ਉਲੀਕਣ 'ਚ ਵੀ ਕੋਈ ਨਫਾ ਨਹੀਂ
ਤੇ ਸੋਚਦੇ ਰਹਿ ਜਾਣ ਨਾਲ ਵੀ
ਅੱਖਰਾਂ ਨੂੰ ਚਿਹਰਾ ਨਹੀਂ ਮਿਲਿਆ ਕਰਦਾ
ਕਲਮ ਨੂੰ ਖੁੱਲਾ ਛੱਡ ਦੇ
ਕੁਝ ਵਕਤ ਲਈ
ਜ਼ਬਰਦਸਤੀ ਦੀ ਸੋਚ ਨਾ ਸੋਚ
ਜ਼ਬਰਦਸਤੀ ਢਾਹ ਕੇ ਵੀ
ਸੂਹੇ ਲੇਖ ਮੰਨਵਾਇਆ ਨੀਂ ਕਰਦੀ ਮੈਂ
ਕਲਮ ਨੂੰ ਵੀ ਸਾਹ ਲੈਣ ਦੇ
ਅਤੇ ਸੋਚ ਸੋਚ ਕੇ ਉਨਾਂ ਚਿਰ
ਸਮੁੰਦਰ ਵਿੱਚ ਉਸ ਥਾਂ ਪਹੁੰਚ ਜਾ
ਜਿੱਥੇ ਕੋਈ ਸੋਚ ਵੀ ਨਾ ਸਕੇ।
https://www.instagram.com/sugam_badyal/
No comments:
Post a Comment