ਸਿਦਕ Sidak
ਇੰਨਾ ਵੀ ਸਿਦਕ ਕਿਉਂ ਦਿੱਤਾ ਤੂੰ ਰੱਬਾ!
ਗਰਮਜੋਸ਼ੀ ਵਿੱਚ ਕੁਝ ਤਾਂ ਕਰਦੇ
ਮਰਦੇ ਜਾਂ ਮਾਰ ਦਿੰਦੇ ਜਿੱਤ ਮੰਨਵਾਉਣ ਲਈ
ਆਰ ਜਾਂ ਪਾਰ ਹੋਣੇ ਸੀ ਅਸੀਂ
ਭਾਵੇਂ ਕਿਤਾਬਾਂ ਦੇ ਸੁਪਨੇ ਜਾਂ ਹਕੀਕਤ ਬਣ ਕੇ
ਰੁਲਦੇ ਫਿਰਦੇ ਹਨ ਜਿਹੜੇ
ਸਾਡੇ ਵੱਲ ਅੱਜ ਇੰਝ ਵੇਖਦੇ ਹਨ
ਜਿਵੇਂ ਕੋਈ ਮੈਂ ਵਾਅਦਾ ਕੀਤਾ ਹੋਵੇ
ਉਨ੍ਹਾਂ ਨੂੰ ਪਾਰ ਲੁਆਉਣ ਦਾ
ਬਸ। ਵਕਤ ਇੱਕ ਬੰਦੇ ਨਾਲੋਂ ਵੱਧ
ਪਾਸੇ ਪਰਤਦਾ ਹੈ
ਕੱਲ ਤੇਰੇ ਵੱਲ ਸੀ, ਅੱਜ ਮੇਰੇ ਵੱਲ ਹੋ ਗਿਆ
ਪਰ ਮਾਫ਼ ਕਰੀਂ ਮੇਰੀ ਗਲਤੀ ਨਹੀਂ।
ਸੁਗਮ ਬਡਿਅiਲ
Comments