ਜ਼ਿੱਦ Zidd

ਓਹ ਹਕੀਕਤ
ਬਣਾਉਣਾ ਚਾਹੇ ਅਸੀਂ
ਖੁਆਬ ਜੋੜੇ
ਤੇ ਲੀਕ ਪਾ ਦਿੱਤੀ
ਕਦੇ ਜੋੜਦੀ ਹਾਂ
ਆਪੇ ਤੋੜ ਲੈਂਦੀ ਹਾਂ
ਫ਼ੇਰ ਜੋੜਨ ਦੀ
ਜ਼ਿੱਦ ਕਰ ਲੈਂਦੀ ਹਾਂ


 ~ ਸੁਗਮ ਬਡਿਆਲ

ਇਨਸਾਨ Insaan

ਜਦ ਹੱਡੀਆਂ ਕੜਕਣ
ਲਹੂ ਉਬਾਲੇ ਦੇਵੇ ਮਾੜੇ ਚਿੱਤ ਨੂੰ
ਸੀਵਿਆਂ ਦੇ ਰਾਹ ਯਾਦ ਕਰ ਲੈ
ਰੰਗ ਸਲੇਟੀ ਜਿਹਾ ਸਰੀਰ ਦਾ
ਉਸ ਮਿੱਟੀ ਵਾਂਗ
ਠੰਡਾ ਜਿਗਰਾ ਰੱਖ ਲੈਂਦਾ
ਦੋ ਯਾਰ ਬਣਾਉਂਦਾ,
ਦੋ ਚੰਗੀਆਂ ਗੱਲਾਂ ਕਹਾਉਂਦਾ
ਐਂਵੇਂ ਭਾਂਬੜ ਵਾਲ਼ ਸੀਨਿਆਂ 'ਚ
ਨਫ਼ਰਤ ਦੀ ਹਨੇਰੀਆਂ ਚੱਲਾ ਕੇ
ਗੁੱਸੇ ਵਿੱਚ ਵਕਤ ਗੁਆ ਕੇ
ਨਬਜਾਂ ਨੂੰ ਜਲਾ ਕੇ ਕੀ ਲੈ ਲੈਣਾ

ਸੁਗਮ ਬਡਿਆਲ

ਅਣਜਾਣ ਰਾਹ Anjaan Raah

ਰਾਹਾਂ ਦਾ ਹੁਕਮ ਏ,
ਨਾਲ ਕਿਨਾਰਿਆਂ
ਨਾਲ ਚਲਦੀ ਜਾ,
ਭਰਮ ਭੁਲਾ ਦੇ
ਸਾਥ ਕਿਸੇ ਦੇ ਚੱਲਣ ਦਾ,
ਅਹਿਸਾਸ ਕਰਾ ਦੇ ਰਾਹਾਂ ਨੂੰ
ਤੇਰੇ ਖਾਸ ਮੁਸਾਫ਼ਰ ਹੋਣ ਦਾ,
ਇੰਝ ਕੁਝ ਖਾਸ ਨਿਭਾਉਂਦਾ ਜਾ,
ਹਮੇਸ਼ਾ ਮੰਜ਼ਿਲਾਂ ਦੇ ਪਤੇ
ਪਤਾ ਹੋਣਾ ਵੀ ਤਾਂ ਜਰੂਰੀ ਨਹੀਂ,
ਨਿਸ਼ਾਨ ਜਿੰਦਗੀ ਜਿਉਂਣ ਬਾਦ
ਬਣਦੇ ਨੇ,
ਜਿਵੇਂ ਪੈੜਾਂ ਬਣੀਆਂ ਜਾਂਦੀਆਂ ਸਨ
ਮੇਰੀ ਤੋਰ ਦੇ ਪਿੱਛੇ ਪਿੱਛੇ ਰਾਹਾਂ ਤੇ,

 - ਸੁਗਮ ਬਡਿਆਲ 🌸

ਜ਼ਿੰਦਗੀ - ਅੱਜ 'ਕੱਲ' Jindgi Ajj Kall

ਅਸੀਂ ਜ਼ਿੰਦਗੀ ਬਾਰੇ ਕਿੰਨਾ ਕੁਝ ਸੋਚ ਕੇ ਰੱਖਦੇ ਹਾਂ ਨਾ। ਇਹ ਹੋ ਜਾਵੇਗਾ, ਉਸ ਤਰ੍ਹਾਂ ਕਰ ਲਵਾਂਗੇ, ਇਹ ਸਿਰਫ਼ ਮੇਰਾ ਹੈ, ਇਹ ਮੇਰੇ ਲਈ ਹੈ। ਕੀ ਅਸੀਂ ਇੱਕ ਪੱਲ ਵੀ ਸੋਚਦੇ ਹਾਂ ਕਿ ਅਗਲੇ ਪੱਲ ਕੀ ਹੋ ਜਾਵੇਗਾ, ਕਿਸ ਤਰ੍ਹਾਂ ਹੋ ਜਾਵੇਗਾ। ਸਭ ਨੂੰ ਅੱਜ ਤੋਂ ਵੱਧ ਕੱਲੵ ਦੀ ਸੋਚ ਵੱਧ ਪਿਆਰੀ ਲੱਗਦੀ ਹੈ। ਕਿਸੇ ਕੋਲ 'ਅੱਜ' ਲਈ ਟਾਇਮ ਨਹੀਂ ਕਿ ਅੱਜ ਸਾਡੇ ਤੋਂ ਕੀ ਚਾਹੁੰਦਾ ਹੈ। ਅੱਜ ਦੇ ਮਾਇਨੇ ਸਾਡੇ ਲਈ ਕੀ ਹਨ। ਕੱਲੵ ਦੀ ਉਮੀਦ ਵਿੱਚ ਅੱਜ ਭੁੱਲ ਗਿਆ ਹੈ। 

ਕੱਲੵ ਨੂੰ ਸਵਾਰਨ ਦੇ ਚੱਕਰ ਵਿੱਚ ਅੱਜ ਦੀ ਖੁਸ਼ੀਆਂ ਕੁਰਬਾਨ ਕਰ ਰਿਹਾ ਹੈ। ਪਰਿਵਾਰ ਲਈ ਸਮਾਂ ਨਹੀਂ, ਕਿਉਂਕਿ ਉਨ੍ਹਾਂ ਦੇ ਕੱਲ ਨੂੰ ਸੇਫ ਕਰਨਾ ਚਾਹੀਦਾ ਹੈ। 
ਇਹ ਪੱਲ ਅਸੀਂ ਅਪਣਾ ਨਹੀਂ ਸਕਦੇ, ਤਾਂ ਓਹ ਪੱਲ ਸਾਡਾ ਕਿਵੇਂ ਬਣ ਜਾਵੇਗਾ। ਕਹਿੰਦੇ ਹਨ ਕਿ ਜੇ ਕਾਮਯਾਬੀ ਦੀ ਮੰਜ਼ਿਲ 'ਤੇ ਪੁੱਜਣਾ ਹੋਵੇ ਤਾਂ ਸ਼ੁਰੂਆਤ ਕਰਨੀ ਲਾਜ਼ਮੀ ਹੈ। ਸ਼ੁਰੂਆਤ ਅਸੀਂ ਕਰਨਾ ਨਹੀਂ ਚਾਹੁੰਦੇ, ਮੰਜ਼ਿਲ ਤੇ ਪੁੱਜਣਾ ਵੀ ਚਾਹੁੰਦੇ ਹਨ। ਸੀੜੀ ਚੜਨਾ ਵੀ ਨਹੀਂ ਚਾਹੁੰਦੇ, ਪਰ ਉੱਪਰ ਚੋਟੀ ਦੇ ਖ਼ਾਬ ਪਾਲੀ ਬੈਠੇ ਹਾਂ। ਆਪਣੇ 'ਤੇ ਵਿਸ਼ਵਾਸ ਮੰਜ਼ਿਲ ਦੀ ਪਹਿਲੀ ਪੌੜੀ ਹੈ। 
 - 'ਪੱਕਾ ਵਿਸ਼ਵਾਸ ਮੰਜ਼ਿਲ ਹੈ'

ਅੱਜ ਜਿੰਨਾ ਖੁਬਸੂਰਤ ਮਿਲਿਆ ਹੋਵੇ, ਉਸ ਨੂੰ ਹੋਰ ਨਿਖਾਰ ਲੈਣਾ ਚਾਹੀਦਾ ਹੈ। ਸ਼ਾਇਦ ਕੱਲੵ ਇੰਨਾ ਖੂਬਸੂਰਤ ਰਹੇ ਨਾ ਰਹੇ। 

ਜਵਾਨੀ ਦਾ ਗਲੋ ਕਰਦਾ ਚਿਹਰਾ ਤੇ 'ਕੱਲੵ' ਯਾਨੀ ਬੁਢਾਪੇ ਤੱਕ ਤਾਂ ਰਹਿ ਨਹੀਂ ਸਕਦਾ। ਕੱਲੵ ਦੀ ਸੋਚ ਦੇ ਰਾਹਾਂ ਵਿੱਚ ਸਿਰਫ਼ ਅੱਜ ਲਈ ਪਛਤਾਵਾ ਹੈ, ਜੋ ਸਿਰਫ਼ ਫ਼ੇਰ "ਭੱਵਿਖ ਦੇ ਅੱਜ" ਨੂੰ ਦਿਲਾਸੇ ਦਿੰਦਾ ਹੈ। 

"ਅੱਜ" ਨੂੰ "ਕੱਲੵ" ਦਾ ਮੁਹਤਾਜ਼ ਨਹੀਂ ਹੋਣਾ ਚਾਹੀਦਾ। 
ਅੱਜ ਦਾ ਰੰਗ ਚਿੱਟਾ ਹੈ ਜੋ ਦਿਖਾਈ ਦੇ ਰਿਹਾ ਹੈ ਤੇ ਕੱਲੵ ਹਨੇਰੇ ਵਰਗਾ ਕਾਲਾ ਹੈ ਜਿਸ ਵਿੱਚ ਭੱਵਿਖ ਦਾ ਕੋਈ ਰੰਗ ਨਜ਼ਰ ਨਹੀਂ ਅਾ ਰਿਹਾ। ਕੱਲੵ ਫ਼ੇਰ ਸਿਰਫ਼ ਬੀਤ ਚੁੱਕੇ ਅੱਜ ਲਈ ਕੀਰਨੇ ਪਾਉਂਦਾ ਹੈ। ਤੇ ਰਹਿ ਗਈ ਜ਼ਿੰਦਗੀ ਨੂੰ ਫ਼ੇਰ ਉਸੇ ਪੁਰਾਣੇ ਮਕਸਦ ਦੇ ਰਾਹੀਂ ਪਾ ਦਿੰਦਾ ਹੈ। ਜੋ ਫ਼ੇਰ ਮਰਦੇ ਦਮ ਤੱਕ ਪੂਰਾ ਨਹੀਂ ਹੋ ਪਾਉਂਦਾ। 

ਇਹ ਇੱਕ ਪਹਿਲੂ ਹੈ। "ਅੱਜ" "ਕੱਲੵ" ਦੋਵੇਂ ਜਿੰਦਗੀ 'ਚ ਰਹਿੰਦੇ ਹਨ। 'ਅੱਜ' ਨੂੰ ਤਰਾਸ਼ ਕੇ 'ਕੱਲੵ' ਦੀ ਪੌੜੀ ਬਣ ਸਕਦੀ ਹੈ। ਅੱਜ ਦੀ ਪੱਕੀ ਨੀਂਹ ਕੱਲ ਨੂੰ ਸਹਾਰਾ ਦੇਣ ਦੇ ਕਾਬਿਲ ਹੋ ਸਕਦੀ ਹੈ। ਅਗਰ ਅੱਜ ਮੈਂ ਨਾ ਤੁਰੀ ਤਾਂ ਸ਼ਾਇਦ ਮੰਜ਼ਿਲ 'ਤੇ ਪੁੱਜਣ 'ਚ ਦੇਰ ਹੋ ਜਾਵੇ ਤੇ ਮੰਜ਼ਿਲਾਂ ਦੇ ਰਾਹਾਂ ਦੀ ਦਿਸ਼ਾ ਵੀ ਬਦਲ ਜਾਵੇ। ਤੇ ਪਲੈਨਿੰਗਾਂ ਧਰੀਆਂ ਦੀ ਧਰੀਆਂ ਰਹਿ ਜਾਣ। 

'ਅੱਜ' ਦੀ ਮੈਨੂੰ ਖਬਰ ਹੈ ਤੇ 'ਕੱਲੵ' ਬੇਧਿਆਨਾ ਹੈ। ਅਦਿੱਖ ਹੈ। 'ਕੱਲੵ' ਲਈ ਮੈਂ 'ਹੁਣ' 'ਅੱਜ ਨਹੀਂ ਗੁਆ ਸਕਦੀ। "ਅੱਜ ਮੇਰੀ ਉਂਗਲਾਂ 'ਚ ਹੈ ਤੇ ਕੱਲੵ ਦੀ ਗਰੰਟੀ ਕੌਣ ਦੇ ਸਕਦਾ ਹੈ? 


ਕੱਲੵ, ਕੱਲੵ ਕਰਦੇ, ਅੱਜ ਵੀ ਖੋਇਆ
ਫ਼ੇਰ ਪਛਤਾਇਆ, ਤੇ ਨਾਲੇ ਰੋਇਆ

ਰਾਹਾਂ ਦੇ ਹੁਣ ਰਾਹ ਵੀ ਭੁੱਲ ਗਏ
ਕੱਲ ਦੀ ਚਾਹ ਵਿੱਚ, 'ਅੱਜ' ਵੀ ਹੱਥੋਂ ਡੁੱਲ੍ਹ ਗਏ

ਮੈਂ ਰਹਿ ਗਈ, ਬੱਸ ਹੁਣ ਕੱਲੵ ਲਈ ਇੱਕ ਕਹਾਣੀ
ਕਾਲੇ - ਚਿੱਟੇ, ਦੋ ਮੇਰੇ ਹਾਣੀ

ਓਹ ਪੱਲ "ਕਾਸ਼" ਰਹਿ ਗਿਆ
ਮੰਜ਼ਿਲਾਂ ਹੋਰ ਉੱਚੀਆਂ 
ਮੇਰੀ ਜ਼ਿੰਦਗੀ ਦੀ ਇਮਾਰਤ ਢਾਹ ਗਿਆ। 



- ਸੁਗਮ ਬਡਿਆਲ

ਮੈਂ Main

_ਓਹਦੇ ਤੇ ਮਰ ਮਿਟਣ ਦੀ ਚਾਹ ਨੇ ਉਸਨੂੰ ਉਸਦੇ ਆਪਣੇ ਵਜੂਦ ਤੋਂ ਨਿਲੰਬਤ ਕਰ ਦਿੱਤਾ। 

ਰਹੇ ਜਮਾਨੇ ਵਿੱਚ ਉਰਮਲ ਇੱਕ ਚੰਗੀ ਹੋਣ-ਹਾਰ ਵਰਕਿੰਗ ਵੂਮਨ ਸੀ। ਉਸਨੂੰ ਆਪਣੇ ਤੇ ਗਰਵ ਸੀ ਕਿ ਉਹ ਆਪਣੀ ਜ਼ਰੂਰਤਾਂ ਲਈ ਨਾ ਆਪਣੇ ਮਾਪਿਆਂ ਅੱਗੇ ਅਤੇ ਨਾ ਕਿਸੇ ਹੋਰ ਅੱਗੇ ਹੱਥ ਅੱਡਦੀ ਹੈ। ਗਰਵ ਦੇ ਪਾਤਰ ਓਹਦੇ ਮਾਪੇ ਸਨ ਜਿਨ੍ਹਾਂ ਨੇ ਉਸ ਨੂੰ ਹਰ ਚੀਜ਼, ਆਪਣੇ ਤਰੀਕੇ ਨਾਲ ਜਿਉਂਣ ਦੀ ਆਜ਼ਾਦੀ ਦਿੱਤੀ। ਤੇ ਮਾਪਿਆਂ ਤੇ ਵੀ ਗਰਵ ਸੀ ਕਿ ਉਸ ਨੂੰ ਉਨ੍ਹਾਂ ਵਲੋਂ ਪੁੱਤਰਾਂ ਤੋਂ ਵੀ ਵਧੇਰੇ ਪਿਆਰ ਮਿਲਿਆ ਸੀ ਤੇ ਕਦੇ ਵੀ ਕੋਈ ਬੰਦਿਸ਼ ਵਿੱਚ ਨਹੀਂ ਰੱਖਿਆ।

ਕਹਿੰਦੇ ਹਨ ਕਿ ਜਿੰਦਗੀ ਨੂੰ ਢੋਹਣਾ ਅਤੇ ਢਾਹੁਣਾ ਸਾਡੇ ਹੱਥਾਂ ਦੀ ਲੀਕਾਂ ਤੋਂ ਵਧ ਆਪਣੇ ਹੱਥਾਂ 'ਚ ਹੁੰਦਾ ਹੈ। ਅੱਜ ਨੂੰ ਅਣਦੇਖਿਆਂ ਕਰਕੇ ਅਗਰ ਥੋੜਾ ਹੋਰ ਦੀ ਲਾਲਸਾ ਵਿੱਚ ਰਹੀਏ ਤਾਂ ਪੱਲੇ ਪਈ ਚੰਗੀ ਭਲੀ ਦੁਨੀਆਂ ਵੀ ਵੀਰਾਨ ਹੋ ਸਕਦੀ ਹੈ। 

ਉਰਮਲ ਨੂੰ ਆਪਣੇ ਆਪ ਵਿੱਚ ਇੱਕ ਨਵੀਂ ਮੈਅ ਪੈਦਾ ਹੋਏ ਨਹੀਂ ਦਿੱਸ ਰਹੀ ਸੀ- ਪੈਸੇ ਦੀ ਮੈਂ। ਉਸਨੇ ਆਪਣੇ ਹਾਣ ਪੑਮਾਣ ਦੇ ਮੇਲ ਮਿਲਾਪ ਵਿੱਚੋਂ ਇੱਕ ਹੀ ਚੀਜ਼ ਦੇਖਣੀ ਸ਼ੁਰੂ ਕਰ ਦਿੱਤੀ - ਪੈਸਾ। ਬੇਸ਼ਕ ਉਸ ਦੇ ਕੰਮ ਲਈ ਉਸਨੂੰ ਲੋਕਾਂ ਤੋਂ ਤਾਰੀਫ਼ ਮਿਲਦੀ ਰਹੀ, ਪਰ ਉਸ ਦੀ 'ਹੋਰ' ਦੀ ਚਾਹ ਨੇ ਉਸਨੂੰ ਹੌਲੀ ਹੌਲੀ ਆਪਣੇ ਦੋਸਤਾਂ ਮਿੱਤਰਾਂ ਤੋਂ ਦੂਰ ਕਰ ਦਿੱਤਾ। 

ਮਾਪਿਆਂ ਨੂੰ ਆਪਣੇ ਆਪ ਤੇ ਗਰਵ ਸੀ ਕਿ ਉਹ ਆਪਣੇ ਫੈਸਲੇ ਅਾਪ ਤੇ ਸਮਝਦਾਰੀ ਨਾਲ ਲੈਂਦੀ ਹੈ ਪਰ ਨਹੀਂ ਪਤਾ ਸੀ ਕਿ ਉਹ ਅਜ਼ਾਦੀ ਦਾ ਕੱਪੜਾ ਵਿਚਕਾਰੋਂ ਪਾੜ ਕੇ ਅੱਗੇ ਲੰਘ ਜਾਵੇਗੀ। 

ਸ਼ਾਇਦ ਪੈਸਾ, ਰੁਤਬਾ ਇਨਸਾਨ ਨੂੰ ਸਮਝਦਾਰ ਤੋਂ ਬੁਜ ਦਿਮਾਗ ਬਣਾ ਦਿੰਦਾ ਹੈ।
ਉਹ ਸ਼ਾਇਦ ਚੰਗੀ ਵਰਕਿੰਗ ਵੂਮਨ ਬਣ ਸਕਦੀ ਸੀ।ਸ਼ੋਟਕਟ ਜਾਂ ਫ਼ੇਰ ਜਿੰਦਗੀ ਨੂੰ ਦੂਜੇ ਦੇ ਸਹਾਰੇ ਜਿਉਣ ਦੇ ਚੱਕਰ ਵਿੱਚ ਆਪਣੇ ਆਪ ਨੂੰ ਸਾਬਿਤ ਹੀ ਨਾ ਕਰ ਪਾਈ।

ਉਸਨੇ ਚੰਗੇ ਰੱਜੇ ਪੁੱਜੇ ਬਿਜਨਸ ਮੈਨ ਵਿਆਹ ਕਰਵਾ ਲਿਆ ਪਰ ਵਿਆਹ ਸਕਸੈਸਫੁਲ ਨਾ ਰਿਹਾ ਤੇ ਛੇਤੀ ਹੀ ਵੱਖ ਹੋ ਗਏ। ਉਸਦੇ 'ਮੈਂ' ਨੇ ਉਸਨੂੰ ਆਪਣੇ ਆਪ ਤੇ ਗਰਵ ਮਹਿਸੂਸ ਕਰਨ ਦਾ ਕਦੇ ਮੌਕਾ ਨਹੀਂ ਦਿੱਤਾ ਕਿ ਉਹ ਕਿਸ ਹੱਦ ਤੱਕ ਕਾਬਿਲ ਜਾ ਨਾ ਕਾਬਿਲ ਰਹੀ। ਜੇ ਡਿੱਗ ਕੇ ਵੀ ਚੱਲਣ ਦੀ ਜਾਂਚ ਨਾ ਆਏ ਤਾਂ ਫ਼ੇਰ ਤਾਂ ਰੱਬ ਜਾਂ ਕਿਸਮਤ ਵੀ ਕੁਝ ਨਹੀਂ ਕਰ ਸਕਦੇ। 

ਤੇ ਫ਼ੇਰ ਹੁਸਨ ਜਵਾਨੀ ਵੇਲੇ ਦਾ ਜੋਸ਼, ਗਰਮ ਖੂਨ ਜਿੰਦਗੀ ਦਾ ਸੂਰਜ ਢਲਣ ਦੇ ਵੇਲੇ ਹੀ ਹੋਸ਼ ਵਿੱਚ ਆਉਂਦਾ ਤੇ ਠੰਡਾ ਹੁੰਦਾ ਹੈ। 

ਆਪਣੇ ਅਤੀਤ ਦੇ ਪਰਛਾਵੇਂ ਹੇਠ ਹੀ ਜਿੰਦਗੀ ਦਾ ਸੂਰਜ ਅਸਤ ਹੋ ਜਾਂਦਾ ਹੈ। ਤੇ ਉਹ ਵਕਤ ਹੁੰਦਾ ਹੈ ਜਦੋਂ ਆਪਣੇ ਵਜੂਦ ਦਾ ਘਾਣ ਆਪਣੇ ਹੱਥੀ ਕਰਕੇ ਹੰਝੂ ਵੀ ਅੱਖਾਂ ਉੱਤੇ ਆਏ ਅਤੇ ਉਹ ਮੁੜੇ ਵੀ ਨਾ। 


ਸੁਗਮ ਬਡਿਆਲ

ਮਹਿਲਾਂ ਦੇ ਸ਼ੌਂਕ Mehlaan De Shonk

ਮਹਿਲਾਂ ਦੇ ਸ਼ੌਂਕ ਪਾਲੇ ਸੀ
ਆਪਣੀ ਝੁੱਗੀ ਨੂੰ ਨੀ ਅੱਗ ਲਾ ਕੇ
ਕਿਸਮਤਾਂ ਦੇ ਤਾਂ ਬਸ ਲਾਰੇ ਸੀ
ਨਾ ਰਹਿਣ ਦਿੱਤਾ ਮੈਂ ਆਪ ਨੂੰ
ਓਹਦੇ ਸਹਾਰੇ ਸੀ। 

ਮੇਹਨਤਾਂ ਦਾ ਬੀ ਕੇਰਿਆ,
ਹਰ ਤਰ੍ਹਾਂ ਦੇ ਵਕਤ 'ਚ ਮੈਂ ਰਾਣੀ ਸੀ
ਕਿਉਂ ਜੋ ਸਿਰ ਤੇ ਹੱਥ ਓਹਦਾ ਸੀ
ਉਸ ਅਸਮਾਨੋਂ ਪਾਰ ਜੋ ਬੈਠਾ,
ਮੇਰਾ ਰਾਜਾ ਸੀ ਓਹ

ਸੁਗਮ ਬਡਿਆਲ

Ishq ਇਸ਼ਕ

ਇਸ਼ਕ ਦੀ ਹੱਦ ਜੇ ਤੂੰ ਗਿਣਦੀ ਰਹੀ
ਬੇਸ਼ੱਕ ਇਸ਼ਕ ਕਦੇ ਵੀ ਨੀ ਹੋਣਾ


Sugam Badyal

ਖੁਆਬਾਂ ਦੀ ਖੁਆਰੀ Khaaban di Khuari

ਇੰਤਜ਼ਾਰ ਪਏ ਸੀ ਕਰਦੇ
ਬੜਾ ਹੁਣ ਲੰਬਾ ਹੋ ਗਿਆ, 
ਦਿਲ ਪਾਣੀ ਦੇ ਬੁਲਬਲੇ ਵਾਂਗੂ ਉਭਰਦਾ
ਓਹਦੇ ਵਰਗੀ ਹੀ ਇੱਕ ਅਵਾਜ਼ ਸੁਣ ਕੇ, 
ਫ਼ੇਰ ਬੁੱਝ ਜਾਂਦਾ ਦੀਵੇ ਵਾਂਗੂ,
ਕਿਉਂਕਿ ਉਹ ਨਹੀਂ ਸੀ,
ਭੁਲੇਖੇ ਸੀ ਓਹਦੀ ਅਵਾਜ਼ ਦੇ, 

ਕਾਸ਼! ਕੋਈ ਲੀਕ ਪਈ ਮਿਲ ਜਾਵੇ ਰਾਹ ਮੇਰੇ 'ਚ
ਤੇ ਉਸੇ ਨੂੰ ਮਿਣਤੀ-ਮਿਣਦੀ ਪੁੱਜਾਂ
ਖਾਬਾਂ ਦੀ ਚਾਰ ਦੀਵਾਰੀ ਅੰਦਰ, 
ਕਿਹੜੀ ਗੱਲੋਂ ਪਈਆਂ ਦੂਰੀਆਂ
ਬਿਆਨ ਕਰ ਦਈਂ 'ਸੁਗਮ' ਇੱਕੋ ਸਾਹ ਅੰਦਰ,
ਤਰਕਾਲਾਂ ਹੋ ਚਲੀਆਂ ਨੇ
ਫ਼ੇਰ ਵਕਤ ਨਹੀਂ ਸਾਹਾਂ ਤੇਰਿਆਂ ਕੋਲ, 

ਕੀ ਅਸੀਂ ਵੀ ਰੋਵਾਂਗੇ? 
ਕਿਉਂਕਿ ਟੁੱਟੇ ਦਿਲਾਂ ਦੀ ਰੀਤ ਹੰਝੂ
ਸੁਪਨਿਆਂ ਦੀ ਲਾਸ਼ਾਂ ਵੇਖੀਆਂ ਹੀ ਨਹੀਂ
ਤਾਂ ਸੁਆਹ ਕਿੱਥੋ ਕਾਹਦੀ ਢੋਵਾਂਗੇ।

ਅੱਖਾਂ ਦੇ ਨੀਰ ਵਹੇ, ਤੇ ਉਖੜੀਆਂ ਨੀਂਦਾਂ ਦਾ ਦੋਸ਼
ਪਤਾ ਹੀ ਨਹੀਂ ਕਿਸਦੇ ਸਿਰ ਪਾਵਾਂਗੇ
ਜੇ ਰੱਬਾ! ਤੂੰ ਕੀਤੀ ਬੇਵਫ਼ਾਈ
ਤਾਂ ਕਿਹੜੀ ਫੋਟੋ ਤੇਰੀ ਦੇਖ ਬੇਵਫ਼ਾ ਕਹਾਂਗੇ। 

ਸੁਗਮ ਬਡਿਆਲ

ਮਜ਼ਾਕ Mazaak

ਮਜ਼ਾਕ ਹੀ ਮਜ਼ਾਕ ਬਣਨਗੇ
ਮਜ਼ਾਕ ਵਾਲੇ ਹੀ ਮਜ਼ਾਕ ਬਣਨਗੇ, 

ਆਪਣਾ ਮਜ਼ਾ ਆਪ ਹੀ ਕਿਰਕਿਰਾ ਕਰਨਗੇ
ਬਰਦਾਸ਼ਤ ਫ਼ੇਰ ਦੇਖਾਂਗੇ, ਕਿੰਨਾ ਕਰਨਗੇ। 


- ਸੁਗਮ ਬਡਿਆਲ


ਰੁਕ ਜਾ ਦਿਲਾ Rukk Ja Dila

ਰੁਕ ਤਾਂ ਜਾ ਦਿਲਾ
ਕੁਝ ਕਹਿੰਦਾ ਜਾਵੀਂ ਆਪਣੀ 
ਕੁਝ ਸੁਣਦਾ ਜਾਵੀਂ ਮੇਰੀ
ਬਾਕੀ ਕਰਨੀ ਤਾਂ ਤੂੰ ਆਪਣੀ ਏ


Sugam Badyal

ਨਿਮਾਣਾ ਬਣਾਕੇ ਰਹੀਂ Nimaana Bann Ke Rahin

ਨਿਮਾਣਾ ਬਣ ਕੇ ਰਹੀਂ 
ਨਿਮਾਣੀ ਜਿੰਦ ਚਾਰ ਦਿਨ ਤੱਕ, 
ਚਲੀ ਜਾਵੇਗੀ ਪੰਜਵੇਂ ਦਿਨ
ਪੰਜ ਤੱਤਾਂ ਦੀ ਭੇਟ ਹੋ ਕੇ, 

ਗਰੂਰ ਮਿੱਟੀ 'ਚ ਰਹਿ ਜਾਣਗੇ
ਗੁੱਸਾ ਤੇਰਾ ਪਾਣੀਆਂ 'ਚ ਵਹਿ ਕੇ
ਪਾਣੀ ਬਣ ਜਾਉਗਾ, 
ਹਵਾ ਨਾਲ ਗੱਲ ਕਰਦੀ, ਬਸ! 
ਯਾਦਾਂ ਰਹਿ ਜਾਣਗੀਆਂ, 

ਕਾਇਨਾਤ ਕੀ ਹੈ? 
ਤੇਰੇ ਜਿਸਮ ਹੀ ਤਾਂ ਹੈ
ਮਿੱਟੀ ਦੀ ਢੇਰੀਆਂ ਹੋਇਆ,
ਬਣਦਾ, ਢੇਂਹਦਾ ਰਹੇੁਗਾ, 

ਆਸਮਾ ਦੇ ਤਾਰਿਆਂ ਦੀ ਗਿਣਤੀ
ਕੋਈ ਨਾ! ਰੱਬ ਕਿਸੇ ਹੋਰ ਦੇ
ਜੁੰਮੇ ਲਾ ਦਉਗਾ, 
ਨਿਮਾਣਾ ਬਣਾ ਕੇ ਰਹੀਂ
ਨਹੀਂ ਤਾਂ ਸਾਹ ਕਿਸੇ ਹੋਰ ਨੂੰ
ਥਮ੍ਹਾ ਦਉਗਾ,                                
                                

       - ਸੁਗਮ ਬਡਿਆਲ


Kyo Jo Oh Aapne Ne ਕਿਉਂ ਜੋ ਉਹ ਆਪਣੇ ਨੇ

ਸ਼ਿਕਵਾ ਹੈ
ਕਿਉਂ ਜੋ ਉਹ ਆਪਣੇ ਨੇ

ਗੁੱਸਾ ਹੈ
ਕਿਉਂ ਜੋ ਉਹ ਆਪਣੇ ਨੇ

ਦਰਦ ਹੈ
ਕਿਉਂ ਜੋ ਉਹ ਆਪਣੇ ਨੇ

ਪਿਆਰ ਹੈ
ਕਿਉਂ ਜੋ ਉਹ ਆਪਣੇ ਨੇ

ਉਨ੍ਹਾਂ ਨੂੰ ਪਸੰਦ ਨੀਂ ਆਪਾਂ
ਕਿਉਂ ਜੋ ਟੋਕ ਦੇਣਾ
ਗਲਤੀ ਤੇ ਜਦੋਂ

ਗਲਤ ਰਾਹਾਂ ਨੂੰ ਜਾਂਦੇ
ਰੋਕ ਲਿਆ ਇਸ ਲਈ

ਤਾਂਹੀ ਨਫ਼ਰਤ ਹੈ
ਸਾਡੇ ਲਈ

ਪਰ ਉਮੀਦ ਹੈ
ਕਿਉਂ ਜੋ ਉਹ ਆਪਣੇ ਨੇ

ਪਰਤ ਆਉਣਗੇ
ਸ਼ਾਮਾਂ ਢਲਦੀਆਂ ਨਾਲ
ਕਿਉਂ ਜੋ ਉਹ ਆਪਣੇ ਨੇ


ਸੁਗਮ ਬਡਿਆਲ

ऐ जिन्दगी e Jindgi

पुछा था ना ऐ जिंदगी तुने मुझे
क्यों इतना बेचैन भटकते हैं हम
क्योंकि तुने वो आराम नहीं था दिया 
जो मौत ने आज हमें दिया

सुगम बडियाल🌸


फिर बाद में Phir Baad Mein

मज़ाक बनाते हैं लोग लेकिन
दिल की बात कह देनी चाहिए

नहीं तो लोग पीछे से कहते हैं
'हमें कहा तो होता'

सुगम बडियाल

ਭਰਾ ਸਾਡਾ praa Saada

ਤੂੰ ਰਾਜਕੁਮਾਰ ਏ ਸਾਡਾ, 
ਖੂਬ ਤਰੱਕੀ, ਉਮਰਾਂ ਲੰਮੀਆਂ ਕਰੇ, 
ਅਰਜ਼ ਕਰਾਂਗੇ ਰੱਬ ਨੂੰ
ਉਮਰਾਂ ਨੂੰ ਤਾਂ ਫੰਘ ਲੱਗ ਪਏ, 
ਪਤਾ ਹੀ ਨਾ ਚਲਿਆ, 
ਕਦੋਂ ਤੂੰ ਮੇਰੇ ਸਿਰ ਦੇ ਉੱਤੋਂ ਦੀ
ਉੱਡ ਚਲਿਆ,.. 


ਸੁਗਮ ਬਡਿਆਲ

ਵਕਤ ਸਖਤ ਹੈ Waqt Sakhat Hai

ਵਕਤ ਹੈ
ਬਹੁਤ ਸਖਤ ਹੈ
ਉਮੀਦ ਰੱਖ
ਠੵਰਮਾਂ ਰੱਖ
ਰਾਤ ਢਾਲੇਗੀ
ਦਿਨ ਦੀ ਤਪਸ਼ ਨਾਲ

ਮੁਕਾਬਲਾ ਨਹੀਂ
ਮਿਹਨਤ ਹੈ
ਲਫ਼ਜ਼ ਨੇ ਸਿਰਫ਼
ਬਿਆਨ ਕਰਨ ਲਈ

ਅੱਜ ਮੇਰਾ
ਉਜਾੜ ਹੈ
ਕੱਲ ਇੱਥੇ ਹੀ
ਜਿਉਂਦਾ ਜਾਗਦਾ
ਇੱਕ ਸ਼ਹਿਰ ਹੈ

ਮਰਤਬਾਨਾਂ 'ਚ ਪਾ ਕੇ ਰੱਖ
ਹੁਸਨ ਦਾ ਕੀ
ਇਹ ਤਾਂ ਨਰਕ ਹੈ
ਕੋਈ ਕੰਮ ਦਾ ਨਹੀਂ
ਵਕਤ ਹੈ
ਬਹੁਤ ਸਖ਼ਤ ਹੈ


- ਸੁਗਮ ਬਡਿਆਲ


ਲਫ਼ਜ਼ਾਂ ਦੀ ਚਾਹਤ Lafzan Di Chaaht

ਲਫ਼ਜ਼ਾਂ ਦੀ ਚਾਹਤ ਪੈਦਾ ਹੋਈ
ਤੇ ਅਸੀਂ ਇਸ਼ਕ ਕਰ ਬੈਠੇ
ਕਾਗਜ਼ ਕਲਮਾਂ ਨਾਲ
ਗੱਲ ਕੀ ਹੋਈ ਆਪਣੀ
ਧਰਤੀ ਉੱਤੇ ਉਤਾਰ ਬੈਠੇ
ਤਾਰਿਆਂ ਦੇ ਜਹਾਨ ਨੂੰ


-ਸੁਗਮ ਬਡਿਆਲ

ਇੱਛਾਵਾਂ ਦਾ ਗਿਰੋਹ Ichhawan Da Giroh

ਇੱਛਾਵਾਂ ਦਾ ਗਿਰੋਹ ਸੀ
ਮੈਨੂੰ ਲੁੱਟ ਕੇ ਖਾ ਗਿਆ
ਪੰਨਿਆਂ ਨਾਲੋਂ ਵੀ ਹੌਲੀ ਜਿੰਦਗੀ ਨੂੰ
ਤੂਫ਼ਾਨ 'ਚ ਉੱਡਾ ਲੈ ਗਿਆ

ਕਾਰਵਾਂ ਸੀ ਕੁਝ ਰਫਿਊਜ਼ੀਆਂ ਦਾ
ਰਾਹ 'ਚ ਮਿਲਿਆ ਚੱਲਦੇ ਚੱਲਦੇ
ਕੁਝ ਦੂਰ ਚੱਲ ਕੇ
ਆਪਣੇ-ਆਪਣੇ ਰਾਹੀਂ ਪੈ ਗਿਆ


 ~ ਸੁਗਮ ਬਡਿਆਲ🌼

खेल खुदा का Khel Khuda ka

किया अजीब खेल

रचा है रब तूने,

कुछ पन्ने ज़िन्दगी के खुद

तुने बिखेर दिए

और खुद ही अब मुझे

इकट्ठे करने के लिए

 इस दुनिया के

मेले में बिठा दिया, 


~ सुगम बडियाल 🌼

https://www.instagram.com/sugam_badyal/


ਮੌਤ ਵੀ ਬੁਰੀ ਨੀ ਦੁਨੀਆਂ ਤੋਂ Maut vi Buri Ni Duniya To

ਜੁਬਾਨ 'ਚ ਅੱਜ ਕੱਲ ਤਿੱਖਣ ਜਿਹੀ ਏ, 
ਮਾਫ਼ ਕਰਨਾ! ਹੰਕਾਰ ਨਹੀਂ, 
ਬਸ, ਕੁਝ ਹਲਾਤਾਂ ਕਰਕੇ ਦਿਲ ਦੀ ਚਿੱਖਾਂ
ਤਿੱਖੇ ਲਫ਼ਜ਼ ਬਣ ਨਿਕਲ ਗਏ,
ਤੇ ਮਨ ਭੁੱਜੇ ਦਾਣਿਆਂ ਵਾਂਗ ਹੋਇਆ ਪਿਆ ਏ, 


ਸੁਗਮ ਬਡਿਆਲ

ਇਸ਼ਕ ਵਿਚਾਲੇ Ishq Vichaale

ਦਰਮਿਆਨੇ ਇਸ਼ਕ ਦੀ ਵਾਟ
ਨਾ ਜਾਈਂ ਵਿੱਚ ਰਾਹੇ ਛੱਡ ਕੇ,

ਜੇ ਵਕਤ ਬਦਲਿਆ ਫ਼ੇਰ
ਅਸੀਂ ਆਉਣ ਨੀਂ ਦੇਣਾ
ਇਸ ਪਾਰ ਦਹਲੀਜ਼ ਦੇ,


ਸੁਗਮ ਬਡਿਆਲ🌼

Maa ਮਾਂ

ਮੈਂ ਮਾਂ ਜਿਹਾ ਨਾ ਕਰ ਪਾਈ
ਕਿਸੇ ਨਾਲ ਲਾਡ, ਚਾਅ ਤੇ ਫ਼ਿਕਰ
ਇਕ ਆਹ 'ਤੇ ਕਰਦੀ ਏ ਜਿੰਨਾ ਮਾਂ।


~ Sugam Badyal

ਅੱਖਰ ਜੋ ਸਜਾਏ ਨੇ Akhar Jo Sjaye Ne

ਅੱਖਰ ਓਹ ਸਜਾਏ ਨੇ
ਜੋ ਮੈਂ ਆਪ ਹੰਢਾਏ ਨੇ

ਗੀਤ ਮੇਰੇ, ਜਿੰਦਗੀ ਭਰ ਦੇ
ਮੈਂ ਤੇਰੇ ਉੱਤੇ ਹੀ ਬਣਾਏ ਨੇ

ਭਾਵੇਂ ਫੁੱਲ ਨਹੀਂ ਸਨ
ਜ਼ਿੰਦਗੀ ਆਪਣੀ

ਫ਼ੇਰ ਵੀ ਫੁੱਲਾਂ ਦੀ ਛਾਂ
ਕੰਡਿਆਂ ਤੇ ਕਮਾਏ ਨੇ

ਡਰਨਾ ਮਨੵਾਂ ਹੈ! 
ਕੁਝ ਔਖਿਆਈਆਂ ਨੇ ਸਿਖਾਤਾ

ਹਨੇਰਿਆਂ ਦੇ ਗਿਰੋਹ ਨੂੰ
ਭੱਜਣਾ ਦੇ ਰਾਹੇ ਪਾ ਤਾ


- ਸੁਗਮ ਬਡਿਆਲ

ਉਹਨ੍ਹਾਂ ਨੂੰ ਜੰਗ ਦਾ ਚਾਅ ਸੀ Ohna Nu Jagg Da chaa si

ਓਹਨਾਂ ਨੂੰ ਜੰਗਾਂ ਦਾ ਬੜਾ ਚਾਅ ਏ
ਸਾਡੇ ਲਈ ਇੱਕ-ਇੱਕ ਕਤਰੇ ਦਾ ਭਾਅ ਏ

ਦੂਰੋਂ ਸਫ਼ਰ ਦਿਲਚਸਪ ਹੈ ਓੁਨ੍ਹਾਂ ਲਈ
ਨੇੜੇ ਹੋ ਕੇ ਬਹੀਂ ਜ਼ਰਾ

ਨਰਕਾਂ ਦੀ ਅੱਗ ਜਿੰਨਾ ਤਾਪ
ਤੇ ਗਰਦਨ 'ਤੇ ਹਰ ਵੇਲੇ
ਜਿਵੇਂ ਤਿੱਖੀ ਤਲਵਾਰ ਏ


- ਸੁਗਮ ਬਡਿਆਲ

ਤਮੰਨਾਵਾਂ Tammanavan

ਤਮੰਨਾਵਾਂ ਵੀ ਦਿਲ 'ਚ ਰਹਿਣੀਆਂ ਚਾਹੀਦੀਆਂ ਹਨ
ਕਿ ਜਿਉਂਣ ਲਈ ਰੋਟੀ ਹੀ ਖੁਰਾਕ ਤਾਂ ਨਹੀਂ
ਆਸਾਂ ਵੀ ਜਿਉਂਣ ਨੂੰ ਹੋਰ ਗੂੜੇ ਰੰਗ ਲਾ ਦਿੰਦੇ ਹਨ।


ਸੁਗਮ ਬਡਿਆਲ

ਰੱਬ ਦੇ ਮੇਲੇ Rabb De Melle

ਕੀ ਅਜੀਬ ਖੇਡ!
ਕੁਝ ਵਰਕੇ ਜਿੰਦਗੀ ਦੇ
ਆਪ ਰੱਬਾ ਤੂੰ ਖਲਾਰ ਦਿੱਤੇ
ਤੇ ਆਪੇ ਹੀ ਹੁਣ ਮੈਨੂੰ
ਇਕੱਠੇ ਕਰਨ ਲਈ ਪੰਨਿਆਂ ਨੂੰ
ਦੁਨੀਆਂ ਦੇ ਮੇਲੇ ਵਿੱਚ ਬਿਠਾ ਦਿੱਤਾ

~ ਸੁਗਮ ਬਡਿਆਲ

जज्बात दिल में महफूज़ हैं Jazzbat Dil main Mehfooz hain

मशरूफ रह रहे हैं
जज़्बात हमारे दिल में
हमें कोई शौंक नहीं कि
ऐसे ही उड़ाते फिरें हम
अपने जज़्बातों के पन्नों को
बहुत कीमत लगी है दांव पे
हमारी जिदंगी को हमें
एक धागे में परोस कर
महफुज़ रखने के लिए


  ~ सुगम बडियाल

ਨਿੱਘੇ ਧੂਣੀ ਵਰਗੇ Nigge Dhuni warge

ਬਸ! ਦਰਿਆਓਂ ਡੂੰਘੇ,
ਅਸਮਾਨੋਂ ਉੱਚੇ,
ਐਸੇ ਗਦਰ ਜੇਹੇ ਬੰਦੇ,
ਡੂੰਘੀਆਂ ਸੋਚਾਂ ਦੇ ਪੁਜਾਰੀ,
ਕੁਝ ਨਿੱਘੇ ਧੂਣੀ ਵਰਗੇ,
ਕੁਝ ਜੁਬਾਨ ਦੇ ਸੁਰ
ਘੰਟੀਆਂ ਵਰਗੇ ਨੇ ਓਹਦੇ,
ਪਰ ਮੈਨੂੰ ਅੱਜ ਤੱਕ
ਸਮਝ ਨੀਂ ਆਇਆ,
ਉਹ ਮੰਦਰ ਸੀ ਜਾਂ
ਕੌੜੇ ਪਾਣੀਆਂ ਦਾ ਹੋਜ,

ਬਾਤਾਂ ਦੇ ਗੁੱਝੇ,
ਚਿੱਟੇ ਵਾਲ਼ ਸੀ ਸਫ਼ੇਦੀ ਨਹੀਂ
ਨਰਮ ਚਮੜੇ
ਅੱਖਾਂ ਤੇਜ਼ ਤਰਾਰ ਸਨ,
ਮਿੱਟੀ ਵਾਂਗ ਦੇ ਰੂਪ
ਪਰ ਘਟਾ ਕਾਲੀਆਂ ਵਰਗੇ ਨੀਂ
ਗਰਮ ਧਰਤ ਦੇ
ਪਰ ਬੁਲਬੁਲੇ ਪਾਣੀਆਂ ਦੇ ਵਾਂਗ
ਚੜ੍ਹਕੇ ਉਤਰ ਜਾਵਣ,
ਸਖ਼ਤ ਸੀ ਪਤਾ ਨੀਂ ਨਰਮ,


ਸੁਗਮ ਬਡਿਆਲ

ਹਮਉਮਰ ਸੋਚ Humumar Soch

ਮੈਂ ਵੀ ਹਮਉਮਰ ਹਾਂ ਤੇਰੀ,
ਸੋਚ ਸਮਝ ਨੂੰ ਕਿਉਂ
ਉਮਰਾਂ ਦੇ ਗਲ਼ ਪਾ ਦਿੰਦੇ ਹੋ,
ਇਹ ਕਹਿ ਕੇ ਕਿ ਕੱਚੇ ਨੇ ਉਮਰਾਂ ਦੇ,

ਸੋਚ ਸਾਡੀ ਤੱਤੇ ਠੰਡੇ ਪਾਣੀਆਂ ਵਰਗੀ ਏ,
ਠੰਡੇ ਪਾਣੀ ਵਾਂਗ ਕਾਲਜੇ ਨੂੰ ਠਾਰਦੀ ਆ,
ਤੇ ਕੁਝ ਸੋਚਾਂ ਉੱਤੇ ਮੇਰੀ ਸੋਚ
ਤੱਤੇ ਪਾਣੀਆਂ ਵਰਗੀ ਪੈਂਦੀ ਆ,
ਕਿ ਹੋਸ਼ ਆ ਜਾਵੇ, ਕਿ ਸੋਚ ਨੂੰ ਬਦਲੋ।


ਸੁਗਮ ਬਡਿਆਲ

ਗੁਜ਼ਾਰਸ਼ Guzaarish

ਇੰਨੀ ਕੁ ਗੁਜ਼ਾਰਸ਼!
ਖਲਲ ਨਾ ਪਏ ਕੋਈ
ਮੇਰੇ ਤੇ ਮੇਰੇ ਸੁਪਨਿਆਂ ਦੀ ਪਰਵਾਜ਼ 'ਤੇ,
ਅਜ਼ਮ ਨਾ ਰਹੇ ਅਧੂਰਾ ਰਸ਼ਕ ਦੇ ਵਸ ਹੋ ਕੇ,


ਸੁਗਮ ਬਡਿਆਲ

ਸੰਪੂਰਣ Sampuran

ਜੇ ਮੈਂ ਹਰ ਕੰਮ ਵਿੱਚ ਸੰਪੂਰਨ ਹੁੰਦਾ
ਤਾਂ ਮੈਂ ਇਸ ਜਹਾਨ 'ਚ ਨਾ ਹੁੰਦਾ,


ਸੁਗਮ ਬਡਿਆਲ

ਬਦਲਾਵ Badlaaw

ਮੌਸਮਾਂ ਵਾਂਗੂੰ
"ਵਕਤ,
ਅੰਦਾਜ਼ ਤੇ
ਨਿਆਜ਼
ਬਦਲਦਿਆਂ ਦੇਰ ਨੀ ਲੱਗਣੀ"-
ਜ਼ਿੰਦਗੀ ਦਾ ਕਹਿਣਾ ਹੈ।

ਸੁਗਮ ਬਡਿਆਲ

ਅਰਦਾਸ ਕਰਾਂ Ardaas Kran

ਆਪਣੇ ਸਾਵੇਂ ਹਮੇਸ਼ਾ ਰੱਖਣਾ ਮੇਰੀ ਤਕਦੀਰ ਨੂੰ,
ਕਿਤੇ ਤਿੜਕ ਨਾ ਜਾਵੇ ਤੇਰੀ ਅੱਖਾਂ ਤੋਂ ਉਹਲੇ ਹੋ ਕੇ,


 ਸੁਗਮ ਬਡਿਆਲ

ਆਜਿਜ਼ ਨਹੀਂ ਤੇਰੇ ਵਾਜੋਂ Ajij Nahi Tere Waajo

ਹਿਜ਼ਰ ਵਿੱਚ ਸੜਨਾ ਮਨਜ਼ੂਰ ਨਹੀਂ,
ਐਸੇ ਇਸ਼ਕ ਦੀ ਅੱਗ ਵੀ ਕੈਸੀ,
ਕਿ ਸ਼ਬ ਕਾਲੀਆਂ
ਅਤੇ ਆਪਣੀ ਅੱਖ ਦੇ ਪਾਣੀ ਦੀ
ਤੌਹੀਨ ਕਰ ਲਵਾਂ,
ਐਸਾ ਵੀ ਨਹੀਂ ਕਿ ਆਜ਼ਾਰ ਨਹੀਂ
ਦਿਲ ਟੁੱਟਣ ਦਾ,
ਪਰ ਆਜਿਜ਼ ਨਹੀਂ ਤੇਰੇ ਬਾਜੋਂ,


ਸੁਗਮ ਬਡਿਆਲ

ਬੇਵਫ਼ਾ ਇਲਜ਼ਾਮ Bewafa Ilzaam

ਤੇਰੇ ਅਲਫਾਜ਼
ਮੇਰੇ ਜਜ਼ਬਾਤਾਂ ਦੇ ਕਾਤਿਲ ਨੇ,
ਨਹੀਂ ਜੇਕਰ ਤੁਰ ਸਕਿਆ
ਮੇਰਾ ਹੌਂਸਲਾ ਬਣ ਕੇ,
ਪਰ ਇਲਜ਼ਾਮ ਤਾਂ ਨਾ ਲਾ
ਮੇਰੀ ਤੇਰੇ ਨਾਲ ਬੇਵਫ਼ਾਈ ਦੇ,


ਸੁਗਮ ਬਡਿਆਲ

ਪਵਿੱਤਰ ਰੂਹ Pawitar Rooh

ਰੂਹ ਮੇਰੀ ਇਕੱਲੀ
ਇਸ ਜਹਾਨ 'ਚ,
ਇੱਕ ਪਵਿੱਤਰ ਸਾਥੀ ਲੱਭਦੀ ਆ,
ਐਵੇਂ ਹੀ ਲੰਮੀਆਂ
ਉੱਡਾਰੀਆਂ  ਲਾਉਂਦੀਆਂ,
ਇਸ ਦੁਨੀਆਂ ਤੋਂ ਸਤੀ ਲੱਗਦੀ ਆ,


ਸੁਗਮ ਬਡਿਆਲ

कुछ बातें Kuch Baatein

कुछ बातें
होठों पर दबी हैं,
कुछ जज़्बात
दिल में ही सज़े हैं,
कुछ तनहाईआँ
अंग्ड़ाईआँ ले रही हैं,
कुछ मुस्कानें
दर्द बियां करती हैं,
वकत वकत की बात है,
ये हर पल बदलती हैं।

सुगम बडियाल

    

सोच समंदर Soch Samandar

"सोच का रास्ता इतना गहरा है
कुछ डूब गए इसमें,
तो कुछ डूब कर
शायर बनकर तैर आए।"

 सुगम बडियाल

ਸੋਚਾਂ ਬੁੱਢੀਆਂ ਹੈ ਚੱਲੀਆਂ Sochan Budiyan Ho Challiyan

ਫੇਰ ਕੀ...
ਸੋਚਾਂ ਬੁੱਢੀਆਂ ਹੈ ਚੱਲੀਆਂ ਨੇ,
ਵਕਤ ਦਾ ਕਹਿਰ ਏ,
ਜਿਉਂ ਹੀ ਦੁੱਖਾਂ ਦਾ ਜਾਣਾ ਸੀ,
ਮੇਰੇ ਸ਼ਹਿਰ ਤੇਰਾ ਆਉਣਾ ਸੀ,
ਕਹਿਰ ਵਕਤ ਦਾ ਸੀ,

ਫੇਰ ਕੀ?...
ਕਿਸਮਤ ਦਾ ਪਲਟ ਜਾਣਾ ਸੀ,
ਦੁੱਖਾਂ ਦੀ ਪਿੱਠ 'ਤੇ ਸੁੱਖਾਂ ਦਾ ਵੱਸ ਜਾਣਾ ਸੀ,

ਫ਼ੇਰ ਕੀ ਸੀ,
ਬੱਸ ! ਉਹੀ...ਲੋਕਾਂ ਦਾ ਬਦਲ ਜਾਣਾ ਸੀ,
ਪਿੱਠ ਵਿਖਾ ਕੇ ਜਿੰਨ੍ਹਾਂ ਪਹਿਲਾਂ ਲੰਘ ਜਾਣਾ ਸੀ,

ਫੇਰ ਕੀ?...
ਹੁਣ ਓਸ ਤੋਂ ਵੱਧ ਸਾਨੂੰ ਵੇਖ ਸਲਾਮਾਂ ਦਾ ਵਰਸਾਣਾ ਸੀ,
ਦਿਨ ਸੋਚ-ਸੋਚ ਸੋਚਾਂ ਬੁੱਢੀਆਂ ਹੋ ਚੱਲੀਆਂ ਨੇ,
ਵਕਤ ਦੀ ਚਾਪ `ਤੇ


ਸੁਗਮ ਬਡਿਆਲ

शह मात Sheh Maat

ज़िन्दगी शतरंज है,
किस्मत की आड़ में,
कभी खूबसूरत ज़िन्दगी को
शह है दी,
कभी मात दे जाती है
ज़िन्दगी संभलने से पहले।


सुगम बडियाल


    

कांटे Kaante

डर नहीं लगता...
कौन सी काँटों से पहले ना थी कम दोसती
कि हम बरदाश्त की आदत ना बना सकें।

फूलों भी खूब गुनाहगार है
खुबसुरती की आड़ में
काँटे बिछाए बैठे थे।


सुगम बडियाल

ਬਾਦਸ਼ਾਹ Baadshah

👑
ਮੈਹਜ਼
ਇੱਕ ਵਕਤ ਦਾ ਫ਼ਰਕ ਸੀ
ਤੇਰੇ ਮੇਰੇ ਵਿੱਚ,
ਨਹੀਂ ਤਾਂ ਬਾਦਸ਼ਾਹ ਮੈਂ ਵੀ ਸੀ
ਇਸ ਜਹਾਨ ਵਿੱਚ...

ਸੁਗਮ ਬਡਿਆਲ

ਨਵੀਂ ਜੁੱਤੀ Nawi Jutti

ਪੈਰੀਂ ਨਵੀਂ ਜੁੱਤੀ ਸੀ,
ਛਾਲੇ ਪੈ ਗਏ,
ਪਰ ਤੁਰਨ ਨੂੰ ਮਜਬੂਰ ਸੀ,
ਕਿਉਂਕਿ ਮੰਜ਼ਿਲ 'ਤੇ ਪੁੱਜਣਾ ਜ਼ਰੂਰ ਸੀ,

ਲਹੂ ਲੁਹਾਣ ਸੀ,
ਪਰ ਅੱਗੇ ਸੁੱਖ ਦਾ ਜਹਾਨ ਸੀ,
ਮਲਮਲ ਦੇ ਫੋਹੇ ਦਾ ਭਵਿੱਖ
ਸੌ ਦਰਦ ਇਸ ਤੋਂ ਕੁਰਬਾਨ ਸੀ,


ਸੁਗਮ ਬਡਿਆਲ

ਹਵਾਵਾਂ Hawaa

ਕੁੱਝ ਹਵਾਵਾਂ ਜਾਣੀਆਂ ਪਛਾਣੀਆਂ ਸੀ,
ਕੁੱਝ ਨਿੰਮੇ ਨਿੰਮੇ ਹਵਾ ਦੇ ਬੁੱਲੇ ਝਾਤ ਮਾਰਦੇ,
ਚਿਹਰੇ ਨੂੰ ਛੂਹ ਛੂਹ ਭੱਜ ਜਾਂਦੇ,
ਹਵਾ ਠਹਿਰ ਕੇ ਹਲੂਣਾ ਦਿੰਦੀ,
ਕੁੱਝ ਯਾਦਾਂ ਦੀ ਧੁੰਦਲੀ ਤਸਵੀਰ ਕੋਲ ਸੀ,
ਬਸ! ਇਕ ਸਾਫ਼ ਅਕਸ਼ ਹੀ ਨਹੀਂ ਸੀ
ਮੈਨੂੰ ਯਾਦ ਆ ਰਿਹਾ।

ਸੁਗਮ ਬਡਿਆਲ

ਮੌਤ ਏ ਇਸ਼ਕ Maut e Ishq

ਇਸ਼ਕ ਵਿੱਚ ਆਈ ਮੌਤ ਨਾਲ
ਗੱਲ ਬਾਤ ਕਰਦੇ ਆਸ਼ਿਕਾ, 
ਆਪਣੀ ਹੋਂਦ ਨੂੰ ਬਰਕਰਾਰ ਰੱਖਿਆ, 
ਹੰਝੂਆਂ ਦੇ ਗੀਤਾਂ 'ਚ
ਤੇਰੀ ਕਾਮਲ ਪ੍ਰੀਤ ਸੁਣਾਂਦੇ
ਤੇਰੇ 'ਤੇ ਗੀਤ ਲਿਖਦੇ, 
ਲਿਖਾਰੀਆਂ ਨੂੰ ਵੀ
ਤੇਰੀ ਪ੍ਰੀਤ 'ਚ ਕਮਲ਼ਾ
ਬਣਾ ਛੱਡਿਆ, 


ਸੁਗਮ ਬਡਿਆਲ

ਮੈਂ ਗੁਲਾਬ Main Gulaab

ਕਾਸ਼! ਮੈਂ ਗੁਲਾਬ ਹੁੰਦੀ,

ਬਗੀਚੇ ਤੇਰਿਆਂ 'ਚ
ਤੇਰੇ ਆਉਣ ਦਾ
ਰੋਜ਼ ਇੰਤਜ਼ਾਰ ਕਰਦੀ,

ਸੁਗਮ ਬਡਿਆਲ

ਹੁਸਨ ਗਰੂਰ Husan Garur

ਐਸੇ ਹੁਸਨ ਦਾ
ਗਰੂਰ ਦੀ ਕਰਨਾ,
ਮਿੱਟੀ 'ਚ ਮਿੱਟੀ ਵਰਗਾ
ਜਿਸਦਾ ਇੱਕ ਦਿਨ ਰੰਗ ਬਣਨਾ,
ਗੋਰਾ ਸੀ, ਸੀ ਭਾਵੇਂ ਕਾਲਾ,
ਅਖੀਰਲੇ ਦਿਨ ਇੱਕੋ ਜਿਹਾ
ਰੰਗ ਸਲੇਟੀ ਬਣ ਜਾਣਾ,


ਸੁਗਮ ਬਡਿਆਲ

ਵਕਤ ਚਾਪ Waqt Chaap

ਵਕਤ ਦੀ ਸੂਈ ਦੀ ਨੋਕ 'ਤੇ
ਚੱਲਾਂਗੀ,
ਪਰ ਵਾਧਾ ਇਹ ਵੀ ਹੈ
ਮੇਰਾ,
ਕਿ ਜੇ ਤੂੰ ਚੱਲੇਗਾ ਸਕਿੰਟਾਂ ਦੀ
ਚਾਪ ਵਾਗੂੰ,


ਸੁਗਮ ਬਡਿਆਲ

ਅਧਿਆਪਕ Adhiapak

ਟੁੱਟ ਜਾਂਦੇ ਸੀ ਆਪਾ
ਕੱਚੀ ਮਿੱਟੀ ਵਾਂਗ ਵਾਰ-ਵਾਰ,
ਉਹ ਆਕਾਰ ਦਿੰਦੇ ਸੀ ਰਹਿੰਦੇ
ਘੁਮਿਆਰ ਵਾਂਗ ਵਾਰ ਵਾਰ,
ਹੁਣ ਕੱਚੇ ਭਾਂਡੇ ਨੂੰ ਪੱਕਾ
ਵਰਤਣ ਯੋਗਾ ਕਰ ਦਿੱਤਾ।

ਸੁਗਮ ਬਡਿਆਲ

जिन्दगी- एक कहानी Jindgi- Ek Kahani

पूरी जिन्दगी को हम ने
एक कागज़ पर उतारा है,

और जहान वालों के लिए
ये एक किताब कहानी है,

सुगम बडियाल🌼

ਵਜੂਦ Wajood

🌿 ਜਦ ਤੱਕ ਤੇਰੇ ਨਾਲ ਜੁੜੀ ਰਹੀ,
ਸੁੱਖ- ਸਾਂਦੀ ਸੀ,
ਵੱਖ ਕੀ ਹੋਈ ਟਾਹਣੀ ਤੋਂ ਪੱਤੇ ਵਾਂਗੂੰ,
ਮੇਰਾ ਵਜੂਦ ਫੇਰ ਹਵਾ 'ਚ
ਤੇਜ਼ ਵਹਾ ਨਾਲ ਉੱਚੀਆਂ ਉਡਾਰੀਆਂ
ਲਾ ਕੇ ਵੀ ਫੇਰ ਨਾਂ ਮਿਲਿਆ,
ਮੇਰਾ ਨਾ ਹੁਸਨ ਰਿਹਾ, ਨਾ ਆਪ,
ਸੁੱਕੇ ਪੱਤੇ ਵਾਂਗ ਵੱਖ ਹੋਈ
ਜਦ ਮੈੰ ਉਸ ਟਾਹਣੀ ਤੋਂ, 🌿

ਸੁਗਮ ਬਡਿਆਲ

ਮਾਂ ਦੀ ਬੁੱਕਲ਼ / Maa Di Bukkal

ਹੇ ਮਾਂ! ਮੈਂ ਤੇਰੇ ਸਾਂਵੇ ਰਹਿਣਾ ਚਾਹੀਦੀ ਆਂ,
ਹੇ ਮਾਂ! ਮੈਂ ਤੇਰੀ ਬੁੱਕਲ਼ ਦੇ ਵਿਚ ਸੌਣਾ ਚਾਹੁੰਦੀ ਆਂ, 
ਹੇ ਮਾਂ! ਮੈਨੂੰ ਬੁੱਕਲ਼ ਦੇ ਵਿਚ ਲੁੱਕਾ ਲੈ,
ਇਹ ਦੁਨਿਆਵੀ ਰਾਕਸ਼ਾਸ਼ ਮੈਨੂੰ ਮਾਰ ਮਕੋਣਾ ਚਾਹੁੰਦੇ ਨੇ,
ਹੇ ਮਾਂ! ਮੈਂ ਤੇਰੇ ਸਾਂਵੇ ਰਹਿਣਾ ਚਾਹੁੰਦੀ ਆਂ

ਇੱਕ ਯੁੱਗ ਸੀ ਵਾਰਸ, ਹਾਸ਼ਮ ਨਾਲੇ ਪੑੀਤਮ ਦਾ
ਉਹ ਕਹਿ ਕਹਿ ਲੋਕਾਂ ਨੂੰ ਹਾਰੇ,
ਲਿਖ ਲਿਖ ਸਿਰਨਾਵੇਂ ਧੀਆਂ ਦੇ ਸੀ ਮਾਰੇ,
ਫ਼ਿਰ ਵੀ ਇਹ ਦੈਂਤ ਖੜੇ ਖਲੋਤੇ ਮੈਨੂੰ ਡਰੋਂਦੇ ਆ,
ਹੇ ਮਾਂ! ਮੈਨੂੰ ਬੁੱਕਲ਼ ਦੇ ਵਿਚ ਲੁਕਾ ਲੈ,
ਹੇ ਮਾਂ! ਮੈਂ ਤੇਰੇ ਸਾਂਵੇ ਰਹਿਣਾ ਚਾਹੀਦੀ ਆਂ।

ਠੱਗੀ ਵਾਲੇ Thaggi Wale

ਠੱਗੀ ਵਾਲੇ ਲੋਕੀਂ...
ਸਮੁੰਦਰਾਂ 'ਚ
ਉੱਚੀਆਂ ਉੱਚੀਆਂ ਲਹਿਰਾਂ ਵਾਂਗ
ਭਾਵੇਂ ਲੱਖ ਉੱਠਣ
ਪਰ ਅਸਮਾਨ ਨੂੰ ਛੂਹਣ ਦੀ
ਹੈਸੀਅਤ ਨਹੀਂ ਰੱਖਦੇ!

ਤੇਰੀ ਅਮੀਰੀ ਦਿਲ 'ਚ
ਤੇਰੇ ਉੱਚੇ ਮਹੱਲਾਂ ਦਾ ਕੀ ਕਰੀਏ...?

ਸੁਗਮ ਬਡਿਆਲ

ਮਾਂ Maa

ਮਾਂ! ਤੇਰੀ ਗੋਦ ਜੇਹੇ
ਹੁਲਾਰੇ ਕਿਤੇ ਵੀ ਨਾ ਆਏ

ਤੇਰੀ ਸੀਰਤ ਜਿਹਾ ਇੱਕ ਤਿਣਕਾ ਵੀ
ਮੈਨੂੰ ਉਮਰ ਭਰ ਲਈ ਨਾ ਭਾਇਆ,


ਸੁਗਮ ਬਡਿਆਲ 🌼

गुमनाम शोहरतें Gumnaam Shohratein

शोहरतें गुमनाम थी,
साथ मेेरे आईं
और साथ मेरे ही
दफ्न हो गई,
कौन हमें था नहीं जानता,
आज ऐसे अनजानी निगाहों से
वो ताक रहे
जॊ कहते थे रहते,
जी हुजूर..!


सुगम बडियाल🌼

अंधेरों की दुनियाँ Andheron Ki Duniya

हर कोई
रात के अंधेरों में छोड़ गया
दुनिया ये शोहरतों वाली, 

तो हम काफिरों की क्या मजाल है
इस दुनियाँ में
कि लड़ पड़ें हम इन अंधेरों से, 


सुगम बडियाल🌼

ਕਿਸਮਤ - ਏ - ਨਿਕੰਮੀ Qismat e Nikmi

ਚਲ ਕੋਈ ਨਾ
ਬੱਦਲਾਂ ਵਾਂਗੂ ਛੱਟ ਜਾਵੇਗੀ
ਕਿਸਮਤ - ਏ - ਨਿਕੰਮੀ

ਜਾਂ ਫੇਰ ਢੱਲ ਜਾਵੇਗੀ
ਕਿਸੇ ਸ਼ਾਮ ਦੀ ਤਰ੍ਹਾਂ


ਸੁਗਮ ਬਡਿਆਲ




    

ਇਹ ਜੱਗ... Eh Jagg


ਇਹ ਜੱਗ ਮੈਨੂੰ ਸੱਭ ਮਿੱਠਾ ਲਾਗੇ,
ਸੁਣ ਬੁਰਾਈਆਂ ਦੂਸਰ ਕੀ,
ਦੇਖ ਰੀਤਾਂ ਲੋਕਾਂ ਕੀ ਫਿਰ,
ਇਹ ਜੱਗ ਜ਼ਾਹਿਰ ਲਾਗੇ,

ਦੇਸ ਪਰਾਇਆ ਨਾਨਕਾ,
ਚਾਰ ਦਿਨਾ ਕਾ ਬਾਗ,
ਖੇਡੀ ਮੈਂ ਰੱਜ ਕੇ,
ਜਬ ਲੂਹ ਲਾਗੀ ਫਿਰ,
ਦਿਆ ਦੋਸ਼ ਮਾਲਕ ਨੂੰ,

ਦੋ ਪਲ ਵੀ ਉਕਾ ਨਾਉ ਨਹੀ, 
ਵਿਚ ਪਲੀਤ ਜਿੰਦੜੀਏ, 
ਤੈਨੂੰ ਯਾਦ ਕੋਇ ਨਾ 
ਤੇਰੇ ਸਿਰ ਵਾਲਾ ਸਾਂਈ, 

ਗੁਜ਼ਰ ਰਹੀ ਜਿੰਦਗੀ,
ਵਿੱਚ ਹਲਾਤਾਂ ਮਾੜਿਆਂ, 
ਤੈਨੂੰ ਹੁਣ ਵੀ ਨਾ ਸਮਝ ਆਈ, 
ਆਪ ਨੂੰ ਕਹਾਵੈ ਅਕਲਵਾਨ, 

ਇਹ ਛੋਡ ਝਗੜੇ ਚੁਗਲੀ, 
ਦੋ ਪਲ ਲਈ ਨਾਂ ਗੁਰਾਂ ਕਾ, 
ਫਿਰ ਓਹੀ ਜੱਗ ਮਿੱਠਾ, 
ਜਿਸ ਦੇਸ ਅਵੱਲੈ ਤੈਂ ਜਾਣਾ,


ਸੁਗਮ ਬਡਿਆਲ


ਕਸੀਦ Kaseed

ਕੋਈ ਕਸੀਦ ਮੇਰਾ ਪਤਾ ਲੈ ਜਾਵੇ,
ਜਾ ਕੇ ਉਸ ਅੱਲਾ ਨੂੰ ਦੇਵੇ,
ਆਪਣੇ ਦੁਖੜਿਆਂ ਦੀ ਕਿਤਾਬ,
ਲਿਖ ਭੇਜੀ ਏ,

ਕਹੀਂ...
ਉਸਨੂੰ ਥੋੜਾ ਸਮਾਂ ਲੈ ਕੇ,
ਇਸ ਉੱਤੇ ਵੀ ਗੋਰ ਕਰੀਂ,


ਸੁਗਮ ਬਡਿਆਲ

ਗਰੂਰ Garur

ਧਰਤੀ ਉੱਤੇ ਨੰਗੇ ਪੈਰ ਵੀ ਕਦੇ ਨਾ ਰੱਖਦੀ ਸੀ
ਅਮੀਰੀ ਦਾ ਗਰੂਰ ਐਸਾ ਟੁੱਟਿਆ
ਕਿ ਹੁਣ ਮਿੱਟੀ ਵੀ ਸਹੇਲੀ ਲੱਗਦੀ ਏ


Sugam Badyal

ਉਸ ਸ਼ਹਿਰ Uss Shehr

ਅਕਸਰ ਮੈਂ ਉਸ ਸ਼ਹਿਰ ਤੋਂ ਲੰਘਦੀ ਹਾਂ
ਜਿੱਥੇ ਉਹ ਰਹਿੰਦਾ ਸੀ
ਓਹਦੀ ਹਸਰਤ ਵਾਂਗ ਸ਼ਹਿਰ ਵੀ
ਰੋਜ਼ ਸੀਰਤ ਬਦਲਦਾ ਹੈ
ਰੋਜ਼ ਨਵਾਂ ਨੂਰ ਚੜਦਾ ਵੇਖਿਆ ਸੀ
ਚਿਹਰੇ ਓਹਦੇ 'ਤੇ
ਹੁਣ ਓਹਦੇ ਬਿਨ ਚਮਕਦੇ ਸ਼ਹਿਰ ਦਾ 
ਨੂਰ ਵੀ ਫਿੱਕਾ ਲੱਗਦਾ ਹੈ


ਸੁਗਮ ਬਡਿਆਲ

वक्त Waqt

 वक्त...
वक्त आवाज नहीं करता
आने की खबर नहीं देता
आने की आहट नहीं करता
बदल जाता है पल में
पल में सोना कर देता है
पल में पीतल

वक्त गवाने वालों को
यह माफ नहीं करता
खाक कर देता है 
वक्त को बेवक्त अजमाने 
वालों को


सुगम बडियाल

ਇਸ਼ਕ ਤੇ ਜੰਗ Ishq Te Jagg

ਕਹਿੰਦੇ!
ਈਸ਼ਕ ਤੇ ਜੰਗ ਵਿੱਚ ਸਭ ਜਾਇਜ਼
ਪਰ ਐਸਾ ਈਸ਼ਕ ਹੀ ਕਾਹਦਾ
ਜਿਸ ਵਿੱਚ ਜੰਗ ਹੀ ਛਿੜੀ ਹੋਵੇ


ਸੁਗਮ ਬਡਿਆਲ

दुनिया की महफ़िल Duniya Ki Mehfil

'किसी को अजीब
किसी को खास लगते हैं
बेफिक्रे से अंदाज़ लगते हैं
ज़िन्दगी में हर चीज़ के दाम लगते हैं
ए- दुनियाँ हम भी आपकी तरह ही हैं
हम भी थोड़े थोड़े बदनाम लगते हैं'

शायर नई शायरी की तमन्ना करता है
अल्लाह! तेरी मोजों में
हमने भी मेले कई देख लिए,
पर तेरे दर जैसी कोई
महफ़िल हसीन नहीं लगती,


सुगम बडियाल

ਹਵਾ ਬਾਰੇ -ਮੇਰੀ ਡਾਇਰੀ ਵਿੱਚੋਂ Hwaa Baare - Meri Diary Vichon


ਗੁਮਨਾਮ ਪੈੜਾਂ Gumnaam Peraan

ਗੁਮਨਾਮ ਪੈੜਾਂ ਨੂੰ
ਤਲਾਸ਼ ਕਰਦੇ ਆ ਰਹੇ ਹਾਂ, 
ਕੀ ਪਤਾ ਕਿਥੋਂ ਤੱਕ ਲੈ ਜਾ ਕੇ
ਹੱਥ ਛੁਡਾ ਮੁੱਕ ਜਾਣਗੀਆਂ, 
ਜਾਂ ਫ਼ੇਰ ਬੇਮੌਸਮੀ ਬਰਸਾਤ
ਕਿਤੇ ਨਾ ਭਿਓਂ ਜਾਏ, 
ਹਲਕੇ ਜਿਹੇ ਰਹਿ ਗਏ
ਜੋ ਨਿਸ਼ਾਨ ਪੈਰਾਂ ਦੇ, 


ਸੁਗਮ ਬਡਿਆਲ

कविता Kavita

एक धीमी लौ की तरह,
वही आग की तरह जलते हैं, 
लफ्ज़ जो भी हैं वही पुराने हैं
वजूद की आग में जलते हैं, 
साथ हमारे सिवा कुछ भी नही, 
पैरों के छाले बताते हैं पैसे का
हमसे मज़ाक कर आते जाना रहना, 

हर किताब में भी यही फरमाया, 
मैं कोई महान लिखारी नहीं
ज़िन्दगी की कहानी का किरदार हूँ
शायद में कहानी हूँ, नहीं यां गीत हूँ,
नहीं मैं कविता हूँ छोटी सी
कहने के लिए एक कविता है,
अभी भी बहुत कुछ कहती है,
कुछ भी कहने के बिना,

ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਚਮਕੌਰ ਸਾਹਿਬ

ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਜੋ ਕਿ ਚਮਕੌਰ ਸਾਹਿਬ ਵਿਖੇ ਸਥਿਤ ਹੈ, ਸਿੱਖ ਵੀਰਤਾ ਅਤੇ ਬਲਿਦਾਨ ਦਾ ਜੀਵੰਤ ਪ੍ਰਤੀਕ ਹੈ। ਇਹ ਪਵਿੱਤਰ ਸਥਾਨ ਦਸੰਬਰ 1705...