ਬੇਉਮੀਦ ਉਮੀਦ Beumeed Umeed
ਮੈਂ ਵੇਖਿਆ,
ਉਹਨਾਂ ਦਰਖਤਾਂ 'ਤੇ ਵੀ ਪੱਤੇ ਤੇ
ਚਿੜੀਆਂ ਪਰਤ ਆਈਆਂ
ਮੈਂ ਵੇਖਿਆ,
ਹਵਾ 'ਚ ਵੀ ਖੁਸ਼ਬੋ ਫ਼ੇਰ ਮਹਿਕ ਉੱਠੀ
ਮੈਂ ਵੇਖਿਆ,
ਧਰਤੀ ਹਰਿਆਵਲ ਨਾਲ ਮੋਹ ਪਾ ਬੈਠ ਗਈ
ਮੈਂ ਵੇਖਿਆ,
ਜਖ਼ਮਾਂ ਦਾ ਠੀਕ ਹੋ ਜਾਣਾ,
ਪਰ ਲੱਗਿਆ ਨਹੀਂ ਦਿਲ ਦਾ ਹਾਣੀ ਸੌਖਾ
ਤੇ ਇੰਨਾ ਚੰਗਾ ਮਿਲ ਜਾਵੇ।
Comments