ਪੰਜਾਬੀਅਤ - ਸੱਭਿਆਚਾਰ ਬਚਾਓ Punjabiat- Sabhiyachar Bachao

ਪੰਜਾਬੀ ਲੋਕ-ਸੰਸਕ੍ਰਿਤੀ, ਲੋਕਧਾਰਾ, ਕਿਤੇ ਵੈਸਟਰਨ ਪੰਜਾਬੀ ਲੋਕ-ਸੰਸਕ੍ਰਿਤੀ, ਲੋਕਧਾਰਾ, ਕਿਤੇ ਵੈਸਟਰਨ ਸੱਭਿਅਤਾ ਹੇਠ ਦੱਬ ਰਹੀ ਹੈ, ਜਾਂ ਅਸੀਂ ਜਾਣ ਬੁੱਝ ਕੇ ਦੱਬਾ ਰਹੇ ਹਾਂ। ਕਿਉਂਕਿ ਅਸੀਂ ਪੰਜਾਬੀ ਕਹਿਣ ਕਹਾਉਣ ਵਿੱਚ ਤਾਂ ਫਖ਼ਰ ਮਹਿਸੂਸ ਕਰਦੇ ਹਾਂ, ਪੰਜਾਬੀ ਲੋਕ ਆਪਣੇ ਹੁਨਰ, ਕਲਾ,ਕਾਬਲੀਅਤ, ਦਲੇਰੀ, ਸ਼ੇਰ ਦਿਲੀ ਲਈ ਦੁਨੀਆਂ ਭਰ ਵਿੱਚ ਜਾਣੇ ਜਾਂਦੇ ਹਨ, ਪਰ ਪੰਜਾਬੀਅਤ, ਪੰਜਾਬ ਲੋਕਧਾਰਾ, ਕਦਰਾਂ-ਕੀਮਤਾਂ, ਰਹਿਣੀ-ਬਹਿਣੀ, ਬੋਲੀ ਨੂੰ ਵੈਸਟਰਨ ਕਲਚਰ ਵਿੱਚ ਪੁੱਜ ਕੇ ਮੋਢਿਆਂ 'ਤੇ ਮਾਣ ਨਾਲ ਉੱਚਾ ਕਰਕੇ ਦਿਖਾਉਣ ਤੋਂ ਕਤਰਾਉਂਦੇ ਹਾਂ। ਜਿਵੇਂ ਉਹਨਾਂ ਨੂੰ ਲੱਗਦਾ ਹੈ ਕਿ ਅਜਿਹਾ ਕਰਨ ਨਾਲ ਅਸੀਂ ਉਨ੍ਹਾਂ ਵਰਗੇ ਸਮਝਦਾਰ ਨਹੀਂ ਦਿਖਾਈ ਦੇਵਾਂਗੇ ਅਤੇ ਅਸੀਂ ਥੋੜੇ ਗਵਾਰ ਜਾਂ ਅਨਪੜ੍ਹ ਕਹਾਵਾਂਗੇ।
ਜਦੋਂ ਕਿ ਦੂਸਰੇ ਲੋਕ ਪੰਜਾਬੀਆਂ ਤੋਂ ਪੑਭਾਵਤ ਹੋ ਕੇ ਉਨ੍ਹਾਂ ਬਾਰੇ ਹੋਰ ਜਾਣਨਾ ਚਾਹੁੰਦੇ ਹਨ।

ਡਾ. ਗੁਰਬਚਨ ਸਿੰਘ ਭੁੱਲਰ ਨੇ ਡਾ. ਵਣਜਾਰਾ ਬੇਦੀ ਦੀ ਪੁਸਤਕ 'ਬਾਤਾਂ ਮੁੱਢ ਕਦੀਮ ਦੀਆਂ' ਦੇ ਹਵਾਲੇ ਤੋਂ ਠੀਕ ਕਿਹਾ ਹੈ ਕਿ "ਪੰਜਾਬੀ ਲੋਕਧਾਰਾ ਅਜਿਹੀ ਮੋਹਰਾਂ ਦੀ ਗਾਗਰ ਹੈ, ਜੋ ਸਦੀਆਂ ਪਹਿਲਾਂ ਸਾਡੇ ਵਿਹੜੇ ਦੱਬੀ ਸੀ, ਤੇ ਅੱਜ ਅਸੀਂ ਉੱਤੋਂ ਦੀ ਤੁਰ - ਫ਼ਿਰ ਰਹੇ ਹਾਂ, ਪਰ ਪਤਾ ਨਹੀਂ ਹੈ ਕਿ ਜਿੱਥੇ ਤੁਰ-ਫਿਰ ਰਹੇ ਹਾਂ, ਉਸ ਵਿਹੜੇ ਕਿੰਨੀ ਕੀਮਤੀ ਮੋਹਰਾਂ ਦੀ ਗਾਗਰ ਦੱਬੀ ਹੋਈ ਹੈ।"

ਸੋ, ਸਾਡਾ ਫ਼ਰਜ ਹੈ ਕਿ ਆਪਣੀ ਮਾਂ ਬੋਲੀ ਪੰਜਾਬੀ, ਪੰਜਾਬੀ ਸਾਹਿਤ ਨੂੰ ਗਾਗਰ ਵਿੱਚ ਭਰਦੇ ਰਹੀਏ ਤੇ ਕਿਤੇ ਮਿੱਟੀ ਵਿੱਚ ਡੁੱਲਣ  ਜਾਂ ਅਲੋਪ ਨਾ ਹੋਣ ਦੇਈਏ ਕਿ ਅਗਲੀਆਂ ਪੀੜ੍ਹੀਆਂ ਅਮੀਰ ਵਿਰਾਸਤ ਦਾ ਇਤਿਹਾਸ ਤੇ ਭੱਵਿਖ ਪਤਾ ਹੀ ਨਾ ਕਰ ਸਕਣ।

ਪੰਜਾਬੀ ਪੜੵੋ, ਪੰਜਾਬੀ ਬੋਲੋ, ਪੰਜਾਬੀਅਤ ਦੀ ਸੇਵਾ ਕਰਦੇ ਰਹੋ।



https://www.instagram.com/sugam_badyal/

Comments

Popular Posts