August 02, 2025

The Human Nature (ਆਧੁਨਿਕ ਸਮੇਂ ਵਿੱਚ ਇਨਸਾਨੀ ਫ਼ਿਤਰਤ)

 ਅੱਜਕੱਲ੍ਹ ਇਨਸਾਨ ਮਸ਼ੀਨਾਂ ਵਾਂਗ ਜੀ ਰਿਹਾ ਹੈ। ਦਿਲ ਨਾਲ ਨਹੀਂ, ਸਿਰਫ਼ ਦਿਮਾਗ ਨਾਲ ਸੋਚਦਾ ਹੈ। ਲੋੜੀਂਦੇ ਵੇਲੇ ਹੱਸਦਾ ਹੈ, ਫ਼ਾਇਦੇ ਲਈ ਰਿਸ਼ਤੇ ਨਿਭਾਂਦਾ ਹੈ।


ਮਨੁੱਖਤਾ ਹੌਲੀ-ਹੌਲੀ ਮਾਯਾ ਦੇ ਭੰਵਰੇ 'ਚ ਗੁੰਮ ਹੋ ਰਹੀ ਹੈ। ਇੱਥੇ ਗੱਲ ਸਿਰਫ ਪੈਸੇ ਦੀ ਨਹੀਂ ਹੋ ਰਹੀ ਬਲਕਿ ਫੋਕੇ ਸਮਾਜਿਕ ਬੁਰਾਈਆਂ, ਸ਼ੋਸ਼ੇ, ਫੋਕੀ ਸ਼ਾਨ, ਦਿਖਾਵੇ ਦੀ ਵੀ ਕਰ ਰਹੀ ਹਾਂ।

ਅੱਜਕਲ ਇਨਸਾਨੀ ਫ਼ਿਤਰਤ ਵਿਚ ਕਾਫੀ ਬਦਲਾਅ ਆਇਆ ਹੈ। ਪੈਸਾ, ਲਾਲਚ ਤੇ ਮੁਕਾਬਲੇ ਦੀ ਭੁੱਖ ਨੇ ਇਨਸਾਨ ਨੂੰ ਜਜ਼ਬਾਤੀ ਤੌਰ 'ਤੇ ਕਾਫੀ ਖਾਲੀ ਕਰ ਦਿੱਤਾ ਹੈ। ਲੋਕ ਆਪਣੇ ਫ਼ਾਇਦੇ ਲਈ ਸੰਬੰਧ ਬਣਾਉਂਦੇ ਹਨ ਤੇ ਉਨ੍ਹਾਂ ਨੂੰ ਵਰਤਣ ਮਗਰੋਂ ਛੱਡ ਦਿੰਦੇ ਹਨ।
ਇਨਸਾਨੀ ਫ਼ਿਤਰਤ ਹੁਣ ਸਬਰ, ਮਿਤ੍ਰਤਾ ਅਤੇ ਮਾਫ਼ੀ ਵਾਲੇ ਗੁਣਾਂ ਤੋਂ ਦੂਰ ਹੋ ਰਹੀ ਹੈ।

ਸਮਾਜਿਕ ਮੀਡੀਆ ਨੇ ਵੀ ਇਨਸਾਨੀ ਜਿੰਦਗੀ 'ਚ ਨਕਲੀਪਨ ਪੈਦਾ ਕਰ ਦਿੱਤਾ ਹੈ। ਦਿਖਾਵੇ ਦੀ ਦੁਨੀਆ ਵਿੱਚ ਅਸਲੀ ਮੋਹ-ਮਾਯਾ ਤੇ ਪਿਆਰ ਦੀ ਕਦਰ ਘਟਦੀ ਜਾ ਰਹੀ ਹੈ। ਲੋਕ ਹੱਸਦੇ ਤਾਂ ਹਨ, ਪਰ ਅੰਦਰੋਂ ਟੁੱਟੇ ਹੋਏ ਹੁੰਦੇ ਹਨ। ਕਿਸੇ ਦਾ ਦੁੱਖ ਦੇਖ ਕੇ ਅੱਖਾਂ ਭਿੱਜਣ ਦੀ ਜਗ੍ਹਾ, ਲੋਕ ਕੈਮਰਾ ਚਲਾਉਂਦੇ ਹਨ। ਮਦਦ ਕਰਨ ਦੀ ਥਾਂ ਵੀਡੀਓ ਬਣਾਈ ਜਾਂਦੀ ਹੈ।

ਕਿਸੇ ਦੇ ਲਾਭ ਨੂੰ ਆਪਣਾ ਨੁਕਸਾਨ ਸਮਝਣ ਲੱਗ ਪਏ ਹਾਂ। ਦੂਜੇ ਦੀ ਉਤਸ਼ਾਹਨਾ ਕਰਨ ਦੀ ਥਾਂ ਈਰਖਾ ਦੇ ਜਾਲ ਵਿਚ ਫਸੇ ਹੋਏ ਹਾਂ।

ਪਰ ਇਹ ਵੀ ਸੱਚ ਹੈ ਕਿ ਹਰ ਦਿਲ ਅੰਦਰ ਇਕ ਚੰਗਾਈ ਦੀ ਚੀਜ਼ ਹੁੰਦੀ ਹੈ। ਸਾਨੂੰ ਸਿਰਫ ਉਸਨੂੰ ਜਾਗਰੂਕ ਕਰਨ ਦੀ ਲੋੜ ਹੈ।

ਇੱਕ ਛੋਟਾ ਹੱਸਾ, ਇਕ ਹੌਸਲਾ ਭਰਪੂਰ ਗੱਲ – ਇਹੀ ਇਨਸਾਨੀਅਤ ਦੇ ਚਿੰਨ੍ਹ ਹਨ।
"ਅਸਲੀ ਇਨਸਾਨੀਅਤ ਹਮੇਸ਼ਾ ਸਾਦਗੀ ਵਿੱਚ ਲੁਕੀ ਹੁੰਦੀ ਹੈ। ਇਨਸਾਨੀਅਤ ਮਰੀ ਨਹੀਂ, ਸਿਰਫ਼ ਚੁੱਪ ਹੋ ਗਈ ਹੈ।" 

ਸਾਡਾ ਇਕ ਛੋਟਾ ਭਲਾ ਕੰਮ, ਕਿਸੇ ਦੀ ਦੁਨੀਆਂ ਬਦਲ ਸਕਦਾ ਹੈ।"

ਸੁਗਮ ਬਡਿਆਲ 🌻
Also Follow on instagram: @sugam_badyal
Article : Pic by AI 

ਹਾਣ ਦਿਆਂ ਫੁੱਲਾਂ ਦੇ ਵੀ ਆਪ ਦੇ ਭਾਗ ਵੇ

ਹਾਣ ਦਿਆਂ ਫੁੱਲਾਂ ਦੇ ਵੀ ਆਪ ਦੇ ਨੇ ਭਾਗ ਵੇ ❤️🌸

ਕੁਝ ਹਸਤੀਆਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਹਾਜ਼ਰੀ ਹੀ ਰੂਹ ਨੂੰ ਚੈਨ ਦੇ ਜਾਂਦੀ ਹੈ। ਉਹ ਸਿਰਫ ਇਨਸਾਨ ਨਹੀਂ ਹੁੰਦੇ, ਸੰਜੀਵ ਮੋਹ ਮਮਤਾ ਦੇ ਰੂਪ ਹੁੰਦੇ ਹਨ। ਉਹ ਜਿੱਥੇ ਪੈਰ ਰੱਖਦੇ ਨੇ, ਉਥੇ ਖ਼ੁਸ਼ਬੂ ਆਉਂਦੀ ਹੈ, ਜਿੱਥੇ ਹੱਥ ਰੱਖਦੇ ਨੇ, ਉਥੇ ਜ਼ਖਮ ਭਰ ਜਾਂਦੇ ਹਨ। ਉਹਨਾਂ ਦੀ ਮੌਜੂਦਗੀ ਨਾਲ ਇਨਸਾਨ ਤਾਂ ਕੀ, ਫੁੱਲਾਂ ਦੇ ਵੀ ਭਾਗ ਜਾਗ ਪੈਂਦੇ ਨੇ।

"ਹਾਣ ਦਿਆਂ ਫੁੱਲਾਂ ਦੇ ਵੀ ਆਪ ਦੇ ਨੇ ਭਾਗ ਵੇ" — ਇਹ ਸਿਰਫ ਇੱਕ ਗੀਤ ਦੀ ਲਾਈਨ ਨਹੀਂ, ਇਹ ਇਕ ਅਹਿਸਾਸ ਹੈ, ਉਹ ਅਹਿਸਾਸ ਜੋ ਇੱਕ ਪ੍ਰੇਮੀ, ਇੱਕ ਮਾਂ, ਇੱਕ ਦੋਸਤ ਜਾਂ ਕਿਸੇ ਖਾਸ ਦੀ ਮੌਜੂਦਗੀ ਨਾਲ ਆਉਂਦਾ ਹੈ। ਜਿਵੇਂ ਕਿ ਬਾਗ ਵਿੱਚ ਪੈਲੀ ਧੁੱਪ ਦੇ ਨਾਲ ਫੁੱਲ ਖਿੜ ਜਾਂਦੀ ਹੈ, ਓਹਨਾਂ ਦੀ ਹਜੂਰੀ ਵਿੱਚ ਮਨੁੱਖੀ ਦਿਲ ਵੀ ਖਿੜ ਜਾਂਦਾ ਹੈ।

ਕਈ ਵਾਰ ਕਿਸੇ ਦੀ ਇੱਕ ਮੁਸਕਾਨ, ਇੱਕ ਹੌਂਸਲਾ ਦੇਣ ਵਾਲਾ ਸ਼ਬਦ, ਜਾਂ ਸਿਰਫ ਚੁੱਪ ਮੌਜੂਦਗੀ ਹੀ ਕਾਫ਼ੀ ਹੁੰਦੀ ਹੈ, ਕਿਸੇ ਦੀ ਉਜਾੜ ਜ਼ਿੰਦਗੀ ਨੂੰ ਰੌਸ਼ਨ ਕਰਨ ਲਈ। ਉਹ ਲੋਕ ਖਾਸ ਹੁੰਦੇ ਹਨ — ਜਿਨ੍ਹਾਂ ਦੇ ਆਉਣ ਨਾਲ ਰੰਗ ਹੀ ਨਹੀਂ, ਰੰਗਾਂ ਦੀ ਕਦਰ ਵੀ ਵੱਧ ਜਾਂਦੀ ਹੈ।

ਅਸੀਂ ਕਈ ਵਾਰ ਕਿਸੇ ਨੂੰ ਆਪਣੇ ਜੀਵਨ ਵਿਚ "ਆਮ" ਮੰਨ ਲੈਂਦੇ ਹਾਂ, ਪਰ ਸਮਾਂ ਸਿਖਾਉਂਦਾ ਹੈ ਕਿ ਉਹ ਤਾਂ "ਖਾਸ" ਸੀ। ਉਹ ਹਾਣ ਜੋ ਸਿਰਫ ਫੁੱਲਾਂ ਨੂੰ ਨਹੀਂ, ਸਾਡੇ ਭਾਗਾਂ ਨੂੰ ਵੀ ਚੁੰਮ ਜਾਂਦੇ ਹਨ। ਸੱਚ ਤਾਂ ਇਹ ਹੈ ਕਿ ਜਿਨ੍ਹਾਂ ਦੇ ਹੱਥ ਲੱਗਣ ਨਾਲ ਰੂਹ ਨਿਖਰ ਜਾਏ, ਉਹ ਰੱਬ ਦੇ ਸੱਚੇ ਰੂਪ ਹੁੰਦੇ ਹਨ।

ਜੇ ਤੁਹਾਡੇ ਜੀਵਨ 'ਚ ਵੀ ਕੋਈ ਐਸਾ ਹੈ, ਜਿਸਦੀ ਹਾਜ਼ਰੀ ਤੁਹਾਡੀ ਜ਼ਿੰਦਗੀ ਨੂੰ ਸੋਹਣਾ ਬਣਾਉਂਦੀ ਹੈ — ਤਾਂ ਉਸਨੂੰ ਸਿਰਫ ਮਹਿਸੂਸ ਨਾ ਕਰੋ, ਉਹਦਾ ਧੰਨਵਾਦ ਵੀ ਕਰੋ। ਕਿਉਂਕਿ ਜਿਹੜੇ ਹਾਣ ਭਾਗ ਜਗਾ ਦੇਣ, ਉਹ ਹਰ ਕਿਸੇ ਨੂੰ ਨਹੀਂ ਮਿਲਦੇ।

ਸੁਗਮ ਬਡਿਆਲ 🌻 ♥️
Instagram @sugam_badyal 

August 01, 2025

ਮਰਦ

ਮਰਦ ਰੋਂ ਨਹੀਂ ਸਕਦੇ
ਕਹਿੰਦੇ ਨੇ ਮਰਦ ਰੋਂਦੇ ਨਹੀਂ,
ਓਹ ਤਾਂ ਪੱਥਰ ਬਣ ਜਾਂਦੇ ਨੇ।
ਦਿਲ 'ਚ ਦਰਦ ਵੀ ਹੋਵੇ ਤਾਂ,
ਚੁੱਪ ਕਰਕੇ ਸਹਿ ਜਾਂਦੇ ਨੇ।

ਅੱਖਾਂ ਚ ਪਾਣੀ ਆਉਂਦਾ ਏ,
ਪਰ ਓਹ ਮੂੰਹ ਛੁਪਾ ਲੈਂਦੇ ਨੇ।
ਮਾਂ-ਬਾਪ ਦੀ ਆਸ ਬਣਕੇ,
ਆਪ ਪਿੱਛੇ ਛੱਡ ਆਉਂਦੇ ਨੇ।

ਮਰਦ ਵੀ ਤਾਂ ਮਨੁੱਖ ਹੁੰਦੇ ਨੇ,
ਉਹਨਾਂ ਵੀ ਅੰਦਰ ਜ਼ਖ਼ਮ ਹੁੰਦੇ ਨੇ।
ਰੋ ਲੈਣ ਦੀ ਇਜਾਜ਼ਤ ਦੇ ਦੋ,
ਕਦੇ ਉਹਨਾਂ ਨੂੰ ਵੀ ਸੁਣ- ਕਹਿ ਲੈਣ ਦਿਓ,
ਅੰਦਰ ਇਕ ਭੂਚਾਲ ਦੀ ਕਿਸ਼ਤੀ ਨੂੰ
ਅੱਖਾਂ ਦੇ ਕਿਨਾਰਿਆਂ ਤੇ ਖਹਿ ਲੈਣ ਦਿਓ,
ਮਰਦ ਨੂੰ ਵੀ ਰੋ ਲੈਣ ਦਿਓ।

ਸੁਗਮ ਬਡਿਆਲ 
Instagram @sugam_badyal

July 18, 2025

ਇਸ਼ਕ ਡੂੰਘਾ Ishq Doonga

ਇਸ਼ਕ ਜੇ ਡੂੰਘਾ ਹੋਵੇ,
ਤਾਂ ਗੱਲਾਂ ਖਾਮੋਸ਼ ਹੁੰਦੀਆਂ ਨੇ,
ਤੇ ਦਿਲ, ਨਜ਼ਰਾਂ ਦੀ ਝਿੱਲਮਿੱਲ ਵਿੱਚ
ਲਫ਼ਜ਼ਾਂ ਤੋਂ ਵੱਧ ਇਜ਼ਹਾਰ ਕਰਦਾ ਹੈ।

ਸੁਗਮ ਬਡਿਆਲ 

July 17, 2025

ਮੈਨੂੰ ਕੀ ਚੁੱਭਦਾ ਹੈ? What bothers you and why?

What bothers you and why?

ਇਕ ਕਵੀ ਹੋਣ ਦੇ ਨਾਤੇ,
ਮੈਨੂੰ ਉਹ ਸੱਚ ਚੁਭਦੇ ਹਨ ਜੋ ਤਕੜੇ ਹਨ ਛੰਦਾਂ ਲਈ,
ਉਹ ਲਫ਼ਜ਼ ਜੋ ਬੰਦ ਦਿਮਾਗਾਂ ਵਿੱਚ ਦੱਬ ਜਾਂਦੇ ਹਨ,
ਉਹ ਡਰ ਕਿ ਮੇਰੀਆਂ ਭਾਵਨਾਵਾਂ
ਸੁਣਨ ਤੋਂ ਪਹਿਲਾਂ ਹੀ ਛਾਣ ਲਈਆਂ ਜਾਣਗੀਆਂ।

ਇਕ ਬੱਚੀ ਹੋਣ ਦੇ ਨਾਤੇ,
ਮੈਨੂੰ ਉਹ ਸਵਾਲ ਚੁਭਦੇ ਹਨ
ਜਿਨ੍ਹਾਂ ਦੇ ਜਵਾਬ ਕਦੇ ਮਿਲੇ ਨਹੀਂ,
ਅਤੇ ਉਹ ਜਵਾਬ ਵੀ,
ਜਿਨ੍ਹਾਂ ਨੂੰ ਪੁੱਛਣ ਲਈ ਮੈਂ ਬਹੁਤ ਛੋਟੀ ਸੀ।

ਇਕ ਧੀ ਹੋਣ ਦੇ ਨਾਤੇ,
ਮੈਨੂੰ ਉਹ ਸੁਪਨੇ ਚੁਭਦੇ ਹਨ ਜੋ
ਰਿਵਾਜਾਂ ਦੀ ਚਾਦਰ ਓੜ ਕੇ ਭੁਲਾ ਦਿੱਤੇ,
ਉਹ ਖਾਹਿਸ਼ਾਂ ਜੋ ਮੈਨੂੰ ਬਿਨਾਂ ਪੁੱਛੇ ਤਬਾਹ ਕਰ ਦਿੱਤੀਆਂ,

ਇਕ ਪਤਨੀ ਹੋਣ ਦੇ ਨਾਤੇ,
ਮੈਨੂੰ ਉਹ ਪਿਆਰ ਚੁਭਦਾ ਹੈ ਜੋ
ਆਗਿਆਕਾਰਤਾ ਅਤੇ ਚੁੱਪੀ ‘ਚ ਤੁੱਲ ਜਾਂਦਾ ਹੈ,
ਅੰਦਰ ਹੀ ਅੰਦਰ ਗੁੱਸੇ ਦੀ ਅੱਗ ਵਿਚ ਸੜ ਕੇ
ਸੁਆਹ ਹੋ ਜਾਂਦੀ ਹਾਂ ਪਰ ਫ਼ਿਰ ਵੀ ਭੂਮਿਕਾਵਾਂ ਨਿਭਾ ਕੇ
ਸ਼ਾਂਤੀ ਰੱਖਣ ਦੀ ਕੋਸ਼ਿਸ਼ ਕਰਦੀ ਹਾਂ,

ਇਕ ਮਾਂ ਹੋਣ ਦੇ ਨਾਤੇ,
ਮੈਨੂੰ ਇਹ ਡਰ ਚੁਭਦਾ ਹੈ ਕਿ ਮੇਰਾ ਬੱਚਾ
ਇੱਕ ਅਜਿਹੀ ਦੁਨੀਆ ‘ਚ ਵੱਡਾ ਹੋਵੇਗਾ
ਜੋ ਅਜੇ ਵੀ ਨਰਮੀ ਨੂੰ ਤਾਕਤ
ਅਤੇ ਹਮਦਰਦੀ ਨੂੰ ਹੌਂਸਲੇ ਵਾਂਗ ਅਤੇ ਗੁਣ ਨਹੀਂ ਮੰਨਦੀ।

ਇਕ ਚੰਗੇ ਭਵਿੱਖ ਦੇ ਲਈ,
ਮੈਂ ਇਹ ਸੋਚ ਕੇ ਘਬਰਾਉਂਦੀ ਹਾਂ ਕਿ
ਕੀ ਕਦੇ ਅਜਿਹਾ ਸਮਾਂ ਆਵੇਗਾ
ਜਿੱਥੇ ਮੈਂ ‘ਆਪ’ ਘੱਟ ਹੋਏ ਬਿਨਾਂ ਖਿੱਲ ਸਕਾਂ,
ਜਿੱਥੇ ਮੈਨੂੰ ਸਿਰਫ਼ ਭੂਮਿਕਾ ਨਹੀਂ,
ਇਕ ਪੂਰੀ ਹਸਤੀ ਵਜੋਂ ਵੇਖਿਆ ਜਾਵੇਗਾ।

ਇੱਕ ਪੇਸ਼ੇਵਰ ਔਰਤ ਹੋਣ ਦੇ ਨਾਤੇ,
ਮੈਨੂੰ ਉਹ ਤੋਲ ਚੁਭਦੀ ਹੈ
ਜੋ ਹਮੇਸ਼ਾਂ ਮੇਰੇ ਖਿਲਾਫ ਝੁਕੀ ਰਹਿੰਦੀ ਹੈ —
ਚਾਹੇ ਉਹ ਅਹੰਕਾਰ ਤੇ ਸਵੀਕਾਰਨ ਦੇ ਵਿਚਕਾਰ ਹੋਵੇ,
ਲੀਡਰ ਬਣ ਕੇ ਵੀ “ਕੱਚੀ ਸੜਕ” ਰਹਿ ਗਈ।
ਕਿਉੁਂਕਿ ਮੈਂ ਔਰਤ ਹਾਂ ਮਰਦ ਦੀ ਪ੍ਰੀਭਾਸ਼ਾ ਚ
ਔਰਤ ਮਰਦ ਤੋਂ ਇੱਕ ਕਦ ਛੋਟੀ ਰਹਿੰਦੀ ਹੈ,
ਉਹ ਕੱਚ ਦੀ ਛੱਤ ਵੀ ਚੁਭਦੀ ਹੈ
ਜਿਸਨੂੰ ਅਸਮਾਨ ਵਰਗਾ ਦਿਖਾਇਆ ਜਾਂਦਾ ਹੈ।

ਸੁਗਮ ਬਡਿਆਲ

                          ਇਕ ਔਰਤ ਹੋਣ ਦੇ ਨਾਤੇ

July 11, 2025

ਇਸ਼ਕ ਡੂੰਘਾ Ishq doonga

ਇਸ਼ਕ ਜੇ ਡੂੰਘਾ ਹੋਵੇ,
ਤਾਂ ਗੱਲਾਂ ਖਾਮੋਸ਼ ਹੁੰਦੀਆਂ ਨੇ,
ਤੇ ਦਿਲ, ਨਜ਼ਰਾਂ ਦੀ ਝਿੱਲਮਿੱਲ ਵਿੱਚ
ਲਫ਼ਜ਼ਾਂ ਤੋਂ ਵੱਧ ਇਜ਼ਹਾਰ ਕਰਦਾ ਹੈ।

ਸੁਗਮ
 

June 23, 2025

ਕਾਇਨਾਤ

ਚਿੱਟੀ ਚਾਦਰ ਅਸਮਾਨ ਨੂੰ
ਧਰਤੀ ਲਾਲ ਵਿਆਹੀ,

ਹਰੇ ਰੰਗ ਫੁਲਕਾਰੀ ਉੱਤੇ
ਰੁੱਤਾਂ ਨੇ ਖੁਸ਼ੀ ਮਨਾਈ।

ਬਦਲਾਂ ਦਾ ਘੁੰਡ ਕੱਢ
ਚੰਨ ਸੂਰਜ ਦੀ ਬਿੰਦੀ
ਮੱਥੇ ਸਜਾਈ।

ਇਸ਼ਕ ਦੀ ਰਸਮ ਸੀ,
ਰੱਬ 'ਬਾਬਲ' ਨੇ
ਸੱਜਣ, ਕਾਇਨਾਤ ਵਿਆਹੀ।

ਸੁਗਮ ਬਡਿਆਲ 

Instagram: sugam_badyal


 https://sugambadyal.blogspot.com/

June 16, 2025

ਮੇਰੀ ਮਾਂ ਦੀਆਂ ਚੂੜੀਆਂ

ਮੇਰੀ ਮਾਂ ਦੀਆਂ ਚੂੜੀਆਂ ਦੀ ਖਨਕਾਰ

ਮੇਰੀ ਮਾਂ ਦੀ ਚੂੜੀਆਂ ਦੀ ਖਨਕਾਰ ਤੋਂ ਹੀ
ਮੈਨੂੰ ਪਤਾ ਲੱਗ ਜਾਂਦਾ – "ਮੇਰੀ ਮਾਂ ਆ ਰਹੀ ਏ।"
ਬੇਸ਼ੱਕ, ਉਹਦੇ ਨਾਲ ਦੀ ਗੁਆਂਢਣ ਨੇ ਵੀ
ਓਹੋ ਜਿਹੀਆਂ ਚੂੜੀਆਂ ਪਾਈਆਂ ਹੁੰਦੀਆਂ,
ਪਰ ਮਾਂ ਵਾਲੀ ਖਨਕ...
ਓਸ ਵਿੱਚ ਮਿਠਾਸ ਸੀ, ਮੇਹਰ ਸੀ,
ਜਿਵੇਂ ਦੁਆਵਾਂ ਚ ਰਲਿਆ ਰੱਬ ਹੋਵੇ।

ਮਾਂ ਦੀ ਖਨਕ – ਇੱਕ ਸੁਰ,
ਜੋ ਸਿਰਫ ਬੱਚਾ ਹੀ ਸਮਝ ਸਕਦਾ ਏ,
ਬਾਕੀ ਸਭ ਲਈ,
ਉਹ ਸਿਰਫ਼ ਚੂੜੀਆਂ ਦੀ ਆਵਾਜ਼ ਹੁੰਦੀ ਏ।

ਸੁਗਮ ਬਡਿਆਲ 🌻 

June 14, 2025

ਬੇਵਕਤ ਵਕਤ

ਵਕਤ, ਵਾਦੇ, ਸੁਪਨੇ ਸਫਰ ਪੂਰੇ ਕਰਨ ਤੱਕ
ਆਪਣਾ ਵਜੂਦ ਬਦਲ ਗਏ ਹੁੰਦੇ ਹਨ।

ਤੇ ਬੇਵਕਤੀ ਰੋਟੀ ਕਿਸੇ ਨੂੰ ਸੁਆਦ ਨਹੀਂ ਲੱਗਦੀ।


ਸਮਝੌਤਿਆਂ ਦੀਆਂ ਥਪਕੀਆਂ ਨਾਲ
ਅਕਸਰ ਅਰਮਾਨ ਸੁੱਤੇ ਰਹਿ ਜਾਂਦੇ ਨੇ।
ਤੇ ਜਦੋਂ ਸੁਪਨਾ ਪੂਰਾ ਹੁੰਦਾ ਏ,
ਓਹੀ ਸੂਰਜ ਥਕ ਕੇ ਢਲ ਜਾਂਦਾ ਏ।

ਸੁਗਮ ਬਡਿਆਲ 🌻 

ਔਰਤਾਂ ਦੇ ਕੰਮ" ਅਤੇ "ਮਰਦ ਦੀ ਈਗੋ

ਔਰਤਾਂ ਦੇ ਕੰਮ" ਅਤੇ "ਮਰਦ ਦੀ ਈਗੋ"

ਅੱਜ ਕੱਲ੍ਹ ਦਾ ਜਮਾਨਾ ਤਾਂ ਮਿਲ ਕੇ ਚੱਲਣ ਦਾ ਆ,
ਪਰ ਅਜੇ ਵੀ ਕਈਆਂ ਦੇ ਦਿਮਾਗ 'ਚ
"ਔਰਤਾਂ ਦੇ ਕੰਮ" ਅਤੇ "ਮਰਦ ਦੀ ਈਗੋ" ਵੱਸਦੀ ਹੈ।
"ਇਹ ਔਰਤਾਂ ਦੇ ਕੰਮ ਨੇ", "ਮਰਦ ਨਹੀਂ ਕਰੇਗਾ",
ਕੋਈ ਮੁੰਡੇ ਦੇ ਹੱਥ ਚ ਬਰਤਨ ਦੇਖੇਗਾ, ਕੀ ਕਹੇਗਾ,
ਨਾਲ ਮਿਲਕੇ ਉਹ ਕੱਪੜੇ ਛੱਤ ਤੇ ਸੁਕਾਏਗਾ, ਕੋਈ ਕੀ ਕਹੇਗਾ,
ਹਾਲੇ ਵੀ ਇਹ ਅਹੰਕਾਰ ਕਈਆਂ ਦੇ ਮਨ ਵੱਸਦੇ ਹਨ।

ਫਿਰ ਕਹਿੰਦੇ ਨੇ –
"ਸਾਡੀ ਔਲਾਦ ਸਾਨੂੰ ਪਾਣੀ ਨਹੀਂ ਪੁੱਛਦੀ…"
"ਕੀ ਤੁਸੀਂ ਕਦੇ ਆਪਣੇ ਪੁੱਤ ਨੂੰ ਸਿਖਾਇਆ ਸੀ?
ਮਾਂ ਨੂੰ ਜੇ ਧੀ ਦੀ ਥਾਂ ਉੱਠ ਕੇ ਪੁੱਤ ਨੇ ਪਾਣੀ ਪਿਲਾਇਆ
ਤਾਂ ਮਰਦਾਨਗੀ ਦੀ ਤੋਹਮਤ ਨਹੀਂ ਹੋਵੇਗੀ,"

'ਜੇ ਆਪਣੇ ਘਰ ਦੀ ਔਰਤ ਨਾਲ ਕੰਮ ਕਰਾਉਣ ਵਿਚ
ਸ਼ਰਮ ਮਹਿਸੂਸ ਹੋ ਰਹੀ ਹੈ , ਤਾਂ ਪੱਕੀ ਰੋਟੀ ਖਾਂਦੇ ਵੀ ਕਰੋ',

ਮਰਦ 9 ਤੋਂ 6 ਦੀ ਡਿਊਟੀ 'ਚ ਥੱਕ ਜਾਂਦਾ ਹੈ,
ਪਰ ਔਰਤ 9 ਤੋਂ 6 ਵੀ ਕੰਮ ਕਰਦੀ ਹੈ,
6 ਤੋਂ 9 ਵੀ ਸਿਰਫ਼ ਕੰਮ ਕਰਦੀ ਰਹਿੰਦੀ ਹੈ,
ਉਹ ਥੱਕਦੀ ਥੋੜ੍ਹੀ ਹੈ! ਉਹ ਮਸ਼ੀਨ ਹੈ,
ਨਾ ਓਹ ਕਹਿ ਸਕਦੀ ਹੈ, ਨਾ ਥੱਕ ਸਕਦੀ,
ਕਿਉਂਕਿ ਓਹ ਠਾਠ ਬਾਠ ਨਾਲ ਲਿਆਂਦੀ "ਨੌਕਰਾਣੀ" ਹੈ,

ਉਹ ਧੀ ਸਿਰਫ ਆਪਣੇ ਮਾਪਿਆਂ ਦੀ ਹੁੰਦੀ ਹੈ,
ਬਾਕੀ ਸਭ ਦੀਆਂ ਤਾਂ 'ਧੀ' ਕਹਿਣ ਦੀ ਗੱਲ ਹੈ, 
ਬਾਕੀ ਨੂੰਹ. ਜਾਂ ਜੀਵਨਸਾਥੀ ਨਹੀਂ,
ਸਿਰਫ਼ ਪੋਤੇ ਪੋਤੀਆਂ ਦੀ ਮਾਂ ਬਣਨ ਲਈ ਚੁਣੀ ਜਾਂਦੀ ਹੈ,

ਜੇ ਕਹਿ ਦੇਵੇ – “ਮੈਂ ਥੱਕ ਗਈ ਹਾਂ”,
ਉਹਨੂੰ ਕਿਹਾ ਜਾਂਦਾ – “ਨੌਕਰੀ ਛੱਡ ਦੇ”,
ਏਹ ਬੋਲਣ ਤੇ ਹੀ ਬੁਰੀ ਲੱਗਣ ਲੱਗਦੀ ਹੈ, 
ਜਦੋਂ ਤਕ ਨਹੀਂ ਕਿਹਾ 'ਚੰਗੀ ਹੈ '
ਪਰ ਇਹ ਨਹੀਂ ਕਿਹਾ ਜਾਂਦਾ –
"ਚਲ ਕੋਈ ਨਾ, ਅਸੀਂ ਤੇਰੇ ਨਾਲ ਖੜੇ ਹਾਂ,
ਜਿੱਥੇ ਤੂੰ ਥੱਕੀ, ਉੱਥੇ ਅਸੀਂ ਤੇਰਾ ਸਹਾਰਾ ਬਣਾਂਗੇ।”
ਉਹ ਲੰਬਾ ਸਫਰ ਤੈਅ ਕਰ ਹੀ ਨਹੀਂ ਸਕੇਗਾ
ਜੋ ਤੁਹਾਡੇ ਲਈ ਸਟੈਂਡ ਹੀ ਨਾ ਲੈ ਸਕੇ,

ਮਿਲ ਕੇ ਚੱਲਣ ਦੀ ਲੋੜ ਸਿਰਫ਼ ਰਾਹਾਂ ਲਈ ਨਹੀਂ,
ਘਰਾਂ ਵਿੱਚ ਵੀ ਬਰਾਬਰੀ ਦੀ ਲੋੜ ਹੈ।

ਸੁਗਮ ਬਡਿਆਲ 🌻

June 09, 2025

ਵਕਤ – ਜਿੱਥੇ ਰੋਣਾ ਵੀ ਅੰਦਰ ਹੀ ਰਹਿ ਜਾਂਦਾ ਏ।"

"ਵਕਤ – ਜਿੱਥੇ ਰੋਣਾ ਵੀ ਅੰਦਰ ਹੀ ਰਹਿ ਜਾਂਦਾ ਏ।"


ਚੁੱਪ ਚੰਦਰੀ 'ਚ ਗੁੰਮ ਹਾਲਾਤ ਹੋ ਜਾਂਦੇ ਨੇ,
ਵਕਤ ਦੇ ਹਿਸਾਬ ਨਾਲ ਜਜ਼ਬਾਤ ਹੋ ਜਾਂਦੇ ਨੇ।

ਤੂੰ ਹੁਣ ਬਦਲ ਗਏਂ,
ਸਭ ਦੇ ਸਾਡੇ ਲਈ ਅਲਫਾਜ਼ ਹੋ ਜਾਂਦੇ ਨੇ।

ਬਦਲ ਜਾਣ ਦੀ ਵਜ੍ਹਾ ਕੋਈ ਨੀ ਪੁੱਛਦਾ,
ਐਵੇਂ ਖੁਦ ਹੀ ਪ੍ਰੇਸ਼ਾਨ ਕਰਦੇ ਨੇ, ਖੁਦ ਹੀ ਸਵਾਲ ਕਰਦੇ ਨੇ।

ਮੁਸਕਾਨਾਂ ਦੇ ਪਿੱਛੇ ਕਈ ਦੁੱਖ ਛੁਪਾਏ ਜਾਂਦੇ,
ਰੋਣਾ ਵੀ ਅਕਸਰ ਅੱਖਾਂ ਵਿੱਚ ਹੀ ਸੁੱਕ ਜਾਂਦੇ।

ਕੋਈ ਪੁੱਛੇ ਵੀ ਨਾ “ਕੀ ਹੋਇਆ?”,
ਕਿਉਂਕਿ ਇੱਥੇ ਦੁੱਖ ਵੀ ਸਮੇਂ ਨਾਲ ਹੀ ਗੁੰਮ ਹੋ ਜਾਂਦੇ ਨੇ।

ਸੱਚ ਪੁੱਛ,
ਵਕਤ ਉਹ ਜਗ੍ਹਾ ਏ –
ਜਿੱਥੇ ਰੋਣਾ ਵੀ ਅੰਦਰ ਹੀ ਰਹਿ ਜਾਂਦਾ ਏ।

ਸੁਗਮ ਬਡਿਆਲ 🌻 

May 29, 2025

ਮਰਦ ਰੋ ਨਹੀਂ ਸਕਦੇ Mard Ro nhi sakde

ਇਸ ਕਵਿਤਾ ਵਿੱਚ ਇਕ ਦੋਹਾਂ ਪਾਸਿਆਂ ਵਾਲੀ ਤਸਵੀਰ ਹੈ — ਸਮਾਜ ਨੇ ਮਰਦ ਤੋਂ ਜਜ਼ਬਾਤ ਖੋਹੇ, ਪਰ ਮਰਦਾਂ ਨੇ ਵੀ ਔਰਤ ਤੋਂ ਅਧਿਕਾਰ ਤੇ ਅਸਤਿਤਵ ਖੋਹ ਲਿਆ।

---
ਮਰਦ ਰੋ ਨਹੀਂ ਸਕਦੇ
ਸਮਾਜ ਦੀ ਰੀਤ ਨੇ ਮਰਦਾਂ ਦਾ ਰੋਣਾ ਖੋਹ ਲਿਆ,
ਤੇ ਮਰਦਾਂ ਨੇ ਆਪਣਾ ਜ਼ੋਰ ਦਿਖਾਉਣ ਲਈ
ਔਰਤ ਦੇ ਹੱਕ, ਸੁਪਨੇ, ਸਤਿਕਾਰ ਖੋਹ ਲਏ।
ਇਕ ਦੁੱਖ ਦੂਜੇ ਦੁੱਖ ਨੂੰ ਜਨਮ ਦੇ ਗਿਆ,
ਇਕ ਬੇਇਨਸਾਫੀ ਨੇ ਦੂਜੀ ਨੂੰ ਖੱਬੀ ਰਾਹ ਵੇਖਾ ਦਿੱਤੀ।

ਮਰਦ ਬਣਿਆ ਲੋਹਾ — ਸਖ਼ਤ, ਠੰਢਾ, ਬੇਰਹਿਮ
ਤੇ ਔਰਤ ਬਣੀ ਮਿੱਟੀ — ਰੋਜ਼ ਸੱਜੀ, ਰੋਜ਼ ਕੁੱਟੀ, ਰੋਜ਼ ਤੋੜੀ ਜੋੜੀ ਗਈ,
ਉਹ ਰੋਣਾ ਚਾਹੁੰਦਾ ਸੀ — ਪਰ "ਮਰਦ ਨਹੀਂ ਰੋਦੇ" ਨੇ ਰਸਤਾ ਰੋਕ ਲਿਆ,
ਉਹ ਉੱਡਣਾ ਚਾਹੁੰਦੀ ਸੀ — ਪਰ "ਘਰ ਦੀ ਲਾਜ" ਨੇ ਫੰਘ ਕੱਟ ਲਏ।

ਕੌਣ ਕਹੇ ਕਿ ਇਕ ਹੀ ਬੇੜੀ 'ਚ ਦੋ ਜਾਨਾਂ ਨਹੀਂ ਡੁੱਬ ਰਹੀਆਂ,
ਇਹ ਪੁਰਾਣੀਆਂ ਸੋਚਾਂ ਦੀਆਂ ਜੰਜੀਰਾਂ ਦੋਵੇਂ ਪਾਸੇ ਤਣੀਆਂ ਨੇ
ਮਰਦ ਵੀ ਰੋਵੇ — ਤਾਂ ਇਨਸਾਨੀਅਤ ਜਿਊਂਦੀ ਏ,
ਔਰਤ ਵੀ ਬੋਲੇ — ਤਾਂ ਆਜ਼ਾਦੀ ਫੁੱਲਾਂ ਵਰਗੀ ਖਿੜਦੀ ਏ।

ਸਮਝੋ ਕਿ ਦੁੱਖ ਦਾ ਕੋਈ ਲਿੰਗ ਨਹੀਂ ਹੁੰਦਾ,
ਤੇ ਇੱਜ਼ਤ ਨੂੰ ਕੋਈ ਜਾਤ ਨਹੀਂ ਚਾਹੀਦੀ।
ਜੇ ਮਰਦ ਰੋ ਸਕਣ,
ਤੇ ਔਰਤ ਸੋਚ ਸਕੇ —
ਤਾਂ ਇਹ ਦੁਨੀਆ ਕੁਝ ਹੋਰ ਹੋਵੇ।

ਸੁਗਮ ਬਡਿਆਲ 

May 27, 2025

andhvishvas ਅੰਧ ਵਿਸ਼ਵਾਸ

ਅੰਧ ਵਿਸ਼ਵਾਸ, ਆਤਮਕ ਪ੍ਰਕਿਰਿਆ, ਸਿੱਖਿਆ ਤੇ ਭਵਿੱਖ

ਸਮਾਜਿਕ ਤੌਰ 'ਤੇ ਅਸੀਂ ਅਜੇ ਵੀ ਕਈ ਥਾਵਾਂ 'ਤੇ ਅੰਧ ਵਿਸ਼ਵਾਸ ਦੇ ਚੰਗਲ ਵਿੱਚ ਫਸੇ ਹੋਏ ਹਾਂ। ਜਦੋਂ ਮਨੁੱਖੀ ਜੀਵਨ ਵਿੱਚ ਅਗਿਆਨਤਾ ਹੋਵੇ, ਤਾਂ ਉਹ ਹਰੇਕ ਚੀਜ਼ ਨੂੰ ਭਰਮ, ਡਰ ਜਾਂ ਰਿਵਾਇਤੀ ਧਾਰਨਾਵਾਂ ਨਾਲ ਜੋੜ ਕੇ ਦੇਖਦਾ ਹੈ। ਅੰਧ ਵਿਸ਼ਵਾਸ ਸਿਰਫ਼ ਮਨੁੱਖੀ ਵਿਕਾਸ ਦੀ ਰੋਕ ਟੋਕ ਨਹੀਂ ਬਣਦਾ, ਇਹ ਸਮਾਜ ਦੇ ਨਵੀਂ ਸੋਚ ਵਾਲੇ ਦਰਵਾਜ਼ੇ ਵੀ ਬੰਦ ਕਰ ਦਿੰਦਾ ਹੈ।

ਅੰਧਵਿਸ਼ਵਾਸ – ਇਹ ਸ਼ਬਦ ਸਿਰਫ਼ ਇੱਕ ਭਰਮ ਨਹੀਂ, ਸਗੋਂ ਸਮਾਜਿਕ ਵਿਕਾਸ 'ਤੇ ਇੱਕ ਰੋਕ ਵੀ ਹੈ। ਅੰਧਵਿਸ਼ਵਾਸ ਦਾ ਅਰਥ ਹੈ – ਬਿਨਾਂ ਤਰਕ, ਲੋਜਿਕ (logic) ਜਾਂ ਸਬੂਤ ਦੇ ਕਿਸੇ ਗੱਲ ਤੇ ਅੰਨ੍ਹੇਵਾਹ ਵਿਸ਼ਵਾਸ ਕਰ ਲੈਣਾ। ਇਹ ਵਿਸ਼ਵਾਸ ਅਕਸਰ ਡਰ, ਅਗਿਆਨਤਾ ਜਾਂ ਰਿਵਾਇਤਾਂ ਦੇ ਆਧਾਰ 'ਤੇ ਬਣੇ ਹੁੰਦੇ ਹਨ।
ਸਿੱਖਿਆ ਦੀ ਕਮੀ ਨਾਲ ਲੋਕ ਸਹੀ ਅਤੇ ਗਲਤ ਵਿਚ ਫ਼ਰਕ ਨਹੀਂ ਕਰ ਸਕਦੇ।
ਅਣਜਾਣ ਗੱਲਾਂ ਤੋਂ ਡਰ ਕੇ ਲੋਕ ਅਜਿਹੀਆਂ ਧਾਰਨਾਵਾਂ 'ਚ ਵਿਸ਼ਵਾਸ ਕਰ ਲੈਂਦੇ ਹਨ।
ਸਮਾਜਕ ਦਬਾਅ – "ਲੋਕ ਕੀ ਕਹਿਣਗੇ?" ਦੇ ਚੱਕਰ 'ਚ ਅਨੇਕ ਰਿਵਾਇਤਾਂ ਨਿਭਾਈ ਜਾਂਦੀਆਂ ਹਨ।
ਕੁਝ ਢਾਂਚੇ ਅੰਧਵਿਸ਼ਵਾਸ ਨੂੰ ਆਸਥਾ ਦੇ ਰੂਪ 'ਚ ਪੇਸ਼ ਕਰਦੇ ਹਨ। ਜਿਸ ਕਾਰਨ ਨਿੱਜੀ ਵਿਕਾਸ ਰੁਕ ਜਾਂਦਾ ਹੈ।
ਆਰਥਿਕ ਅਤੇ ਸਿਹਤ ਸੰਬੰਧੀ ਨੁਕਸਾਨ ਹੁੰਦੇ ਹਨ । ਉਦਾਹਰਣ  ਦੇ ਤੌਰ ਤੇ ਝੂਠੇ ਪੰਡਿਤਾਂ ਦੇ ਭਰਮ ਵਿੱਚ ਪੈ ਜਾਂਦੇ ਹਨ, ਜਿਨ੍ਹਾਂ ਕਾਰਨ ਲੋਕਾਂ ਨੂੰ ਆਰਥਿਕ, ਮਾਨਸਿਕ ਜਾਂ ਸਮਾਜਿਕ ਨੁਕਸਾਨ ਹੁੰਦਾ ਹੈ। ਸਮਾਜ ਵਿੱਚ ਡਰ ਅਤੇ ਵਿਭਾਜਨ ਪੈਦਾ ਹੁੰਦਾ ਹੈ। ਸ਼ਹਿਰਾਂ ਦੇ ਮੁਕਾਬਲੇ ਅੰਧਵਿਸ਼ਵਾਸ ਪਿੰਡਾਂ ਵਿੱਚ ਵੱਧ ਹੈ।

ਪਿੰਡਾਂ ਵਿੱਚ ਅੰਧਵਿਸ਼ਵਾਸ ਦੇ ਕਾਰਨ

1. ਅਣਪੜ੍ਹਤਾ ਅਤੇ ਤਰਕ ਦੀ ਘਾਟ
ਜਦ ਤੱਕ ਮਨ ਵਿੱਚ ਗਿਆਨ ਨਹੀਂ ਹੋਵੇਗਾ, ਤਦ ਤੱਕ ਪੰਡਿਤਾਂ ਦੇ ਆਖੇ ਹੋਏ ਉਪਾਏ, ਜਾਦੂ-ਟੋਨੇ, ਪੂਰਬਲੇ ਕਰਮਾਂ ਦੇ ਨਾਂ 'ਤੇ ਲੋਟੇ-ਚਮਚੇ ਹਿਲਦੇ ਰਹਿਣਗੇ।

2. ਰਿਵਾਇਤੀ ਸੋਚ
ਪੁਰਾਣੀਆਂ ਧਾਰਨਾਵਾਂ, ਕਹਾਣੀਆਂ ਅਤੇ ਵੱਡਿਆਂ ਦੀਆਂ ਆਖਾਂ ਬਿਨਾਂ ਸਵਾਲ ਕੀਤੇ ਮੰਨ ਲਈ ਜਾਂਦੀਆਂ ਹਨ। "ਸਾਡੇ ਪੂਰਵਜ ਵੀ ਐਹੀ ਕਰਦੇ ਆਏ ਹਨ" – ਇਹ ਲਾਈਨ ਅਜੇ ਵੀ ਅਕਸਰ ਸੁਣੀ ਜਾਂਦੀ ਹੈ।

3. ਡਰ – ਰੱਬ, ਭੂਤ, ਕਿਸਮਤ
ਕਿਸੇ ਦੀ ਬੀਮਾਰੀ, ਘਰ ਵਿੱਚ ਕਲੇਸ਼, ਜਾਂ ਵਿਆਹ ਵਿੱਚ ਰੁਕਾਵਟ ਆਉਣ 'ਤੇ ਕਿਹਾ ਜਾਂਦਾ – "ਕਿਸੇ ਨੇ ਬੰਧਵਾਇਆ ਹੋਇਆ", "ਪਤਿਹਾਰਾ ਕਰਵਾਓ", "ਗ੍ਰਹਿ ਨਾਸ਼ੀਕ ਹਨ" – ਇਹੀ ਤਰਕ ਵਿਹੀਣ ਸਲਾਹਾਂ ਲੋਕ ਪੰਡਿਤਾਂ ਕੋਲੋਂ ਲੈਣ ਲੱਗ ਪੈਂਦੇ ਹਨ।

4. ਢੋਂਗੀ ਬਾਬਿਆਂ ਦੀ ਪ੍ਰਭਾਵਸ਼ੀਲਤਾ
ਪਿੰਡਾਂ ਵਿੱਚ ਅਜਿਹੇ ਢੋਂਗੀ ਧਾਰਮਿਕ ਪੈਰੋਕਾਰ ਹੋਰ ਵੀ ਅੰਧਵਿਸ਼ਵਾਸ ਨੂੰ ਵਧਾਉਂਦੇ ਹਨ। ਉਹ ਲੋਕਾਂ ਦੀ ਮਾਨਸਿਕ ਕਮਜ਼ੋਰੀ ਅਤੇ ਡਰ ਦਾ ਫਾਇਦਾ ਚੁੱਕਦੇ ਹਨ।

5 ਸੱਚੀ ਆਤਮਕਤਾ ਤੋਂ ਭਟਕਾਅ
ਧਰਮ ਦਾ ਮਤਲਬ ਆਤਮ-ਸੋਧਨ ਹੈ, ਨਾ ਕਿ ਪੈਸਾ ਲਾ ਕੇ ਹਵਾਵਾਂ ਵਿਚ ਹੱਲਣ ਵਾਲੇ ਉਪਾਏ। ਅਫ਼ਸੋਸ, ਲੋਕ ਰੱਬ ਨੂੰ ਆਪਣੇ ਮਨ ਦੀ ਲੀਲਾਵਾਂ ਨਾਲ ਜੋੜ ਕੇ, ਪੰਡਿਤਾਂ ਨੂੰ ਰੱਬ ਦਾ ਦਰਬਾਨ ਮੰਨ ਬੈਠਦੇ ਹਨ।

5. ਜਾਣਕਾਰੀ ਦੀ ਕਮੀ
ਸੂਚਨਾ ਅਤੇ ਮੀਡੀਆ ਦੀ ਪਹੁੰਚ ਵੀ ਕਈ ਪਿੰਡਾਂ ਵਿੱਚ ਘੱਟ ਹੁੰਦੀ ਹੈ। ਨਵੇਂ ਵਿਚਾਰਾਂ ਅਤੇ ਵਿਗਿਆਨਕ ਜਾਣਕਾਰੀ ਉੱਥੇ ਜਾ ਹੀ ਨਹੀਂ ਪਾਉਂਦੀ।

6. ਔਰਤਾਂ ਤੇ ਵਿਸ਼ੇਸ਼ ਪ੍ਰਭਾਵ
ਕਈ ਵਾਰ ਪਿੰਡਾਂ ਵਿੱਚ ਔਰਤਾਂ ਨੂੰ ਅੰਧਵਿਸ਼ਵਾਸ ਦੇ ਨਾਂ 'ਤੇ ਤਾਣੀ-ਬਾਣੀ ਜਾਂ ਤਿੜਕਾਂ ਦਾ ਸਾਹਮਣਾ ਕਰਨਾ ਪੈਂਦਾ ਹੈ – ਜਿਵੇਂ ਕਿ "ਚੁੜੈਲ" ਕਹਿ ਦੇਣਾ, ਜਾਂ ਪੀੜਾਵਾਂ ਨੂੰ ਭੂਤਾਂ ਨਾਲ ਜੋੜਨਾ। ਜਾਂ ਇੰਝ ਵਿਹਾਰ ਹੋ ਗਏ ਹਨ ਕਿ ਲੋਕ ਸ਼ੋਸ਼ਲ ਮੀਡੀਆ ਨਾਲ ਵੀ ਗਲਤ ਜਾਣਕਾਰੀ ਦਿੰਦੇ ਹਨ, ਜਿਨ੍ਹਾਂ ਨੂੰ ਘਰੇਲੂ  ਔਰਤਾਂ ਬੜੀ ਅਹਿਮ ਗੱਲ ਮੰਨ ਕੇ ਵੇਖਦੀਆਂ ਹਨ ਅਤੇ ਬੇਬੁਨਿਆਦ ਜਾਣਕਾਰੀਆਂ ਅੱਗੇ ਅੱਗੇ ਵਧਾਉਂਦੀਆਂ ਹਨ।

ਇਹ ਵਿਸ਼ਵਾਸ ਕਈ ਵਾਰੀ ਆਸਥਾ ਨਾਲ ਨਹੀਂ, ਸਗੋਂ ਅਣਜਾਣ ਡਰ, ਭਰਮ ਅਤੇ ਅਸਹਾਇਤਾ ਨਾਲ ਜੁੜਿਆ ਹੁੰਦਾ ਹੈ।

ਨਤੀਜਾ...? ਘਰ ਦੀ ਆਮਦਨ ਪੰਡਿਤਾਂ ਦੇ 'ਚੜਾਵੇ' ਚ ਲੱਗ ਜਾਂਦੀ ਹੈ
ਸਮੱਸਿਆ ਦਾ ਅਸਲ ਹੱਲ ਨਹੀਂ ਲੱਭਦਾ। ਅੰਧਵਿਸ਼ਵਾਸ ਵਧਦਾ ਹੈ। ਨਵੇਂ ਪੀੜ੍ਹੀਆਂ ਵੀ ਉਹੀ ਰਸਤੇ 'ਤੇ ਲੱਗ ਜਾਂਦੀਆਂ ਹਨ
ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਸਿੱਖਿਆ ਅਤੇ ਤਰਕ ਨਾਲ ਜੀਵਨ ਦੇ ਮੁੱਦੇ ਸੁਲਝਾਏ ਜਾਣ। ਵਿਗਿਆਨਕ ਸੋਚ ਨੂੰ ਅਪਣਾਇਆ ਜਾਏ। ਸੱਚੀ ਆਤਮ-ਸੋਧ ਵੱਲ ਵਧਣਾ – ਜੋ ਆਪਣੇ-ਆਪ ਦੇ ਅੰਦਰੋਂ ਹੀ ਜਾਗਰੂਕਤਾ ਦੇਂਦੀ ਹੈ। ਭਰਮਾਂ ਦੀ ਥਾਂ ਗਿਆਨ ਅਤੇ ਸਹੀ ਸਲਾਹ ਲੈਣੀ।

ਆਤਮਕ ਜੀਵਨ ਕਿਸੇ ਧਰਮ ਜਾਂ ਰਸਮ-ਰਿਵਾਜ ਦੀ ਪਾਬੰਦ ਨਹੀਂ, ਇਹ ਤਾਂ ਅੰਦਰੂਨੀ ਖੋਜ, ਸੱਚਾਈ ਦੀ ਪਹਿਚਾਣ ਅਤੇ ਅਸਲੀ ਸੁੱਖ ਦੀ ਪ੍ਰਾਪਤੀ ਦੀ ਯਾਤਰਾ ਹੈ। ਪਰ ਅਫ਼ਸੋਸ, ਬਹੁਤ ਵਾਰੀ ਲੋਕ ਰੂਹਾਨੀਅਤ ਨੂੰ ਅੰਧ ਵਿਸ਼ਵਾਸ ਨਾਲ ਗਲ਼ਤ ਤਰੀਕੇ ਨਾਲ ਜੋੜ ਦਿੰਦੇ ਹਨ। ਸੱਚੀ ਆਤਮਕਤਾ ਅੰਦਰੂਨੀ ਜਾਗਰੂਕਤਾ, ਦਇਆ, ਸੱਚਾਈ ਅਤੇ ਗਿਆਨ ਦੇ ਰਾਹੀਂ ਆਉਂਦੀ ਹੈ – ਨਾ ਕਿ ਡਰ ਜਾਂ ਧਾਰਮਿਕ ਵਿਵਸਥਾਵਾਂ ਦੇ ਆਧਾਰ ਤੇ।

ਭਵਿੱਖ ਉਹੀ ਹੋਵੇਗਾ ਜੋ ਅਸੀਂ ਅੱਜ ਚੁਣਾਂਗੇ। ਜੇ ਅਸੀਂ ਅੰਧ ਵਿਸ਼ਵਾਸ ਨੂੰ ਛੱਡ ਕੇ ਗਿਆਨ, ਤਰਕ ਅਤੇ ਸੱਚੀ ਆਤਮਕ ਜੀਵਨ ਦੀ ਦਿਸ਼ਾ ਵਿੱਚ ਵਧਾਂਗੇ, ਤਾਂ ਇੱਕ ਪ੍ਰਗਤੀਸ਼ੀਲ ਤੇ ਸੰਵੇਦਨਸ਼ੀਲ ਸਮਾਜ ਬਣੇਗਾ। ਨਹੀਂ ਤਾਂ ਅਣਜਾਣ ਡਰ ਅਤੇ ਝੂਠੀ ਆਸਰਾ ਲੈ ਕੇ ਚੱਲਣਾ ਸਾਡੀ ਪੀੜੀ ਨੂੰ ਵੀ ਅੰਧਕਾਰ ਵੱਲ ਧੱਕੇਗਾ। ਰੱਬ ਦੀ ਪਹੁੰਚ ਕਦੇ ਵੀ ਦਾਨ-ਪੁਣ, ਜਾਪ ਜਾਂ ਪੰਡਿਤਾਂ ਦੀ ਸਿਫਾਰਸ਼ ਨਾਲ ਨਹੀਂ – ਸਗੋਂ ਸਾਫ ਨੀਅਤ, ਚੰਗੇ ਕਰਮ ਅਤੇ ਗਿਆਨ ਨਾਲ ਹੁੰਦੀ ਹੈ।

ਜੇ ਪੰਡਿਤ ਜਾਣੇ ਭਵਿੱਖ ਸਾਰਾ,
ਮੌਤ ਕਿਉਂ ਆਵੇ ਘਰ ਦੇ ਦੁਆਰ?
ਜੇ ਕਰਮਾਂ ਦੀ ਗੱਲ ਉਹ ਜਾਣੇ,
ਧੀ ਉਹਦੀ ਵਿਧਵਾ ਕਿਉਂ ਬਣੇ?

ਚੱਕਰ, ਤਾਰਿਆਂ ਦੀ ਲੀਖ ਭਰੇ,
ਅੰਦਰ ਖੁਦ ਦੇ ਅੰਨ੍ਹੇ ਢੇਰ।
ਹੋਰਾਂ ਨੂੰ ਦੇਵੇ ਨਸੀਬ ਦੀ ਰਾਹ,
ਆਪਣੀ ਨਸੀਬੀ ਕਿਉਂ ਨਾ ਵਾਹ?

ਅੱਖਾਂ ਹੋਣ ਦੇ ਬਾਵਜੂਦ,
ਲੋਕ ਅੰਨ੍ਹੇ ਕਿਉਂ ਬਣੇ ਨੇ?
ਸੱਚੀ ਰਾਹ ਨੂੰ ਛੱਡ ਕੇ,
ਝੂਠ ਦੇ ਹੱਥੀਂ ਫਸੇ ਨੇ।

ਪੰਡਿਤ ਜੋ ਵੀ ਆਖਦਾ,
ਓਹੀ ਹੁਕਮ ਮਨਾਇਆ,
ਤਰਕ ਦੀਆਂ ਬੱਤੀਆਂ ਬੁਝਾ ਕੇ,
ਅੰਧੇਰੇ ਨੂ ਸਿਰ ਚੁਕਾਇਆ।

ਰੱਬ ਤਾਂ ਬੈਠਾ ਅੰਦਰ,
ਢੂੰਢਦੇ ਬਾਹਰ ਕਿਉਂ ਹਾਂ,
ਅਕਲ ਦੇਵੇ ਜੋ ਸਿੱਖਿਆ,
ਉਸ ਨੂੰ ਮੰਨਦੇ ਕਿਉਂ ਨਹੀਂ ਹਾਂ?

May 26, 2025

ਸੋਮਵਾਰ ਦੀ ਸ਼ੁਰੂਆਤ Monday start

ਸੋਮਵਾਰ ਦੀ ਸ਼ੁਰੂਆਤ – ਨਵੀਂ ਉਮੀਦਾਂ ਦੇ ਨਾਲ

ਸੋਮਵਾਰ ਆਉਂਦਾ ਹੈ, ਹਰ ਹਫ਼ਤੇ ਇੱਕ ਨਵੀਂ ਸ਼ੁਰੂਆਤ ਬਣ ਕੇ। ਕਈ ਲੋਕਾਂ ਲਈ ਇਹ ਇਕ ਥਕਾਵਟ ਭਰਾ ਦਿਨ ਹੁੰਦਾ ਹੈ, ਪਰ ਜੇ ਅਸੀਂ ਸੋਚ ਬਦਲੀਏ ਤਾਂ ਇਹ ਦਿਨ ਸਾਡੇ ਸੁਪਨੇ ਸੱਚ ਕਰਨ ਦੀ ਪਹਿਲੀ ਢੰਡੀ ਹੋ ਸਕਦਾ ਹੈ।

ਜਿਵੇਂ ਸੂਰਜ ਹਰ ਸਵੇਰ ਨਵੀਂ ਰੌਸ਼ਨੀ ਨਾਲ ਚਮਕਦਾ ਹੈ, ਅਸੀਂ ਵੀ ਸੋਮਵਾਰ ਨੂੰ ਇੱਕ ਨਵਾਂ ਮੌਕਾ ਮੰਨ ਸਕਦੇ ਹਾਂ – ਆਪਣੇ ਕੰਮਾਂ ਨੂੰ ਨਵੀਂ ਉਰਜਾ ਨਾਲ ਕਰਨ ਦਾ।

ਹਰ ਸੋਮਵਾਰ ਸਾਨੂੰ ਦੱਸਦਾ ਹੈ ਕਿ ਪਿਛਲੇ ਹਫ਼ਤੇ ਦੀਆਂ ਗ਼ਲਤੀਆਂ ਸਿੱਖਣ ਲਈ ਸਨ, ਨਾ ਕਿ ਹਾਰ ਮੰਨਣ ਲਈ।

ਆਓ, ਇਸ ਸੋਮਵਾਰ ਇੱਕ ਵਾਅਦਾ ਕਰੀਏ –

ਆਪਣਾ ਵਧੀਆ ਦੇਵਾਂਗੇ।

ਨਵੀਆਂ ਚੀਜ਼ਾਂ ਸਿੱਖਾਂਗੇ।

ਨਿਰਾਸ਼ਾ ਦੀ ਥਾਂ ਉਮੀਦ ਨੂੰ ਚੁਣਾਂਗੇ।


ਸੋਮਵਾਰ ਤੁਹਾਡੀ ਮਿਹਨਤ ਦੀ ਸ਼ੁਰੂਆਤ ਹੋਵੇ, ਜਿੱਤ ਦੀ ਨਹੀਂ – ਕਿਉਂਕਿ ਜਿੱਤ ਤਾ ਹਮੇਸ਼ਾ ਮਿਹਨਤ ਦੇ ਰਾਹੀਂ ਆਉਂਦੀ ਹੈ।

ਚੰਗਾ ਸੋਮਵਾਰ!


Sugam badyal 

May 24, 2025

Article : The Human Nature (ਆਧੁਨਿਕ ਸਮੇਂ ਵਿੱਚ ਇਨਸਾਨੀ ਫ਼ਿਤਰਤ)


ਅੱਜਕੱਲ੍ਹ ਇਨਸਾਨ ਮਸ਼ੀਨਾਂ ਵਾਂਗ ਜੀ ਰਿਹਾ ਹੈ। ਦਿਲ ਨਾਲ ਨਹੀਂ, ਸਿਰਫ਼ ਦਿਮਾਗ ਨਾਲ ਸੋਚਦਾ ਹੈ। ਲੋੜੀਂਦੇ ਵੇਲੇ ਹੱਸਦਾ ਹੈ, ਫ਼ਾਇਦੇ ਲਈ ਰਿਸ਼ਤੇ ਨਿਭਾਂਦਾ ਹੈ।

ਮਨੁੱਖਤਾ ਹੌਲੀ-ਹੌਲੀ ਮਾਯਾ ਦੇ ਭੰਵਰੇ 'ਚ ਗੁੰਮ ਹੋ ਰਹੀ ਹੈ। ਇੱਥੇ ਗੱਲ ਸਿਰਫ ਪੈਸੇ ਦੀ ਨਹੀਂ ਹੋ ਰਹੀ ਬਲਕਿ ਫੋਕੇ ਸਮਾਜਿਕ ਬੁਰਾਈਆਂ, ਸ਼ੋਸ਼ੇ, ਫੋਕੀ ਸ਼ਾਨ, ਦਿਖਾਵੇ ਦੀ ਵੀ ਕਰ ਰਹੀ ਹਾਂ।

ਅੱਜਕਲ ਇਨਸਾਨੀ ਫ਼ਿਤਰਤ ਵਿਚ ਕਾਫੀ ਬਦਲਾਅ ਆਇਆ ਹੈ। ਪੈਸਾ, ਲਾਲਚ ਤੇ ਮੁਕਾਬਲੇ ਦੀ ਭੁੱਖ ਨੇ ਇਨਸਾਨ ਨੂੰ ਜਜ਼ਬਾਤੀ ਤੌਰ 'ਤੇ ਕਾਫੀ ਖਾਲੀ ਕਰ ਦਿੱਤਾ ਹੈ। ਲੋਕ ਆਪਣੇ ਫ਼ਾਇਦੇ ਲਈ ਸੰਬੰਧ ਬਣਾਉਂਦੇ ਹਨ ਤੇ ਉਨ੍ਹਾਂ ਨੂੰ ਵਰਤਣ ਮਗਰੋਂ ਛੱਡ ਦਿੰਦੇ ਹਨ।

ਇਨਸਾਨੀ ਫ਼ਿਤਰਤ ਹੁਣ ਸਬਰ, ਮਿਤ੍ਰਤਾ ਅਤੇ ਮਾਫ਼ੀ ਵਾਲੇ ਗੁਣਾਂ ਤੋਂ ਦੂਰ ਹੋ ਰਹੀ ਹੈ।

ਸਮਾਜਿਕ ਮੀਡੀਆ ਨੇ ਵੀ ਇਨਸਾਨੀ ਜਿੰਦਗੀ 'ਚ ਨਕਲੀਪਨ ਪੈਦਾ ਕਰ ਦਿੱਤਾ ਹੈ। ਦਿਖਾਵੇ ਦੀ ਦੁਨੀਆ ਵਿੱਚ ਅਸਲੀ ਮੋਹ-ਮਾਯਾ ਤੇ ਪਿਆਰ ਦੀ ਕਦਰ ਘਟਦੀ ਜਾ ਰਹੀ ਹੈ। ਲੋਕ ਹੱਸਦੇ ਤਾਂ ਹਨ, ਪਰ ਅੰਦਰੋਂ ਟੁੱਟੇ ਹੋਏ ਹੁੰਦੇ ਹਨ। ਕਿਸੇ ਦਾ ਦੁੱਖ ਦੇਖ ਕੇ ਅੱਖਾਂ ਭਿੱਜਣ ਦੀ ਜਗ੍ਹਾ, ਲੋਕ ਕੈਮਰਾ ਚਲਾਉਂਦੇ ਹਨ। ਮਦਦ ਕਰਨ ਦੀ ਥਾਂ ਵੀਡੀਓ ਬਣਾਈ ਜਾਂਦੀ ਹੈ।

ਕਿਸੇ ਦੇ ਲਾਭ ਨੂੰ ਆਪਣਾ ਨੁਕਸਾਨ ਸਮਝਣ ਲੱਗ ਪਏ ਹਾਂ। ਦੂਜੇ ਦੀ ਉਤਸ਼ਾਹਨਾ ਕਰਨ ਦੀ ਥਾਂ ਈਰਖਾ ਦੇ ਜਾਲ ਵਿਚ ਫਸੇ ਹੋਏ ਹਾਂ।

ਪਰ ਇਹ ਵੀ ਸੱਚ ਹੈ ਕਿ ਹਰ ਦਿਲ ਅੰਦਰ ਇਕ ਚੰਗਾਈ ਦੀ ਚੀਜ਼ ਹੁੰਦੀ ਹੈ। ਸਾਨੂੰ ਸਿਰਫ ਉਸਨੂੰ ਜਾਗਰੂਕ ਕਰਨ ਦੀ ਲੋੜ ਹੈ।

ਇੱਕ ਛੋਟਾ ਹੱਸਾ, ਇਕ ਹੌਸਲਾ ਭਰਪੂਰ ਗੱਲ – ਇਹੀ ਇਨਸਾਨੀਅਤ ਦੇ ਚਿੰਨ੍ਹ ਹਨ।
"ਅਸਲੀ ਇਨਸਾਨੀਅਤ ਹਮੇਸ਼ਾ ਸਾਦਗੀ ਵਿੱਚ ਲੁਕੀ ਹੁੰਦੀ ਹੈ। ਇਨਸਾਨੀਅਤ ਮਰੀ ਨਹੀਂ, ਸਿਰਫ਼ ਚੁੱਪ ਹੋ ਗਈ ਹੈ।" 

ਸਾਡਾ ਇਕ ਛੋਟਾ ਭਲਾ ਕੰਮ, ਕਿਸੇ ਦੀ ਦੁਨੀਆਂ ਬਦਲ ਸਕਦਾ ਹੈ।"

ਸੁਗਮ ਬਡਿਆਲ 🌻
Also Follow on instagram: @sugam_badyal
Article : Pic by AI 

May 20, 2025

hawa'm jadd mehkan lagdiyan ne / ਹਵਾਵਾਂ ਜਦ ਮਹਿਕਣ ਲੱਗਦੀਆਂ ਨੇ

ਹਵਾਵਾਂ ਜਦ ਮਹਿਕਣ ਲੱਗਦੀਆਂ ਨੇ
ਚੁੱਪੀਆਂ ਵੀ ਗੁੰਝਣ ਲੱਗ ਪੈਂਦੀਆਂ ਨੇ,
ਇਕ ਪੁਰਾਣੀ ਖੁਸ਼ਬੂ ਜਿਵੇਂ
ਦਿਲ ਦੇ ਕਿਵੇਂ ਵਿਚ ਵੱਸਣ ਲੱਗ ਪੈਂਦੀ ਏ।

ਰੁੱਖਾਂ ਦੀਆਂ ਟਹਿਣੀਆਂ ਵੀ
ਕਿਸੇ ਦੀ ਯਾਦ ਵਿਚ ਝੂਮਣ ਲੱਗਦੀਆਂ ਨੇ,
ਤੇ ਕਬੂਤਰ ਵਾਂਗ ਯਾਦਾਂ
ਅਸਮਾਨਾਂ ਚੋਂ ਓਲੰਘਣ ਲੱਗਦੀਆਂ ਨੇ।

ਚੰਨਣ ਵੀ ਨਰਮ ਹੋ ਜਾਂਦਾ ਏ,
ਸਾਵਣ ਦੇ ਬੂੰਦਾਂ ਵਾਂਗ ਲੱਗੇ
ਹਰ ਇਕ ਪਲ ਵਿਚ ਝਲਕ ਤੇਰੀ,
ਜਿਸ ਵੇਲੇ ਹਵਾਵਾਂ ਮਹਿਕਣ ਲੱਗਦੀਆਂ ਨੇ।


Sugam Badyal 🪻

The Human Nature (ਆਧੁਨਿਕ ਸਮੇਂ ਵਿੱਚ ਇਨਸਾਨੀ ਫ਼ਿਤਰਤ)

 ਅੱਜਕੱਲ੍ਹ ਇਨਸਾਨ ਮਸ਼ੀਨਾਂ ਵਾਂਗ ਜੀ ਰਿਹਾ ਹੈ। ਦਿਲ ਨਾਲ ਨਹੀਂ, ਸਿਰਫ਼ ਦਿਮਾਗ ਨਾਲ ਸੋਚਦਾ ਹੈ। ਲੋੜੀਂਦੇ ਵੇਲੇ ਹੱਸਦਾ ਹੈ, ਫ਼ਾਇਦੇ ਲਈ ਰਿਸ਼ਤੇ ਨਿਭਾਂਦਾ ਹੈ। ਮਨੁੱਖਤਾ...