ਤਾਂ ਕੁਝ ਵਕਤ ਲਈ ਖਾਲੀ ਛੱਡ ਦੇਣਾ ਚਾਹੀਦਾ ਹੈ।
ਰੇਸ ਜਿੱਤਣ ਵਾਲਾ ਹੀ ਜੇਤੂ ਨਹੀਂ ਹੁੰਦਾ,
ਖਿਡਾਰੀ ਸਾਰੇ ਹੁੰਦੇ ਹਨ, ਬਸ ਵਕਤ ਉਨ੍ਹਾਂ ਦਾ ਨਹੀਂ ਹੁੰਦਾ।
ਖਭੱਲ਼ ਵਾਂਗ ਆਪੇ ਵਕਤ ਨਾਲ
ਹਰਿਆਵਲ ਜਿੰਦਗੀ ਦੀ ਖੁਸ਼ਕ ਧਰਤ ਨੂੰ ਅਪਣਾ ਲਵੇਗੀ
ਅਤੇ ਕਦੇ ਵੰਝਰ ਜ਼ਮੀਨ ਤੇ ਵੀ ਪੌਦਾ ਉੱਗ ਹੀ ਪਏਗਾ,
ਭਾਵੇਂ ਜੰਗਲੀ ਹੀ ਸਹੀ,
ਉਪਜਾਊ ਜ਼ਿੰਦਗੀ ਤੇ ਪਾਣੀ ਦੀ ਗਹਿਰਾਈ ਤਾਂਈ ਪਤਾ ਲੱਗੇਗੀ।
ਜ਼ਿੰਦਗੀ ਖਤਮ ਕਰ ਲੈਣ ਨਾਲੋਂ ਚੰਗਾ
ਆਪਣੀ ਜਿੰਦ ਨੂੰ ਕਿਸੇ ਹੋਰ ਤੇ ਕੁਰਬਾਨ ਕਰੋ,
ਨਾ ਕਿ ਮੌਤ ਨੂੰ ਬੈਠੇ ਬਿਠਾਏ ਆਪਣੇ ਆਪ ਨੂੰ ਸੌਂਪ ਦਿਓ।
ਸੁੱਚੇ ਮੋਤੀ ਤੇ ਜਿੰਦਗੀ ਆਪਣੇ ਆਪ ਨੂੰ,
ਹਰੇਕ ਨੂੰ ਨੇੜੇ ਹੋ ਕੇ ਵੇਖਣ ਦੇ ਮੌਕੇ ਨਹੀਂ ਦਿੰਦੀ।
No comments:
Post a Comment