ਰੱਬ ਦੀ ਕੈਲਕੁਲੇਸ਼ਨਾਂ Rabb Di Calculation

ਕਹਿੰਦੇ ਕਥਨੀ ਤੇ ਕਰਨੀ ਚ ਉਨਾਂ ਹੀ ਫ਼ਰਕ ਹੁੰਦਾ, ਜਿੰਨਾ ਦਰਿਆ ਦੇ ਦੋ ਸਿਰਿਆਂ ਚ ਹੁੰਦਾ ਹੈ। ਕਦੇ ਵੀ ਇੱਕ ਨਹੀਂ ਹੋ ਸਕਦੇ। ਪਰ ਇੱਕ ਚੀਜ਼ ਹੈ ਜੋ ਦੋ ਸਿਰਿਆਂ ਨੂੰ ਕੜੀਆਂ ਦਾ ਸਹਾਰਾ ਦਿੰਦੀ ਹੈ - ਵਿਸ਼ਵਾਸ ਦਾ ਪੁੱਲ਼।

ਰੱਬ ਬਹੁਤ ਵਿਸ਼ਵਾਸ ਏ ਤੇਰੀ ਕਰਾਮਾਤਾਂ 'ਚ, ਕਿ ਸਭ ਭਲੀ ਕਰੇਗਾ, ਰੱਬਾ ਕਦੇ ਤਿੜਕਣ ਨਾ ਦੇਂਈ ਇਸ ਉਮੀਦ ਨੂੰ, ਜੋ ਤੇਰੇ ਨਾਲ ਲਾਈ ਹੋਈ ਏ। ਬਹੁਤ ਵਕਤ ਲੱਗਾ ਕੇ ਵਿਸ਼ਵਾਸ ਦਾ ਘੇਰਾ ਬਣਾਇਆ ਹੈ, ਅੱਖਾਂ ਮੀਚ ਕੇ ਤੇਰੇ ਹੱਥਾਂ ਵਿੱਚ ਡੋਰ ਛੱਡਕੇ ਬੇਫਿਕਰ ਬੈਠੀ ਹਾਂ। ਬਸ! ਤੈਨੂੰ ਹੀ ਜ਼ਿੰਦਗੀ ਦੀ ਕੈਲਕੁਲੇਸ਼ਨਾਂ ਦਾ ਪਤਾ।

ਕਹਿੰਦੇ ਰੱਜੇ ਘਰ ਤਾਂ ਸਾਰੇ ਆ ਬੈਠਦੇ ਸਲਾਮਾਂ ਮਾਰਦੇ ਨੇ, ਪਰ ਮੱਤ ਭੁੱਖਿਆਂ ਆਲ਼ੀ ਹੀ ਰਹਿੰਦੀ ਆ। ਇੱਕ ਬੁਰਕੀ ਦੀ ਭੁੱਖ ਰਹਿ ਜਾਂਦਿਆਂ ਵੀ ਦੂਜੀ ਹੱਥਾਂ ਦੇ ਪੋਟਿਆਂ 'ਚ ਦਬੋਚੀ ਰੱਖਦੇ ਹਨ। ਭਾਵੇਂ ਅੱਖਾਂ ਮੁਹਰੇ ਕੋਈ ਭੁੱਖ ਨਾਲ ਬੇਹਾਲ ਹੋਈ ਜਾਵੇ। ਪਰ ਐਸਾ ਵੀ ਕਾਹਦਾ ਮੰਗਣਾ ਕਿ ਪੱਲਾ ਚੁੱਕੋ ਅਤੇ ਢਿੱਡ ਨੰਗਾ ਹੋ ਜਾਵੇ।

ਮਿਹਨਤ ਜ਼ਾਇਆ ਚਲੀ ਜਾਵੇ, ਇਹ ਹਰ ਵਾਰੀ ਨਹੀਂ ਹੋ ਸਕਦਾ ਅਤੇ ਬੈਠਿਆਂ ਨੂੰ ਭਾਗ ਲੱਗ ਜਾਵਣ, ਇਹ ਵੀ ਰਾਜ ਦੀ ਗੱਲ ਏ। ਕਹਿੰਦੇ ਬਿਨਾ ਰੋਇਆਂ ਤਾਂ ਮਾਂ ਵੀ ਦੁੱਧ ਨੀ ਦਿੰਦੀ, ਤੇ ਫ਼ੇਰ ਭਾਗ ਵਿੱਚ ਰਾਜ ਕਿਵੇਂ ਬਿਨਾਂ ਮਿਹਨਤ ਮਿਲ ਸਕਦਾ। ਹਿਸਾਬ ਬਰਾਬਰ ਹੁੰਦਾ, ਕਿਸੇ ਨੂੰ ਰਾਜ ਪੋਸਟ ਪੇਡ ਵਾਂਗ ਮਿਲਦਾ ਹੈ ਅਤੇ ਕਿਸੇ ਨੂੰ ਪ੍ਰੀ ਪੇਡ ਵਾਂਗ, ਪਰ ਉਸ ਦਾ ਹਿਸਾਬ ਤਾਂ ਚੁਕਤਾ ਕਰਨਾ ਪੈਂਦਾ ਹੈ। ਹਿਸਾਬ ਕੀਤੇ ਬਿਨਾ ਤਾਂ ਅਕਾਊਂਟ ਬੰਦ ਹੋ ਤੋਂ ਰਿਹਾ।

ਤਾਂ ਗੱਲ ਇੰਨੀ ਕੁ ਸੀ ਕਿ ਰੱਬ ਤੇ ਭਰੋਸਾ ਰੱਖਣ ਤੋਂ ਬਾਹਰ ਕੋਈ ਚੀਜ਼ ਹੈ ਜੋ ਮੇਰੀ ਜ਼ਿੰਦਗੀ ਦਾ ਹੱਲ ਕਰ ਸਕਦੀ ਹੈ?
ਨਹੀਂ, ਤਾਂ ਫ਼ਿਰ ਕਿਉਂ ਕਿਸੇ ਅੱਗੇ ਹੱਥ ਅੱਡ ਕੇ ਉਸ ਨੂੰ ਰੱਬ ਬਣਾ ਦਿਆਂ।

ਅਧਿਆਪਕ ਸਿੱਖਿਆ ਦੇ ਸਕਦਾ ਹੈ, ਪਰ ਪੰਜਾਹ ਸਾਲ ਦੀ ਉਮਰ ਜਿਉਂਣ ਲਈ ਹਰ ਸਵਾਲ ਦਾ ਜੁਆਬ ਲਿਖ ਕੇ ਨਹੀਂ ਦੇ ਸਕਦਾ, ਪਰ ਹਾਂ! ਤਰੀਕਾ ਸਿਖਾ ਸਕਦਾ ਹੈ।

ਗੁਰੂ ਘਰ ਦੀ ਬਾਣੀ ਹੈ :
ਪਾਇ ਲਗਉ, ਮੋਹਿ ਕਰਉ ਬੇਨਤੀ; ਕੋਊ ‘ਸੰਤੁ’ ਮਿਲੈ ਬਡਭਾਗੀ ॥੧॥ ਰਹਾਉ ॥ (ਮਹਲਾ ੫/੨੦੪)


ਸੁੁਗਮ ਬਡਿਆਲ

Comments

Popular Posts