ਕੁਦਰਤ ਹਰ ਵਕਤ ਇਹ ਅਹਿਸਾਸ ਦੁਆਉਂਦੀ ਆ ਰਹੀ ਹੈ ਕਿ ਸਾਨੂੰ ਕੀ ਚਾਹੀਦਾ ਹੈ ਪਰ ਅਸੀਂ ਕੁਝ ਖੋਏ ਵਗੈਰ ਉਸ ਦੀ ਅਹਮੀਅਤ ਨੂੰ ਜਾਂਚਣ ਦੀ ਕੋਸ਼ਿਸ਼ ਨਹੀਂ ਕਰਦੇ। ਭਵਿੱਖ ਵਿੱਚ ਵਾਪਰਨ ਵਾਲੀ ਕਸੋਟੀਆਂ ਨੂੰ ਸਿਆਣੇ ਲੋਕਾਂ ਨੇ ਆਪਣੇ ਆਪਣੇ ਢੰਗ ਨਾਲ ਸਦੀਆਂ ਦਰ ਸਦੀਆਂ, ਪੀੜੀ ਦਰ ਪੀੜੀ ਸਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਸਾਡੇ ਸਾਹਿਤ, ਸੱਭਿਆਚਾਰਕ ਕਹਾਣੀਆਂ - ਕਹਾਵਤਾਂ ਰਾਹੀਂ।
ਉਦਾਹਰਣ ਵਜੋਂ, ਬਜ਼ੁਰਗ ਕਿਹਾ ਕਰਦੇ ਸਨ ਕਿ 'ਇਲਾਜ਼ ਨਾਲੋਂ ਪਰਹੇਜ਼ ਚੰਗਾ'।
ਉਨ੍ਹਾਂ ਦੀ ਕਥਨੀ ਹੁਣ ਤੱਕ ਮੰਨੀ ਜਾਂਦੀ ਹੈ ਕਿ ਬਜ਼ੁਰਗਾਂ ਨੇ ਜੋ ਕਿਹਾ ਸੀ ਸਹੀ ਕਿਹਾ ਸੀ। ਪਰ ਅਸੀਂ ਸੁਣਦੇ ਹਾਂ,ਪੜੵਦੇ ਹਾਂ ਪਰ ਅਮਲ ਕਰਨਾ ਸਾਡੀ ਫਿਤਰਤ ਤੋਂ ਬਾਹਰ ਹੋ ਗਿਆ ਹੈ।
- ਸੁਗਮ ਬਡਿਆਲ 🌸
No comments:
Post a Comment