ਝਨਾਂ ਦਰਿਆ Jhanaa darya

ਮੈਂ ਝਨਾਂ ਦਰਿਆ ਦਾ ਪਾਣੀ ਸੀ
ਨਾ ਬੁੱਕਾਂ ਦੇ ਵਿੱਚ ਖੜਦੀ ਸੀ,

ਮੇਰਾ ਦਿਲ ਹਜੁੰਬੜਦਾ ਜਾਂਦਾ ਸੀ
ਜਿਵੇਂ ਝਨਾਂ ਦਰਿਆ ਦਾ ਪਾਣੀ ਸੀ,

ਮੇਰਾ ਵੀ ਦਿਲ ਕਲੋਲਾਂ ਕਰਦਾ ਸੀ
ਸੁਣ ਬਾਤਾਂ ਹਾਣ ਦੀਆਂ ਦੀ ਅੱਲੜ੍ਹ ਵਰ੍ਹੇ ਦੀਆਂ,

ਕੁਝ ਰਾਜ਼ ਦਿਲਾਂ ਦੇ ਗਹਿਰੇ ਸੀ
ਜਿਵੇਂ ਪਤਾ ਨੀਂ ਝਨਾਂ ਦਰਿਆ ਦੇ ਪੈੜੇ ਸੀ,

ਆਪਾਂ ਚਾਨਣ ਰਾਤਾਂ ਦੇ ਹਾਣੀ ਸੀ
ਜਿਵੇਂ ਝਨਾਂ ਦਰਿਆ ਦੇ ਪਾਣੀ ਸੀ,

ਮੈਂ ਜਾਣਾਂ ਨਾ ਬਾਤਾਂ ਇਸ਼ਕ ਮੁਸ਼ਕ ਦੀਆਂ
ਜਿਵੇਂ ਕੌਣ ਝਨਾਂ ਦਰਿਆ ਦਾ ਸਾਈਂ ਨੀਂ,

ਮੌਤ ਮੁਕੱਦਰਾਂ ਦੀ ਹਾਣੀ ਸੀ
'ਸੋਹਣੀਏ' ਜਿਵੇਂ ਝਨਾਂ ਦਰਿਆ ਦਾ ਪਾਣੀ ਨੀ,

ਚੱਲ ਕਦੇ ਫ਼ੇਰ ਮਿਲਾਂਗੇ ਕਦੇ
ਕਿਸੇ ਪਾਕ ਮੁਹਬੱਤਾਂ ਦੇ ਮੇਲੇ ਨੀ,

ਜਿਵੇਂ ਮਿਲ ਜਾਵਣ ਲੱਖਾਂ ਦਰਿਆਵਾਂ ਦੇ ਪਾਣੀ ਨੀ,
ਜਾਂ ਫ਼ੇਰ ਵੰਡੇ ਜਾਣਗੇ ਸਾਡੇ ਇਸ਼ਕ,
ਜਿਵੇਂ ਝਨਾਂ ਦਰਿਆ ਦਾ ਪਾਣੀ ਸੀ,

ਸੁਗਮ ਬਡਿਅਾਲ 🌸

Comments

Popular Posts