਬੈਠ ਮਾਂ ਦੀਆਂ ਦੁਆਵਾਂ ਨਾਲ ਮਿਲਦਾ ਸੀ।
ਚੁੱਲ੍ਹਿਆਂ ਦੀ ਬਰਕਤ ਤਦ ਹੀ ਹੁੰਦੀ ਹੈ ਜਦੋਂ ਘਰ ਵਿੱਚ ਸ਼ੁਕਰ ਦਾ ਮਾਹੌਲ ਹੋਵੇ —
ਜਦੋਂ ਹਰ ਕੋਈ “ਧੰਨਵਾਦ” ਕਰ, ਸਿਰ ਮੱਥੇ ਲਾ ਖਾਂਦਾ ਸੀ, ਨਾ ਕਿ ਸ਼ਿਕਵਾ ਕਰ।

ਚੁੱਲ੍ਹਾ ਉਹ ਥਾਂ ਹੈ ਜਿੱਥੇ ਘਰ ਦੀਆਂ ਰੂਹਾਂ ਇਕੱਠੀਆਂ ਹੋ ਕੇ ਜੀਵਨ ਦੀ ਖੁਸ਼ਬੂ ਬਣਾਉਂਦੀਆਂ ਹਨ।
ਓਹਦੀ ਅੱਗ ‘ਚ ਸਿਰਫ਼ ਆਟਾ ਨਹੀਂ ਪੱਕਦਾ, ਓਹਦੇ ਨਾਲ ਸਨੇਹਾ, ਆਦਰ ਤੇ ਬਰਕਤਾਂ ਨੂੰ ਲਗਦੀ ਨਜ਼ਰਾਂ ਵੀ ਸੜਦੀਆਂ ਹਨ।

ਇਸੇ ਲਈ ਕਹਿੰਦੇ ਹਨ —
“ਜਿੱਥੇ ਚੁੱਲ੍ਹਾ ਠੰਢਾ ਪੈ ਜਾਵੇ, ਉੱਥੇ ਰਿਸ਼ਤੇ ਵੀ ਠੰਢੇ ਹੋ ਜਾਂਦੇ ਹਨ।”

ਆਓ ਫਿਰ ਉਸ ਚੁੱਲ੍ਹੇ ਨੂੰ ਜਗਾਉਂਦੇ ਹਾਂ —
ਜਿੱਥੇ ਅੱਗ ਤੋਂ ਪਹਿਲਾਂ ਪਿਆਰ ਜਲੇ,
ਤੇ ਰੋਟੀ ਨਾਲ ਨਾਲ ਸੁੱਖ-ਬਰਕਤਾਂ ਵੀ ਪੱਕਣ।

No comments:

ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਚਮਕੌਰ ਸਾਹਿਬ

ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਜੋ ਕਿ ਚਮਕੌਰ ਸਾਹਿਬ ਵਿਖੇ ਸਥਿਤ ਹੈ, ਸਿੱਖ ਵੀਰਤਾ ਅਤੇ ਬਲਿਦਾਨ ਦਾ ਜੀਵੰਤ ਪ੍ਰਤੀਕ ਹੈ। ਇਹ ਪਵਿੱਤਰ ਸਥਾਨ ਦਸੰਬਰ 1705...