ਦਿਮਾਗ ਤਾਂਹੀ ਤਾਂ ਕੈਂਚੀ ਵਰਗੇ
ਜ਼ਿੰਦਗੀ ਨੂੰ ਚੀਰ ਕੇ ਲੰਘਦੇ
ਜੁਆਕ ਅਸੀਂ ਪਿੰਡਾਂ ਆਲ਼ੇ
ਕੈਂਚੀ ਦੀ ਚੱਪਲਾਂ ਪਾ ਕੇ
ਗੁੱਚੀ ਦੇ ਸਨੀਕਰ ਪਾ ਕੇ
ਜ਼ਿੰਦਗੀ ਨੀ ਹੁੰਦੀ ਹਾਈ
ਧੁੱਪਾਂ 'ਚ ਜਦ ਸਿੱਕਦੀ ਤਲੀਆਂ
ਅਕਲ ਜ਼ਿੰਦਗੀ ਨੂੰ ਤਾਂਹੀ ਆਈ
ਕੈਂਚੀ ਦੀ ਚੱਪਲਾਂ ਪਾ ਕੇ।
ਰੋਜ਼ ਸੋਚ ਕੇ ਬੈਠਦੀ ਹਾਂ
ਕਿ ਉਸ ਦੀਆਂ ਵੀ ਕਹਿ ਸੁਣਾਂ
ਜੋ ਉਹ ਲੋਕ ਕਦਰਾਂ ਵਾਲੇ ਨੇ
ਪਰ...
ਕਦਰਾਂ ਸਭ ਤੋਂ ਵੀਰਾਨ ਜਾਪਦੀਆਂ ਨੇ
ਕਿ ਅਸੀਂ ਦਿਨ ਓਸ ਹੀ ਤੇਰੇ ਕੋਲ ਆਵਾਂਗੇ
ਜਿਸ ਦਿਨ ਮੇਰੇ ਆਪਣੇ ਛੱਡ ਜਾਣਗੇ
ਜਿੰਦਗੀ ਵੀਰਾਨ ਕਰਕੇ
ਇੰਨਾ ਵੀ ਸਿਦਕ ਕਿਉਂ ਦਿੱਤਾ ਤੂੰ ਰੱਬਾ!
ਗਰਮਜੋਸ਼ੀ ਵਿੱਚ ਕੁਝ ਤਾਂ ਕਰਦੇ
ਮਰਦੇ ਜਾਂ ਮਾਰ ਦਿੰਦੇ ਜਿੱਤ ਮੰਨਵਾਉਣ ਲਈ
ਆਰ ਜਾਂ ਪਾਰ ਹੋਣੇ ਸੀ ਅਸੀਂ
ਭਾਵੇਂ ਕਿਤਾਬਾਂ ਦੇ ਸੁਪਨੇ ਜਾਂ ਹਕੀਕਤ ਬਣ ਕੇ
ਰੁਲਦੇ ਫਿਰਦੇ ਹਨ ਜਿਹੜੇ
ਸਾਡੇ ਵੱਲ ਅੱਜ ਇੰਝ ਵੇਖਦੇ ਹਨ
ਜਿਵੇਂ ਕੋਈ ਮੈਂ ਵਾਅਦਾ ਕੀਤਾ ਹੋਵੇ
ਉਨ੍ਹਾਂ ਨੂੰ ਪਾਰ ਲੁਆਉਣ ਦਾ
ਬਸ। ਵਕਤ ਇੱਕ ਬੰਦੇ ਨਾਲੋਂ ਵੱਧ
ਪਾਸੇ ਪਰਤਦਾ ਹੈ
ਕੱਲ ਤੇਰੇ ਵੱਲ ਸੀ, ਅੱਜ ਮੇਰੇ ਵੱਲ ਹੋ ਗਿਆ
ਪਰ ਮਾਫ਼ ਕਰੀਂ ਮੇਰੀ ਗਲਤੀ ਨਹੀਂ।
ਸੁਗਮ ਬਡਿਅiਲ
ये जो यादें हैं
आती जाती है रोज
सुबह शाम बिना हमारी
इज़ाज़त के,
कुछ डराती हैं
हसाती है
कुछ रूलाती हैं
फिर कुछ मुसकुराती हैं
सुगम बडियाल🌼
कुछ भी बेवजह नहीं होता
हर लम्हा किसी का
सजा़ ही नहीं होता
आज वक्त तेरा है
तो कल मेरा भी होगा
देख लेना
तेरे हर पहर पर
पहरा फिर मेरा ही होगा
सुगम बडियाल
ਨਾ ਰਹਿ ਜਾਣ ਕਿਤੇ
ਉਹ ਸਾਡੇ ਅਤੀਤ ਦੇ
ਚਿਹਰਿਆਂ ਨੂੰ ਯਾਦ ਕਰਦੇ,
ਚੱਲ! ਮੈਂ ਦੱਸ ਦਿਆਂ,
ਅੱਲ੍ਹਾ ਦੀ ਮਿਹਰ ਨਾਲ
ਹੁਣ ਬਹੁਤ ਖੂਬਸੂਰਤ ਹੋ ਗਏ ਨੇ,
ਸੁਗਮ ਬਡਿਆਲ
ਜ਼ੁਲਮ ਬਹੁਤ ਸੀ,
ਪਰ ਸਬਰ ਵੀ ਵਾਲ਼ਾ ਸੀ,
ਸੋਚਦੇ ਹੁੰਦੇ ਸੀ
'ਖਾਸ ਵਕਤ ਆਵੇਗਾ!
ਕਾਲੇ ਨੵੇਰੇ ਦੀ ਰਾਤ
ਸਵੇਰ ਨੂੰ ਛੁਪ ਜਾਣੀ
ਆਪੇ ਹੀ ਮਨੋਂ ਬਾਤ
ਗੁੰਦ ਲਈ ਸੀ ਮੈਂ,
ਕੀ ਪਤਾ ਸੀ ਕਿ ਰੱਬ
ਅੰਨ੍ਹਾ ਤਾਂ ਹੈ ਸੀ,
ਤੇ ਪਤਾ ਲੱਗਿਆ
ਬੋਲ਼ਾ ਵੀ ਹੈ।
ਮੈਂ ਵੇਖਿਆ,
ਉਹਨਾਂ ਦਰਖਤਾਂ 'ਤੇ ਵੀ ਪੱਤੇ ਤੇ
ਚਿੜੀਆਂ ਪਰਤ ਆਈਆਂ
ਮੈਂ ਵੇਖਿਆ,
ਹਵਾ 'ਚ ਵੀ ਖੁਸ਼ਬੋ ਫ਼ੇਰ ਮਹਿਕ ਉੱਠੀ
ਮੈਂ ਵੇਖਿਆ,
ਧਰਤੀ ਹਰਿਆਵਲ ਨਾਲ ਮੋਹ ਪਾ ਬੈਠ ਗਈ
ਮੈਂ ਵੇਖਿਆ,
ਜਖ਼ਮਾਂ ਦਾ ਠੀਕ ਹੋ ਜਾਣਾ,
ਪਰ ਲੱਗਿਆ ਨਹੀਂ ਦਿਲ ਦਾ ਹਾਣੀ ਸੌਖਾ
ਤੇ ਇੰਨਾ ਚੰਗਾ ਮਿਲ ਜਾਵੇ।
कौन ऐसा है
जो मुसकराया हो
गम से बाहर,
दुसरे की कशती
दुर से अच्छी लगती है,
दिल में डर उनके भी
बेपनाह होता है,
पार निकल जाने से पहले
कहीं डूब न जाऊँ,
सुगम बडियाल
ਵਕਤ ਹੈ
ਬਹੁਤ ਸਖਤ ਹੈ
ਉਮੀਦ ਰੱਖ
ਠੵਰਮਾਂ ਰੱਖ
ਰਾਤ ਢਾਲੇਗੀ
ਦਿਨ ਦੀ ਤਪਸ਼ ਨਾਲ
ਮੁਕਾਬਲਾ ਨਹੀਂ
ਮਿਹਨਤ ਹੈ
ਲਫ਼ਜ਼ ਨੇ ਸਿਰਫ਼
ਬਿਆਨ ਕਰਨ ਲਈ
ਅੱਜ ਮੇਰਾ
ਉਜਾੜ ਹੈ
ਕੱਲ ਇੱਥੇ ਹੀ
ਜਿਉਂਦਾ ਜਾਗਦਾ
ਇੱਕ ਸ਼ਹਿਰ ਹੈ
ਮਰਤਬਾਨਾਂ 'ਚ ਪਾ ਕੇ ਰੱਖ
ਹੁਸਨ ਦਾ ਕੀ
ਇਹ ਤਾਂ ਨਰਕ ਹੈ
ਕੋਈ ਕੰਮ ਦਾ ਨਹੀਂ
ਵਕਤ ਹੈ
ਬਹੁਤ ਸਖ਼ਤ ਹੈ
https://www.instagram.com/sugam_badyal/

ਮੈਂ ਵੇਖਿਆ,
ਉਹਨਾਂ ਦਰਖਤਾਂ 'ਤੇ ਵੀ ਪੱਤੇ ਤੇ
ਚਿੜੀਆਂ ਪਰਤ ਆਈਆਂ
ਮੈਂ ਵੇਖਿਆ,
ਹਵਾ 'ਚ ਵੀ ਖੁਸ਼ਬੋ ਫ਼ੇਰ ਮਹਿਕ ਉੱਠੀ
ਮੈਂ ਵੇਖਿਆ,
ਧਰਤੀ ਹਰਿਆਵਲ ਨਾਲ ਮੋਹ ਪਾ ਬੈਠ ਗਈ
ਮੈਂ ਵੇਖਿਆ,
ਜਖ਼ਮਾਂ ਦਾ ਠੀਕ ਹੋ ਜਾਣਾ,
ਪਰ ਲੱਗਿਆ ਨਹੀਂ ਦਿਲ ਦਾ ਹਾਣੀ ਸੌਖਾ
ਤੇ ਇੰਨਾ ਚੰਗਾ ਮਿਲ ਜਾਵੇ।
ਅੱਜਕੱਲ੍ਹ ਇਨਸਾਨ ਮਸ਼ੀਨਾਂ ਵਾਂਗ ਜੀ ਰਿਹਾ ਹੈ। ਦਿਲ ਨਾਲ ਨਹੀਂ, ਸਿਰਫ਼ ਦਿਮਾਗ ਨਾਲ ਸੋਚਦਾ ਹੈ। ਲੋੜੀਂਦੇ ਵੇਲੇ ਹੱਸਦਾ ਹੈ, ਫ਼ਾਇਦੇ ਲਈ ਰਿਸ਼ਤੇ ਨਿਭਾਂਦਾ ਹੈ। ਮਨੁੱਖਤਾ...