ਇੱਕ ਕਿਰਦਾਰ Ikk Kirdaar
ਇੱਕ ਕਿਰਦਾਰ ਹਾਂ
ਤੇਰੀ ਕਹਾਣੀ ਦਾ ਮੈਂ,
ਆਮ ਜਿਹੀ ਸੀਟ ਤੇ
ਬਿਠਾ ਖਾਸ ਜਿਹੀ
ਸਖਸ਼ੀਅਤ ਬੁਣਨ ਦੀ
ਕੋਸ਼ਿਸ਼ ਕਰ ਰਿਹਾ ਹੈ,
ਪਰ ਪਤਾ ਨਹੀਂ
ਜਾਣ ਬੂਝ ਕੇ
ਕਿਰਦਾਰ ਮੇਰੇ ਨੂੰ,
ਸਭ ਪਾਸੋਂ ਉਧੇੜ ਕੇ
ਸਿਉਂ ਰਿਹਾ ਏਂ ਤੂੰ,
ਜਾਂ ਆਪ ਉਲਝ ਗਿਆ ਏਂ
ਤੰਦਾਂ ਮੇਰੀਆਂ 'ਚ,
ਕਿਰਦਾਰ ਮੇਰੇ ਨੂੰ
ਕਠਪੁਤਲੀ ਬਣਾ
ਲਿਖਦਾ ਲਿਖਦਾ,
ਕਿਰਦਾਰ ਨਿਭਾਇਆ
ਅਤੇ ਸ਼ਿੱਦਤ ਨਾਲ
ਮਨਾਇਆ, ਪਰ ਤੂੰ
ਰੱਬਾ ਆਪਣਾ ਫਰਜ਼
ਮੇਰੇ ਸਟੇਜ ਤੋਂ ਹੇਠਾਂ ਆ ਜਾਣ ਤੇ
ਕਿਉਂ ਨਿਭਾਇਆ,
ਜਦੋਂ ਭੁੱਲ ਗਏ ਸਨ ਸਭ
ਨਾਂ ਮੇਰਾ ਤੇਰੀ ਕਿਤਾਬ ਵਿੱਚੋਂ,
ਮੌਤ ਮੇਰੀ ਹਮਾਇਤੀ ਨਹੀਂ,
ਅੱਜ ਤੀਕ ਮੋੜ ਕੇ ਨੀਂ
ਲਿਆਈ ਕਿਸੇ ਨੂੰ,
ਤੈਨੂੰ ਪਤਾ ਏ...
ਇੱਕ ਕਿਰਦਾਰ ਹਾਂ
ਤੇਰੀ ਕਹਾਣੀ ਦਾ ਮੈਂ,
ਤੈਨੂੰ ਪਤਾ ਏ...
ਕੁਝ ਖਾਸ ਦਿਨ ਦੀ ਤਾਂ
ਮੁਹਲਤ ਦੇ ਕੇ ਜਾ
ਸਫ਼ਰ ਮੁੱਕ ਜਾਣਾ ਮੇਰਾ,
ਤੈਨੂੰ ਪਤਾ ਏ...
ਸੁਗਮ ਬਡਿਆਲ 🌼
Comments