ਮੈਂ ਨਿੱਕਾ ਜਿਹਾ ਫੁੱਲ Main Nikka Jeha Full

ਮੈਂ ਨਿੱਕਾ ਜਿਹਾ ਫੁੱਲ ਹਾਂ,
ਇੰਝ ਹੀ ਬੇਵਜ੍ਹਾ 
ਤਰੇੜਾਂ ਤੋਂ ਨਿਕਲ ਆਉਂਦਾ ਹਾਂ,
ਮੇਰੀ ਜਾਤ ਬਿਰਾਦਰੀ ਅਖੇ ਜੰਗਲੀ ਹੈ,
ਸਿਰ ਮਾੜਾ ਜਿਹਾ ਕੁ
ਉੱਚਾ ਹੋਣ ਤੋਂ ਪਹਿਲਾਂ ਹੀ ਪੁੱਟ ਸੁੱਟਦੇ ਨੇ,
ਮੈਂ ਨਿੱਕਾ ਜਿਹਾ ਫੁੱਲ ਹਾਂ
ਕਾਸ਼! ਕੋਈ ਸੁਣਦਾ,
ਮੈਂ ਅਸਮਾਨ ਦੇਖਣਾ ਹੈ
ਚਿੜੀਆਂ ਦਾ ਜਹਾਨ ਵੇਖਣਾ ਹੈ।

Comments

Popular Posts