ਇਸ਼ਕ ਹਕੀਕੀ Ishq Hakiki

ਅਸੀਂ ਇਸ਼ਕ ਮਜ਼ਾਜੀ 'ਚ ਨਹੀਂ
ਇਸ਼ਕ ਹਕੀਕੀ ਵਿੱਚ ਢਲ਼ ਜਾਣਾ ਚਾਹੁੰਦੇ ਹਾਂ

ਦੁਨੀਆਂ ਤਾਂ ਜੰਮਦੀ ਮੁੱਕਦੀ ਰਹਿੰਦੀ ਏਂ
ਅਸੀਂ ਤੈਨੂੰ ਦੁਨੀਆਂ ਤੋਂ ਉੱਚੇ ਅਸਮਾਨੀਂ ਵੀ
ਮਿਲਦੇ ਰਹਿਣਾ ਚਾਹੀਦੇ ਹਾਂ,

ਗੂੜੇ ਨੀਲੇ ਬੱਦਲਾਂ ਨੂੰ ਚੀਰ ਵਿੱਚੋਂ
ਤੈਨੂੰ ਚੋਰੀ ਚੋਰੀ ਵੇਖਦੇ ਰਹਿਣਾ ਚਾਹੁੰਦੀ ਹਾਂ

ਅੱਲ੍ਹਾ ਖੈਰ ਪਾਵੇ ਮੇਰੀ ਸੋਚ ਨੂੰ
ਬਸ! ਮੈਂ ਮਰ ਵੀ ਜਾਵਾਂ, ਤਾਂ ਵੀ
ਦੁਨੀਆਂ 'ਚ ਰਿਸਦੇ ਰਹਿਣਾ ਚਾਹੁੰਦੀ ਹਾਂ

ਕਲਮਾਂ ਲਿਖਦੀਆਂ ਰਹਿਣ ਮੇਰੇ ਦੇਸ ਬਾਰੇ
ਅਤੇ ਉਹ ਲੋਕ ਪੜੵ ਪੜੵ ਅਸੀਸਦੇ ਰਹਿਣ
ਬਦਲ ਬਦਲ ਭੇਸ, ਪੰਜਾਬ ਦੇ ਠੀਕ ਹੋਣ ਲਈ

Comments

Popular Posts