ਸੁਪਨਿਆਂ ਦੀ ਲਾਸ਼ Supneyaan Di Laash

..ਪਾਣੀ ਦੀ ਲਹਿਰ ਪਾਣੀ ਵਿਚ ਮਿਲ ਜਾਂਦੀ ਹੈ। ਉਸ ਦਾ ਵਜੂਦ ਮੁੱਕ ਜਾਂਦਾ ਹੈ, ਪਰ ਉਸਦੀ ਲਾਸ਼ ਤਾਂ ਕਿਧਰੇ ਨਹੀਂ ਲੱਭਦੀ।ਸੁਪਨੇ ਵੀ ਖੋਰੇ ਉਸ ਨਾਲ ਹੀ ਦਫ਼ਨ ਹੋ ਜਾਣ ਤੇ ਇੱਕ ਵੀ ਸੁਪਨੇ ਦੀ ਵੀ ਲਾਸ਼ ਨਾ ਲੱਭੇ।ਸ਼ਾਇਦ ਉਸਦੇ ਵਜੂਦ ਦੇ ਥੋੜੇ ਦਿਨਾਂ ਤਕ ਭੁਲੇਖੇ ਪੈਂਦੇ ਰਹਿਣ, ਪਰ ਉਸਦੇ ਲੱਖਾਂ ਖਾਬਾਂ 'ਚੋਂ ਇੱਕ ਦਾ ਵੀ ਕਣੀ ਜਿੰਨਾ ਵੀ ਸੁਰਾਖ ਨੀ ਲੱਭਣਾ।

ਸੁਪਨੇ ਅੱਜ ਤਕ ਕਿਸੇ ਨੇ ਅੱਖੀਂ ਨਹੀਂ ਵੇਖੇ।ਮਹਿਸੂਸ ਕੀਤਾ....ਉਸਦੇ ਸੁਪਨੇ ਪ੍ਰਵਾਨ ਚੜ੍ਹਨ ਵਾਲੇ ਸੀ , ਪਰ ਉਸਦੀ ਮੌਤ ਜਲ - ਭੁੰਨ ਕੇ ਕੋਲਾ ਹੋ ਗਈ ਸੀ ਤੇ  ਉਸਨੇ ਉਹਨੂੰ ਉਹਦੇ ਸੁਪਨਿਆਂ ਦੀ ਗੱਡੀ ਨਾ ਚੜ੍ਹਨ ਦਿੱਤਾ।ਮੌਤ ਨੂੰ ਸੁਪਨੇ ਪ੍ਰਵਾਨ ਹੁੰਦੇ ਦੇਖਦੇ ਹੀ ਮਿਰਗੀ ਪੈ ਗਈ ਸੀ, ਜਿਸਦਾ ਇਲਾਜ਼ ਕਿਸੇ ਕੋਲ ਨਹੀਂ ਸੀ।

ਬਸ! ਇੱਕ ਲਹਿਰ ਉੱਠੀ ਅਤੇ ਛੋਟੀ ਲਹਿਰ ਨੂੰ ਲਪੇਟ ਕੇ ਪਤਾ ਨੀ ਖੋਰੇ ਕਿਸ ਪਾਸੇ ਲੈ ਗਈ।ਹੁਣ ਪਛਾਣ ਚ ਨਹੀਂ ਆ ਰਹੀ ਕਿ ਉਹ ਲਹਿਰ ਕਿਹੜੀ ਸੀ।ਕਿੰਨਾ ਕੁ ਉਸਦਾ ਸਮੁੰਦਰ 'ਚ ਓਹਦਾ ਸੀ, ਕੀ ਪਛਾਣ ਸੀ...!

ਸੁਪਨੇ ਤਾਂ ਜਰੂਰ ਮਾਰੇ ਗਏ ਸਨ ਪਰ ਓਹਨਾਂ ਸੁਪਿਨਆਂ ਦੀ ਭੇਟ ਵਜੋਂ ਇੱਕ ਹੋਰ ਵੀ ਸਬਕ ਮਿਲਿਆ ਸੀ ਕਿ ਤੂੰ ਪਾਣੀ ਵਾਂਗ ਹੈ। ਖਲੋ ਗਿਆ ਤਾਂ ਗਲ-ਸੜ ਜਾਏਂਗਾ ਜਾਂ ਇਹ  ਧਰਤ ਵਰਗੀ ਦੁਨੀਆਂ ਤੈਨੂੰ ਸੁਖਾ ਦੇਵੇਗੀ, ਨਿਗਲ ਜਾਵੇਗੀ।

ਤੂੰ ਲਹਿਰਾਂ ਨਾਲ ਖੇਡਦਾ ਜਾ। ਵਜੂਦ ਦੀ ਫਿਕਰ ਨਹੀਂ ਕਰ, ਓਹ ਤਹਿ ਕਰਨਾ ਉਸ ਦਾ ਕੰਮ ਹੈ ਜੋ ਤੇਰੀ ਕੀਮਤ ਜਾਣਦਾ ਹੈ।



https://www.instagram.com/sugam_badyal/

Comments

Popular Posts