July 19, 2020

ਜ਼ਿੰਦਗੀ: ਦੋ ਪਹਿਲੂ Zindagi: Do Pehlu

ਮੰਜ਼ਿਲਾਂ ਦੇ ਇਸ਼ਕ ਮੰਜਿਲਾਂ ਨਾਲ ਹੀ
ਖਤਮ ਹੋ ਜਾਇਆ ਕਰਦੇ ਨੇ,
ਜਾਣਦਿਆਂ ਪਛਾਣਦਿਆਂ ਰਾਹਾਂ ਦੇ
ਸਫ਼ਰ ਕੁਝ ਖਾਸ ਨਹੀ,
ਬੁੱਲੀਆਂ ਦੇ ਹਾਸਿਆਂ ਦੀ
ਦੰਦਾਂ ਵਗੈਰ ਤਾਂ ਪਛਾਣ ਨਾ,
ਜੇ ਰੁੱਤ ਇੱਕੋਂ ਹੁੰਦੀ ਤਾਂ ਮੌਸਮਾਂ ਦੇ ਵੀ
ਸੁਹਾਵਣੇ ਇੱਕ ਤੋਂ ਇੱਕ ਹੁੰਦੇ ਵਾਰ ਨਾ,
ਮਿਲਦਿਆਂ ਵਿਛੜਦਿਆਂ ਦਾ
ਅਰਥ ਨਾ ਹੁੰਦਾ,
ਜੇ ਦੋ ਅਹਿਸਾਸਾਂ ਦਾ ਹੁੰਦਾ ਸੰਗਮ ਨਾ
ਦੋ ਪਹਿਲੂਆਂ ਦੀ ਜ਼ਿੰਦਗੀ ਏ
ਇੱਕ ਪਾਸੇ ਖੁਦਾ ਤੇਰੇ ਦੀ ਮੌਜ
ਦੂਜੇ ਪਾਸੇ ਇੱਕ ਪੱਤੇ ਦੀ ਵੀ ਖੌਜ ਨਾ,


ਸੁਗਮ ਬਡਿਆਲ

No comments:

The Human Nature (ਆਧੁਨਿਕ ਸਮੇਂ ਵਿੱਚ ਇਨਸਾਨੀ ਫ਼ਿਤਰਤ)

 ਅੱਜਕੱਲ੍ਹ ਇਨਸਾਨ ਮਸ਼ੀਨਾਂ ਵਾਂਗ ਜੀ ਰਿਹਾ ਹੈ। ਦਿਲ ਨਾਲ ਨਹੀਂ, ਸਿਰਫ਼ ਦਿਮਾਗ ਨਾਲ ਸੋਚਦਾ ਹੈ। ਲੋੜੀਂਦੇ ਵੇਲੇ ਹੱਸਦਾ ਹੈ, ਫ਼ਾਇਦੇ ਲਈ ਰਿਸ਼ਤੇ ਨਿਭਾਂਦਾ ਹੈ। ਮਨੁੱਖਤਾ...