ਮੌਸਮਾਂ ਦੀ ਉਮਰ Mosam Di Umar


ਜਿਵੇਂ ਮੌਸਮ ਦੇ ਬਦਲ ਜਾਣ ਦੀ ਕੋਈ ਉਮਰ ਨਹੀਂ ਹੁੰਦੀ
ਪਤੰਗਿਆਂ ਦੇ ਮਰ ਜਾਣ ਲਈ ਰੌਸ਼ਨੀ ਹੀ ਵਜ੍ਹਾ ਹੁੰਦੀ,

ਕਿਹੜਾ ਕਿਸੇ ਦੇ ਲਗਾਇਆਂ ਬੂੱਟੇ ਫੁੱਟ ਪੈਂਦੇ ਨੇ
ਕੁਝ ਦੀ ਤਾਂ ਉਮੀਦ ਵੀ ਆਪ ਅਤੇ ਬਰਬਾਦ ਵੀ ਆਪ ਹੁੰਦੇ,

ਨਸਲਾਂ ਦੇ ਕਿਹੜੇ ਲੋਕ ਇੱਕ ਜਿਹੇ ਹੀ ਹੁੰਦੇ
ਇੱਕੋ ਹੀ ਕੁਝ ਆਬਾਦ ਹੁੰਦੇ ਕੁਝ ਬਰਬਾਦ ਹੁੰਦੇ ਨੇ,

ਕੌਣ ਜੀਵੇ ਕੌਣ ਮਰੇ ਕੋਈ ਫ਼ਰਕ ਨਹੀਂ ਪਿਆ ਸ਼ਹਿਰ ਨੂੰ
ਹਰ ਹਸਤੀ ਨੂੰ ਇਸ ਦੀ ਤੀਬਰਤਾ ਨਾਲ ਚੱਲਣ ਦੀ ਜਾਂਚ ਹੋਏ,

ਚੀਜ਼ਾਂ ਨਾਲ ਲਾਡ ਪਿਆਰ ਬਸ ਦੁਨੀਆਂ ਵਿੱਚ ਹੀ ਹੁੰਦੇ ਨੇ
ਸੁਣਿਆ! ਦਿਲਾਂ ਦੇ ਪਿਆਰ ਦੇ ਨਿਸ਼ਾਨ ਤਾਂ ਜਨਮਾਂ ਤੱਕ ਰਹਿੰਦੇ,

ਕਿਤੇ ਵਿਲਕਦੀ ਰੂਹ ਦੀ ਜਰੂਰਤ ਸਿਰਫ਼ ਰੋਟੀ ਏ
ਤੇ ਕਿਤੇ ਰੱਜਿਆਂ ਵੀ ਮੈਂ ਲੋਕੀ ਭੁੱਖੇ ਨੱਚਦੇ ਵੇਖੇ,

ਉੱਚੇ ਮਕਾਨ ਫਿੱਕੇ ਪਕਵਾਨ ਬੇਸੁਆਦ ਜਿਹੇ ਰਾਜਾ ਭੋਜ ਜਿਵੇਂ
ਕੁਝ ਉੱਤੇ ਕਬਜ਼ਾ, ਰੋਅਬ ਝਾੜਦੇ ਅੱਜ ਕੱਲ ਕਿੱਸੇ ਆਮ ਜਿਹੇ,

ਜਿਵੇਂ ਮੁੱਦਤਾਂ ਗੁਲਾਮ ਹੁੰਦੀਆਂ ਨੇ ਸਮੇਂ ਦੌਰਾਨ ਦੀਆਂ
ਉਂਝ ਮੈਂ ਵੀ ਨੱਚ ਹੀ ਰਹੀ ਹਾਂ ਸਮੇਂ ਦੀ ਚਾਪ ਉੱਤੇ,

ਕਿਉਂਕਿ ਮੌਸਮ ਦੇ ਬਦਲ ਜਾਣ ਦੀ ਕੋਈ ਉਮਰ ਨਹੀਂ ਹੁੰਦੀ, 


ਸੁਗਮ ਬਡਿਆਲ

Comments

Popular Posts