Raat Di Dehleez ਰਾਤ ਦੀ ਦਹਿਲੀਜ਼
ਰਾਤ ਦੀ ਦਹਲੀਜ਼ ਉੱਤੇ
ਮੈਂ ਇੱਕ ਦੀਵਾ ਵਾਲ਼ਿਆ ਸੀ,
ਚਾਨਣ ਦੀ ਉਮੀਦ 'ਚ
ਅੱਜ ਰਾਤੀਂ ਵੀ ਹੰਝੂਆਂ ਦਾ
ਦਰਿਆ ਬੇਕਾਬੂ ਹੁੰਦਾ
ਸੰਭਾਲਿਆ ਸੀ,
ਮੋਹਤਬਰ ਚੰਨ ਨੂੰ ਵੀ
ਫ਼ੇਰ ਲਲਕਾਰਿਆ ਸੀ,
ਸਵੇਰ ਦੇ ਹੋਣ ਤੱਕ
ਰਾਤ ਦੀ ਦਹਲੀਜ਼ ਉੱਤੇ
ਮੈਂ ਇੱਕ ਦੀਵਾ ਵਾਲ਼ਿਆ ਸੀ,
Sugam Badyal
My Punjabi Hindi Poetries and Articles. All posts must be GENUINE.
Comments