ਚਾਰੇ ਪਾਸੇ ਸਨਾਟਾ , ਇੱਕ ਥਾਂ ਹੈ ' ਕੁਦਰਤ ਦੀ ਗੋਦ ' ਜਿੱਥੇ ਸਾਹ ਮੇਰੇ ' ਚ ਵੀ ਅਵਾਜ਼ ਹੈ, ਚਾਰ ਚੁਫ਼ੇਰੇ ਕੋਈ ਨਹੀਂ, ਬਸ ਮੈਂ ਹਾਂ ਤੇ ਹੈ ਮੇਰਾ ਦਿਲ.. ਜੋ ਇਸ ਸਨਾਟੇ ਨਾਲ ਗੱਲਾਂ ਕਰ ਰਹੇ ਹਨ, ਕਿਤੇ ਦੂਰ ਕੋਇਲਾਂ ਕੂਕ ਰਹੀਆਂ ਹਨ ਮੇਰੇ ਇਰਦ ਗਿਰਦ ਦਰਖਤ ਬੂਟੇ ਚੁੱਪ ਕੀਤੇ ਜਿਵੇਂ ਮੈਨੂੰ ਹੀ ਵੇਖੀ ਜਾ ਰਹੇ ਹਨ I ਫੁੱਲ ਵੀ ਮੈਨੂੰ ਦੇਖ ਨਿੰਮਾ - ਨਿੰਮਾ ਖਿੜ ਖਿੜਾ ਕੇ ਹੱਸ ਰਹੇ ਹਨ, ਨਿੰਮੀ - ਨਿੰਮੀ ਸਰਦ ਰੁੱਤ ਵਾਲੀ ਸ਼ੀਤ ਹਵਾ ਮੈਨੂੰ ਠਾਰ ਰਹੀ ਹੈ, ਘਾਹ ਦੀਆਂ ਪੱਤੀਆਂ ਵੀ ਜਿਵੇਂ ਖੁਸ਼ੀ ਨਾਲ ਨੱਚ ਰਹੀਆਂ ਹਨ , ਜਿਵੇਂ ਸਾਵਣ ' ਚ ਮੋਰ ਘਾਹ ਦੀ ਨੋਕ ਤੇ ਅੌਸ ਦੀਆਂ ਨਿੱਕੀ ਨਿੱਕੀ ਬੂੰਦਾਂ ਸੂਰਜ ਦੀ ਚਮਕ ਪੈਣ ' ਤੇ ਇੰਝ ਚਮਕ ਰਹੀਆਂ ਹਨ, ਜਿਵੇਂ ਧਰਤੀ ' ਤੇ ਕਿਸੇ ਨੇ ਕਿਸੇ ਦੇ ਸੁਆਗਤ ' ਚ ਫੁੱਲਾਂ ਦੀ ਥਾਂ ਹੀਰੇ - ਸੀਪੀਆਂ ਮੋਤੀ ਸਜਾਏ ਹੋਣ, ਇਹ ਬੈਂਚ ਵੀ ਖਾਲੀ ਪਏ ਇੱਕ ਦੂਜੇ ਵੱਲ ਝਾਕ ਰਹੇ ਹਨ ਜਿਵੇਂ ਇਨ੍ਹਾਂ ਨੂੰ ਵੀ ਕਿਸੇ ਦਾ ਇੰਤਜ਼ਾਰ ਹੈ, ਤੇ ਇੱਕ ਦੂਜੇ ਨੂੰ ਪੁੱਛਦੇ ਹਨ -' ਕੋਈ ਨੀ ਆਇਆ ? ' ਸਾਰੇ ਪੰਛੀਆਂ ਦੀ ਚੀਂ - ਚੀਂ , ਕਾਂ - ਕਾਂ , ਗੁਟਰ - ਗੁਟਰ , ਟਰ - ਰ - ਟ...
Comments